PTC News
Search

Municipal Council Elections Live Updates : ਕਾਦੀਆਂ ਨਗਰ ਕੌਂਸਲ ਚੋਣਾਂ ਦੇ ਨਤੀਜਿਆਂ ਦਾ ਐਲਾਨ, ਸ਼੍ਰੋਮਣੀ ਅਕਾਲੀ ਦਲ ਨੇ ਜਿੱਤੀਆਂ 6 ਸੀਟਾਂ; ਜਾਣੋ ਬਾਕੀ ਹਲਕਿਆਂ ਦਾ ਹਾਲ

Municipal Council Elections Live Updates : ਗੁਰਦਾਸਪੁਰ, ਦੀਨਾਨਗਰ, ਕਾਦੀਆਂ ਅਤੇ ਹੁਸ਼ਿਆਰਪੁਰ ਜ਼ਿਲ੍ਹੇ ਦੀ ਸ਼ਾਮ ਚੌਰਾਸੀ ਨਗਰ ਕੌਂਸਲ ਲਈ 13 ਜੂਨ ਨੂੰ ਵੋਟਿੰਗ ਹੋਵੇਗੀ, ਜਿਸ ਲਈ ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਤਿਆਰੀਆਂ ਪੂਰੀਆਂ ਕਰ ਲਈਆਂ ਹਨ।

By  KRISHAN KUMAR SHARMA June 13th 2026 07:30 AM -- Updated: June 13th 2026 06:10 PM

Jun 13, 2026 06:10 PM

ਕਾਦੀਆਂ ਨਗਰ ਕੌਂਸਲ ਚੋਣਾਂ ਦੇ ਨਤੀਜੇ 15/15

ਸ਼੍ਰੋਮਣੀ ਅਕਾਲੀ ਦਲ (SAD): 06 ਸੀਟਾਂ

ਕਾਂਗਰਸ (CONG): 04 ਸੀਟਾਂ

ਭਾਰਤੀ ਜਨਤਾ ਪਾਰਟੀ (BJP): 01ਸੀਟਾਂ

ਆਮ ਆਦਮੀ ਪਾਰਟੀ (AAP): 02 ਸੀਟਾਂ

ਹੋਰ (OTH): 02ਸੀਟਾਂ

Jun 13, 2026 04:59 PM

ਨਗਰ ਕੌਂਸਲ ਕਾਦੀਆ ਕੁੱਲ 15 ਵਾਰਡ

  • ਵਾਰਡ ਨੰਬਰ 2,12 ,15, 4, 5 ਤੋਂ ਸ਼੍ਰੋਮਣੀ ਅਕਾਲੀ ਦਲ ਜੇਤੂ 
  • ਵਾਰਡ ਨੰਬਰ 11 ਤੋਂ ਕਾਂਗਰਸ ਜੇਤੂ 
  • ਵਾਰਡ ਨੰਬਰ 10 ਤੋਂ ਆਪ ਜੇਤੂ

Jun 13, 2026 04:54 PM

ਨਗਰ ਕੌਂਸਲ ਕਾਦੀਆਂ ਚੋਣ ਨਤੀਜੇ

  • ਵਾਰਡ ਨੰਬਰ 12 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜੇਤੂ 
  • ਵਾਰਡ ਨੰਬਰ 11 ਤੋਂ ਕਾਂਗਰਸ ਦੇ ਉਮੀਦਵਾਰ ਜੇਤੂ 
  • ਵਾਰਡ ਨੰਬਰ 10 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੇਤੂ 
  • ਕਾਦੀਆਂ ’ਚ ਕੁੱਲ ਹਨ 15 ਵਾਰਡ 

Jun 13, 2026 03:05 PM

ਕਾਦੀਆਂ 'ਚ ਚੋਣਾਂ ਦੌਰਾਨ ਮਾਹੌਲ ਗਰਮ

Jun 13, 2026 01:00 PM

ਗੁਰਦਾਸਪੁਰ, ਦੀਨਾਨਗਰ, ਕਾਦੀਆਂ ਤੇ ਸ਼ਾਮਚੁਰਾਸੀ ਨਗਰ ਕੌਂਸਲ ਵਿਖੇ ਵੋਟਿੰਗ ਜਾਰੀ

  • 12 ਵਜੇ ਤੱਕ ਦਾ ਵੋਟ ਫੀਸਦ ਆਇਆ ਸਾਹਮਣੇ
  • ਗੁਰਦਾਸਪੁਰ ’ਚ 30.3 ਫੀਸਦ ਹੋਈ ਵੋਟਿੰਗ
  • ਦੀਨਾਨਗਰ ’ਚ 32.41 ਫੀਸਦ ਹੋਈ ਵੋਟਿੰਗ
  • ਕਾਦੀਆਂ ’ਚ 38.85 ਫੀਸਦ ਹੋਈ ਵੋਟਿੰਗ
  • ਸ਼ਾਮ ਚੁਰਾਸੀ ’ਚ 32.38 ਫੀਸਦ ਹੋਈ ਵੋਟਿੰਗ

Jun 13, 2026 11:05 AM

ਚਾਰ ਥਾਵਾਂ 'ਤੇ MC Election Voting Gurdaspur, Dinanagar, Kadiyan ਤੇ Shamchurasi ਵਿਖੇ ਵੋਟਿੰਗ ਸ਼ੁਰੂ

Jun 13, 2026 10:50 AM

10 ਵਜੇ ਤੱਕ ਦਾ ਵੋਟ ਫੀਸਦ

  • ਗੁਰਦਾਸਪੁਰ- 15.1 %
  • ਦੀਨਾ ਨਗਰ-15.38 %
  • ਕਾਦੀਆਂ- 16.16 %
  • ਸ਼ਾਮਚੁਰਾਸੀ- 19.54%

Jun 13, 2026 08:22 AM

ਚਾਰ ਥਾਵਾਂ 'ਤੇ ਨਗਰ ਕੌਂਸਲ ਚੋਣਾਂ

Jun 13, 2026 08:19 AM

ਪੰਜਾਬ ’ਚ ਅੱਜ 4 ਥਾਵਾਂ ’ਤੇ ਨਗਰ ਕੌਂਸਲ ਚੋਣਾਂ

  • ਗੁਰਦਾਸਪੁਰ, ਦੀਨਾਨਗਰ ਕਾਦੀਆਂ ਤੇ ਸ਼ਾਮਚੁਰਾਸੀ ਵਿਖੇ ਵੋਟਿੰਗ ਸ਼ੁਰੂ 
  • ਸ਼ਾਮ 4 ਵਜੇ ਤੱਕ ਪੈਣਗੀਆਂ ਵੋਟਾਂ, ਸ਼ਾਮ ਨੂੰ ਹੀ ਐਲਾਨੇ ਜਾਣਗੇ ਨਤੀਜੇ 

Municipal Council Elections Live Updates : ਪੰਜਾਬ ਦੀਆਂ 4 ਨਗਰ ਕੌਂਸਲ ਚੋਣਾਂ ਲਈ ਮੈਦਾਨ ਸੱਜ ਗਿਆ ਹੈ। ਗੁਰਦਾਸਪੁਰ, ਦੀਨਾਨਗਰ, ਕਾਦੀਆਂ ਅਤੇ ਹੁਸ਼ਿਆਰਪੁਰ ਜ਼ਿਲ੍ਹੇ ਦੀ ਸ਼ਾਮ ਚੌਰਾਸੀ ਨਗਰ ਕੌਂਸਲ ਲਈ 13 ਜੂਨ ਨੂੰ ਵੋਟਿੰਗ ਹੋਵੇਗੀ, ਜਿਸ ਲਈ ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਤਿਆਰੀਆਂ ਪੂਰੀਆਂ ਕਰ ਲਈਆਂ ਹਨ। ਦੱਸਣਾ ਬਣਦਾ ਹੈ ਕਿ ਇਹ ਚੋਣਾਂ ਬੈਲੇਟ ਪੇਪਰ ਨਾਲ ਨਹੀਂ, ਸਗੋਂ ਈਵੀਐਮ ਰਾਹੀਂ ਕਰਵਾਈਆਂ ਜਾਣਗੀਆਂ।

ਇਨ੍ਹਾਂ ਚੋਣਾਂ ਲਈ ਵੋਟਿੰਗ ਸਵੇਰੇ 8 ਵਜੇ ਤੋਂ ਸ਼ੁਰੂ ਹੋਵੇਗੀ ਅਤੇ ਸ਼ਾਮ 4 ਵਜੇ ਤੱਕ ਵੋੋਟਾਂ ਭੁਗਤਾਈਆਂ ਜਾਣਗੀਆਂ। ਵੋਟਿੰਗ ਦੀ ਪ੍ਰਕਿਰਿਆ ਪੂਰੀ ਹੋਣ ਉਪਰੰਤ ਇਨ੍ਹਾਂ ਚੋਣਾਂ ਦਾ ਨਤੀਜਾ ਵੀ ਉਦੋਂ ਹੀ ਐਲਾਨਿਆ ਜਾਵੇਗਾ। 

ਚੋਣ ਕਮਿਸ਼ਨ ਦੀ ਜਾਣਕਾਰੀ ਅਨੁਸਾਰ, ਇਨ੍ਹਾਂ ਚਾਰ ਨਗਰ ਕੌਂਸਲ ਚੋਣਾਂ ਲਈ ਕੁੱਲ 68 ਵਾਰਡਾਂ ਵਿੱਚ ਵੋਟਿੰਗ ਹੋਵੇਗੀ, ਜਿਸ ਲਈ ਮੈਦਾਨ ਵਿੱਚ ਕੁੱਲ 403 ਉਮੀਦਵਾਰ ਮੈਦਾਨ ਵਿੱਚ ਆਪਣੀ ਕਿਸਮਤ ਅਜ਼ਮਾ ਰਹੇ ਹਨ।

ਦੱਸਣਯੋਗ ਹੈ ਕਿ ਨਗਰ ਕੌਂਸਲ ਗੁਰਦਾਸਪੁਰ ਦੇ 29 ਵਾਰਡ, ਦੀਨਾਨਗਰ ਨਗਰ ਕੌਂਸਲ ਦੇ 15 ਵਾਰਡ ਅਤੇ ਕਾਦੀਆਂ ਨਗਰ ਕੌਂਸਲ ਦੇ 15 ਵਾਰਡ ਹਨ। ਜਦਕਿ ਹੁਸ਼ਿਆਰਪੁਰ ਦੀ ਸ਼ਾਮਚੁਰਾਸੀ ਨਗਰ ਕੌਂਸਲ 9 ਵਾਰਡਾਂ ਲਈ ਵੋਟਾਂ ਪੈਣਗੀਆਂ, ਜਿਨ੍ਹਾਂ ਲਈ ਕੁੱਲ 9 ਪੋਲਿੰਗ ਬੂਥ ਬਣਾਏ ਗਏ ਹਨ ਅਤੇ ਇਨ੍ਹਾਂ ਚੋਣਾਂ ਵਿੱਚ ਕੁੱਲ 37 ਉਮੀਦਵਾਰ ਚੋਣ ਮੈਦਾਨ ਵਿੱਚ ਹਨ।

ਦੱਸ ਦਈਏ ਕਿ ਇਸਤੋਂ ਪਹਿਲਾਂ 29 ਮਈ ਨੂੰ ਪੰਜਾਬ ਵਿੱਚ 8 ਨਗਰ ਨਿਗਮਾਂ ਤੇ 104 ਨਗਰ ਕੌਂਸਲਾਂ ਦੀਆਂ ਚੋਣਾਂ ਹੋਈਆਂ ਸਨ, ਜਿਸ ਵਿੱਚ ਆਮ ਆਦਮੀ ਪਾਰਟੀ ਵੱਲੋਂ ਬਹੁਮਤ ਪ੍ਰਾਪਤ ਕੀਤਾ ਗਿਆ ਸੀ।

ਖਬਰ ਅਪਡੇਟ ਜਾਰੀ...

Related Post