Eid al-Adha 2025 : ਮੁਸਲਿਮ ਭਾਈਚਾਰੇ ਵੱਲੋਂ ਅੱਜ ਈਦ-ਉੱਲ-ਅਜ਼ਹਾ ਮੌਕੇ ਅੰਮ੍ਰਿਤਸਰ ਦੀ ਜਾਮਾ ਮਸਜਿਦ ਵਿਚ ਅਦਾ ਕੀਤੀ ਗਈ ਨਮਾਜ਼

Eid al-Adha 2025 : ਮੁਸਲਿਮ ਭਾਈਚਾਰੇ ਵਲੋਂ ਅੱਜ ਈਦ ਦੇ ਪਵਿਤਰ ਤਿਉਹਾਰ ਮੌਕੇ ਅੰਮ੍ਰਿਤਸਰ ਦੀ ਜਾਮਾ ਮਸਜਿਦ ਵਿਚ ਨਮਾਜ਼ ਅਦਾ ਕੀਤੀ ਗਈ। ਇਸ ਮੌਕੇ ਜਿਥੇ ਮੁਸਲਿਮ ਭਾਈਚਾਰੇ ਵੱਲੋਂ ਵੱਡੀ ਗਿਣਤੀ ਵਿਚ ਈਦ-ਉੱਲ-ਅਜ਼ਹਾ ਦੀ ਨਮਾਜ਼ ਅਦਾ ਕੀਤੀ। ਉਥੇ ਹੀ ਪੁਲਿਸ ਪ੍ਰਸ਼ਾਸ਼ਨ ਵੱਲੋਂ ਪੂਰੇ ਪ੍ਰਬੰਧ ਕੀਤੇ ਗਏ। ਇਸ ਮੌਕੇ ਜਾਮਾ ਮਸਜਿਦ ਦੇ ਇਮਾਮ ਵੱਲੋਂ ਜਿਥੇ ਦੇਸ਼ ਭਰ ਦੇ ਲੋਕਾਂ ਨੂੰ ਈਦ ਦੇ ਪਵਿੱਤਰ ਤਿਉਹਾਰ ਦੀ ਵਧਾਈ ਦਿੱਤੀ ਗਈ

By  Shanker Badra June 7th 2025 12:02 PM

Eid al-Adha 2025 : ਮੁਸਲਿਮ ਭਾਈਚਾਰੇ ਵਲੋਂ ਅੱਜ ਈਦ ਦੇ ਪਵਿਤਰ ਤਿਉਹਾਰ ਮੌਕੇ ਅੰਮ੍ਰਿਤਸਰ ਦੀ ਜਾਮਾ ਮਸਜਿਦ ਵਿਚ ਨਮਾਜ਼ ਅਦਾ ਕੀਤੀ ਗਈ। ਇਸ ਮੌਕੇ ਜਿਥੇ ਮੁਸਲਿਮ ਭਾਈਚਾਰੇ ਵੱਲੋਂ ਵੱਡੀ ਗਿਣਤੀ ਵਿਚ ਈਦ-ਉੱਲ-ਅਜ਼ਹਾ ਦੀ ਨਮਾਜ਼ ਅਦਾ ਕੀਤੀ। ਉਥੇ ਹੀ ਪੁਲਿਸ ਪ੍ਰਸ਼ਾਸ਼ਨ ਵੱਲੋਂ ਪੂਰੇ ਪ੍ਰਬੰਧ ਕੀਤੇ ਗਏ। ਇਸ ਮੌਕੇ ਜਾਮਾ ਮਸਜਿਦ ਦੇ ਇਮਾਮ ਵੱਲੋਂ ਜਿਥੇ ਦੇਸ਼ ਭਰ ਦੇ ਲੋਕਾਂ ਨੂੰ ਈਦ ਦੇ ਪਵਿੱਤਰ ਤਿਉਹਾਰ ਦੀ ਵਧਾਈ ਦਿੱਤੀ ਗਈ। ਉਥੇ ਹੀ ਈਦ ਦੀ ਨਮਾਜ਼ ਪੜਦਿਆਂ ਅੱਲਾ ਤੋਂ ਸਰਬਤ ਦੇ ਭਲੇ ਦੀ ਅਰਜੋਈ ਕੀਤੀ। 

ਮੁਸਲਿਮ ਭਾਈਚਾਰੇ ਵੱਲੋਂ ਇਕ ਦੂਜੇ ਨਾਲ ਗਲੇ ਮਿਲ ਦੇ ਇਕ ਦੂਜੇ ਨੂੰ ਈਦ ਦੀ ਵਧਾਈ ਦਿੱਤੀ ਜਾ ਰਹੀ ਹੈ। ਇਸ ਮੌਕੇ ਉਹਨਾਂ ਕਿਹਾ ਕਿ ਭਾਰਤ ਦੇਸ਼ ਵਿੱਚੋਂ ਵੀ ਕੱਲ ਸਾਊਦੀ ਅਰਬ ਵਿੱਚ ਈਦ ਦੀ ਨਮਾਜ਼ ਅਦਾ ਕਰਨ ਲਈ ਹਾਜੀ ਗਏ ਸਨ। ਉੱਥੇ ਹੀ ਪੰਜਾਬ ਦੇ ਵਿੱਚੋਂ 320 ਦੇ ਕਰੀਬ ਹਾਜੀ ਨਮਾਜ਼ ਅਦਾ ਕਰਨ ਲਈ ਸਾਊਦੀ ਅਰਬ ਗਏ ਹੋਏ ਹਨ, ਜਿਨਾਂ ਨੇ ਸੁੱਖ ਸ਼ਾਂਤੀ ਤੇ ਭਾਈਚਾਰਕ ਦੀ ਸਾਂਝ ਦੀ ਈਦ ਦੀ ਨਮਾਜ਼ ਅਦਾ ਕੀਤੀ। 

ਇਸ ਮੌਕੇ ਜਾਮਾ ਮਸਜਿਦ ਦੇ ਇਮਾਮ ਅਤੇ ਮੁਸਲਿਮ ਭਾਈਚਾਰੇ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਅੱਜ ਦੇਸ਼ ਭਰ ਵਿੱਚ ਈਦ-ਉੱਲ-ਅਜ਼ਹਾ ਯਾਨੀ ਬਕਰੀਦ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ।  ਅੰਮ੍ਰਿਤਸਰ ਦੀ  ਜਾਮਾ ਮਸਜਿਦ 'ਚ ਬਕਰੀਦ ਦੇ ਮੌਕੇ 'ਤੇ ਨਮਾਜ਼ ਤੋਂ ਬਾਅਦ ਲੋਕਾਂ ਨੇ ਇਕ-ਦੂਜੇ ਨੂੰ ਗਲੇ ਮਿਲ ਕੇ ਵਧਾਈ ਦਿੱਤੀ ਅਤੇ ਸਭ ਨੂੰ ਆਪਸੀ ਪ੍ਰੇਮ ਪਿਆਰ ਨਾਲ ਇਕਜੁੱਟ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਜਿਥੇ ਦੇਸ਼ ਭਰ ਦੇ ਲੋਕਾਂ ਨੂੰ ਇਸ ਪਵਿੱਤਰ ਤਿਉਹਾਰ ਮੌਕੇ ਈਦ ਦੀ ਵਧਾਈ ਦਿੱਤੀ। ਉਥੇ ਹੀ ਉਨ੍ਹਾਂ ਸਾਰੇ ਧਰਮਾਂ ਦੇ ਲੋਕਾਂ ਨੂੰ ਮਿਲ ਜੁਲ ਕੇ ਪਿਆਰ ਸਦਭਾਵਨਾਂ ਨਾਲ ਜਿਉਣ ਦੀ ਅਪੀਲ ਵੀ ਕੀਤੀ।

ਇਸ ਮੌਕੇ ਏਸੀਪੀ ਜਸਪਾਲ ਸਿੰਘ ਨੇ ਅੰਮ੍ਰਿਤਸਰ ਸ਼ਹਿਰ ਵਾਸੀਆਂ ਅਤੇ ਪੰਜਾਬ ਤੇ ਦੇਸ਼ ਵਾਸੀਆਂ ਨੂੰ ਈਦ ਦੀ ਮੁਬਾਰਕਬਾਦ ਦਿੱਤੀ ਤੇ ਕਿਹਾ ਕਿ ਕੋਈ ਵੀ ਧਰਮ ਇੱਕ ਦੂਜੇ ਨਾਲ ਲੜਨਾ ਨਹੀਂ ਸਿਖਾਉਂਦਾ ,ਨਾ ਹੀ ਵੈਰ ਵਿਰੋਧ ਰੱਖਦਾ ਹੈ। ਸਾਰੇ ਧਰਮ ਪ੍ਰੇਮ ਤੇ ਭਾਈਚਾਰਕ ਸਾਂਝ ਦੇ ਪ੍ਰਤੀਕ ਹਨ ,ਸਾਨੂੰ ਸਭ ਨੂੰ ਮਿਲ ਜੁਲ ਕੇ ਸਾਰੇ ਤਿਉਹਾਰ ਮਨਾਉਣੇ ਚਾਹੀਦੇ ਹਨ। 

Related Post