Pathankot News : ਪਠਾਨਕੋਟ ਚ ਘਰ ਤੇ ਢਿੱਗ ਡਿੱਗਣ ਦਾ ਮੰਡਰਾਇਆ ਖਤਰਾ, ਵਿਧਵਾ ਔਰਤ ਨੇ ਲਾਈ ਮਦਦ ਦੀ ਗੁਹਾਰ

ਦਰਅਸਲ ਵਿੱਚ ਲਗਾਤਾਰ ਪੈ ਰਹੇ ਮੀਂਹ ਕਾਰਨ ਪਿੰਡ ਪਲਾਹ ਵਿੱਚ ਢਿੱਗਾਂ ਡਿੱਗ ਰਹੀਆਂ ਹਨ। ਇਸ ਕਾਰਨ ਸਵ. ਪ੍ਰਕਾਸ਼ ਚੰਦ ਦੀ ਪਤਨੀ ਨੀਨਾ ਦੇਵੀ ਦੇ ਘਰ ਦਾ ਨੁਕਸਾਨ ਹੋਣ ਦਾ ਖਦਸ਼ਾ ਹੈ। ਜੇਕਰ ਢਿੱਗਾਂ ਦੀ ਮੁਰੰਮਤ ਨਾ ਕੀਤੀ ਗਈ ਤਾਂ ਮਕਾਨਾਂ ਨੂੰ ਤਰੇੜਾਂ ਆਉਣ ਦਾ ਡਰ ਬਣਿਆ ਹੋਇਆ ਹੈ।

By  KRISHAN KUMAR SHARMA August 13th 2025 03:25 PM -- Updated: August 13th 2025 03:26 PM

Pathankot News : ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੀਂਹ ਕਾਰਨ ਪਠਾਨਕੋਟ ਜ਼ਿਲ੍ਹੇ ਦੀ ਤਹਿਸੀਲ ਧਾਰਕਲਾ ਦੇ ਪਿੰਡ ਪਲਾਹ ਵਿੱਚ ਵਿਧਵਾ ਔਰਤ ਦਾ ਘਰ ਡਿੱਗਣ ਦਾ ਖ਼ਤਰਾ ਮੰਡਰਾ ਰਿਹਾ ਹੈ।

ਦਰਅਸਲ ਵਿੱਚ ਲਗਾਤਾਰ ਪੈ ਰਹੇ ਮੀਂਹ ਕਾਰਨ ਪਿੰਡ ਪਲਾਹ ਵਿੱਚ ਢਿੱਗਾਂ ਡਿੱਗ ਰਹੀਆਂ ਹਨ। ਇਸ ਕਾਰਨ ਸਵ. ਪ੍ਰਕਾਸ਼ ਚੰਦ ਦੀ ਪਤਨੀ ਨੀਨਾ ਦੇਵੀ ਦੇ ਘਰ ਦਾ ਨੁਕਸਾਨ ਹੋਣ ਦਾ ਖਦਸ਼ਾ ਹੈ। ਜੇਕਰ ਢਿੱਗਾਂ ਦੀ ਮੁਰੰਮਤ ਨਾ ਕੀਤੀ ਗਈ ਤਾਂ ਮਕਾਨਾਂ ਨੂੰ ਤਰੇੜਾਂ ਆਉਣ ਦਾ ਡਰ ਬਣਿਆ ਹੋਇਆ ਹੈ।

ਨੀਨਾ ਦੇਵੀ ਨੇ ਪ੍ਰਸ਼ਾਸਨ ਤੋਂ ਮਦਦ ਦੀ ਗੁਹਾਰ ਲਗਈ ਹੈ। ਨੀਨਾ ਦੇਵੀ ਨੇ ਇਨ੍ਹਾਂ ਢਿੱਗਾਂ ਦੀ ਮੁਰੰਮਤ ਕਰਵਾਉਣ ਦੀ ਸਮਾਜ ਸੇਵੀਆਂ ਅਤੇ ਸਰਕਾਰ ਨੂੰ ਅਪੀਲ ਕੀਤੀ ਹੈ ਤਾਂ ਕਿ ਉਸ ਦਾ ਘਰ ਬਚਿਆ ਰਹੇ।

Related Post