Bathinda News : Spa ਸੈਂਟਰ ਦੀ ਆੜ ਚ ਚੱਲ ਰਿਹਾ ਸੀ ਧੰਦਾ, 4 ਵਿਦੇਸ਼ੀ ਕੁੜੀਆਂ ਸਣੇ 8 ਅੜਿੱਕੇ

Bathinda News : ਜਾਣਕਾਰੀ ਅਨੁਸਾਰ ਮਾਮਲਾ ਬਠਿੰਡਾ ਦੇ ਨੌਰਥ ਸਟੇਟ ਦਾ ਹੈ, ਜਿੱਥੇ 'ਬਲੂਮ ਡੇ ਸਲੂਨ ਐਂਡ ਸਪਾ ਸੈਂਟਰ' ਚੱਲ ਰਿਹਾ ਸੀ। ਪੁਲਿਸ ਵੱਲੋਂ ਛਾਪੇਮਾਰੀ ਪਿੱਛੋਂ 4 ਥਾਈਲੈਂਡ ਦੀਆਂ ਕੁੜੀਆਂ ਅਤੇ ਚਾਰ ਹੋਰ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।

By  KRISHAN KUMAR SHARMA July 28th 2024 10:20 AM

Sex Racket Busted in Bathinda : ਬਠਿੰਡਾ ਪੁਲਿਸ ਨੇ ਸ਼ਹਿਰ ਦੇ ਨੌਰਥ ਸਟੇਟ ਇਲਾਕੇ 'ਚ ਵੱਡੀ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਇਥੇ ਇੱਕ ਸਪਾ ਸੈਂਟਰ 'ਤੇ ਛਾਪੇਮਾਰੀ ਦੌਰਾਨ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼ ਕੀਤਾ ਹੈ। ਸਪਾ ਸੈਂਟਰ ਦੀ ਆੜ ਵਿੱਚ ਇਥੇ ਵਿਦੇਸ਼ੀ ਕੁੜੀਆਂ ਲਿਆ ਕੇ ਜਿਸਮ-ਫਰੋਸ਼ੀ ਕੀਤੀ ਜਾਂਦੀ ਸੀ। ਪੁਲਿਸ ਨੇ ਪਰਦਾਫਾਸ਼ ਕਰਦੇ ਹੋਏ 4 ਵਿਦੇਸ਼ੀ ਕੁੜੀਆਂ ਸਮੇਤ 8 ਨੂੰ ਹਿਰਾਸਤ 'ਚ ਲੈ ਲਿਆ ਹੈ।

ਜਾਣਕਾਰੀ ਅਨੁਸਾਰ ਮਾਮਲਾ ਬਠਿੰਡਾ ਦੇ ਨੌਰਥ ਸਟੇਟ ਦਾ ਹੈ, ਜਿੱਥੇ 'ਬਲੂਮ ਡੇ ਸਲੂਨ ਐਂਡ ਸਪਾ ਸੈਂਟਰ' ਚੱਲ ਰਿਹਾ ਸੀ। ਪੁਲਿਸ ਵੱਲੋਂ ਛਾਪੇਮਾਰੀ ਪਿੱਛੋਂ 4 ਥਾਈਲੈਂਡ ਦੀਆਂ ਕੁੜੀਆਂ ਅਤੇ ਚਾਰ ਹੋਰ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਪੁਲਿਸ ਵੱਲੋਂ ਅੱਜ ਸ਼ਹਿਰ 'ਚ 5 ਘੰਟੇ ਲਗਾਤਾਰ ਸਰਚ ਕੀਤੀ, ਕਿਉਂਕਿ ਬਠਿੰਡਾ ਸ਼ਹਿਰ ਅੰਦਰ ਕਈ ਇਸ ਤਰ੍ਹਾਂ ਦੇ ਸਪਾ ਸੈਂਟਰ ਚੱਲ ਰਹੇ ਹਨ।

ਬਠਿੰਡਾ ਪੁਲਿਸ ਵੱਲੋਂ ਹੁਣ ਕਾਰਵਾਈ ਕਰਦੇ ਹੋਏ ਬਠਿੰਡਾ ਦੇ ਨੌਰਥ ਸਟੇਟ ਦੇ ਵਿੱਚ ਇੱਕ ਸਪਾ ਸੈਂਟਰ ਦੇ ਉੱਤੋਂ ਚਾਰ ਵਿਦੇਸ਼ੀ ਲੜਕੀਆਂ ਅਤੇ ਚਾਰ ਲੜਕਿਆਂ ਨੂੰ ਹਿਰਾਸਤ ਵਿੱਚ ਲਿਆ ਗਿਆ। ਪੁਲਿਸ ਸਪਾ ਸੈਂਟਰ ਵਿਚੋਂ ਇਨ੍ਹਾਂ ਸਾਰਿਆਂ ਨੂੰ ਗੱਡੀ 'ਚ ਬਿਠਾ ਕੇ ਥਾਣੇ ਲੈ ਗਈ ਹੈ।

ਮੌਕੇ 'ਤੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਸਪਾ ਸੈਂਟਰ ਦੇ ਮਾਲਕਾਂ ਅਤੇ ਮੈਨੇਜਰ ਖਿਲਾਫ਼ ਮਾਮਲਾ ਦਰਜ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੌਕੇ 'ਤੇ ਪੁਲਿਸ ਨੇ ਇੱਕ ਵਿਅਕਤੀ ਗ੍ਰਿਫ਼ਤਾਰ ਕੀਤਾ ਹੈ, ਜਦਕਿ ਬਾਕੀ ਕੁੜੀਆਂ ਨੂੰ ਹਿਰਾਸਤ 'ਚ ਲਿਆ ਗਿਆ ਹੈ। ਇਨ੍ਹਾਂ ਵਿਚੋਂ 4 ਕੁੜੀਆਂ ਵਿਦੇਸ਼ ਥਾਈਲੈਂਡ ਦੀਆਂ ਹਨ।

Related Post