PTC News
Search
🔍 Search

ਰੋਟੀ ਨੂੰ ਲੈ ਕੇ ਹੋਈ ਬਹਿਸ ! ਢਾਬਾ ਮਾਲਕ ਨੇ 4 ਨੌਜਵਾਨਾਂ ਨੂੰ ਅਗ਼ਵਾ ਕਰਕੇ ਕੀਤੀ ਭਾਰੀ ਕੁੱਟਮਾਰ, ਕੱਪੜੇ ਲਾਹ ਕੇ ਬਣਾਈ ਵੀਡੀਓ

Patiala News : ਇਲਜ਼ਾਮ ਹੈ ਕਿ ਮੁਲਜ਼ਮਾਂ ਨੇ ਨੌਜਵਾਨਾਂ ਨੂੰ ਕਮਰੇ ਵਿੱਚ ਬੰਦ ਕਰਕੇ ਕੁੱਟਿਆ ਅਤੇ ਫਿਰ ਗੱਡੀ ਵਿੱਚ ਅਗਵਾ ਕਰਕੇ ਸੰਗਰੂਰ ਰੋਡ ਸਥਿਤ ਇੱਕ ਫ਼ਾਰਮ ਹਾਊਸ ਵਿੱਚ ਲੈ ਗਏ। ਉੱਥੇ ਉਨ੍ਹਾਂ ਨੂੰ ਨੰਗਾ ਕਰਕੇ ਚਮੜੇ ਦੇ ਬੈਲਟਾਂ ਨਾਲ ਕੁੱਟਿਆ ਗਿਆ ਅਤੇ ਵੀਡੀਓ ਵੀ ਬਣਾਈ ਗਈ।

By  KRISHAN KUMAR SHARMA October 18th 2026 02:18 PM -- Updated: October 18th 2026 02:28 PM

Patiala News : ਪਟਿਆਲਾ 'ਚ ਪੰਜਾਬੀ ਯੂਨੀਵਰਸਿਟੀ ਦੇ ਸਾਹਮਣੇ ਇੱਕ ਸਥਿਤ ਇੱਕ ਢਾਬੇ 'ਤੇ 4 ਨੌਜਵਾਨਾਂ ਦੀ ਅਗਵਾ ਕਰਕੇ ਭਾਰੀ ਕੁੱਟਮਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀ ਤਸਦੀਕ ਕਰਦੀਆਂ ਨੌਜਵਾਨਾਂ ਦੇ ਸਰੀਰਾਂ 'ਤੇ ਨਿਸ਼ਾਨ ਵੀ ਨਜ਼ਰ ਆਏ ਹਨ। ਪੀੜਤ ਨੌਜਵਾਨਾਂ ਦਾ ਕਹਿਣਾ ਹੈ ਉਨ੍ਹਾਂ ਨੂੰ ਕੱਪੜੇ ਉਤਾਰ ਕੇ ਮਾਰਿਆ ਗਿਆ। ਘਟਨਾ ਦੀ ਸ਼ਿਕਾਇਤ ਮਿਲਣ 'ਤੇ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ... ਕੋਲਕਾਤਾ ਦੇ ਦੁਰਗਾ ਪੰਡਾਲ 'ਚ ਕਿਵੇਂ ਪਸਰਿਆ ਮਾਤਮ ? ਮਿੰਟਾਂ 'ਚ ਕਿਵੇਂ ਮੱਚੀ ਹਫੜਾ-ਦਫੜੀ ਕਿ 19 ਲੋਕਾਂ ਦੀ ਚਲੀ ਗਈ ਜਾਨ ?

ਜਾਣਕਾਰੀ ਅਨੁਸਾਰ, ਪੰਜਾਬੀ ਯੂਨੀਵਰਸਿਟੀ ਨੇੜੇ ਇੱਕ ਢਾਬੇ 'ਤੇ 4 ਨੌਜਵਾਨ ਰੋਟੀ ਖਾਣ ਲਈ ਪੁੱਜੇ ਸਨ। ਇਸ ਦੌਰਾਨ ਢਾਬੇ ਵਾਲੇ ਵੱਲੋਂ ਰੋਟੀ ਦੇਣ ਵਿੱਚ ਹੋਈ ਦੇਰੀ ਨੇ ਉਦੋਂ ਖਤਰਨਾਕ ਮੋੜ ਲੈ ਲਿਆ, ਜਦੋਂ ਆਰਡਰ ਵਿੱਚ ਦੇਰੀ ਨੂੰ ਲੈ ਕੇ ਹੋਈ ਮਾਮੂਲੀ ਤੂੰਤੂ ਮੈਂਮੈਂ ਤਿੱਖੀ ਬਹਿਸ ਵਿੱਚ ਬਦਲ ਗਈ। ਇਸ ਉਪਰੰਤ ਢਾਬਾ ਮਾਲਕ ਅਤੇ ਉਸ ਦੇ ਸਾਥੀਆਂ ਨੇ ਚਾਰ ਨੌਜਵਾਨਾਂ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ।

ਇਲਜ਼ਾਮ ਹੈ ਕਿ ਮੁਲਜ਼ਮਾਂ ਨੇ ਨੌਜਵਾਨਾਂ ਨੂੰ ਕਮਰੇ ਵਿੱਚ ਬੰਦ ਕਰਕੇ ਕੁੱਟਿਆ ਅਤੇ ਫਿਰ ਗੱਡੀ ਵਿੱਚ ਅਗਵਾ ਕਰਕੇ ਸੰਗਰੂਰ ਰੋਡ ਸਥਿਤ ਇੱਕ ਫ਼ਾਰਮ ਹਾਊਸ ਵਿੱਚ ਲੈ ਗਏ। ਉੱਥੇ ਉਨ੍ਹਾਂ ਨੂੰ ਨੰਗਾ ਕਰਕੇ ਚਮੜੇ ਦੇ ਬੈਲਟਾਂ ਨਾਲ ਕੁੱਟਿਆ ਗਿਆ ਅਤੇ ਵੀਡੀਓ ਵੀ ਬਣਾਈ ਗਈ। 

ਨੌਜਵਾਨਾਂ ਨਾਲ ਵਾਪਰੇ ਤਸ਼ੱਦਦ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ, ਜਿਨ੍ਹਾਂ ਵਿੱਚ ਵਿਖਾਈ ਦੇ ਰਿਹਾ ਸੀ ਕਿਵੇਂ ਨੌਜਵਾਨਾਂ ਦੇ ਸਰੀਰਾਂ 'ਤੇ ਬੈਲਟਾਂ ਨਾਲ ਲਾਸਾਂ ਪਾਈਆਂ ਹੋਈਆਂ ਸਨ। ਇੱਕ ਨੌਜਵਾਨ ਦੇ ਸਿਰ ਵਿੱਚ ਗੁੱਝੀ ਸੱਟ ਵੱਜੀ ਹੋਈ ਸੀ, ਜਿਸ 'ਤੇ ਡਾਕਟਰ ਨੇ ਟਾਂਕੇ ਲਾਏ ਹੋਏ ਸਨ।

ਨੌਜਵਾਨਾਂ ਨੇ ਦੱਸਿਆ ਕਿ ਮੁਲਜ਼ਮਾਂ ਨੇ ਉਨ੍ਹਾਂ ਕੋਲੋਂ ਮੋਬਾਈਲ ਤੇ ਨਕਦੀ ਵੀ ਖੋਹ ਲਏ।

ਇਸ ਮਾਮਲੇ ਦੇ ਵਿੱਚ ਥਾਣਾ ਅਰਬਨ ਸਟੇਟ ਨੇ ਐਫ ਆਈਆਰ ਨੰਬਰ 227 dated 16/10/26 U/S  109,115(2), 127(2),140(3), 351,(2),305,190,191(2,3) BNS ਤਹਿਤ ਸੁਖਵਿੰਦਰ ਸਿੰਘ, ਹੈਰੀ ਸਿੰਘ ਦਿਲਪ੍ਰੀਤ ਸਿੰਘ ਤੇ 8 ਤੋਂ 10 ਨਾ ਮਲੂਮ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਉਹਨਾਂ ਦੀ ਭਾਲ ਕੀਤੀ ਜਾਰੀ ਹੈ।

ਇਹ ਵੀ ਪੜ੍ਹੋ...

Amit Shah Punjab visit : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਪੰਜਾਬ ਦੌਰਾ 20 ਨੂੰ ; ਪਰਵਿੰਦਰ ਝੋਟਾ ਦੇ ਪਰਿਵਾਰ ਨਾਲ ਕਰ ਸਕਦੇ ਹਨ ਮੁਲਾਕਾਤ

Related Post