Malerkotla News : ਟਾਇਰ ਫਟਣ ਕਾਰਨ ਵਾਪਰਿਆ ਹਾਦਸਾ, ਰਿੰਮ ਵੱਜਣ ਕਾਰਨ ਮੋਟਰਸਾਈਕਲ ਸਵਾਰ ਦੀ ਮੌਕੇ ਤੇ ਮੌਤ

Malerkotla News : ਟੱਕਰ ਇੰਨੀ ਭਿਆਨਕ ਸੀ ਕਿ ਬਾਈਕ ਸਵਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਦਰਸ਼ਨ ਸਿੰਘ ਸੋਨੀ (40) ਵਾਸੀ ਬਘੌਰ ਵਜੋਂ ਹੋਈ ਹੈ। ਸੋਨੀ ਰਸੂਲੜਾ ਪਿੰਡ ਦੇ ਬੱਸ ਅੱਡੇ ਨੇੜੇ ਸਾਇਕਲ ਰਿਪੇਅਰ ਦੀ ਦੁਕਾਨ ਚਲਾਉਂਦਾ ਸੀ।

By  KRISHAN KUMAR SHARMA August 21st 2025 04:43 PM -- Updated: August 21st 2025 04:45 PM

Malerkotla News : ਮਲੇਰਕੋਟਲਾ ਰੋਡ 'ਤੇ ਖੰਨਾ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ, ਜਦੋਂ ਇੱਕ ਚੱਲਦੇ ਟਿੱਪਰ ਦਾ ਟਾਇਰ ਫਟਣ ਨਾਲ ਰਿਮ ਨਿਕਲ ਕੇ ਬਾਈਕ ਸਵਾਰ ਨੂੰ ਵੱਜ ਗਿਆ। ਟੱਕਰ ਇੰਨੀ ਭਿਆਨਕ ਸੀ ਕਿ ਬਾਈਕ ਸਵਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਦਰਸ਼ਨ ਸਿੰਘ ਸੋਨੀ (40) ਵਾਸੀ ਬਘੌਰ ਵਜੋਂ ਹੋਈ ਹੈ। ਸੋਨੀ ਰਸੂਲੜਾ ਪਿੰਡ ਦੇ ਬੱਸ ਅੱਡੇ ਨੇੜੇ ਸਾਇਕਲ ਰਿਪੇਅਰ ਦੀ ਦੁਕਾਨ ਚਲਾਉਂਦਾ ਸੀ।

ਜਾਣਕਾਰੀ ਮੁਤਾਬਕ, ਦਰਸ਼ਨ ਸਿੰਘ ਮੋਟਰਸਾਈਕਲ 'ਤੇ ਆਪਣੇ ਪਿੰਡ ਤੋਂ ਆ ਰਿਹਾ ਸੀ, ਜਦੋਂ ਬਜਰੀ ਨਾਲ ਓਵਰਲੋਡ ਟਿੱਪਰ ਕੋਲੋਂ ਲੰਘਿਆ। ਟਾਇਰ ਫਟਣ ਕਰਕੇ ਰਿਮ ਬਾਹਰ ਨਿਕਲ ਕੇ ਦਰਸ਼ਨ ਸਿੰਘ ਨੂੰ ਵੱਜਿਆ ਅਤੇ ਉਹ ਸੜਕ ਕਿਨਾਰੇ ਖੜ੍ਹੇ ਦੂਜੇ ਟਰੱਕ ਨਾਲ ਜਾ ਟਕਰਾਇਆ। ਟੱਕਰ ਕਾਰਨ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ। ਰਾਹਗੀਰਾਂ ਨੇ ਫੌਰੀ ਤੌਰ 'ਤੇ ਪੁਲਿਸ ਨੂੰ ਸੂਚਿਤ ਕੀਤਾ।

ਦੱਸਿਆ ਜਾ ਰਿਹਾ ਹੈ ਕਿ ਦਰਸ਼ਨ ਸਿੰਘ ਆਪਣੇ ਪਰਿਵਾਰ ਦੀ ਗੁਜ਼ਾਰਾ ਕਰਨ ਵਾਲਾ ਇਕੱਲਾ ਵਿਅਕਤੀ ਸੀ। ਉਹ ਆਪਣੇ ਪਿੱਛੇ ਪਤਨੀ ਅਤੇ ਦੋ ਬੱਚਿਆਂ ਨੂੰ ਛੱਡ ਗਿਆ ਹੈ। ਇਸ ਹਾਦਸੇ ਨੇ ਪਰਿਵਾਰ 'ਚ ਮਾਤਮ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਥੇ ਹੀ ਦੂਜੇ ਪਾਸੇ ਸਰਕਾਰੀ ਹਸਪਤਾਲ ਦੇ ਡਾਕਟਰ ਨਵਦੀਪ ਜੱਸਲ ਨੇ ਕਿਹਾ ਕਿ ਹਸਪਤਾਲ ਚ ਦਰਸ਼ਨ ਸਿੰਘ ਨੂੰ ਮ੍ਰਿਤਕ ਹਾਲਤ ਚ ਲਿਆਂਦਾ ਗਿਆ ਸੀ। 

Related Post