ਨੀਰੂ ਬਾਜਵਾ, ਪੰਮੀ ਬਾਈ ਅਤੇ ਮਾਸਟਰ ਸਲੀਮ ਦੀ PTC ਵਿਸਾਖੀ ਇਨਫਿਨੀਆ 2026 ਚ ਰੌਣਕਾਂ ਭਰੀ ਸ਼ਾਮ
ਸਮਾਗਮ ਦਾ ਇਕ ਯਾਦਗਾਰ ਪਲ ਉਹ ਸੀ, ਜਦੋਂ ਪ੍ਰਸਿੱਧ ਪੰਜਾਬੀ ਲੋਕ ਗਾਇਕ ਕਰਤਾਰ ਰਾਮਲਾ ਜੀ ਨੂੰ ਸਮਰਪਿਤ ਗੀਤ ਮੰਚ ‘ਤੇ ਉਨ੍ਹਾਂ ਦੀ ਪਤਨੀ ਅਤੇ ਧੀਆਂ ਦੀ ਹਾਜ਼ਰੀ ਵਿੱਚ ਰਿਲੀਜ਼ ਕੀਤਾ ਗਿਆ। ਇਸ ਮੌਕੇ ਨੇ ਮਾਹੌਲ ਨੂੰ ਭਾਵੁਕ ਅਤੇ ਯਾਦਗਾਰ ਬਣਾ ਦਿੱਤਾ।
Vaisakhi Infinia 2026 : PTC ਪੰਜਾਬੀ ਵੱਲੋਂ ਪੇਸ਼ ਕੀਤਾ ਗਿਆ 'ਵਿਸਾਖੀ ਇਨਫਿਨੀਆ 2026' ਪੰਜਾਬੀ ਸਭਿਆਚਾਰ, ਸੰਗੀਤ ਅਤੇ ਮਨੋਰੰਜਨ ਦਾ ਸ਼ਾਨਦਾਰ ਮੇਲਾ ਬਣ ਗਿਆ। ਸਮਾਗਮ 1 ਮਈ ਨੂੰ ਸੀਟੀ ਯੂਨੀਵਰਸਿਟੀ, ਸ਼ਾਹਪੁਰ (ਜਲੰਧਰ) ਵਿੱਚ ਆਯੋਜਿਤ ਕੀਤਾ ਗਿਆ। ਇਸ ਮੇਲੇ ਨੂੰ ਦਰਸ਼ਕਾਂ ਵੱਲੋਂ ਭਰਪੂਰ ਪਿਆਰ ਮਿਲਿਆ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਪਹੁੰਚੇ।

ਇਸ ਸ਼ਾਮ ਨੂੰ ਹੋਰ ਵੀ ਰੰਗੀਨ ਬਣਾਇਆ ਪੰਜਾਬ ਦੇ ਮਸ਼ਹੂਰ ਕਲਾਕਾਰਾਂ ਨੇ, ਜਿਨ੍ਹਾਂ ਵਿੱਚ ਨੀਰੂ ਬਾਜਵਾ, ਪੰਮੀ ਬਾਈ, ਮਾਸਟਰ ਸਲੀਮ, ਕਰਮਜੀਤ ਅਨਮੋਲ, ਅਲਾਪ ਸਿਕੰਦਰ, ਮੈਂਡੀ ਸੰਧੂ ਅਤੇ ਗੁਰਮਨ ਮਾਨ ਨੇ। ਉਨ੍ਹਾਂ ਦੀਆਂ ਦਿਲਕਸ਼ ਪੇਸ਼ਕਾਰੀਆਂ ਨੇ ਦਰਸ਼ਕਾਂ ਨੂੰ ਜੋਸ਼ ਨਾਲ ਭਰੀ ਰੱਖਿਆ।

ਇਸ ਸਮਾਗਮ ਦਾ ਇਕ ਯਾਦਗਾਰ ਪਲ ਉਹ ਸੀ, ਜਦੋਂ ਪ੍ਰਸਿੱਧ ਪੰਜਾਬੀ ਲੋਕ ਗਾਇਕ ਕਰਤਾਰ ਰਾਮਲਾ ਜੀ ਨੂੰ ਸਮਰਪਿਤ ਗੀਤ ਮੰਚ ‘ਤੇ ਉਨ੍ਹਾਂ ਦੀ ਪਤਨੀ ਅਤੇ ਧੀਆਂ ਦੀ ਹਾਜ਼ਰੀ ਵਿੱਚ ਰਿਲੀਜ਼ ਕੀਤਾ ਗਿਆ। ਇਸ ਮੌਕੇ ਨੇ ਮਾਹੌਲ ਨੂੰ ਭਾਵੁਕ ਅਤੇ ਯਾਦਗਾਰ ਬਣਾ ਦਿੱਤਾ।

ਸੀਟੀ ਗਰੁੱਪ ਆਫ ਇੰਸਟੀਚਿਊਸ਼ਨਜ਼ ਦੇ ਨੁਮਾਇੰਦੇ ਵੀ ਇਸ ਮੌਕੇ 'ਤੇ ਮੌਜੂਦ ਸਨ, ਜਿਨ੍ਹਾਂ ਵਿੱਚ ਮੈਨੇਜਿੰਗ ਡਾਇਰੈਕਟਰ ਮਨਬੀਰ ਸਿੰਘ ਅਤੇ ਵਾਈਸ ਚੇਅਰਮੈਨ ਹਰਪ੍ਰੀਤ ਸਿੰਘ ਸ਼ਾਮਲ ਸਨ। ਉਨ੍ਹਾਂ ਨੇ PTC ਪੰਜਾਬੀ ਦੀ ਇਸ ਵੱਡੀ ਸੱਭਿਆਚਾਰਕ ਪੇਸ਼ਕਸ਼ ਦੀ ਖੁੱਲ੍ਹ ਕੇ ਸਰਾਹਨਾ ਕੀਤੀ।
ਇਸ ਮੌਕੇ ‘ਤੇ PTC ਐਂਟਰਟੇਨਮੈਂਟ ਦੇ CEO ਰਾਜੀ ਐਮ ਸ਼ਿੰਦੇ ਨੇ ਕਿਹਾ, “PTC ਪੰਜਾਬੀ ਹਮੇਸ਼ਾ ਪੰਜਾਬੀ ਸਭਿਆਚਾਰ ਅਤੇ ਪੰਜਾਬੀਅਤ ਨੂੰ ਦੁਨੀਆ ਭਰ ਵਿੱਚ ਪ੍ਰਫੁਲਿਤ ਕਰਨ ਲਈ ਵਚਨਬੱਧ ਰਿਹਾ ਹੈ। ਵਿਸਾਖੀ ਪੰਜਾਬ ਦੀ ਵਿਰਾਸਤ ਦਾ ਬਹੁਤ ਮਹੱਤਵਪੂਰਨ ਤਿਉਹਾਰ ਹੈ, ਅਤੇ ਵਿਸਾਖੀ ਇਨਫਿਨੀਆ 2026 ਰਾਹੀਂ ਅਸੀਂ ਲੋਕਾਂ ਨੂੰ ਇਸ ਖੁਸ਼ੀ ਨੂੰ ਇਕੱਠੇ ਮਨਾਉਣ ਦਾ ਮੌਕਾ ਦੇਣਾ ਚਾਹੁੰਦੇ ਸੀ। ਸਾਨੂੰ ਇਸ ਸਮਾਗਮ ਨੂੰ ਮਿਲੇ ਅਹਿਮ ਸਹਿਯੋਗ ‘ਤੇ ਬਹੁਤ ਖੁਸ਼ੀ ਹੈ। ਮੈਂ ਸੀਟੀ ਗਰੁੱਪ ਦਾ ਵੀ ਧੰਨਵਾਦ ਕਰਦੀ ਹਾਂ, ਜਿਨ੍ਹਾਂ ਦੀ ਟੀਮ ਨੇ ਸਮਾਗਮ ਨੂੰ ਸਫਲ ਬਣਾਇਆ।”

PTC ਬੈਸਾਖੀ ਇਨਫਿਨੀਆ 2026 ਸਿਰਫ਼ ਇੱਕ ਸਮਾਗਮ ਨਹੀਂ ਸੀ — ਇੱਥੇ ਸਭਿਆਚਾਰ, ਸੰਗੀਤ ਅਤੇ ਖੁਸ਼ੀਆਂ ਨੇ ਮਿਲ ਕੇ ਇਕ ਨਾ ਭੁੱਲਣ ਵਾਲਾ ਪਲ ਬਣਾ ਦਿੱਤਾ।