Video: ਤੇਜ਼ ਰਫ਼ਤਾਰ ਕਾਰ ਚਾਲਕ ਨੇ ਪੁਲਿਸ ਮੁਲਾਜ਼ਮ ਨੂੰ ਮਾਰੀ ਫੇਟ; ਦੂਰੀ ਤੱਕ ਘਸੀਟਿਆ
ਪੀਟੀਸੀ ਨਿਊਜ਼ ਡੈਸਕ: ਜਲੰਧਰ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਕਾਰ ਚਾਲਕ ਨੇ ਇੱਕ ਪੁਲਿਸ ਮੁਲਾਜ਼ਮ ਨੂੰ ਫੇਟ ਮਾਰ ਕੇ ਆਪਣੀ ਗੱਡੀ ਨਾਲ ਹਵਾ 'ਚ ਉਛਾਲ ਦਿੱਤਾ। ਆਰੋਪੀ ਪੁਲਿਸ ਮੁਲਾਜ਼ਮ ਨੂੰ ਆਪਣੇ ਨਾਲ ਘਸੀਟਦਾ ਵੀ ਚਲਾ ਗਿਆ, ਜਿਸ ਨਾਲ ਸਹਾਇਕ ਸਬ ਇੰਸਪੈਕਟਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ।
ਘਟਨਾ ਤੋਂ ਬਾਅਦ ਕਾਰ ਚਾਲਕ ਮੌਕੇ ਤੋਂ ਕਾਰ ਭਜਾ ਕੇ ਫਰਾਰ ਹੋ ਗਿਆ। ਗੰਭੀਰ ਜ਼ਖਮੀ ਪੁਲਿਸ ਮੁਲਾਜ਼ਮ ਦਾ ਨਾਮ ਏ.ਐਸ.ਆਈ ਸੁਰਜੀਤ ਸਿੰਘ ਦੱਸਿਆ ਜਾ ਰਿਹਾ ਹੈ, ਜਿਸ ਨੂੰ ਪਹਿਲਾਂ ਜਲੰਧਰ ਦੇ ਸਿਵਿਲ ਹਸਪਤਾਲ ਦਾਖਲ ਕਰਵਾਇਆ ਗਿਆ। ਜਿੱਥੇ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਣ ਕਰ ਕੇ ਉਨ੍ਹਾਂ ਨੂੰ ਲੁਧਿਆਣਾ ਨੇ ਡੀ.ਐਮ.ਸੀ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ।
ਬਾਜਵਾ ਕਲਾਂ ਵਾਸੀ ਏ.ਐਸ.ਆਈ ਸੁਰਜੀਤ ਸਿੰਘ ਜਲੰਧਰ ਦੇਹਾਤੀ ਪੁਲਿਸ (Jalandhar Rural Police) ਵਿੱਚ ਤਾਇਨਾਤ ਹਨ। ਲੰਘੇ ਦਿਨ ਹਾਦਸੇ ਦੇ ਦੌਰਾਨ ਉਨ੍ਹਾਂ ਦੀ ਡਿਊਟੀ ਸ਼ਾਹਕੋਟ ਦੇ ਸਤਲੁਜ ਦਰਿਆ ਨਾਲ ਲੱਗਦੇ ਪਿੰਡ ਕਾਵਾਂ ਪੱਤਣ 'ਚ ਹਾਈਟੈਕ ਚੌਕੀ 'ਤੇ ਲੱਗੀ ਹੋਈ ਸੀ। ਜਦੋਂ ਦੁਪਹਿਰ ਵੇਲੇ ਚੌਕੀ ’ਤੇ ਉਨ੍ਹਾਂ ਨੂੰ ਚਿੱਟੇ ਰੰਗ ਦੀ ਜ਼ੇਨ ਕਾਰ ਨੂੰ ਰੁਕਣ ਮੌਕੇ ਕਰ ਚਾਲਕ ਨੇ ਫੇਟ ਮਾਰ ਦਿੱਤੀ ਅਤੇ ਉਥੋਂ ਫਰਾਰ ਹੋ ਗਿਆ।
ਇਸ ਸਾਰੀ ਘਟਨਾ ਦੀ ਸੀ.ਸੀ.ਟੀ.ਵੀ. ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਸਾਫ਼ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਕਾਰ ਸਵਾਰ ਨੇ ਏ.ਐਸ.ਆਈ. ਨੂੰ ਫੇਟ ਮਾਰ ਪਹਿਲਾਂ ਹਵਾ 'ਚ ਉਛਾਲਿਆ ਅਤੇ ਫਿਰ ਘਸੀਟਦਾ ਹੋਇਆ ਕੁਝ ਦੂਰੀ ਤੱਕ ਆਪਣੇ ਨਾਲ ਹੀ ਲੈ ਗਿਆ। ਕਾਰ ਚਾਲਕ ਉਥੋਂ ਰੋਕਣ ਦੀ ਬਜਾਏ ਕਾਰ ਭਜਾ ਕੇ ਲੈ ਗਿਆ। ਕਾਰ ਨੂੰ ਤੇਜ਼ ਰਫ਼ਤਾਰ ਨਾਲ ਆਪਣੇ ਵੱਲ ਆਉਂਦਾ ਦੇਖ ਕੇ ਏ.ਐਸ.ਆਈ ਸੁਰਜੀਤ ਨੇ ਸਾਈਡ ਵੱਲ ਜਾਣ ਦੀ ਕੋਸ਼ਿਸ਼ ਕੀਤੀ ਪਰ ਡਰਾਈਵਰ ਨੇ ਕਾਰ ਨੂੰ ਏ.ਐਸ.ਆਈ. 'ਤੇ ਚੜ੍ਹਾ ਦਿੱਤਾ ਅਤੇ ਉਨ੍ਹਾਂ ਨੂੰ ਘਸੀਟ ਕੇ ਕੁਝ ਦੂਰੀ 'ਤੇ ਸੁੱਟ ਦਿੱਤਾ।
- ਜਲੰਧਰ 'ਚ ਨਾਕੇ 'ਤੇ ASI ਨੂੰ ਘਸੀਟ ਕੇ ਲੈ ਗਈ ਕਾਰ
- ਰੁਕਣ ਦਾ ਇਸ਼ਾਰਾ ਕਰਦੇ ਵੀ ਭੱਜਿਆ ਚਾਲਕ
- ਸੀ.ਸੀ.ਟੀ.ਵੀ. ਵਿੱਚ ਕੈਦ ਹੋਈ ਸਾਰੀ ਘਟਨਾ#Jalandhar #PoliceNews #JalandharPolice #PunjabiNews pic.twitter.com/e483omLtsC — ਪੀਟੀਸੀ ਨਿਊਜ਼ | PTC News (@ptcnews) January 12, 2024
ਇਸ ਮਗਰੋਂ ਚੌਕੀ ’ਤੇ ਮੌਜੂਦ ਹੋਰ ਪੁਲਿਸ ਮੁਲਾਜ਼ਮ ਏ.ਐਸ.ਆਈ. ਸੁਰਜੀਤ ਵੱਲ ਭੱਜੇ। ਜਿਨ੍ਹਾਂ ਨੂੰ ਤੁਰੰਤ ਏ.ਐਸ.ਆਈ ਨੂੰ ਸ਼ਾਹਕੋਟ ਸਿਵਲ ਹਸਪਤਾਲ ਲੈ ਗਏ। ਉਨ੍ਹਾਂ ਦੀ ਗੰਭੀਰ ਹਾਲਤ ਨੂੰ ਦੇਖ ਦੇ ਹੋਏ ਡਾਕਟਰਾਂ ਨੇ ਮੁੱਢਲੀ ਸਹਾਇਤਾ ਤੋਂ ਬਾਅਦ ਉਨ੍ਹਾਂ ਨੂੰ ਲੁਧਿਆਣਾ ਦੇ ਡੀ.ਐਮ.ਸੀ ਹਸਪਤਾਲ ਰੈਫਰ ਕਰ ਦਿੱਤਾ ਹੈ। ਦੱਸ ਦੇਈਏ ਕਿ ਏ.ਐਸ.ਆਈ. ਸੁਰਜੀਤ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਇਹ ਵੀ ਪੜ੍ਹੋ:
-