ਪਰਵਿੰਦਰ ਸਿੰਘ ਝੋਟੇ ਦੀਆਂ ਕਾਲ ਡਿਟੇਲਾਂ ਹੋਈਆਂ ਲੀਕ!, ਭੜਕਿਆ ਪਰਿਵਾਰ
PARVINDER SINGH JHOTA MURDER: ਮਾਨਸਾ ’ਚ ਪਰਵਿੰਦਰ ਸਿੰਘ ਝੋਟੇ ਦੇ ਕਤਲ ਮਗਰੋਂ ਸਥਿਤੀ ਅਜੇ ਵੀ ਕਾਬੂ ਹੇਠ ਆਉਂਦੀ ਹੋਈ ਨਹੀਂ ਦਿਖ ਰਹੀ ਹੈ। ਇਨ੍ਹਾਂ ਹੀ ਨਹੀਂ ਹੁਣ ਕਤਲ ਮਗਰੋਂ ਪਰਵਿੰਦਰ ਸਿੰਘ ਝੋਟੇ ਦੀਆਂ ਕਾਲ ਡਿਟੇਲਾਂ ਪ੍ਰਾਈਵੇਟ ਵਿਅਕਤੀ ਕੋਲ ਜਾਣ ਨੂੰ ਲੈ ਕੇ ਪੁਲਿਸ ਉੱਤੇ ਪਰਿਵਾਰ ਨੇ ਸਵਾਲ ਚੁੱਕੇ ਹਨ। ਨਾਲ ਹੀ ਇਨਸਾਫ ਮੋਰਚੇ ਵੱਲੋਂ ਪਰਿਵਾਰ ਦਾ ਸਮਰਥਨ ਕੀਤਾ ਜਾ ਰਿਹਾ ਹੈ। ਫਿਲਹਾਲ ਪਰਵਿੰਦਰ ਸਿੰਘ ਝੋਟੇ ਦਾ ਪਰਿਵਾਰ ਵੱਲੋਂ ਅੰਤਿਮ ਸਸਕਾਰ ਨਹੀਂ ਕੀਤਾ ਗਿਆ ਹੈ।
ਪਰਿਵਾਰ ਵੱਲੋਂ ਜਾਂਚ ਦੀ ਮੰਗ
ਮਿਲੀ ਜਾਣਕਾਰੀ ਮੁਤਾਬਕ ਪਰਵਿੰਦਰ ਸਿੰਘ ਝੋਟੇ ਦੇ ਕਤਲ ਮਾਮਲੇ ਵਿੱਚ ਮਾਨਸਾ ਦ ਇੱਕ ਪ੍ਰਾਈਵੇਟ ਵਿਅਕਤੀ ਵੱਲੋਂ ਸੀਡੀਆਰ ਲੈ ਕੇ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਵਾਇਰਲ ਕਰਨ ਦੇ ਮਾਮਲੇ ਨੂੰ ਲੈ ਕੇ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਅਤੇ ਸਾਥੀਆਂ ਨੇ ਇਸ ਪੂਰੇ ਨੈਕਸਸ ਦੀ ਜਾਂਚ ਦੀ ਮੰਗ ਕੀਤੀ ਹੈ।
ਮ੍ਰਿਤਕ ਪਰਵਿੰਦਰ ਸਿੰਘ ਝੋਟਾ ਦੇ ਪਿਤਾ ਭੀਮ ਸਿੰਘ ਨੇ ਕਿਹਾ ਕਿ ਇੱਕ ਪ੍ਰਾਈਵੇਟ ਵਿਅਕਤੀ ਦੇ ਕੋਲ ਕਿਸ ਤਰ੍ਹਾਂ ਸੀਡੀਆਰ ਜਾ ਰਹੀਆਂ ਹਨ ਤਾਂ ਇਸ ਤੋਂ ਸਾਬਤ ਹੁੰਦਾ ਹੈ ਕਿ ਪੁਲਿਸ ਅਤੇ ਪ੍ਰਾਈਵੇਟ ਲੋਕਾਂ ਦਾ ਇੱਕ ਵੱਡਾ ਨੈਕਸਸ ਹੈ ਜਿਸ ਦਾ ਪਰਦਾਫਾਸ਼ ਹੋਣਾ ਚਾਹੀਦਾ ਹੈ ਅਤੇ ਜਿਸ ਪੁਲਿਸ ਅਧਿਕਾਰੀ ਨੇ ਸੀਡੀਆਰ ਮੁਹੱਈਆ ਕਰਵਾਈਆਂ ਹਨ ਉਸ ਦੇ ਖਿਲਾਫ ਵੀ ਤੁਰੰਤ ਕਾਰਵਾਈ ਦੀ ਮੰਗ ਕੀਤੀ ਗਈ ਹੈ।
ਮਾਨਸਾ ਜ਼ਿਲ੍ਹੇ ਵਿੱਚ ਬਠਿੰਡਾ ਰੋਡ 'ਤੇ ਇੱਕ ਮੈਡੀਕਲ ਸਟੋਰ ਮਾਲਕਾ ਨੇ ਪਰਵਿੰਦਰ ਸਿੰਘ ਝੋਟਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ। ਦੱਸ ਦਈਏ ਕਿ ਝੋਟਾ ਮੈਡੀਕਲ ਸਟੋਰ 'ਤੇ ਗਿਆ ਜਿੱਥੇ ਉਸ ਨੇ ਨਸ਼ੀਲੇ ਕੈਪਸੂਲ ਵਿਕਣ ਦਾ ਇਲਜ਼ਾਮ ਲਾਇਆ। ਆਪਣੇ ਸਾਥੀ ਨੂੰ ਦਵਾਈ ਲੈਣ ਭੇਜ ਕੇ ਉਹ Facebook Live ਕਰਨ ਲੱਗਾ। ਬਹਿਸ ਤੋਂ ਬਾਅਦ ਮੈਡੀਕਲ ਸਟੋਰ ਮਾਲਕ ਨੇ ਉਸ 'ਤੇ 3 ਗੋਲੀਆਂ ਚਲਾ ਦਿੱਤੀਆਂ, ਇੱਕ ਗੋਲੀ ਸਿੱਧਾ ਛਾਤੀ 'ਚ ਲੱਗੀ। ਪੂਰੀ ਘਟਨਾ Live 'ਚ ਰਿਕਾਰਡ ਹੋ ਗਈ। ਮਾਨਸਾ ਸਿਵਲ ਹਸਪਤਾਲ 'ਚ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਕੌਣ ਸੀ ਪਰਵਿੰਦਰ ਸਿੰਘ ਝੋਟਾ
ਪਰਵਿੰਦਰ ਸਿੰਘ ਝੋਟਾ ਪੰਜਾਬ ਦੇ ਮਾਨਸਾ ਜ਼ਿਲ੍ਹੇ ਦਾ ਮਸ਼ਹੂਰ ਐਂਟੀ-ਡਰੱਗ ਐਕਟਿਵਿਸਟ ਸਨ। ਉਸ ਦੇ ਪਰਿਵਾਰ ਵਿੱਚ ਪਤਨੀ, ਬਜ਼ੁਰਗ ਮਾਤਾ-ਪਿਤਾ ਅਤੇ 2 ਬੱਚੇ ਹਨ। ਝੋਟਾ ਇੱਕ ਫ੍ਰੀਸਟਾਈਲ ਕਬੱਡੀ ਖਿਡਾਰੀ ਸੀ, ਜਿਨ੍ਹਾਂ ਨੇ ਨਸ਼ਾ-ਵਿਰੋਧੀ ਸਰਗਰਮੀਆਂ ਵੱਲ ਰੁਖ ਕੀਤਾ। ਉਨ੍ਹਾਂ ਨੇ ਇੱਕ 'ਨਸ਼ਾ-ਵਿਰੋਧੀ ਟਾਸਕ ਫੋਰਸ' ਬਣਾਈ ਅਤੇ ਕਥਿਤ ਨਸ਼ਾ ਤਸਕਰਾਂ ਨੂੰ ਖੁਦ ਕਾਬੂ ਕਰਕੇ ਪੁਲਿਸ ਦੇ ਹਵਾਲੇ ਕੀਤਾ।
ਕੀ ਕੰਮ ਕਰਦਾ ਸੀ ਪਰਵਿੰਦਰ ਸਿੰਘ ਝੋਟਾ ?
ਪਿਛਲੇ 4 ਸਾਲਾਂ ਤੋਂ ਪਰਵਿੰਦਰ ਸਿੰਘ ਝੋਟਾ "ਯੁੱਧ ਨਸ਼ਿਆ ਵਿਰੱਧ" ਇਕੱਲਾ ਲੜ ਰਿਹਾ ਸੀ। ਮਾਨਸਾ 'ਚ Anti-Drug Task Force ਚਲਾਉਂਦਾ ਸੀ। ਉਹ ਮੈਡੀਕਲ ਸਟੋਰਾਂ 'ਤੇ ਸਟਿੰਗ ਆਪ੍ਰੇਸ਼ਨ ਕਰਦਾ, ਨਸ਼ੀਲੀਆਂ ਗੋਲੀਆਂ ਵੇਚਣ ਵਾਲਿਆਂ ਨੂੰ ਫੜ ਕੇ Facebook Live ਕਰਦਾ ਸੀ। ਉਸਦੀ ਟੀਮ ਕਰਕੇ ਮਾਲਵੇ ਦੇ ਕਈ ਪਿੰਡਾਂ 'ਚ "ਨਸ਼ਾ ਰੋਕੋ ਕਮੇਟੀਆਂ" ਬਣੀਆਂ ਸਨ। ਨੌਜਵਾਨਾਂ 'ਚ ਬਹੁਤ ਹਰਮਨ ਪਿਆਰਾ ਸੀ। ਪਰਵਿੰਦਰ ਸਿੰਘ ਝੋਟਾ ਦੇ ਫੇਸਬੁੱਕ ਉੱਤੇ 63k ਫੋਲੋਵਰ ਹਨ। ਉਹ ਆਏ ਦਿਨ ਸੋਸ਼ਲ ਮੀਡੀਆ ਉੱਤੇ ਸਮਾਜ ਸੇਵਾ ਨਾਲ ਜੁੜੀਆਂ ਵੀਡੀਓ ਅਪਲੋਡ ਕਰਦਾ ਰਹਿੰਦਾ ਸੀ।
- PTC NEWS