Free Parking In Chandigarh: ਚੰਡੀਗੜ੍ਹ ’ਚ ਦੋਪਹੀਆ ਵਾਹਨਾਂ ਦੀ ਪਾਰਕਿੰਗ ਮੁਫ਼ਤ, ਪਰ...
ਚੰਡੀਗੜ੍ਹ ‘ਚ ਹੁਣ ਦੋਪਹੀਆ ਵਾਹਨਾਂ ਦੀ ਪਾਰਕਿੰਗ ਮੁਫਤ ਹੋਵੇਗੀ। ਜਦਕਿ ਕਾਰਾਂ ਅਤੇ ਹੋਰ ਤਿੰਨ ਪਹੀਆ ਵਾਹਨਾਂ ਅਤੇ ਚਾਰ ਪਹੀਆ ਵਾਹਨਾਂ ਤੋਂ 10 ਮਿੰਟ ਤੱਕ ਪਾਰਕਿੰਗ ਲਈ ਕੋਈ ਫੀਸ ਨਹੀਂ ਲਈ ਜਾਵੇਗੀ।
Free Parking In Chandigarh: ਚੰਡੀਗੜ੍ਹ ‘ਚ ਹੁਣ ਦੋਪਹੀਆ ਵਾਹਨਾਂ ਦੀ ਪਾਰਕਿੰਗ ਮੁਫਤ ਹੋਵੇਗੀ। ਜਦਕਿ ਕਾਰਾਂ ਅਤੇ ਹੋਰ ਤਿੰਨ ਪਹੀਆ ਵਾਹਨਾਂ ਅਤੇ ਚਾਰ ਪਹੀਆ ਵਾਹਨਾਂ ਤੋਂ 10 ਮਿੰਟ ਤੱਕ ਪਾਰਕਿੰਗ ਲਈ ਕੋਈ ਫੀਸ ਨਹੀਂ ਲਈ ਜਾਵੇਗੀ। ਪਰ ਟਰਾਈਸਿਟੀ ਦੇ ਕਾਰ ਚਾਲਕਾਂ ਨੂੰ ਚਾਰ ਘੰਟੇ ਤੱਕ ਪਾਰਕਿੰਗ ਲਈ 15 ਰੁਪਏ ਦੇਣੇ ਪੈਣਗੇ, ਜਦਕਿ ਟਰਾਈਸਿਟੀ ਤੋਂ ਬਾਹਰ ਦੇ ਵਾਹਨ ਚਾਲਕਾਂ ਨੂੰ ਹਰ ਸਲੈਬ ਵਿੱਚ ਪਾਰਕਿੰਗ ਫੀਸ ਤੋਂ ਦੁੱਗਣੀ ਰਕਮ ਅਦਾ ਕਰਨੀ ਪਵੇਗੀ।
ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਚੰਡੀਗੜ੍ਹ ਨਗਰ ਨਿਗਮ ਸ਼ਹਿਰ ਦੀਆਂ ਸਾਰੀਆਂ 91 ਪਾਰਕਿੰਗ ਥਾਵਾਂ ਨੂੰ ਠੇਕੇ 'ਤੇ ਦੇਣ ਜਾ ਰਿਹਾ ਹੈ। ਮੰਗਲਵਾਰ ਨੂੰ ਹੋਈ ਸਦਨ ਦੀ ਬੈਠਕ 'ਚ ਇਸ ਪ੍ਰਸਤਾਵ ਅਤੇ ਨਵੀਂ ਪਾਰਕਿੰਗ ਫੀਸ ਨੂੰ ਮਨਜ਼ੂਰੀ ਦਿੱਤੀ ਗਈ।
ਜਾਣੋ ਕਿੰਨੀ ਹੋਵੇਗੀ ਫੀਸ
ਦੱਸ ਦਈਏ ਕਿ ਚੰਡੀਗੜ੍ਹ ’ਚ 10 ਮਿੰਟ ਤੱਕ ਕਾਰ ਪਾਰਕ ਕਰਨ ਲਈ ਕੋਈ ਪੈਸਾ ਨਹੀਂ ਦੇਣਾ ਪਵੇਗਾ। ਸਮਾਂ ਬੀਤਣ ਦੇ ਨਾਲ ਚਾਰਜ ਵੀ ਵਧੇਗਾ। 10 ਮਿੰਟ ਬਾਅਦ, ਤੁਹਾਨੂੰ ਕਾਰ ਪਾਰਕਿੰਗ ਲਈ ਪ੍ਰਤੀ ਘੰਟਾ 15 ਰੁਪਏ ਦੇਣੇ ਪੈਣਗੇ। ਇਸ ਤੋਂ ਬਾਅਦ ਪ੍ਰਤੀ ਘੰਟਾ 10 ਰੁਪਏ ਦੇਣੇ ਹੋਣਗੇ। ਇਸ ਦੇ ਨਾਲ ਹੀ 50 ਰੁਪਏ ਦੇ ਕੇ 12 ਘੰਟੇ ਲਈ ਪਾਸ ਬਣਾਇਆ ਜਾ ਸਕਦਾ ਹੈ। ਅਜਿਹਾ ਹੁਣ ਤੱਕ ਕਦੇ ਨਹੀਂ ਹੋਇਆ ਕਿ ਦੋਪਹੀਆ ਵਾਹਨਾਂ ਨੂੰ ਇੰਨੀ ਪੂਰੀ ਛੋਟ ਦਿੱਤੀ ਗਈ ਹੋਵੇ।
ਸ਼੍ਰੋਮਣੀ ਅਕਾਲੀ ਦਲ ਨੇ ਜਤਾਇਆ ਇਤਰਾਜ਼
ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਨੇ ਬਿਨਾਂ ਕਿਸੇ ਦੇਰੀ ਦੇ ਇਸ ਫੈਸਲੇ ਨੂੰ ਤੁਰੰਤ ਵਾਪਸ ਲੈਣ 'ਤੇ ਜ਼ੋਰ ਦਿੱਤਾ। ਜੀ ਹਾਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਨੇ ਟਵੀਟ ਕਰ ਕਿਹਾ ਕਿ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ ਅਤੇ ਰੋਜ਼ਾਨਾ ਹਜ਼ਾਰਾਂ ਲੋਕ ਆਪਣੇ ਦਫ਼ਤਰੀ ਕੰਮਾਂ ਲਈ ਸ਼ਹਿਰ ਆਉਂਦੇ ਹਨ। ਇਹ ਉਨ੍ਹਾਂ ਸਾਰਿਆਂ 'ਤੇ ਬੇਲੋੜਾ ਜ਼ੁਰਮਾਨਾ ਹੋਵੇਗਾ। ਅਕਾਲੀ ਦਲ ਨੇ ਯੂਟੀ ਕਾਰਪੋਰੇਸ਼ਨ ਨੂੰ ਯਾਦ ਦਿਵਾਇਆ ਕਿ ਇਹ ਸ਼ਹਿਰ ਪੰਜਾਬ ਦੇ ਦਰਜਨਾਂ ਪਿੰਡਾਂ ਨੂੰ ਉਜਾੜ ਕੇ ਵਿਕਸਤ ਕੀਤਾ ਗਿਆ ਸੀ। ਇਸ ਲਈ ਕਾਰਪੋਰੇਸ਼ਨ ਨੂੰ ਅਜਿਹੇ ਬੇਸ਼ੁਮਾਰ ਤਰੀਕੇ ਨਾਲ ਵਿਵਹਾਰ ਨਹੀਂ ਕਰਨਾ ਚਾਹੀਦਾ ਹੈ।