Malegaon Blast Case verdict : ਮਾਲੇਗਾਓਂ ਬਲਾਸਟ ਮਾਮਲੇ ਚ ਸਾਧਵੀ ਪ੍ਰਗਿਆ ਸਮੇਤ ਸਾਰੇ ਮੁਲਜ਼ਮ ਬਰੀ, 17 ਸਾਲਾਂ ਬਾਅਦ ਆਇਆ ਫੈਸਲਾ
Malegaon Blast Case verdict : ਐਨਆਈਏ ਅਦਾਲਤ ਨੇ ਮਾਲੇਗਾਓਂ ਧਮਾਕੇ ਦੇ ਮਾਮਲੇ ਵਿੱਚ ਸਾਧਵੀ ਪ੍ਰਗਿਆ ਸਿੰਘ, ਲੈਫਟੀਨੈਂਟ ਕਰਨਲ ਪੁਰੋਹਿਤ ਅਤੇ ਹੋਰ ਸਾਰੇ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਹੈ। ਇਸ ਤੋਂ ਇਲਾਵਾ ਮੇਜਰ (ਸੇਵਾਮੁਕਤ) ਰਮੇਸ਼ ਉਪਾਧਿਆਏ, ਸੁਧਾਕਰ ਚਤੁਰਵੇਦੀ, ਅਜੈ ਰਹੀਰਕਰ, ਸੁਧਾਕਰ ਧਰ ਦਿਵੇਦੀ ਉਰਫ਼ ਸ਼ੰਕਰਾਚਾਰੀਆ ਅਤੇ ਸਮੀਰ ਕੁਲਕਰਨੀ ਵੀ ਆਰੋਪੀਆਂ ਵਿੱਚ ਸ਼ਾਮਲ ਹਨ
Malegaon Blast Case verdict : ਐਨਆਈਏ ਅਦਾਲਤ ਨੇ ਮਾਲੇਗਾਓਂ ਧਮਾਕੇ ਦੇ ਮਾਮਲੇ ਵਿੱਚ ਸਾਧਵੀ ਪ੍ਰਗਿਆ ਸਿੰਘ, ਲੈਫਟੀਨੈਂਟ ਕਰਨਲ ਪੁਰੋਹਿਤ ਅਤੇ ਹੋਰ ਸਾਰੇ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਹੈ। ਇਸ ਤੋਂ ਇਲਾਵਾ ਮੇਜਰ (ਸੇਵਾਮੁਕਤ) ਰਮੇਸ਼ ਉਪਾਧਿਆਏ, ਸੁਧਾਕਰ ਚਤੁਰਵੇਦੀ, ਅਜੈ ਰਹੀਰਕਰ, ਸੁਧਾਕਰ ਧਰ ਦਿਵੇਦੀ ਉਰਫ਼ ਸ਼ੰਕਰਾਚਾਰੀਆ ਅਤੇ ਸਮੀਰ ਕੁਲਕਰਨੀ ਵੀ ਆਰੋਪੀਆਂ ਵਿੱਚ ਸ਼ਾਮਲ ਹਨ।
29 ਸਤੰਬਰ 2008 ਨੂੰ ਰਮਜ਼ਾਨ ਦੇ ਮਹੀਨੇ ਦੌਰਾਨ ਮੁਸਲਿਮ ਬਹੁਲਤਾ ਵਾਲੇ ਇਲਾਕੇ ਮਾਲੇਗਾਓਂ ਦੇ ਭੀਕੂ ਚੌਕ ਵਿੱਚ ਇੱਕ ਬੰਬ ਧਮਾਕਾ ਹੋਇਆ ਸੀ। ਇਸ ਵਿੱਚ 6 ਲੋਕ ਮਾਰੇ ਗਏ ਸਨ ਅਤੇ 101 ਲੋਕ ਜ਼ਖਮੀ ਹੋ ਗਏ ਸਨ। ਐਨਆਈਏ ਅਦਾਲਤ ਨੇ ਹੁਕਮ ਦਿੱਤਾ ਹੈ ਕਿ ਧਮਾਕੇ ਦੇ ਸਾਰੇ 6 ਪੀੜਤਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਅਤੇ ਸਾਰੇ ਜ਼ਖਮੀ ਪੀੜਤਾਂ ਨੂੰ 50,000 ਰੁਪਏ ਮੁਆਵਜ਼ਾ ਦਿੱਤਾ ਜਾਵੇ।
ਮਾਮਲੇ ਵਿੱਚ ਕੀ ਸਨ ਆਰੋਪ?
ਸਾਧਵੀ ਪ੍ਰਗਿਆ ਠਾਕੁਰ ਨੂੰ ਇਸ ਮਾਮਲੇ ਵਿੱਚ ਅਕਤੂਬਰ 2008 ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਸਾਧਵੀ ਪ੍ਰਗਿਆ ਠਾਕੁਰ 'ਤੇ ਆਰੋਪ ਸੀ ਕਿ ਧਮਾਕੇ ਵਿੱਚ ਵਰਤਿਆ ਗਿਆ ਮੋਟਰਸਾਈਕਲ ਉਨ੍ਹਾਂ ਦੇ ਨਾਮ 'ਤੇ ਰਜਿਸਟਰਡ ਸੀ। ਅਦਾਲਤ ਵਿੱਚ ਐਨਆਈਏ ਵੱਲੋਂ ਪੇਸ਼ ਹੋਏ ਵਿਸ਼ੇਸ਼ ਵਕੀਲ ਅਵਿਨਾਸ਼ ਰਸਾਲ ਨੇ ਕਈ ਸਬੂਤਾਂ ਦਾ ਹਵਾਲਾ ਦਿੱਤਾ, ਜਿਨ੍ਹਾਂ ਵਿੱਚ ਕਾਲ ਡੇਟਾ ਰਿਕਾਰਡ, ਇੰਟਰਸੈਪਟਡ ਫੋਨ ਕਾਲਾਂ ਅਤੇ ਮੁਲਜ਼ਮਾਂ ਤੋਂ ਬਰਾਮਦ ਕੀਤੀ ਗਈ ਸਮੱਗਰੀ ਸ਼ਾਮਲ ਹੈ।