Thu, Jun 18, 2026
Whatsapp

Malaysia Athletics Championships 2026 : ਪੰਜਾਬ ਦੀ ਧੀ ਕੁਲਵਿੰਦਰ ਕੌਰ ਨੇ ਸੋਨੇ 4 ਤਗਮੇ ਜਿੱਤ ਕੇ ਬੱਲੇ-ਬੱਲੇ ਕਰਵਾਈ

Kulwinder Kaur Lecturer : ਪੇਸ਼ੇ ਵੱਜੋਂ ਲੈਕਚਰਾਰ ਕੁਲਵਿੰਦਰ ਕੌਰ ਨੇ 38ਵੀਂਆਂ ਮਲੇਸ਼ੀਆ ਇੰਟਰਨੈਸ਼ਨਲ ਮਾਸਟਰਜ਼ ਐਥਲੈਟਿਕਸ ਚੈਂਪੀਅਨਸ਼ਿਪ 2026 ਖੇਡਾਂ ਵਿੱਚ ਸੋਨੇ ਸਮੇਤ 4 ਤਗਮੇ ਹਾਸਲ ਕੀਤੇ ਹਨ। (Malaysian Games 2026)

Reported by:  PTC News Desk  Edited by:  KRISHAN KUMAR SHARMA -- June 18th 2026 02:22 PM -- Updated: June 18th 2026 02:43 PM
Malaysia Athletics Championships 2026 : ਪੰਜਾਬ ਦੀ ਧੀ ਕੁਲਵਿੰਦਰ ਕੌਰ ਨੇ ਸੋਨੇ 4 ਤਗਮੇ ਜਿੱਤ ਕੇ ਬੱਲੇ-ਬੱਲੇ ਕਰਵਾਈ

Malaysia Athletics Championships 2026 : ਪੰਜਾਬ ਦੀ ਧੀ ਕੁਲਵਿੰਦਰ ਕੌਰ ਨੇ ਸੋਨੇ 4 ਤਗਮੇ ਜਿੱਤ ਕੇ ਬੱਲੇ-ਬੱਲੇ ਕਰਵਾਈ

Malaysia Athletics Championships 2026 : ਮੁਹਾਲੀ (Mohali) ਦੀ ਧੀ ਕੁਲਵਿੰਦਰ ਕੌਰ (Kulwinder Kaur) ਨੇ ਅੰਤਰਰਾਸ਼ਟਰੀ ਪੱਧਰ 'ਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਪੇਸ਼ੇ ਵੱਜੋਂ ਲੈਕਚਰਾਰ ਕੁਲਵਿੰਦਰ ਕੌਰ ਨੇ 38ਵੀਂਆਂ ਮਲੇਸ਼ੀਆ ਇੰਟਰਨੈਸ਼ਨਲ ਮਾਸਟਰਜ਼ ਐਥਲੈਟਿਕਸ ਚੈਂਪੀਅਨਸ਼ਿਪ 2026 ਖੇਡਾਂ ਵਿੱਚ ਸੋਨੇ ਸਮੇਤ 4 ਤਗਮੇ ਹਾਸਲ ਕੀਤੇ ਹਨ। (Malaysian Games 2026)

ਮਲੇਸ਼ੀਆ ਦੀ ਰਾਜਧਾਨੀ ਕੁਆਲੰਲਪੁਰ ਵਿਖੇ 5 ਤੋਂ 7 ਜੂਨ ਤੱਕ ਹੋਈਆਂ ਇਨ੍ਹਾਂ ਖੇਡਾਂ ਵਿੱਚ ਕੁਲਵੰਦਰ ਕੌਰ ਨੇ80 ਮੀਟਰ ਹਰਡਰਜ਼ ਵਿੱਚ ਸੋਨ ਅਤੇ ਹਾਈ ਜੰਪ ਵਿੱਚ ਚਾਂਦੀ ਦਾ ਤਗਮਾ ਹਾਸਲ ਕੀਤਾ।


ਨਾਲ ਹੀ 12 ਜੂਨ ਤੋਂ 14 ਜੂਨ  ਤੱਕ 14ਵੀਂ ਮਾਸਟਰ ਐਥਲੈਟਿਕਸ ਓਪਨ ਚੈਂਪੀਅਨਸ਼ਿਪ 2026 ਜੋ ਕਿ ਲਿਗਾਸ ਸਪੋਰਟਸ ਕੰਪਲੈਕਸ ਕੋਟਾ (ਕਿਨਾਬਲੂ) ਵਿਖੇ ਹੋਈਆਂ, ਵਿੱਚ ਵੀ 80 ਮੀਟਰ ਹਰਡਲਜ਼ ਵਿੱਚ ਚਾਂਦੀ ਦਾ ਤਗਮਾ ਪ੍ਰਾਪਤ ਕਰਦੇ ਦੇਸ਼ ਦਾ ਨਾਮ ਰੌਸ਼ਨ ਕੀਤਾ।

ਉਪਰੋਕ ਦੋਵਾਂ ਖੇਡ ਸਥਾਨਾਂ 'ਚ ਵੱਖ ਵੱਖ ਦੇਸ਼ਾਂ ਦੇ ਖਿਡਾਰੀਆਂ ਨੇ ਹਿੱਸਾ ਪਿਆ। ਸੂਤਰਾਂ ਅਨੁਸਾਰ, ਕੁਲਵਿੰਦਰ ਕੌਰ ਨੇ 23ਵੀਂਆਂ ਏਸ਼ੀਅ ਮਾਸਟਰਜ਼ ਐਥਲੈਟਿਕਸ ਚੈਂਪੀਅਨਸ਼ਿਪ 2025 ਵਿੱਚ ਵੀ ਭਾਗ ਲੈ ਕੇ ਇਲਾਕੇ ਦਾ ਮਾਣਿ ਵਧਾਇਆ ਸੀ।

ਇਨ੍ਹਾਂ ਪ੍ਰਾਪਤੀਆਂ ਦੇ ਆਧਾਰ 'ਤੇ 6 ਨਵੰਬਰ ਤੋਂ 15 ਨਵੰਬਰ 2026 ਤੱਕ ਹੋਣ ਜਾ ਰਹੀ ਪੈਨ ਪੈਸੀਫਿਕ ਮਾਸਟਰ ਗੇਜ਼, ਗੋਲਡ ਕੋਸਟ, ਕੁਈਨਜ਼ਲੈਂਡ, ਆਸਟ੍ਰੇਲੀਆ ਵਿਖੇ ਵੀ ਭਾਗ ਲੈ ਕੇ ਭਾਰਤ ਦੀ ਨੁਮਾਇੰਦਗੀ ਕਰੇਗੀ।

ਦੱਸ ਦਈਏ ਕਿ ਕੁਲਵਿੰਦਰ ਕੌਰ ਸਕੂਲ ਸਮੇਂ ਤੋਂ ਹੀ ਖੇਡਾਂ ਨਾਲ ਜੁੜੇ ਹੋਣ ਕਾਰਨ ਅੱਜ ਸਰਕਾਰੀ ਅਦਾਰੇ 'ਚ ਬਤੌਰ ਸਰੀਰਕ ਸਿੱਖਿਆ ਲੈਕਚਰਾਰ ਦੀ ਸੇਵਾ ਨਿਭਾਅ ਰਹੇ ਹਨ।

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK