ਪੰਜਾਬ ਦਾ ਅੰਮ੍ਰਿਤਸਰ 1.4 ਡਿਗਰੀ ਨਾਲ ਸਭ ਤੋਂ ਠੰਢਾ, ਜਾਣੋ ਆਪਣੇ ਸ਼ਹਿਰ ਦਾ ਹਾਲ

By  Jasmeet Singh January 12th 2024 11:01 AM

Punjab weather update: ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਸਮੇਤ ਪੂਰਾ ਉੱਤਰੀ ਭਾਰਤ ਸ਼ੁੱਕਰਵਾਰ ਨੂੰ ਵੀ ਕੜਾਕੇ ਦੀ ਠੰਢ ਨਾਲ ਜੂਝ ਰਿਹਾ ਹੈ। ਕਈ ਦਿਨਾਂ ਬਾਅਦ ਪੰਜਾਬ ਵਿੱਚ ਕੱਲ੍ਹ ਧੁੱਪ ਨਿਕਲੀ ਪਰ ਬਰਫੀਲੀਆਂ ਹਵਾਵਾਂ ਕਾਰਨ ਠੰਢ ਤੋਂ ਰਾਹਤ ਨਹੀਂ ਮਿਲੀ।

ਮੌਸਮ ਵਿਭਾਗ ਮੁਤਾਬਕ 12 ਅਤੇ 13 ਜਨਵਰੀ ਨੂੰ ਵੀ ਹਰਿਆਣਾ ਅਤੇ ਪੰਜਾਬ ਵਿੱਚ ਬਰਫੀਲੀਆਂ ਹਵਾਵਾਂ ਚੱਲਣਗੀਆਂ। ਮੌਸਮ ਵਿਭਾਗ ਦਾ ਕਹਿਣਾ ਕਿ ਦੱਸਿਆ ਜਾ ਰਿਹਾ ਹੈ ਕਿ ਚਾਰ-ਪੰਜ ਦਿਨਾਂ ਤੱਕ ਧੁੰਦ ਦਾ ਕਹਿਰ ਜਾਰੀ ਰਹੇਗਾ। ਪੰਜਾਬ ਦੇ ਅੰਮ੍ਰਿਤਸਰ ਅਤੇ ਲੁਧਿਆਣਾ ਵਿੱਚ ਵੀਰਵਾਰ ਨੂੰ ਵੀ ਵਿਜ਼ੀਬਿਲਟੀ 50 ਮੀਟਰ ਤੋਂ ਘੱਟ ਰਹੀ। ਮੌਸਮ ਵਿਭਾਗ ਮੁਤਾਬਕ 12 ਤੋਂ 16 ਜਨਵਰੀ ਤੱਕ ਬੇਹੱਦ ਸੰਘਣੀ ਧੁੰਦ ਪੈਣ ਦੀ ਪੇਸ਼ੀਨਗੋਈ ਹੈ।

ਚੰਡੀਗੜ੍ਹ 'ਚ ਅਜੇ ਤੱਕ ਠੰਡ ਤੋਂ ਨਹੀਂ ਮਿਲੀ ਰਾਹਤ 

ਚੰਡੀਗੜ੍ਹ ਵਿੱਚ ਮੌਸਮ ਵਿਭਾਗ ਮੁਤਾਬਕ ਅੱਜ ਦਿਨ ਵੇਲੇ ਹਲਕੇ ਬੱਦਲ ਛਾਏ ਰਹਿ ਸਕਦੇ ਹਨ। ਪੂਰੇ ਟ੍ਰਾਈਸਿਟੀ ਦੇ ਇਲਾਕੇ 'ਚ ਠੰਡ ਤੋਂ ਰਾਹਤ ਨਹੀਂ ਮਿਲੀ ਪਾਈ ਹੈ, ਹਾਲਾਂਕਿ ਲੰਘੇ ਕੱਲ੍ਹ ਧੁੱਪ ਜ਼ਰੂਰ ਨਿਕਲੀ ਸੀ ਪਰ ਨਾਲ ਹੀ ਬਰਫ਼ੀਲੀਆਂ ਹਵਾਵਾਂ ਚਲਦੀਆਂ ਰਹੀਆਂ। ਮੌਸਮ ਵਿਭਾਗ ਮੁਤਾਬਕ ਸ਼ਹਿਰ ਵਿੱਚ ਅੱਜ ਤੋਂ ਅਗਲੇ ਕੁਝ ਦਿਨਾਂ ਤੱਕ ਹਲਕੀ ਧੁੰਦ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ। 

ਪੰਜਾਬ ਦਾ ਘੱਟੋ-ਘੱਟ ਪਾਰਾ 0.8 ਡਿਗਰੀ ਤੱਕ ਡਿੱਗਿਆ

ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ 'ਚ ਸ਼ੁੱਕਰਵਾਰ ਨੂੰ ਸੰਘਣੀ ਧੁੰਦ ਨਾਲ ਦਿਨ ਦੀ ਸ਼ੁਰੂਆਤ ਹੋਈ। ਪੰਜਾਬ ਦਾ ਅੰਮ੍ਰਿਤਸਰ 1.4 ਡਿਗਰੀ 'ਤੇ ਸਭ ਤੋਂ ਠੰਢਾ ਰਿਹਾ। ਗੁਰਦਾਸਪੁਰ 'ਚ 3 ਡਿਗਰੀ, ਫਰੀਦਕੋਟ 'ਚ 2.8, ਬਠਿੰਡਾ 'ਚ 2, ਬਰਨਾਲਾ 'ਚ 3.8, ਪਟਿਆਲਾ 'ਚ 4.4, ਫਤਿਹਗੜ੍ਹ ਸਾਹਿਬ 'ਚ 4.7 ਅਤੇ ਲੁਧਿਆਣਾ 'ਚ 4.6 ਡਿਗਰੀ ਤਾਪਮਾਨ ਦਰਜ ਕੀਤਾ ਗਿਆ।

ਹਰਿਆਣਾ ਵਿੱਚ ਨਾਰਨੌਲ ਸਭ ਤੋਂ ਠੰਢਾ

ਹਰਿਆਣਾ ਵਿੱਚ ਨਾਰਨੌਲ ਸਭ ਤੋਂ ਠੰਢਾ ਰਿਹਾ। ਇੱਥੇ ਘੱਟੋ-ਘੱਟ ਤਾਪਮਾਨ 2.5 ਡਿਗਰੀ ਦਰਜ ਕੀਤਾ ਗਿਆ। ਭਿਵਾਨੀ ਵਿੱਚ ਘੱਟੋ-ਘੱਟ ਤਾਪਮਾਨ 3.9 ਡਿਗਰੀ ਰਿਹਾ। ਜਦੋਂ ਕਿ ਹਿਸਾਰ ਵਿੱਚ 5.1 ਡਿਗਰੀ, ਅੰਬਾਲਾ ਵਿੱਚ 6.6, ਕਰਨਾਲ ਵਿੱਚ 6.9 ਅਤੇ ਸਿਰਸਾ ਵਿੱਚ 6.4 ਡਿਗਰੀ ਤਾਪਮਾਨ ਦਰਜ ਕੀਤਾ ਗਿਆ। 

ਹਿਮਾਚਲ 'ਚ ਬਰਫਬਾਰੀ ਦੀ ਸੰਭਾਵਨਾ? 

ਸ਼ਿਮਲਾ ਮੌਸਮ ਵਿਭਾਗ ਮੁਤਾਬਕ ਹਿਮਾਚਲ ਦੇ ਜ਼ਿਆਦਾਤਰ ਇਲਾਕਿਆਂ 'ਚ ਬਰਫਬਾਰੀ ਅਤੇ ਬਾਰਿਸ਼ ਦੀ ਘੱਟ ਸੰਭਾਵਨਾ ਹੈ। ਜਨਵਰੀ ਮਹੀਨੇ 'ਚ ਵੀ ਮੌਸਮ ਖੁਸ਼ਕ ਰਹੇਗਾ ਪਰ 16-17 ਜਨਵਰੀ ਨੂੰ ਚੰਬਾ, ਕਿਨੌਰ, ਲਾਹੌਲ ਸਪਿਤੀ ਅਤੇ ਸ਼ਿਮਲਾ ਦੇ ਉੱਚੇ ਇਲਾਕਿਆਂ 'ਚ ਬਰਫਬਾਰੀ ਹੋ ਸਕਦੀ ਹੈ।

ਇਹ ਵੀ ਪੜ੍ਹੋ: 

Related Post