ਚੰਡੀਗੜ੍ਹ 'ਚ ਹੁਣ ਲੋੜਵੰਦ ਔਰਤਾਂ ਨੂੰ ਧੀਆਂ ਦੇ ਵਿਆਹ 'ਤੇ ਮਿਲੇਗੀ 31 ਹਜ਼ਾਰ ਦੀ ਸਹਾਇਤਾ ਰਾਸ਼ੀ

ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀਲਾਲ ਪੁਰੋਹਿਤ ਨੇ ਮੰਗਲਵਾਰ ਨੂੰ ਲੋੜਵੰਦ ਔਰਤਾਂ ਦੀ ਮਦਦ ਲਈ ਸਮਾਜ ਭਲਾਈ ਵਿਭਾਗ ਦੀ ਸ਼ਗਨ ਸਕੀਮ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਤਹਿਤ ਪ੍ਰਸ਼ਾਸਨ ਵੱਲੋਂ ਸ਼ਹਿਰ ਦੀਆਂ ਸਟਰੀਟ ਵੈਂਡਰਾਂ, ਦਿਵਯੰਗਾਂ, ਵਿਧਵਾਵਾਂ ਅਤੇ ਏ.ਏ.ਵਾਈ. ਕਾਰਡ ਧਾਰਕਾਂ ਦੀਆਂ ਦੋ ਲੜਕੀਆਂ ਦੇ ਵਿਆਹ ਲਈ 31,000 ਰੁਪਏ ਦੀ ਸਹਾਇਤਾ ਦਿੱਤੀ ਜਾਵੇਗੀ।

By  Jasmeet Singh January 11th 2023 02:20 PM

ਚੰਡੀਗੜ੍ਹ, 11 ਜਨਵਰੀ: ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀਲਾਲ ਪੁਰੋਹਿਤ ਨੇ ਮੰਗਲਵਾਰ ਨੂੰ ਲੋੜਵੰਦ ਔਰਤਾਂ ਦੀ ਮਦਦ ਲਈ ਸਮਾਜ ਭਲਾਈ ਵਿਭਾਗ ਦੀ ਸ਼ਗਨ ਸਕੀਮ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਤਹਿਤ ਪ੍ਰਸ਼ਾਸਨ ਵੱਲੋਂ ਸ਼ਹਿਰ ਦੀਆਂ ਸਟਰੀਟ ਵੈਂਡਰਾਂ, ਦਿਵਯੰਗਾਂ, ਵਿਧਵਾਵਾਂ ਅਤੇ ਏ.ਏ.ਵਾਈ. ਕਾਰਡ ਧਾਰਕਾਂ ਦੀਆਂ ਦੋ ਲੜਕੀਆਂ ਦੇ ਵਿਆਹ ਲਈ 31,000 ਰੁਪਏ ਦੀ ਸਹਾਇਤਾ ਦਿੱਤੀ ਜਾਵੇਗੀ।

ਸਕੀਮ ਦਾ ਲਾਭ ਲੈਣ ਲਈ ਬਿਨੈਕਾਰ ਔਰਤ ਨੂੰ ਵਿਭਾਗਾਂ ਦੇ ਚੱਕਰ ਨਹੀਂ ਲਗਾਉਣੇ ਪੈਣਗੇ। ਵਿਭਾਗ ਵੱਖ-ਵੱਖ ਡਾਟਾਬੇਸ ਤੋਂ ਡੇਟਾ ਲੈ ਕੇ ਅਰਜ਼ੀ ਨੂੰ ਪੂਰਾ ਕਰੇਗਾ ਅਤੇ ਪਰਿਵਾਰ ਨੂੰ ਦੋ ਧੀਆਂ ਲਈ ਇਸ ਸਕੀਮ ਦਾ ਲਾਭ ਦੇਵੇਗਾ। ਅੱਧੇ ਪੈਸੇ ਵਿਆਹ ਤੋਂ ਪਹਿਲਾਂ ਅਤੇ ਅੱਧੇ ਵਿਆਹ ਤੋਂ ਬਾਅਦ ਦਿੱਤੇ ਜਾਣਗੇ। ਚੰਡੀਗੜ੍ਹ ਵਿੱਚ ਪਹਿਲਾਂ ਹੀ ਇੱਕ ਸਕੀਮ ਚੱਲ ਰਹੀ ਹੈ, ਜਿਸ ਅਨੁਸਾਰ ਅਨੁਸੂਚਿਤ ਜਨਜਾਤੀ ਅਤੇ ਅਨੁਸੂਚਿਤ ਜਾਤੀ ਨਾਲ ਸਬੰਧਤ ਵਿਧਵਾਵਾਂ ਨੂੰ ਉਨ੍ਹਾਂ ਦੀ ਬੇਟੀ ਦੇ ਵਿਆਹ ਵਿੱਚ ਮਦਦ ਕੀਤੀ ਜਾਂਦੀ ਹੈ ਅਤੇ ਉਨ੍ਹਾਂ ਨੂੰ 30,000 ਰੁਪਏ ਦੀ ਰਾਸ਼ੀ ਦਿੱਤੀ ਜਾਂਦੀ ਹੈ। ਪਰ ਇਸ ਸਕੀਮ ਦਾ ਲਾਭ ਉਨ੍ਹਾਂ ਸਾਰੀਆਂ ਵਿਧਵਾ ਔਰਤਾਂ ਅਤੇ ਸ਼ਹਿਰ ਦੇ ਹੋਰ ਵਰਗਾਂ ਦੀਆਂ ਔਰਤਾਂ ਨੂੰ ਦਿੱਤਾ ਜਾਵੇਗਾ, ਜਿਨ੍ਹਾਂ ਦੀ ਆਮਦਨ ਡੇਢ ਲੱਖ ਤੋਂ ਘੱਟ ਹੈ ਅਤੇ ਧੀ ਵਿਆਹੀ ਹੋਈ ਹੈ। 

ਕਾਬਲੇਗੌਰ ਹੈ ਕਿ ਕੇਂਦਰੀ ਪੱਧਰ ਅਤੇ ਲਗਭਗ ਸਾਰੇ ਰਾਜਾਂ ਵਿੱਚ ਵੱਖ-ਵੱਖ ਸ਼ਗਨ ਸਕੀਮਾਂ ਚਲਾਈਆਂ ਜਾ ਰਹੀਆਂ ਹਨ ਪਰ ਚੰਡੀਗੜ੍ਹ ਦੀ ਸਕੀਮ ਬਿਲਕੁਲ ਵੱਖਰੀ ਹੈ। ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਸ਼ਾਦੀ ਸ਼ਗਨ ਯੋਜਨਾ ਦੇਸ਼ ਦੇ ਘੱਟ ਗਿਣਤੀ ਭਾਈਚਾਰੇ ਦੀਆਂ ਲੜਕੀਆਂ ਵਿੱਚ ਉੱਚ ਸਿੱਖਿਆ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਸ਼ੁਰੂ ਕੀਤੀ ਗਈ ਹੈ। ਇਸ ਵਿੱਚ ਕੇਂਦਰ ਸਰਕਾਰ ਘੱਟ ਗਿਣਤੀ ਵਰਗ ਦੀਆਂ ਲੜਕੀਆਂ ਨੂੰ 51,000 ਰੁਪਏ ਦਿੰਦੀ ਹੈ ਜੋ ਵਿਆਹ ਤੋਂ ਪਹਿਲਾਂ ਗ੍ਰੈਜੂਏਸ਼ਨ ਪੂਰੀ ਕਰ ਲੈਂਦੀਆਂ ਹਨ।

Related Post