Amritsar Grenade blast : ਗੁਮਟਾਲਾ ਗ੍ਰੇਨੇਡ ਧਮਾਕੇ ਚ ਪੁਲਿਸ ਨੇ ਅਸਲੇ ਸਮੇਤ ਗ੍ਰਿਫ਼ਤਾਰ ਕੀਤੇ ਦੋ ਤਸਕਰ

Gumtala Police Station Blast : ਡੀਜੀਪੀ ਪੰਜਾਬ ਗੌਰਵ ਯਾਦਵ ਨੇ ਟਵਿੱਟਰ ਐਕਸ ਰਾਹੀਂ ਪੋਸਟ ਸਾਂਝੀ ਕਰਦਿਆਂ ਕਿਹਾ ਕਿ 9 ਜਨਵਰੀ 2025 ਨੂੰ ਅੰਮ੍ਰਿਤਸਰ ਦੀ ਗੁਮਟਾਲਾ ਪੁਲਿਸ ਚੌਕੀ ਵਿੱਚ ਗ੍ਰੇਨੇਡ ਲਾਬਿੰਗ ਵਿੱਚ ਗ੍ਰਿਫ਼ਤਾਰ ਦੋਵੇਂ ਤਸਕਰ #USA-ਅਧਾਰਤ ਅੱਤਵਾਦੀ ਹੈਪੀ ਪਾਸੀਆ ਅਤੇ ਸਰਵਣ ਭੋਲਾ ਦੇ ਹਨ।

By  KRISHAN KUMAR SHARMA January 28th 2025 09:55 AM -- Updated: January 28th 2025 10:09 AM

Gumtala Police Station Blast : ਪੰਜਾਬ ਪੁਲਿਸ ਨੇ ਅੰਮ੍ਰਿਤਸਰ ਦੀ ਗੁਮਟਾਲਾ ਪੁਲਿਸ ਚੌਕੀ 'ਚ ਹੋਏ ਗ੍ਰੇਨੇਡ ਹਮਲੇ 'ਚ ਆਖਿਰਕਾਰ ਅੱਤਵਾਦੀ ਮਾਡਿਊਲ ਦੇ ਤਸਕਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਸਿਰਸਾ ਅਤੇ ਅੰਮ੍ਰਿਤਸਰ ਦੇ ਰਹਿਣ ਵਾਲੇ ਹਨ।

ਡੀਜੀਪੀ ਪੰਜਾਬ ਗੌਰਵ ਯਾਦਵ ਨੇ ਟਵਿੱਟਰ ਐਕਸ ਰਾਹੀਂ ਪੋਸਟ ਸਾਂਝੀ ਕਰਦਿਆਂ ਕਿਹਾ ਕਿ 9 ਜਨਵਰੀ 2025 ਨੂੰ ਅੰਮ੍ਰਿਤਸਰ ਦੀ ਗੁਮਟਾਲਾ ਪੁਲਿਸ ਚੌਕੀ ਵਿੱਚ ਗ੍ਰੇਨੇਡ ਲਾਬਿੰਗ ਵਿੱਚ ਗ੍ਰਿਫ਼ਤਾਰ ਦੋਵੇਂ ਤਸਕਰ #USA-ਅਧਾਰਤ ਅੱਤਵਾਦੀ ਹੈਪੀ ਪਾਸੀਆ ਅਤੇ ਸਰਵਣ ਭੋਲਾ ਦੇ ਹਨ।

ਡੀਜੀਪੀ ਨੇ ਜਾਣਕਾਰੀ ਦਿੱਤੀ ਕਿ ਇਹ ਕਾਰਵਾਈ ਖੁਫੀਆ ਜਾਣਕਾਰੀ ਤਹਿਤ ਕੀਤੀ ਗਈ, ਜਿਸ ਵਿੰਚ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (#SSOC) ਅੰਮ੍ਰਿਤਸਰ ਨੇ ਇੱਕ ਨਾਰਕੋ-ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ ਅਤੇ ਦੋ ਕਾਰਕੁਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਦੋਵੇਂ ਗ੍ਰਿਫ਼ਤਾਰ ਕਥਿਤ ਦੋਸ਼ੀਆਂ ਦੀ ਪਛਾਣ ਸਿਰਸਾ ਦੇ ਰਹਿਣ ਵਾਲੇ ਬੱਗਾ ਸਿੰਘ ਅਤੇ ਅੰਮ੍ਰਿਤਸਰ ਦਿਹਾਤੀ ਦੇ ਰਹਿਣ ਵਾਲੇ ਪੁਸਕਰਨ ਸਿੰਘ ਉਰਫ਼ ਸਾਗਰ ਵੱਜੋਂ ਹੋਈ ਹੈ। ਇਹ ਦੋਵੇਂ ਉਹ 9 ਜਨਵਰੀ, 2025 ਨੂੰ ਅੰਮ੍ਰਿਤਸਰ ਵਿੱਚ ਗੁਮਟਾਲਾ ਪੁਲਿਸ ਚੌਕੀ 'ਤੇ ਗ੍ਰਨੇਡ ਲਾਬਿੰਗ ਵਿੱਚ ਸ਼ਾਮਲ ਸਨ।

ਡੀਜੀਪੀ ਅਨੁਸਾਰ, ਸ਼ੁਰੂਆਤੀ ਜਾਂਚ ਤੋਂ ਪਤਾ ਚੱਲਿਆ ਹੈ ਕਿ ਗ੍ਰਿਫ਼ਤਾਰ ਕੀਤਾ ਗਿਆ ਮੁਲਜ਼ਮ ਬੱਗਾ ਸਿੰਘ ਹਰਿਆਣਾ ਦੇ ਸਿਰਸਾ ਤੋਂ ਗ੍ਰਿਫ਼ਤਾਰ ਕੀਤੇ ਗਏ ਸਰਵਣ ਭੋਲਾ ਦਾ ਰਿਸ਼ਤੇਦਾਰ ਹੈ। ਸਰਵਣ ਭੋਲਾ ਤਸਕਰ ਰਣਜੀਤ ਸਿੰਘ ਉਰਫ਼ ਚੀਤਾ ਦਾ ਭਰਾ ਹੈ, ਜੋ ਇਸ ਸਮੇਂ 532 ਕਿਲੋਗ੍ਰਾਮ ਹੈਰੋਇਨ ਮਾਮਲੇ ਵਿੱਚ ਬਠਿੰਡਾ ਜੇਲ੍ਹ ਵਿੱਚ ਬੰਦ ਹੈ।

ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀਆਂ ਕੋਲੋਂ ਪੁਲਿਸ ਨੇ ਇੱਕ ਹੈਂਡ ਗ੍ਰਨੇਡ ਅਤੇ ਦੋ ਆਧੁਨਿਕ ਪਿਸਤੌਲ ਬਰਾਮਦ ਕੀਤੇ ਹਨ।

Related Post