Lawrence Bishnoi: ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਪੰਜਾਬ ਤੋਂ ਦਿੱਲੀ ਲਿਆ ਰਹੀ NIA, ਦਿੱਲੀ ਕੋਰਟ ’ਚ ਹੋਵੇਗੀ ਪੇਸ਼ੀ
ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਦੇ ਮੁੱਖ ਮੁਲਜ਼ਮ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਐਨਆਈਏ ਬਠਿੰਡਾ ਤੋਂ ਦਿੱਲੀ ਲੈ ਕੇ ਜਾ ਰਹੀ ਹੈ ਜਿੱਥੇ ਉਸ ਕੋਲੋਂ ਕਈ ਮਾਮਲਿਆਂ ’ਚ ਪੁੱਛਗਿੱਛ ਕੀਤੀ ਜਾ ਸਕਦੀ ਹੈ।
Lawrence Bishnoi: ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਦੇ ਮੁੱਖ ਮੁਲਜ਼ਮ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਐਨਆਈਏ ਬਠਿੰਡਾ ਤੋਂ ਦਿੱਲੀ ਲੈ ਕੇ ਜਾ ਰਹੀ ਹੈ ਜਿੱਥੇ ਉਸ ਕੋਲੋਂ ਕਈ ਮਾਮਲਿਆਂ ’ਚ ਪੁੱਛਗਿੱਛ ਕੀਤੀ ਜਾ ਸਕਦੀ ਹੈ। ਮੀਡੀਆ ਸੂਤਰਾਂ ਦੀ ਮੰਨੀਏ ਤਾਂ ਸੂਤਰਾਂ ਮੁਤਾਬਕ ਗੁਜਰਾਤ ਪੁਲਿਸ ਇਸ ਤੋਂ ਬਾਅਦ ਲਾਰੇਂਸ ਬਿਸ਼ਨੋਈ ਨੂੰ ਵੀ ਰਿਮਾਂਡ 'ਤੇ ਲੈਣ ਦੀ ਤਿਆਰੀ ਕਰ ਰਹੀ ਹੈ।
ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਐਨਆਈਏ ਬਿਸ਼ਨੋਈ ਨੂੰ ਪਿਛਲੇ ਸਾਲ ਦਰਜ ਹੋਏ ਇੱਕ ਮਾਮਲੇ 'ਚ ਪੁੱਛਗਿੱਛ ਲਈ ਦਿੱਲੀ ਲਿਆ ਰਹੀ ਹੈ। ਜਾਂਚ ਏਜੰਸੀ ਅੱਜ ਉਸ ਨੂੰ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਵਿੱਚ ਪੇਸ਼ ਕਰੇਗੀ।
ਕਾਬਿਲੇਗੌਰ ਹੈ ਕਿ ਲਾਰੈਂਸ ਬਿਸ਼ਨੋਈ ਦੇ ਖਿਲਾਫ ਦਿੱਲੀ, ਪੰਜਾਬ, ਹਰਿਆਣਾ, ਚੰਡੀਗੜ੍ਹ, ਰਾਜਸਥਾਨ ਵਰਗੇ ਕਈ ਸੂਬਿਆਂ 'ਚ ਦਰਜਨਾਂ ਮਾਮਲੇ ਦਰਜ ਹਨ, ਜਿਨ੍ਹਾਂ ਦੀ ਪੁਲਿਸ ਫਿਲਹਾਲ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ: Ludhiana Civil Hospital: ਲੁਧਿਆਣਾ ਦੇ ਸਿਵਲ ਹਸਪਤਾਲ ’ਚੋਂ ਚੋਰੀ ਹੋਇਆ 4 ਦਿਨਾਂ ਦਾ ਬੱਚਾ, ਪਰਿਵਾਰ ’ਚ ਭਾਰੀ ਰੋਸ