ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਇੱਕ ਪ੍ਰਵਾਸੀ ਵਿਅਕਤੀ ਕੋਲੋਂ ਨਸ਼ੀਲਾ ਪਦਾਰਥ ਬਰਾਮਦ

ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਇਕ ਵਾਰ ਫਿਰ ਇਕ ਪ੍ਰਵਾਸੀ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ।

By  Amritpal Singh May 21st 2023 10:13 AM -- Updated: May 21st 2023 10:36 AM

ਮਨਿੰਦਰ ਮੋਂਗਾ/ਅੰਮ੍ਰਿਤਸਰ: ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਇਕ ਵਾਰ ਫਿਰ ਇਕ ਪ੍ਰਵਾਸੀ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਇੰਨਾ ਹੀ ਨਹੀਂ ਪਰਵਾਸੀ ਦੀ ਵੀਡੀਓ ਬਣਾ ਕੇ ਵਾਇਰਲ ਵੀ ਕੀਤੀ ਗਈ। ਹੈਰਾਨੀ ਦੀ ਗੱਲ ਹੈ ਕਿ ਉਹ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਵੀ ਨਹੀਂ ਗਿਆ ਸੀ ਅਤੇ ਜੋੜਾ ਘਰ ਦੇ ਕੋਲ ਹੀ ਖੜ੍ਹਾ ਸੀ। ਵੀਡੀਓ ਵਾਇਰਲ ਹੋਣ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਅਜੇ ਤੱਕ ਇਸ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।

ਵੀਡੀਓ 'ਚ ਇਕ ਸਿੱਖ ਵਿਅਕਤੀ ਇਕ ਪ੍ਰਵਾਸੀ 'ਤੇ ਆਪਣੀ ਜੇਬ 'ਚ ਬੀੜੀਆਂ ਰੱਖਣ ਦਾ ਦੋਸ਼ ਲਗਾਉਂਦਾ ਨਜ਼ਰ ਆ ਰਿਹਾ ਹੈ। ਉਸਨੇ ਪ੍ਰਵਾਸੀ ਨੂੰ ਆਪਣੀ ਜੇਬ ਵਿੱਚ ਰੱਖਿਆ ਤੰਬਾਕੂ ਕੱਢਣ ਲਈ ਕਿਹਾ। ਪਰਵਾਸੀ ਨੇ ਸਪੱਸ਼ਟ ਕਿਹਾ ਕਿ ਉਸ ਨੇ ਨਾ ਤਾਂ ਬੀੜੀ ਪਾਈ ਹੈ ਅਤੇ ਨਾ ਹੀ ਪੀਤੀ ਹੈ। ਉਸ ਨੇ ਆਪ ਹੀ ਜੇਬ ਵਿੱਚੋਂ ਤੰਬਾਕੂ ਕੱਢ ਕੇ ਕਿਹਾ ਕਿ ਮੈਂ ਇਹ ਨਹੀਂ ਖਾਧਾ, ਪਰ ਸਿੱਖ ਵਿਅਕਤੀ ਨੇ ਆਸਥਾ ਦੇ ਨਾਂ 'ਤੇ ਪ੍ਰਵਾਸੀ ਨੂੰ ਥੱਪੜ ਮਾਰਨੇ ਸ਼ੁਰੂ ਕਰ ਦਿੱਤੇ ਅਤੇ ਉਸ ਨੂੰ ਭਜਾ ਦਿੱਤਾ।


Related Post