YouTuber ਅਰਮਾਨ ਮਲਿਕ ਨੇ ਕੀਤੇ 4 ਵਿਆਹ ? ਵਕੀਲ ਦਾ ਵੱਡਾ ਇਲਜ਼ਾਮ, ਅਦਾਲਤ ਵੱਲੋਂ ਦੋਹਾਂ ਪਤਨੀਆਂ ਸਮੇਤ ਪੇਸ਼ ਹੋਣ ਦਾ ਹੁਕਮ

Allegations on Armaan Malik: ਮਸ਼ਹੂਰ ਯੂਟਿਊਬਰ ਅਰਮਾਨ ਮਲਿਕ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਪਟਿਆਲਾ ਜ਼ਿਲ੍ਹਾ ਅਦਾਲਤ ਨੇ ਉਸ ਵਿਰੁੱਧ ਦੋ ਮਾਮਲਿਆਂ ਵਿੱਚ ਨੋਟਿਸ ਜਾਰੀ ਕਰਕੇ 2 ਸਤੰਬਰ ਨੂੰ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ ਹਨ। ਇਹ ਮਾਮਲੇ 2 ਵਿਆਹ ਕਰਵਾਉਣ ਅਤੇ ਹਿੰਦੂ ਦੇਵੀ-ਦੇਵਤਿਆਂ ਦਾ ਰੂਪ ਧਾਰਨ ਕਰਕੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਨਾਲ ਸਬੰਧਤ ਹਨ। ਐਡਵੋਕੇਟ ਦਵਿੰਦਰ ਰਾਜਪੂਤ ਵੱਲੋਂ ਹਿੰਦੂ ਮੈਰਿਜ ਐਕਟ ਤਹਿਤ ਪਾਈ ਗਈ ਪਟੀਸ਼ਨ ਤੋਂ ਬਾਅਦ ਕੋਰਟ ਨੇ ਇਹ ਕਾਰਵਾਈ ਕੀਤੀ ਹੈ

By  Shanker Badra August 13th 2025 03:27 PM -- Updated: August 13th 2025 03:31 PM

Allegations on Armaan Malik: ਮਸ਼ਹੂਰ ਯੂਟਿਊਬਰ ਅਰਮਾਨ ਮਲਿਕ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਪਟਿਆਲਾ ਜ਼ਿਲ੍ਹਾ ਅਦਾਲਤ ਨੇ ਉਸ ਵਿਰੁੱਧ ਦੋ ਮਾਮਲਿਆਂ ਵਿੱਚ ਨੋਟਿਸ ਜਾਰੀ ਕਰਕੇ 2 ਸਤੰਬਰ ਨੂੰ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ ਹਨ। ਇਹ ਮਾਮਲੇ 2 ਵਿਆਹ ਕਰਵਾਉਣ ਅਤੇ ਹਿੰਦੂ ਦੇਵੀ-ਦੇਵਤਿਆਂ ਦਾ ਰੂਪ ਧਾਰਨ ਕਰਕੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਨਾਲ ਸਬੰਧਤ ਹਨ। ਐਡਵੋਕੇਟ ਦਵਿੰਦਰ ਰਾਜਪੂਤ ਵੱਲੋਂ ਹਿੰਦੂ ਮੈਰਿਜ ਐਕਟ ਤਹਿਤ ਪਾਈ ਗਈ ਪਟੀਸ਼ਨ ਤੋਂ ਬਾਅਦ ਕੋਰਟ ਨੇ ਇਹ ਕਾਰਵਾਈ ਕੀਤੀ ਹੈ। 

ਪਹਿਲਾ ਮਾਮਲਾ ਉਸਦੇ ਦੋ ਵਿਆਹਾਂ ਨਾਲ ਸਬੰਧਤ ਹੈ, ਜਦੋਂ ਕਿ ਦੂਜਾ ਦੋਸ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਹੈ। ਪਟੀਸ਼ਨ ਵਿੱਚ ਆਰੋਪ ਲਗਾਇਆ ਗਿਆ ਹੈ ਕਿ ਅਰਮਾਨ ਮਲਿਕ ਨੇ ਕਈ ਵਿਆਹ ਕੀਤੇ ਹਨ ਅਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਕੰਮ ਕੀਤੇ ਹਨ। ਅਦਾਲਤ ਨੇ ਨਾ ਸਿਰਫ਼ ਅਰਮਾਨ ਮਲਿਕ, ਬਲਕਿ ਉਸ ਦੀਆਂ ਦੋਹਾਂ ਪਤਨੀਆਂ ਨੂੰ ਵੀ 2 ਸਤੰਬਰ ਨੂੰ ਪਟਿਆਲਾ ਅਦਾਲਤ ਵਿੱਚ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ ਹਨ।

ਪਟੀਸ਼ਨਰ ਨੇ ਅਦਾਲਤ ਵਿੱਚ ਆਰੋਪ ਲਗਾਇਆ ਹੈ ਕਿ ਅਰਮਾਨ ਮਲਿਕ ਨੇ ਦੋ ਨਹੀਂ ਸਗੋਂ ਚਾਰ ਵਾਰ ਵਿਆਹ ਕੀਤੇ ਹਨ, ਜੋ ਕਿ ਹਿੰਦੂ ਵਿਆਹ ਐਕਟ ਦੀ ਉਲੰਘਣਾ ਹੈ। ਹਿੰਦੂ ਵਿਆਹ ਐਕਟ ਦੇ ਤਹਿਤ ਕਿਸੇ ਵੀ ਹਿੰਦੂ ਵਿਅਕਤੀ ਨੂੰ ਇੱਕ ਸਮੇਂ ਵਿੱਚ ਸਿਰਫ਼ ਇੱਕ ਹੀ ਵਿਆਹ ਕਰਨ ਦੀ ਇਜਾਜ਼ਤ ਹੈ। ਇਸ ਤੋਂ ਇਲਾਵਾ ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਮਲਿਕ ਨੇ ਹਿੰਦੂ ਦੇਵਤਿਆਂ ਦੀ ਨਕਲ ਕਰਕੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਇਹ ਕਾਰਵਾਈ ਨਾ ਸਿਰਫ਼ ਧਾਰਮਿਕ ਵਿਸ਼ਵਾਸਾਂ ਦਾ ਅਪਮਾਨ ਹੈ ਬਲਕਿ ਹਰਿਆਣਾ ਦੇ ਕਾਨੂੰਨ ਤਹਿਤ ਸਜ਼ਾਯੋਗ ਅਪਰਾਧ ਵੀ ਹੈ।

ਦੱਸ ਦਈਏ ਕਿ ਪਾਇਲ ਮਲਿਕ ਵੱਲੋਂ ਆਪਣੀ ਬੇਟੀ ਨੂੰ ਖੁਸ਼ ਕਰਨ ਦੇ ਲਈ ਉਸਦੀ ਇੱਛਾ ਅਨੁਸਾਰ ਮਾਤਾ ਕਾਲੀ ਦੇਵੀ ਜੀ ਦਾ ਰੂਪ ਧਾਰਿਆ ਗਿਆ ਸੀ ,ਜਿਸ ਨੂੰ ਲੈ ਕੇ ਇੱਕ ਵੱਡਾ ਵਿਵਾਦ ਖੜ੍ਹਾ ਹੋਇਆ ਸੀ। ਉਸ ਤੋਂ ਬਾਅਦ ਪਾਇਲ ਮਲਿਕ, ਅਰਮਾਨ ਮਲੀਕ ਅਤੇ ਉਹਨਾਂ ਦਾ ਪਰਿਵਾਰ ਵੱਖ-ਵੱਖ ਥਾਵਾਂ 'ਤੇ ਜਾ ਕੇ ਧਾਰਮਿਕ ਸਥਾਨਾਂ ਦੇ ਉੱਪਰ ਮਾਫੀ ਵੀ ਮੰਗ ਰਹੇ ਸਨ ਪਰ ਉਸ ਮਾਫੀ ਨੂੰ ਨਕਾਰ ਕੇ ਪਟਿਆਲਾ ਦੇ ਸੀਨੀਅਰ ਐਡਵੋਕੇਟ ਦਵਿੰਦਰ ਰਾਜਪੂਤ ਨੇ ਆਪਣੀ ਭਾਵਨਾਵਾਂ ਨੂੰ ਠੇਸ ਪਹੁੰਚਣ ਤੋਂ ਬਾਅਦ ਪਟਿਆਲਾ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਇਸ ਦੇ ਨਾਲ ਹੀ ਉਸਦੀ ਪਤਨੀ ਪਾਇਲ, ਜੋ ਕਿ ਬਿੱਗ ਬੌਸ ਓਟੀਟੀ ਸੀਜ਼ਨ 3 ਵਿੱਚ ਵੀ ਦਿਖਾਈ ਦਿੱਤੀ ਸੀ, ਪਹਿਲਾਂ ਹੀ ਮੋਹਾਲੀ, ਪਟਿਆਲਾ ਅਤੇ ਹਰਿਦੁਆਰ ਵਿੱਚ ਸੰਤਾਂ ਤੋਂ ਮੁਆਫ਼ੀ ਮੰਗ ਚੁੱਕੀ ਹੈ ਅਤੇ ਗਊ ਪੂਜਾ ਵੀ ਕਰ ਚੁੱਕੀ ਹੈ।

Related Post