ਪੰਜਾਬ ਦੀ ਬਾਸਕਟਬਾਲ ਟੀਮ ਚ 7 ਫੁੱਟ ਦੇ ਖਿਡਾਰੀ ਜਗਮੀਤ ਸਿੰਘ ਬਣਿਆ ਚਰਚਾ ਦਾ ਵਿਸ਼ਾ, ਵੇੋਖੋ ਵੀਡੀਓ

By  Amritpal Singh December 7th 2023 07:21 PM

Punjab News: ਲੁਧਿਆਣਾ 'ਚ ਚੱਲ ਰਹੇ ਰਾਸ਼ਟਰੀ ਬਾਸਕਟਬਾਲ ਮੁਕਾਬਲੇ 'ਚ ਪੰਜਾਬ ਲਈ ਖੇਡ ਰਿਹਾ 15 ਸਾਲਾ ਜਗਮੀਤ ਸਿੰਘ ਆਪਣੇ 7 ਫੁੱਟ ਕੱਦ ਕਾਰਨ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਅਤੇ ਲੋਕ ਉਸ ਨਾਲ ਸੈਲਫੀ ਲੈਂਦੇ ਨਜ਼ਰ ਆ ਰਹੇ ਹਨ।  ਹੁਸ਼ਿਆਰਪੁਰ ਜ਼ਿਲ੍ਹੇ ਦੇ ਮੁਕੇਰੀਆਂ ਦਾ ਰਹਿਣ ਵਾਲਾ ਜਗਮੀਤ ਇੱਥੇ ਅਕੈਡਮੀ ਵਿੱਚ ਰਹਿ ਕੇ ਕੋਚਿੰਗ ਲੈਂਦਾ ਹੈ ਅਤੇ ਇੱਥੇ 11ਵੀਂ ਜਮਾਤ ਵਿੱਚ ਪੜ੍ਹਦਾ ਹੈ।

ਇਸ ਮੌਕੇ ਜਗਮੀਤ ਨੇ ਦੱਸਿਆ ਕਿ ਉਸ ਦੇ ਪਿਤਾ ਦਾ ਕੱਦ ਵੀ 6 ਫੁੱਟ 4 ਇੰਚ ਹੈ ਅਤੇ ਉਸ ਨੇ ਇਹ ਕੱਦ ਜੈਨੇਟਿਕਸ ਰਾਹੀਂ ਹੀ ਹਾਸਲ ਕੀਤਾ ਹੈ। ਘਰ ਵਿੱਚ ਮਾਤਾ-ਪਿਤਾ ਤੋਂ ਇਲਾਵਾ ਇੱਕ ਛੋਟਾ ਭਰਾ ਅਤੇ ਨਾਨੀ ਹੈ।  ਉਸ ਦੇ ਪਿਤਾ ਗੁਰਦੁਆਰੇ ਵਿਚ ਗ੍ਰੰਥੀ ਵਜੋਂ ਸੇਵਾ ਕਰਦੇ ਹਨ।

ਜਗਮੀਤ ਨੇ ਦੱਸਿਆ ਕਿ ਉਹ ਜੂਨੀਅਰ ਐਨ.ਬੀ.ਏ ਸਮੇਤ ਰਾਸ਼ਟਰੀ ਪੱਧਰ 'ਤੇ ਕਈ ਮੁਕਾਬਲੇ ਖੇਡ ਚੁੱਕਾ ਹੈ।  ਇਸ ਤੋਂ ਇਲਾਵਾ ਭਵਿੱਖ ਵਿੱਚ ਵੀ ਮੁਕਾਬਲੇ ਕਰਵਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।  ਜਦੋਂ ਕਿ ਉਨ੍ਹਾਂ ਦਾ ਉਦੇਸ਼ ਚੰਗੀ ਸਰਕਾਰੀ ਨੌਕਰੀ ਹਾਸਲ ਕਰਨਾ ਹੈ। ਹਾਲਾਂਕਿ, ਰੋਜ਼ਾਨਾ ਦੀ ਰੁਟੀਨ ਬਾਰੇ ਉਨ੍ਹਾਂ ਕਿਹਾ ਕਿ ਇਹ ਦੂਜੇ ਖਿਡਾਰੀਆਂ ਵਾਂਗ ਆਮ ਰਹਿੰਦਾ ਹੈ। ਪਰ ਉਸ ਦੇ ਕੱਦ ਦੇ ਕਾਰਨ, ਕੱਪੜੇ ਵਿਸ਼ੇਸ਼ ਤੌਰ 'ਤੇ ਤਿਆਰ ਦਰਜੀ ਕੋਲੋਂ ਹੀ ਕਰਵਾਏ ਜਾਂਦੇ ਨੇ ਅਤੇ ਬੂਟ ਅਤੇ ਬਾਥਰੂਮ ਚੱਪਲਾਂ ਵਿਸ਼ੇਸ਼ ਤੌਰ ਤੇ ਵਿਦੇਸ਼ਾਂ ਤੋਂ ਮੰਗਵਾਏ ਜਾਂਦੇ ਨੇ ਹਾਲਾਂਕਿ, ਬਾਸਕਟਬਾਲ ਦੇ ਨਜ਼ਰੀਏ ਤੋਂ, ਉਚਾਈ ਨਿਸ਼ਚਤ ਤੌਰ 'ਤੇ ਉਸ ਨੂੰ ਅਤੇ ਉਸ ਦੀ ਟੀਮ ਨੂੰ ਇੱਕ ਫਾਇਦਾ ਮਿਲਦਾ ਹੈ, ਇਸ ਕੱਦ ਦੇ ਕਾਰਨ ਜਗਮੀਤ ਨੂੰ ਕਈ ਕਠਨਾਈਆਂ ਦਾ ਸਾਹਮਣਾ ਵੀ ਕਰਨਾ ਪੈਂਦਾ, ਜਗਮੀਤ ਕਾਰ ਦੇ ਵਿੱਚ ਨਹੀਂ ਬੈਠ ਸਕਦਾ, ਜਗਮੀਤ ਨੇ ਦੱਸਿਆ ਕਿ ਜੇ ਉਹ ਕਾਰ ਦੇ ਵਿੱਚ ਬੈਠਦਾ ਤਾਂ ਬੜੀ ਮੁਸ਼ਕਿਲ ਦੇ ਨਾਲ ਉਹ ਬੈਠਦਾ ਹੈ।

Related Post