MP ਹਰਸਿਮਰਤ ਕੌਰ ਬਾਦਲ ਨੇ ਭਰਾ ਬਿਕਰਮ ਸਿੰਘ ਮਜੀਠੀਆ ਦੇ ਬੰਨ੍ਹੀ ਰੱਖੜੀ, ਨਾਭਾ ਜੇਲ੍ਹ ਚ ਭਰਾ ਨਾਲ ਮੁਲਾਕਾਤ ਕਰਕੇ ਭਾਵੁਕ ਹੋਏ ਸਾਂਸਦ

ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਅੱਜ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ ਦੇ ਵਿੱਚ ਬੰਦ ਵਿਕਰਮ ਸਿੰਘ ਮਜੀਠੀਆ ਦੇ ਨਾਲ ਮੁਲਾਕਾਤ ਕੀਤੀ ਅਤੇ ਰੱਖੜੀ ਦੇ ਪਵਿੱਤਰ ਤਿਉਹਾਰ ਤੇ ਰੱਖੜੀ ਬੰਨ ਆਪਣੇ ਭਰਾ ਨੂੰ ਸ਼ੁਭਕਾਮਨਾਵਾਂ ਦਿੱਤੀਆਂ।

By  KRISHAN KUMAR SHARMA August 9th 2025 04:15 PM -- Updated: August 9th 2025 05:18 PM

MP Harsimrat Kaur Badal Rakhi Festival : ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੀ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਅੱਜ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ ਦੇ ਵਿੱਚ ਬੰਦ ਬਿਕਰਮ ਸਿੰਘ ਮਜੀਠੀਆ (Bikram Singh Majithia) ਦੇ ਨਾਲ ਮੁਲਾਕਾਤ ਕੀਤੀ ਅਤੇ ਰੱਖੜੀ ਦੇ ਪਵਿੱਤਰ ਤਿਉਹਾਰ ਤੇ ਰੱਖੜੀ ਬੰਨ ਆਪਣੇ ਭਰਾ ਨੂੰ ਸ਼ੁਭਕਾਮਨਾਵਾਂ ਦਿੱਤੀਆਂ।

ਇਸਤੋਂ ਪਹਿਲਾਂ ਜੇਲ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਜੇਲ ਦੇ ਬਾਹਰਲੇ ਗੇਟ 'ਤੇ ਕਿਸੇ ਕਾਰਨਾਂ ਕਰਕੇ ਰੋਕਿਆ ਕੇ ਰੱਖਿਆ ਗਿਆ। ਜਿੱਥੇ ਉਹਨਾਂ ਨੇ ਕਾਫੀ ਲੰਬਾ ਸਮਾਂ ਮੁਲਾਕਾਤ ਲਈ ਇੰਤਜ਼ਾਰ ਕੀਤਾ ਤੇ ਅਖੀਰ ਜਦੋਂ ਪ੍ਰਸ਼ਾਸਨ ਵੱਲੋਂ ਕੋਈ ਜਵਾਬ ਨਾ ਆਇਆ ਤਾਂ ਮੈਂਬਰ ਪਾਰਲੀਮੈਂਟ ਪੈਦਲ ਹੀ ਹੱਥ ਵਿੱਚ ਮਿਠਾਈ ਫੜ ਕੇ ਜੇਲ ਵਿੱਚ ਜਾਣ ਲੱਗੇ ਤਾਂ ਮਜਬੂਰ ਹੋ ਕੇ ਪ੍ਰਸ਼ਾਸਨ ਵੱਲੋਂ ਇਹ ਮੁਲਾਕਾਤ ਕਰਵਾਈ ਗਈ।

ਬਠਿੰਡਾ ਤੋਂ ਸਾਂਸਦ ਹਰਸਿਮਰਤ ਕੌਰ ਬਾਦਲ ਨੇ  ਵਿਕਰਮ ਸਿੰਘ ਮਜੀਠੀਆ ਦੇ ਰੱਖੜੀ ਬੰਨ ਜੇਲ ਤੋਂ ਬਾਹਰ ਆ ਕੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਤੇ ਪੰਜਾਬ ਸਰਕਾਰ ਦੇ ਉੱਪਰ ਤਿੱਖਾ ਹਮਲਾ ਕੀਤਾ। ਉਹਨਾਂ ਕਿਹਾ ਕਿ ਇਸ ਤਰ੍ਹਾਂ ਦੀ ਬਦਲਾਖੋਰੀ ਦੀ ਰਾਜਨੀਤੀ ਪੰਜਾਬ ਦੀ ਮੌਜੂਦਾ ਸਰਕਾਰ ਲੰਬੇ ਸਮੇਂ ਤੋਂ ਕਰ ਰਹੀ ਹੈ, ਜਿਸ ਦਾ ਜਵਾਬ ਲੋਕ ਆਉਣ ਵਾਲੀ ਵਿਧਾਨ ਸਭਾ ਦੇ ਵਿੱਚ ਦੇਣਗੇ।

ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਬਿਕਰਮ ਮਜੀਠੀਆ ਤੋਂ ਡਰ ਰਹੀ ਹੈ, ਜਿਸ ਕਰਕੇ ਉਨ੍ਹਾਂ ਖਿਲਾਫ਼ ਕਥਿਤ ਝੂਠੇ ਮੁਕਦਮੇ ਦਰਜ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮਜੀਠੀਆ ਸਰਕਾਰ ਦੇ ਖਿਲਾਫ ਲਗਾਤਾਰ ਬੋਲ ਰਹੇ ਸਨ, ਜਿਸ ਕਰਕੇ ਉਹਨਾਂ ਖਿਲਾਫ ਇਹ ਕਾਰਵਾਈ ਕੀਤੀ ਗਈ ਹੈ ਅਤੇ ਉਹ ਜੇਲ ਤੋਂ ਬਾਹਰ ਆ ਕੇ ਸਰਕਾਰ ਖਿਲਾਫ਼ ਮੁੜ ਆਵਾਜ਼ ਚੁੱਕਣਗੇ।

Related Post