ਟੀਮ ਇੰਡੀਆ ਨੇ ਪਹਿਲੇ ਟੀ-20 ਮੈਚ 'ਚ ਅਫਗਾਨਿਸਤਾਨ ਨੂੰ ਹਰਾਇਆ
IND vs AFG T20I First Cricket Match: ਮੋਹਾਲੀ ਦੇ ਆਈ.ਐਸ. ਬਿੰਦਰਾ ਪੀ.ਸੀ.ਏ. ਸਟੇਡੀਅਮ ਵਿੱਚ ਭਾਰਤ (India) ਅਤੇ ਅਫਗਾਨਿਸਤਾਨ (Afghanistan) ਵਿਚਾਲੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦਾ ਪਹਿਲਾ ਮੈਚ ਖੇਡਿਆ ਗਿਆ। ਭਾਰਤੀ ਟੀਮ ਨੇ ਇਹ ਮੈਚ ਜਿੱਤ ਕੇ ਸੀਰੀਜ਼ 'ਚ 1-0 ਦੀ ਬੜ੍ਹਤ ਬਣਾ ਲਈ ਹੈ। ਟੀਮ ਲਈ ਸ਼ਿਵਮ ਦੂਬੇ ਨੇ ਦਮਦਾਰ ਅਰਧ ਸੈਂਕੜਾ ਲਗਾਇਆ। ਉਨ੍ਹਾਂ ਨੇ ਗੇਂਦਬਾਜ਼ ਵਜੋਂ ਇਕ ਵਿਕਟ ਵੀ ਲਈ।
ਇਸ ਮੈਚ 'ਚ ਅਫਗਾਨਿਸਤਾਨ ਦੀ ਟੀਮ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 5 ਵਿਕਟਾਂ ਗੁਆ ਕੇ 158 ਦੌੜਾਂ ਬਣਾਈਆਂ। ਭਾਰਤ ਨੂੰ ਜਿੱਤ ਲਈ 159 ਦੌੜਾਂ ਬਣਾਉਣੀਆਂ ਸਨ। ਇਹ ਟੀਚਾ 17.3 ਓਵਰਾਂ ਵਿੱਚ ਹਾਸਲ ਕਰ ਲਿਆ ਗਿਆ। ਭਾਰਤ ਦੀਆਂ ਸਿਰਫ਼ 4 ਵਿਕਟਾਂ ਹੀ ਡਿੱਗੀਆਂ। ਸ਼ਿਵਮ ਦੂਬੇ 60 ਦੌੜਾਂ ਬਣਾ ਕੇ ਨਾਬਾਦ ਪਰਤੇ ਅਤੇ ਰਿੰਕੂ ਸਿੰਘ 16 ਦੌੜਾਂ ਬਣਾ ਕੇ ਨਾਬਾਦ ਪਰਤੇ। ਭਾਰਤ ਲਈ ਮੁਕੇਸ਼ ਕੁਮਾਰ ਅਤੇ ਅਕਸ਼ਰ ਪਟੇਲ ਨੇ ਦੋ-ਦੋ ਵਿਕਟਾਂ ਹਾਸਲ ਕੀਤੀਆਂ।
ਸ਼ਿਵਮ ਦੂਬੇ ਅਫਗਾਨਿਸਤਾਨ ਖਿਲਾਫ ਪਹਿਲੇ ਟੀ-20 ਵਿੱਚ ਭਾਰਤ ਦੀ ਜਿੱਤ ਦੇ ਹੀਰੋ ਸਨ। ਦੂਬੇ ਨੇ ਪਹਿਲਾਂ ਗੇਂਦਬਾਜ਼ੀ 'ਚ ਨਿਪੁੰਨਤਾ ਦਿਖਾਈ ਅਤੇ ਫਿਰ ਬੱਲੇਬਾਜ਼ੀ 'ਚ ਪ੍ਰਦਰਸ਼ਨ ਕੀਤਾ। ਟੀਮ ਇੰਡੀਆ ਨੂੰ ਆਪਣੇ ਦਮ 'ਤੇ ਮੈਚ ਜਿੱਤਣ ਤੋਂ ਬਾਅਦ ਇਸ ਖਿਡਾਰੀ ਨੇ ਗਰਜਦੇ ਹੋਏ ਕਿਹਾ ਕਿ ਉਹ ਵੱਡੇ ਛੱਕੇ ਲਗਾ ਕੇ ਕਿਸੇ ਵੀ ਸਮੇਂ ਦੌੜਾਂ ਬਣਾ ਸਕਦਾ ਹੈ।
ਦੱਸ ਦੇਈਏ ਕਿ ਸ਼ਿਵਮ ਦੂਬੇ ਨੂੰ ਮੋਹਾਲੀ ਟੀ-20 ਆਈ 'ਚ ਦੋ ਓਵਰ ਸੁੱਟਣ ਦਾ ਮੌਕਾ ਮਿਲਿਆ, ਜਿਸ 'ਚ ਉਨ੍ਹਾਂ ਨੇ ਸਿਰਫ 9 ਦੌੜਾਂ ਦੇ ਕੇ ਵਿਰੋਧੀ ਟੀਮ ਦੇ ਕਪਤਾਨ ਇਬਰਾਹਿਮ ਜ਼ਦਰਾਨ ਦਾ ਵਿਕਟ ਲਿਆ, ਜਦਕਿ ਨੰਬਰ-4 'ਤੇ ਬੱਲੇਬਾਜ਼ੀ ਕਰਦੇ ਹੋਏ ਇਸ ਖੱਬੇ ਹੱਥ ਦੇ ਬੱਲੇਬਾਜ਼ ਨੇ 60 ਦੌੜਾਂ ਦੀ ਅਜੇਤੂ ਪਾਰੀ ਖੇਡੀ। ਦੁਬੇ ਨੇ ਆਪਣੇ ਟੀ-20 ਕਰੀਅਰ ਦਾ ਦੂਜਾ ਸੈਂਕੜਾ 5 ਚੌਕਿਆਂ ਅਤੇ 2 ਅਸਮਾਨੀ ਛੱਕਿਆਂ ਨਾਲ ਪੂਰਾ ਕੀਤਾ।
ਭਾਰਤੀ ਕਪਤਾਨ ਰੋਹਿਤ ਸ਼ਰਮਾ ਅਫਗਾਨਿਸਤਾਨ ਦੇ ਖਿਲਾਫ ਪਹਿਲੇ ਟੀ-20 ਮੈਚ 'ਚ ਭਾਵੇਂ ਹੀ ਆਪਣੇ ਬੱਲੇ ਨਾਲ ਕਮਾਲ ਨਹੀਂ ਕਰ ਸਕੇ ਪਰ ਉਨ੍ਹਾਂ ਨੇ ਇਹ ਮੈਚ ਜਿੱਤ ਕੇ ਇਕ ਅਨੋਖਾ ਸੈਂਕੜਾ ਲਗਾਇਆ ਹੈ। ਅਫਗਾਨਿਸਤਾਨ ਖਿਲਾਫ ਇਸ ਜਿੱਤ ਨਾਲ ਭਾਰਤੀ ਹਿਟਮੈਨ ਦੇ ਨਾਂ ਇਕ ਅਨੋਖਾ ਰਿਕਾਰਡ ਦਰਜ ਹੋ ਗਿਆ ਹੈ, ਉਹ ਪੁਰਸ਼ਾਂ ਦੀ ਟੀ-20ਆਈ ਕ੍ਰਿਕਟ 'ਚ 100 ਮੈਚ ਜਿੱਤਣ ਵਾਲੇ ਦੁਨੀਆ ਦੇ ਪਹਿਲੇ ਖਿਡਾਰੀ ਬਣ ਗਏ ਹਨ। ਰੋਹਿਤ ਨੇ ਅਫਗਾਨਿਸਤਾਨ ਖਿਲਾਫ ਆਪਣੇ ਟੀ-20 ਕਰੀਅਰ ਦਾ 149ਵਾਂ ਮੈਚ ਖੇਡਿਆ, ਜਿਸ ਦੌਰਾਨ ਉਨ੍ਹਾਂ ਨੇ 100 ਮੈਚ ਜਿੱਤੇ ਅਤੇ 46 ਮੈਚ ਹਾਰੇ।
ਰੋਹਿਤ ਸ਼ਰਮਾ ਨੇ ਮੈਚ ਤੋਂ ਬਾਅਦ ਕਿਹਾ, "ਇੱਥੇ ਬਹੁਤ ਠੰਢ ਸੀ। ਹੁਣ ਮੈਂ ਠੀਕ ਹਾਂ। ਜਦੋਂ ਗੇਂਦ ਉਂਗਲੀ ਦੇ ਉੱਪਰ ਲੱਗੀ ਤਾਂ ਦਰਦ ਹੋਇਆ। ਅੰਤ ਵਿੱਚ ਇਹ ਚੰਗਾ ਸੀ। ਅਸੀਂ ਇਸ ਖੇਡ ਤੋਂ ਬਹੁਤ ਸਾਰੇ ਸਕਾਰਾਤਮਕ ਨੁਕਤੇ ਸਿੱਖੇ ਨੇ, ਖਾਸ ਕਰਕੇ ਗੇਂਦ ਨਾਲ। ਹਾਲਾਤ ਆਸਾਨ ਨਹੀਂ ਸਨ। ਸਾਡੇ ਸਪਿਨਰਾਂ ਨੇ ਅਸਲ ਵਿੱਚ ਚੰਗੀ ਗੇਂਦਬਾਜ਼ੀ ਕੀਤੀ ਅਤੇ ਤੇਜ਼ ਗੇਂਦਬਾਜ਼ਾਂ ਨੇ ਵੀ ਚੰਗਾ ਪ੍ਰਦਰਸ਼ਨ ਕੀਤਾ।"
ਇਹ ਵੀ ਪੜ੍ਹੋ:
-