Premanand Maharaj ਦੀ ਚੰਗੀ ਸਿਹਤ ਲਈ ਇੱਕ ਮੁਸਲਿਮ ਨੌਜਵਾਨ ਨੇ ਮੱਕਾ ਮਦੀਨਾ ਜਾ ਕੇ ਮੰਗੀ ਦੁਆ ,ਵੀਡੀਓ ਹੋ ਗਿਆ ਵਾਇਰਲ

Premanand Maharaj News : ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ,ਜਿਸ ਵਿੱਚ ਇੱਕ ਸ਼ਖਸ ਮੱਕਾ ਮਦੀਨਾ ਪਹੁੰਚ ਕੇ ਸੰਤ ਪ੍ਰੇਮਾਨੰਦ ਮਹਾਰਾਜ ਲਈ ਦੁਆ ਮੰਗਦਾ ਹੈ। ਉਸ ਨੇ ਆਪਣੇ ਮੋਬਾਈਲ ਫੋਨ 'ਤੇ ਪ੍ਰੇਮਾਨੰਦ ਦੀ ਫੋਟੋ ਲਗਾਈ ਹੈ। ਉਹ ਕਹਿੰਦਾ ਹੈ, "ਤੁਸੀਂ ਸਾਰੇ ਇਨ੍ਹਾਂ ਨੂੰ ਜਾਣਦੇ ਹੋ; ਇਹ ਭਾਰਤ ਦੇ ਕਾਫ਼ੀ ਨੇਕ ਇਨਸਾਨ ਹਨ। ਇਨ੍ਹਾਂ ਨੂੰ ਸਾਰੇ ਲੋਕ ਮੰਨਦੇ ਹਨ। ਅਸੀਂ ਸਭ ਵੀ ਇਨ੍ਹਾਂ ਨੂੰ ਬਹੁਤ ਮੰਨਦੇ ਹਾਂ। ਅਸੀਂ ਇੱਥੇ ਉਸਦੀ ਚੰਗੀ ਸਿਹਤ ਲਈ ਦੁਆ ਕਰ ਰਹੇ ਹਾਂ

By  Shanker Badra October 13th 2025 09:29 PM

Premanand Maharaj News  : ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ,ਜਿਸ ਵਿੱਚ ਇੱਕ ਸ਼ਖਸ ਮੱਕਾ ਮਦੀਨਾ ਪਹੁੰਚ ਕੇ ਸੰਤ ਪ੍ਰੇਮਾਨੰਦ ਮਹਾਰਾਜ ਲਈ ਦੁਆ ਮੰਗਦਾ ਹੈ। ਉਸ ਨੇ ਆਪਣੇ ਮੋਬਾਈਲ ਫੋਨ 'ਤੇ ਪ੍ਰੇਮਾਨੰਦ ਦੀ ਫੋਟੋ ਲਗਾਈ ਹੈ। ਉਹ ਕਹਿੰਦਾ ਹੈ, "ਤੁਸੀਂ ਸਾਰੇ ਇਨ੍ਹਾਂ ਨੂੰ ਜਾਣਦੇ ਹੋ; ਇਹ ਭਾਰਤ ਦੇ ਕਾਫ਼ੀ ਨੇਕ ਇਨਸਾਨ ਹਨ। ਇਨ੍ਹਾਂ ਨੂੰ ਸਾਰੇ ਲੋਕ ਮੰਨਦੇ ਹਨ। ਅਸੀਂ ਸਭ ਵੀ ਇਨ੍ਹਾਂ ਨੂੰ ਬਹੁਤ ਮੰਨਦੇ ਹਾਂ। ਅਸੀਂ ਇੱਥੇ ਉਸਦੀ ਚੰਗੀ ਸਿਹਤ ਲਈ ਦੁਆ ਕਰ ਰਹੇ ਹਾਂ।"

ਦੇਖਦੇ ਹੀ ਦੇਖਦੇ ਵੀਡੀਓ ਤੁਰੰਤ ਵਾਇਰਲ ਹੋ ਗਿਆ। ਲੋਕਾਂ ਨੇ ਵੀਡੀਓ 'ਤੇ ਕਾਫੀ ਪਿਆਰ ਬਰਸਾਇਆ ਹੈ। ਲੋਕ ਕਹਿੰਦੇ ਹਨ ਕਿ ਸਾਡਾ ਭਾਰਤ ਅਜਿਹਾ ਹੈ। ਪ੍ਰਯਾਗਰਾਜ ਤੋਂ ਹੋਣ ਦਾ ਦਾਅਵਾ ਕਰਨ ਵਾਲਾ ਇਹ ਆਦਮੀ ਕਹਿੰਦਾ ਹੈ ਕਿ ਉਹ ਗੰਗਾ-ਜਮੁਨੀ ਸਦਭਾਵਨਾ ਅਤੇ ਮਨੁੱਖਤਾ ਵਿੱਚ ਵਿਸ਼ਵਾਸ ਰੱਖਦਾ ਹੈ। ਉਹ ਉਸ ਧਰਤੀ ਤੋਂ ਹੈ ,ਜਿੱਥੇ ਗੰਗਾ ਅਤੇ ਯਮੁਨਾ ਮਿਲਦੀਆਂ ਹਨ। ਉਹ ਪ੍ਰੇਮਾਨੰਦ ਜੀ ਨੂੰ ਭਾਰਤ ਦਾ ਇੱਕ ਬਹੁਤ ਹੀ ਚੰਗਾ ਅਤੇ ਨੇਕ ਇਨਸਾਨ ਦੱਸ ਰਿਹਾ ਹੈ।

ਦਰਅਸਲ 'ਚ ਮਥੁਰਾ-ਵ੍ਰਿੰਦਾਵਨ ਦੇ ਮਸ਼ਹੂਰ ਸੰਤ ਪ੍ਰੇਮਾਨੰਦ ਜੀ ਮਹਾਰਾਜ ਦੀ ਤਬੀਅਤ ਇਨ੍ਹੀਂ ਦਿਨੀਂ ਠੀਕ ਨਹੀਂ ਹੈ। ਉਨ੍ਹਾਂ ਦੀ ਜਲਦੀ ਸਿਹਤਯਾਬੀ ਦੀ ਕਾਮਨਾ ਕਰਦੇ ਹੋਏ ਮਦੀਨਾ ਵਿੱਚ ਰਹਿਣ ਵਾਲੇ ਸੁਫਯਾਨ ਇਲਾਹਾਬਾਦੀ ਨਾਮ ਦੇ ਇੱਕ ਨੌਜਵਾਨ ਨੇ ਉਨ੍ਹਾਂ ਲਈ ਦੁਆ ਕੀਤੀ ਹੈ।  ਇੱਕ ਪਾਸੇ ਸੁਫਯਾਨ ਨੂੰ ਸੋਸ਼ਲ ਮੀਡੀਆ 'ਤੇ ਧਮਕੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਦੂਜੇ ਪਾਸੇ ਬਹੁਤ ਸਾਰੇ ਲੋਕ ਉਸਦੇ ਕਦਮ ਦੀ ਪ੍ਰਸ਼ੰਸਾ ਵੀ ਕਰ ਰਹੇ ਹਨ।

ਇਸਲਾਮ ਉਦਾਰਤਾ ਅਤੇ ਇਨਸਾਨੀਅਤ ਦਾ ਧਰਮ 

ਇਸ ਮਾਮਲੇ 'ਤੇ ਆਲ ਇੰਡੀਆ ਮੁਸਲਿਮ ਜਮਾਤ ਦੇ ਰਾਸ਼ਟਰੀ ਪ੍ਰਧਾਨ ਮੌਲਾਨਾ ਸ਼ਹਾਬੂਦੀਨ ਰਜ਼ਵੀ ਬਰੇਲਵੀ ਨੇ ਇੱਕ ਮਹੱਤਵਪੂਰਨ ਬਿਆਨ ਜਾਰੀ ਕੀਤਾ। ਉਨ੍ਹਾਂ ਕਿਹਾ, "ਇਸਲਾਮ ਉਦਾਰਤਾ ਅਤੇ ਇਨਸਾਨੀਅਤ ਦਾ ਧਰਮ ਹੈ।" ਉਨ੍ਹਾਂ ਨੇ ਸੁਫ਼ਯਾਨ ਦੇ ਇਸ ਕਦਮ ਨੂੰ ਇਸਲਾਮੀ ਕਦਰਾਂ-ਕੀਮਤਾਂ ਦੇ ਅਨੁਸਾਰ ਦੱਸਿਆ ਅਤੇ ਕਿਹਾ, "ਮੈਂ ਪ੍ਰੇਮਾਨੰਦ ਮਹਾਰਾਜ ਦੀ ਜਲਦੀ ਸਿਹਤਯਾਬੀ ਲਈ ਵੀ ਪ੍ਰਾਰਥਨਾ ਕਰਦਾ ਹਾਂ। ਮੌਲਾਨਾ ਰਜ਼ਵੀ ਨੇ ਕਿਹਾ ਕਿ ਸੁਫ਼ਯਾਨ ਨੇ ਮਦੀਨਾ ਸ਼ਰੀਫ ਦੇ ਪਵਿੱਤਰ ਸਥਾਨ ਤੋਂ ਪ੍ਰੇਮਾਨੰਦ ਮਹਾਰਾਜ ਲਈ ਦੁਆ ਕੀਤੀ, ਜੋ ਕਿ ਇਨਸਾਨੀਅਤ ਦੀ ਇੱਕ ਮਿਸਾਲ ਹੈ।

ਇੱਕ ਪਾਸੇ ਧਮਕੀਆਂ, ਦੂਜੇ ਪਾਸੇ ਪਿਆਰ

ਉਨ੍ਹਾਂ ਇਹ ਵੀ ਕਿਹਾ ਕਿ ਅਜਿਹੀਆਂ ਪਹਿਲਕਦਮੀਆਂ ਧਰਮਾਂ ਵਿਚਕਾਰ ਸਦਭਾਵਨਾ ਅਤੇ ਭਾਈਚਾਰੇ ਨੂੰ ਉਤਸ਼ਾਹਿਤ ਕਰਦੀਆਂ ਹਨ। ਹਾਲਾਂਕਿ, ਇਸ ਦੁਆ ਤੋਂ ਬਾਅਦ ਸੁਫ਼ਯਾਨ ਨੂੰ ਕੁਝ ਕੱਟੜਪੰਥੀ ਤੱਤਾਂ ਤੋਂ ਧਮਕੀਆਂ ਵੀ ਮਿਲੀਆਂ ਹਨ। ਇਸ ਦੇ ਬਾਵਜੂਦ ਸੋਸ਼ਲ ਮੀਡੀਆ 'ਤੇ ਵੱਡੀ ਗਿਣਤੀ ਵਿੱਚ ਲੋਕ ਉਸਦੇ ਸਮਰਥਨ ਵਿੱਚ ਸਾਹਮਣੇ ਆਏ ਹਨ, ਉਨ੍ਹਾਂ ਦੇ ਇਸ ਕਦਮ ਨੂੰ ਧਾਰਮਿਕ ਸਹਿਣਸ਼ੀਲਤਾ ਦਾ ਪ੍ਰਤੀਕ ਦੱਸਿਆ ਹੈ। ਪ੍ਰੇਮਾਨੰਦ ਮਹਾਰਾਜ ਦੀ ਸਿਹਤ ਲਈ ਪ੍ਰਾਰਥਨਾ ਕਰਨ ਵਾਲੇ ਵਿਅਕਤੀ ਦਾ ਵੀਡੀਓ ਵਾਇਰਲ ਹੋ ਰਿਹਾ ਹੈ।

 ਦੱਸ ਦੇਈਏ ਕਿ ਵ੍ਰਿੰਦਾਵਨ ਦੇ ਸੰਤ ਪ੍ਰੇਮਾਨੰਦ ਜੀ ਮਹਾਰਾਜ ਇਨ੍ਹੀਂ ਦਿਨੀਂ ਠੀਕ ਨਹੀਂ ਹਨ। ਉਨ੍ਹਾਂ ਦੇ ਲੱਖਾਂ ਸ਼ਰਧਾਲੂ ਭਗਵਾਨ ਅੱਗੇ ਅਰਦਾਸ ਕਰ ਰਹੇ ਹਨ ਕਿ ਉਨ੍ਹਾਂ ਦੀ ਸਿਹਤ ਜਲਦੀ ਠੀਕ ਹੋ ਜਾਵੇ। ਪ੍ਰੇਮਾਨੰਦ ਜੀ ਮਹਾਰਾਜ ਲੰਬੇ ਸਮੇਂ ਤੋਂ ਕਿਡਨੀ ਦੀ ਬਿਮਾਰੀ ਤੋਂ ਪੀੜਤ ਹਨ। ਉਨ੍ਹਾਂ ਨੂੰ ਪੋਲੀਸਿਸਟਿਕ ਕਿਡਨੀ ਦੀ ਬਿਮਾਰੀ (ਪੀਕੇਡੀ) ਹੈ, ਜੋ ਕਿ ਕਿਡਨੀ ਦੀ ਇੱਕ ਗੰਭੀਰ ਬਿਮਾਰੀ ਹੈ। ਪੌਲੀਸਿਸਟਿਕ ਕਿਡਨੀ ਡਿਜੀਜ ਇੱਕ ਜੇਨੇਟਿਕ ਡਿਸਆਰਡਰ ਹੈ ,  ਜੋ ਜੀਨ ਵਿਚ ਮਿਊਟੇਸ਼ਨ ਦੇ ਕਾਰਨ ਹੁੰਦਾ ਹੈ। ਇਸਦੇ ਕਾਰਨ ਕਿਡਨੀ ਵਿੱਚ ਸਿਸਟ ਬਣ ਜਾਂਦੇ ਹਨ, ਜਿਸ ਨਾਲ ਹਾਈ ਬਲੱਡ ਪ੍ਰੈਸ਼ਰ ਅਤੇ ਗੁਰਦੇ ਫੇਲ੍ਹ ਹੋ ਸਕਦੇ ਹਨ।

 ਕਦੋਂ ਹੋਈ ਸੀ ਬਿਮਾਰੀ ਦੀ ਸ਼ੁਰੂਆਤ ?

2006 ਵਿੱਚ ਪ੍ਰੇਮਾਨੰਦ ਜੀ ਮਹਾਰਾਜ ਨੂੰ ਪੇਟ ਦਰਦ ਦੀ ਸ਼ਿਕਾਇਤ ਹੋਈ। ਜਾਂਚ ਤੋਂ ਬਾਅਦ ਪਤਾ ਲੱਗਾ ਕਿ ਉਸਦੀਆਂ ਦੋਵੇਂ ਕਿਡਨੀਆਂ ਫੇਲ੍ਹ ਹੋ ਚੁੱਕੀਆਂ ਹਨ ਅਤੇ ਡਾਕਟਰਾਂ ਨੇ ਉਸਨੂੰ ਦੱਸਿਆ ਕਿ ਉਸਦੀ ਜ਼ਿੰਦਗੀ ਦੇ ਸਿਰਫ਼ ਦੋ ਤੋਂ ਢਾਈ ਸਾਲ ਬਾਕੀ ਹਨ। ਇਸ ਦੇ ਬਾਵਜੂਦ ਉਸਨੇ ਸਕਾਰਾਤਮਕ ਸੋਚ ਅਤੇ ਵਿਸ਼ਵਾਸ ਨਾਲ ਸਥਿਤੀ ਨੂੰ ਸਵੀਕਾਰ ਕੀਤਾ ਅਤੇ ਆਪਣੀ ਜ਼ਿੰਦਗੀ ਨੂੰ ਇੱਕ ਨਵੀਂ ਦਿਸ਼ਾ ਦਿੱਤੀ।


Related Post