Sun, Sep 13, 2026
Whatsapp

Mid Day Meal : ਮਿਡ-ਡੇ ਮੀਲ ਅਤੇ ਆਂਗਣਵਾੜੀ ਸੰਕਟ ਪਿੱਛੇ ਸਿਰਫ਼ 'ਆਪ' ਸਰਕਾਰ ਦੀ ਨਾਕਾਮੀ : ਕੇਵਲ ਸਿੰਘ ਢਿੱਲੋਂ

Mid Day Meal : Kewal Singh Dhillon ਨੇ ਸੂਬੇ ਦੀ 'ਆਪ' ਸਰਕਾਰ (AAP Government) 'ਤੇ ਤਿੱਖਾ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ 'ਸਿੱਖਿਆ ਕ੍ਰਾਂਤੀ' ਦੇ ਵੱਡੇ-ਵੱਡੇ ਦਾਅਵੇ ਕਰਨ ਵਾਲੀ ਸਰਕਾਰ ਦੀ ਲਾਪਰਵਾਹੀ ਦਾ ਖਾਮਿਆਜ਼ਾ ਅੱਜ ਸੂਬੇ ਦੇ ਮਾਸੂਮ ਬੱਚਿਆਂ ਨੂੰ ਭੁਗਤਣਾ ਪੈ ਰਿਹਾ ਹੈ।

Reported by:  PTC News Desk  Edited by:  KRISHAN KUMAR SHARMA -- September 13th 2026 06:08 PM
Mid Day Meal : ਮਿਡ-ਡੇ ਮੀਲ ਅਤੇ ਆਂਗਣਵਾੜੀ ਸੰਕਟ ਪਿੱਛੇ ਸਿਰਫ਼ 'ਆਪ' ਸਰਕਾਰ ਦੀ ਨਾਕਾਮੀ : ਕੇਵਲ ਸਿੰਘ ਢਿੱਲੋਂ

Mid Day Meal : ਮਿਡ-ਡੇ ਮੀਲ ਅਤੇ ਆਂਗਣਵਾੜੀ ਸੰਕਟ ਪਿੱਛੇ ਸਿਰਫ਼ 'ਆਪ' ਸਰਕਾਰ ਦੀ ਨਾਕਾਮੀ : ਕੇਵਲ ਸਿੰਘ ਢਿੱਲੋਂ

Mid Day Meal : ਪੰਜਾਬ ਵਿੱਚ ਮਿਡ-ਡੇ ਮੀਲ ਅਤੇ ਆਂਗਣਵਾੜੀ ਪੋਸ਼ਣ ਸਕੀਮਾਂ ਵਿੱਚ ਆ ਰਹੇ ਗੰਭੀਰ ਸੰਕਟ ਨੂੰ ਲੈ ਕੇ ਭਾਜਪਾ (BJP) ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ (Kewal Singh Dhillon) ਨੇ ਸੂਬੇ ਦੀ 'ਆਪ' ਸਰਕਾਰ (AAP Government) 'ਤੇ ਤਿੱਖਾ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ 'ਸਿੱਖਿਆ ਕ੍ਰਾਂਤੀ' ਦੇ ਵੱਡੇ-ਵੱਡੇ ਦਾਅਵੇ ਕਰਨ ਵਾਲੀ ਭਗਵੰਤ ਮਾਨ ਸਰਕਾਰ ਦੀ ਲਾਪਰਵਾਹੀ ਦਾ ਖਾਮਿਆਜ਼ਾ ਅੱਜ ਸੂਬੇ ਦੇ ਮਾਸੂਮ ਬੱਚਿਆਂ ਨੂੰ ਭੁਗਤਣਾ ਪੈ ਰਿਹਾ ਹੈ।

ਜਲੰਧਰ ਦੇ ਸਕੂਲ ਦੇ ਫੰਡ ਮਹੀਨਿਆਂ ਤੋਂ ਲੰਬਿਤ : ਢਿੱਲੋਂ

ਸੂਬਾ ਪ੍ਰਧਾਨ ਢਿੱਲੋਂ ਨੇ ਕਿਹਾ ਕਿ ਰਿਪੋਰਟਾਂ ਅਨੁਸਾਰ, ਜਲੰਧਰ ਦੇ ਲਗਭਗ 1,435 ਪ੍ਰਾਇਮਰੀ ਅਤੇ ਮਿਡਲ ਸਕੂਲਾਂ ਵਿੱਚ ਮਹੀਨਿਆਂ ਤੋਂ ਪਕਾਉਣ ਦੇ ਫੰਡ ਲੰਬਿਤ ਹਨ। ਅਧਿਆਪਕਾਂ ਨੂੰ ਆਪਣੀ ਜੇਬ੍ਹ ਵਿੱਚੋਂ ਹਜ਼ਾਰਾਂ ਰੁਪਏ ਖਰਚ ਕੇ ਰਾਸ਼ਨ ਖਰੀਦਣਾ ਪੈ ਰਿਹਾ ਹੈ। ਅਧਿਆਪਕਾਂ ਦਾ ਕੰਮ ਪੜ੍ਹਾਉਣਾ ਹੈ ਜਾਂ ਸਰਕਾਰੀ ਸਕੀਮਾਂ ਦੇ ਬਿੱਲ ਤੇ ਉਲਝਣਾਂ ਨੂੰ ਨਜਿੱਠਣਾ? 

ਉਹਨਾਂ ਕਿਹਾ ਕਿ ਲੁਧਿਆਣਾ ਦੇ ਸਕੂਲਾਂ ਵਿੱਚ ਚੁੱਲ੍ਹਿਆਂ 'ਤੇ ਖਾਣਾ ਬਣਾਉਣ ਦੇ ਹਾਲਾਤ ਬਣੇ ਹੋਏ ਹਨ। ਕਾਗਜ਼ੀ ਮੀਨੂ ਦੇ ਹੁਕਮ ਦੇਣ ਵਾਲੀ ਸਰਕਾਰ ਦੱਸੇ ਕਿ ਬੱਚਿਆਂ ਦੀ ਥਾਲੀ ਤੱਕ ਪੋਸ਼ਣ ਕਿਵੇਂ ਪਹੁੰਚੇਗਾ?

BRICS 2026 : ਚੀਨੀ ਰਾਸ਼ਟਰਪਤੀ ਨੇ ਬ੍ਰਿਕਸ ਦੇ ਭੋਜਨ 'ਚ ਨਹੀਂ ਲਿਆ ਹਿੱਸਾ, PM ਮੋਦੀ ਨੇ ਕੀਤਾ ਸੀ ਆਯੋਜਿਤ

ਤਰਨ ਤਾਰਨ ਅਤੇ ਲੁਧਿਆਣਾ ਵਿੱਚ ਮਿਡ-ਡੇ ਮੀਲ ਵਰਕਰ ₹10,000 ਤਨਖਾਹ, DC ਰੇਟ, ਸਮਾਜਿਕ ਸੁਰੱਖਿਆ ਅਤੇ ਬੀਮੇ ਦੀ ਮੰਗ ਨੂੰ ਲੈ ਕੇ ਧਰਨੇ ਦੇ ਰਹੇ ਹਨ, ਜਿਸ ਨਾਲ ਖਾਣਾ ਪਕਾਉਣ ਦਾ ਕੰਮ ਠੱਪ ਹੋ ਰਿਹਾ ਹੈ।

ਢਿੱਲੋਂ ਨੇ ਕਿਹਾ ਕਿ ਜਲੰਧਰ ਦੇ 1,634 ਆਂਗਣਵਾੜੀ ਕੇਂਦਰਾਂ ਵਿੱਚ ਰਾਸ਼ਨ ਸਪਲਾਈ ਠੱਪ ਹੈ। ਟੈਂਡਰ ਰੱਦ ਹੋਣ ਕਾਰਨ 3-6 ਸਾਲ ਦੇ ਬੱਚਿਆਂ ਨੂੰ ਦਲੀਆ-ਖਿਚੜੀ ਦੀ ਥਾਂ ਟੌਫੀਆਂ ਤੇ ਬਿਸਕੁਟ ਦਿੱਤੇ ਜਾ ਰਹੇ ਹਨ। ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ ਮਾਵਾਂ ਵੀ ਖੁਰਾਕ ਤੋਂ ਵਾਂਝੀਆਂ ਹਨ।

ਕੇਵਲ ਢਿੱਲੋਂ ਨੇ ਕਿਹਾ ਕਿ ਲੰਬਿਤ ਫੰਡ, ਅਧਿਆਪਕਾਂ ਤੇ ਵਰਕਰਾਂ ਦੇ ਬਕਾਏ ਅਤੇ ਸਪਲਾਇਰਾਂ ਦੇ ਪੈਸੇ ਤੁਰੰਤ ਜਾਰੀ ਕੀਤੇ ਜਾਣ। ਉਨ੍ਹਾਂ ਸਵਾਲ ਕੀਤਾ ਕਿ ਜਦੋਂ ਬੱਚਿਆਂ ਦੀ ਖੁਰਾਕ, ਰਾਸ਼ਨ ਅਤੇ ਗੈਸ ਲਈ ਪੈਸਾ ਹੀ ਨਹੀਂ ਹੈ, ਤਾਂ ਸਰਕਾਰ ਕਿਸ ਆਧਾਰ 'ਤੇ ਬਦਲਾਅ ਦੇ ਦਾਅਵੇ ਕਰ ਰਹੀ ਹੈ? ਮੀਨੂ ਸਿਰਫ਼ ਕਾਗਜ਼ਾਂ 'ਤੇ ਨਹੀਂ, ਬੱਚਿਆਂ ਦੀ ਥਾਲੀ ਵਿੱਚ ਦਿਸਣਾ ਚਾਹੀਦਾ ਹੈ।

ਇਹ ਵੀ ਪੜ੍ਹੋ...

Ludhiana Encounter : ਲੁਧਿਆਣਾ 'ਚ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਮੁੱਠਭੇੜ, ਦੋ ਢੇਰ, ਵੱਡੀ ਵਾਰਦਾਤ ਦੀ ਸੀ ਫ਼ਿਰਾਕ

ਨਸ਼ੇ ਦੀ ਓਵਰਡੋਜ਼ ਨੇ ਇੱਕ ਹੋਰ ਘਰ ਉਜਾੜਿਆ, ਸੜਕ 'ਤੇ ਡਿੱਗਿਆ ਮਿਲਿਆ 28 ਸਾਲਾ ਨੌਜਵਾਨ

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK