Pathankot : ਪਠਾਨਕੋਟ ਚ ਨੌਜਵਾਨ ਦੀ ਅਗ਼ਵਾ ਕਰਕੇ ਭਾਰੀ ਕੁੱਟਮਾਰ, ਕੱਪੜੇ ਉਤਾਰ ਕੇ ਵੀਡੀਓ ਬਣਾਉਣ ਦੇ ਵੀ ਇਲਜ਼ਾਮ

Pathankot : ਸੁਸ਼ਮਾ ਦੇਵੀ ਨੇ ਦੱਸਿਆ ਕਿ ਉਹ ਇੱਕ ਹਫ਼ਤੇ ਬਾਅਦ ਪ੍ਰਭਜੀਤ ਦੇ ਮਾਮੇ ਦੇ ਘਰੋਂ ਵਾਪਸ ਆਏ ਸਨ। ਸ਼ਾਮ ਨੂੰ ਪ੍ਰਭਜੀਤ ਨੇ ਕਿਹਾ ਕਿ ਉਹ ਕਸਰਤ ਲਈ ਜਾ ਰਿਹਾ ਹੈ, ਪਰ ਜਦੋਂ ਉਹ ਦੇਰ ਸ਼ਾਮ ਤੱਕ ਘਰ ਨਹੀਂ ਪਰਤਿਆ, ਤਾਂ ਉਨ੍ਹਾਂ ਨੇ ਪ੍ਰਭਜੀਤ ਨੂੰ ਫ਼ੋਨ ਲਗਾਉਣ ਦੀ ਕੋਸ਼ਿਸ਼ ਕੀਤੀ, ਪਰ ਫੋਨ ਬੰਦ ਆਇਆ।

By  KRISHAN KUMAR SHARMA June 28th 2026 02:50 PM -- Updated: June 28th 2026 02:56 PM

Pathankot : ਪਠਾਨਕੋਟ ਜ਼ਿਲ੍ਹੇ ਦੇ ਸੁਜਾਨਪੁਰ ਵਿਧਾਨ ਸਭਾ ਹਲਕੇ ਦੇ ਬਡੋਈ ਪਿੰਡ ਤੋਂ ਇੱਕ ਹੈਰਾਨੀਜਨਕ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਨੌਜਵਾਨ ਨੂੰ ਕੱਪੜੇ ਉਤਾਰ ਕੇ ਉਸ ਦੀ ਕੁੱਟਮਾਰ ਕੀਤੀ ਗਈ। ਪੀੜਤ ਨੇ ਆਪਣੀ ਮਾਂ ਨੂੰ ਘਟਨਾ ਬਾਰੇ ਦੱਸਿਆ, ਜਿਸ ਤੋਂ ਬਾਅਦ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ। ਪੁਲਿਸ ਨੇ 11 ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਭਾਲ ਸ਼ੁਰੂ ਕਰ ਦਿੱਤੀ ਹੈ।

ਕਸਰਤ ਕਰਨ ਗਏ ਨਾਲ ਵਾਪਰੀ ਵਾਰਦਾਤ

ਘਟਨਾ ਦਾ ਜ਼ਿਕਰ ਕਰਦੇ ਹੋਏ ਪੀੜਤ ਅਤੇ ਉਸਦੀ ਮਾਂ ਸੁਸ਼ਮਾ ਦੇਵੀ ਨੇ ਦੱਸਿਆ ਕਿ ਉਹ ਇੱਕ ਹਫ਼ਤੇ ਬਾਅਦ ਪ੍ਰਭਜੀਤ ਦੇ ਮਾਮੇ ਦੇ ਘਰੋਂ ਵਾਪਸ ਆਏ ਸਨ। ਸ਼ਾਮ ਨੂੰ ਪ੍ਰਭਜੀਤ ਨੇ ਕਿਹਾ ਕਿ ਉਹ ਕਸਰਤ ਲਈ ਜਾ ਰਿਹਾ ਹੈ, ਪਰ ਜਦੋਂ ਉਹ ਦੇਰ ਸ਼ਾਮ ਤੱਕ ਘਰ ਨਹੀਂ ਪਰਤਿਆ, ਤਾਂ ਉਨ੍ਹਾਂ ਨੇ ਪ੍ਰਭਜੀਤ ਨੂੰ ਫ਼ੋਨ ਲਗਾਉਣ ਦੀ ਕੋਸ਼ਿਸ਼ ਕੀਤੀ, ਪਰ ਫੋਨ ਬੰਦ ਆਇਆ।

ਸੁਸ਼ਮਾ ਦੇਵੀ ਨੇ ਦੱਸਿਆ ਕਿ ਉਹ ਕੁੱਝ ਹੋਰਨਾਂ ਨੌਜਵਾਨਾਂ ਨੂੰ ਲੈ ਕੇ ਗਰਾਊਂਡ ਵਿੱਚ ਵੀ ਗਈ, ਪਰ ਉਥੇ ਵੀ ਕੋਈ ਨਹੀਂ ਮਿਲਿਆ। ਜਦੋਂ ਪ੍ਰਭਜੀਤ ਦੇ ਇੱਕ ਹੋਰ ਸਾਥੀ ਨੂੰ ਫੋਨ ਲਾਇਆ ਤਾਂ ਉਸ ਨੇ ਜਨਮ ਦਿਨ ਦਾ ਕਹਿ ਕੇ ਲੇਟ ਹੋਣ ਬਾਰੇ ਕਿਹਾ। ਪਰ ਜਦੋਂ ਇਹ ਘਰ ਆਇਆ ਤਾਂ ਇਸ ਦੀ ਹਾਲਤ ਠੀਕ ਨਹੀਂ ਲੱਗ ਰਹੀ ਸੀ ਅਤੇ ਕੱਪੜੇ ਫਟੇ ਹੋਏ ਸਨ ਤੇ ਖੂਨ ਵੀ ਲੱਗਿਆ ਹੋਇਆ ਸੀ।

ਮਾਂ ਦੇ ਬਿਆਨਾਂ 'ਤੇ ਪੁਲਿਸ ਨੇ ਦਰਜ ਕੀਤਾ ਕੇਸ

ਇਸ ਪਿੱਛੋਂ ਅਗਲੇ ਦਿਨ, ਪ੍ਰਭਜੀਤ ਨੇ ਆਪਣੀ ਮਾਂ ਨੂੰ ਘਟਨਾ ਬਾਰੇ ਦੱਸਿਆ, ਕਿ ਕੁੱਝ ਨੌਜਵਾਨਾਂ ਨੇ ਉਸ ਨੂੰ ਅਗਵਾ ਕਰ ਲਿਆ ਸੀ ਅਤੇ ਕੱਪੜੇ ਉਤਾਰ ਕੇ ਉਸ ਦੀ ਕੁੱਟਮਾਰ ਕੀਤੀ। ਇਸ ਤੋਂ ਬਾਅਦ, ਪੀੜਤ ਅਤੇ ਉਸਦੀ ਮਾਂ, ਸੁਸ਼ਮਾ ਦੇਵੀ, ਸ਼ਾਹਪੁਰ ਕੰਢੀ ਪੁਲਿਸ ਸਟੇਸ਼ਨ ਗਏ ਅਤੇ ਸ਼ਿਕਾਇਤ ਦਰਜ ਕਰਵਾਈ।

ਪੁਲਿਸ ਅਧਿਕਾਰੀ ਧਰਮਪਾਲ ਨੇ ਦੱਸਿਆ ਕਿ ਇਸ ਮਾਮਲੇ ਸੰਬੰਧੀ ਇੱਕ ਸ਼ਿਕਾਇਤ ਪ੍ਰਾਪਤ ਹੋਈ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਪ੍ਰਭਜੀਤ 'ਤੇ ਨੌਜਵਾਨਾਂ ਦੇ ਇੱਕ ਸਮੂਹ ਨੇ ਹਮਲਾ ਕੀਤਾ ਸੀ। ਪੀੜਤ ਨੇ ਸ਼ਿਕਾਇਤ ਦੇ ਨਾਲ ਆਪਣੀ ਮੈਡੀਕਲ ਰਿਪੋਰਟ ਵੀ ਜਮ੍ਹਾ ਕਰਵਾ ਦਿੱਤੀ ਹੈ। ਮਾਮਲੇ ਦੀ ਜਾਂਚ ਏਐਸਆਈ ਹਰਬੰਸ ਲਾਲ ਨੂੰ ਸੌਂਪੀ ਗਈ ਹੈ ਅਤੇ ਮੈਡੀਕਲ ਰਿਪੋਰਟ ਦੇ ਆਧਾਰ 'ਤੇ ਹੋਰ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ ਹੈ।

Related Post