Punjab Assembly Special Session Live Updates : ਪੰਜਾਬ ਵਿਧਾਨ ਸਭਾ ’ਚ ਭਰੋਸਗੀ ਮਤਾ ਪਾਸ; ਮਾਨ ਸਰਕਾਰ ਨੇ ਫਲੋਰ ਟੈਸਟ ਕੀਤਾ ਪਾਸ
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹ ਵਿਸ਼ੇਸ਼ ਸੈਸ਼ਨ ਉਨ੍ਹਾਂ ਮਿਹਨਤੀ ਮਜ਼ਦੂਰਾਂ ਅਤੇ ਕਾਰੀਗਰਾਂ ਨੂੰ ਸਮਰਪਿਤ ਹੋਵੇਗਾ ਜੋ ਦੇਸ਼ ਦੇ ਸਮਾਜਿਕ ਅਤੇ ਆਰਥਿਕ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦੇ ਹਨ।
May 1, 2026 05:07 PM
ਪੰਜਾਬ ਵਿਧਾਨ ਸਭਾ ’ਚ ਭਰੋਸਗੀ ਮਤਾ ਪਾਸ; ਮਾਨ ਸਰਕਾਰ ਨੇ ਫਲੋਰ ਟੈਸਟ ਕੀਤਾ ਪਾਸ
May 1, 2026 04:40 PM
ਮੁੱਖ ਮੰਤਰੀ ਸ਼ੁਕਰਾਨਾ ਯਾਤਰਾ ਕੱਢਣਗੇ
ਬੇਅਦਬੀ ਬਿੱਲ ਲਾਗੂ ਹੋਣ ਮਗਰੋਂ ਮੁੱਖ ਮੰਤਰੀ ਭਗਵੰਤ ਮਾਨ ਸ਼ੁਕਰਾਨਾ ਯਾਤਰਾ ਸ਼ੁਰੂ ਕਰਨਗੇ। ਇਹ 6 ਮਈ ਤੋਂ 9 ਮਈ ਤੱਕ ਚੱਲੇਗੀ। ਮੁੱਖ ਮੰਤਰੀ ਪਹਿਲਾਂ ਸ੍ਰੀ ਅਨੰਦਪੁਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ, ਅਤੇ ਫਿਰ ਦਮਦਮਾ ਸਾਹਿਬ ਅਤੇ ਫਤਿਹਗੜ੍ਹ ਸਾਹਿਬ ਵਿਖੇ ਮੱਥਾ ਟੇਕਣਗੇ।
May 1, 2026 04:40 PM
ਪੰਜਾਬ ’ਚ ਘੱਟੋ-ਘੱਟ ਉਜਰਤਾਂ ’ਚ 15 ਫੀਸਦ ਵਾਧੇ ਦਾ ਐਲਾਨ
ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਵਿੱਚ ਘੱਟੋ-ਘੱਟ ਉਜਰਤਾਂ ਵਿੱਚ 15 ਪ੍ਰਤੀਸ਼ਤ ਵਾਧੇ ਦਾ ਐਲਾਨ ਕੀਤਾ। ਇਸ ਵਿੱਚ ਸਰਕਾਰੀ ਅਤੇ ਗੈਰ-ਸਰਕਾਰੀ ਦੋਵੇਂ ਸੰਗਠਨ ਸ਼ਾਮਲ ਹਨ। ਮਾਨ ਨੇ ਕਿਹਾ ਕਿ ਇਹ ਮਜ਼ਦੂਰ ਦਿਵਸ 'ਤੇ ਉਨ੍ਹਾਂ ਲਈ ਇੱਕ ਤੋਹਫ਼ਾ ਹੈ। 2013 ਤੋਂ ਬਾਅਦ ਦੋ ਸਰਕਾਰਾਂ ਬੀਤ ਗਈਆਂ ਹਨ, ਪਰ ਉਜਰਤਾਂ ਵਿੱਚ ਵਾਧਾ ਨਹੀਂ ਕੀਤਾ ਗਿਆ ਹੈ।
May 1, 2026 04:10 PM
ਜਾਗਤ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਸੋਧ ਕਾਨੂੰਨ ਲਈ ਧੰਨਵਾਦ ਮਤਾ ਪੇਸ਼
- ਅਸੀਂ ਸ਼ੁਕਰਾਨਾ ਯਾਤਰਾ ਸ਼ੁਰੂ ਕਰਨ ਲੱਗੇ ਹਾਂ- ਮੁੱਖ ਮੰਤਰੀ ਭਗਵੰਤ ਮਾਨ
- 'ਆਨੰਦਪੁਰ ਸਾਹਿਬ ਤੋਂ ਹੋਵੇਗੀ ਯਾਤਰਾ ਸ਼ੁਰੂ ਤੇ ਸ੍ਰੀ ਫਤਿਹਗੜ੍ਹ ਸਾਹਿਬ ’ਚ ਯਾਤਰਾ ਦੀ ਹੋਵੇਗੀ ਸਮਾਪਤੀ'
May 1, 2026 03:34 PM
ਵਿਧਾਨ ਸਭਾ ਦੀ ਕਾਰਵਾਈ ਮੁੜ ਤੋਂ ਹੋਈ ਸ਼ੁਰੂ ਹੋਈ
- ਸੀਐੱਮ ਮਾਨ ਵਿਧਾਨ ਸਭਾ ਨੂੰ ਕਰ ਰਹੇ ਸੰਬੋਧਨ
- ਕਿਹਾ- ਅਸੀਂ ਸਾਰੇ ਕਾਮੇ ਮਜ਼ਦੂਰ ਹੀ ਹਾਂ... ਬੱਸ ਸਾਡੇ ਕੰਮ ਕਰਨ ਦਾ ਢੰਗ ਵੱਖਰਾ ਹੈ
May 1, 2026 03:20 PM
ਪਹਿਲਾਂ ਕਾਰਵਾਈ ਸ਼ੁਰੂ ਹੁੰਦਿਆਂ ਹੀ ਹੋਇਆ ਭਾਰੀ ਹੰਗਾਮਾ
- ਵਿਧਾਨ ਸਭਾ ਦੀ ਕਾਰਵਾਈ ਥੋੜੇ ਸਮੇਂ ਲਈ ਮੁਲਤਵੀ
- ਵਿਰੋਧੀ ਧਿਰ ਦੀ ਡੋਪ ਟੈਸਟ ਵਾਲੀ ਮੰਗ ਰੱਦ
May 1, 2026 01:42 PM
ਬਾਜਵਾ ਨੇ ਸਪੀਕਰ ਨੂੰ ਪੱਤਰ ਲਿਖ ਕੀਤੀ ਸਾਰੇ ਵਿਧਾਇਕਾਂ ਡੋਪ ਟੈਸਟ ਦੀ ਮੰਗ
ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਵਿਧਾਨ ਸਭਾ ਸਪੀਕਰ ਨੂੰ ਪੱਤਰ ਲਿਖ ਕੇ ਮੁੱਖ ਮੰਤਰੀ ਸਮੇਤ ਸਾਰੇ ਵਿਧਾਇਕਾਂ ਦੇ ਤੁਰੰਤ ਐਲਕੋਮੀਟਰ ਅਤੇ ਡੋਪ ਟੈਸਟ ਦੀ ਮੰਗ ਕੀਤੀ ਹੈ।
May 1, 2026 01:24 PM
May 1, 2026 12:53 PM
ਸਪੀਕਰ ਦੇ ਕਮਰੇ ’ਚ ਗਏ ਕਾਂਗਰਸੀ ਵਿਧਾਇਕ
- CM ਸਣੇ ਸਾਰੇ ਵਿਧਾਇਕਾਂ ਦੇ ਡੋਪ ਟੈਸਟ ਦੀ ਮੰਗ
- ਪ੍ਰਤਾਪ ਸਿੰਘ ਬਾਜਵਾ ਨੇ ਕੀਤੀ ਐਲਕੋ ਟੈਸਟ ਦੀ ਮੰਗ
- ਸਾਰੇ MLA ਦਾ ਡੋਪ ਟੈਸਟ ਅਤੇ ਐਲਕੋ ਟੈਸਟ ਕਰਵਾਏ ਜਾਣ- ਬਾਜਵਾ
May 1, 2026 12:40 PM
ਪੰਜਾਬ ਵਿਧਾਨ ਸਭਾ ਦੀ ਕਾਰਵਾਈ ਜਾਰੀ
- ਸੀਐੱਮ ਮਾਨ ਤੇ ਸੁਖਪਾਲ ਖਹਿਰਾ ਵਿਚਾਲੇ ਤਿੱਖੀ ਬਹਿਸ
- ਕਾਂਗਰਸੀ ਵਿਧਾਇਕਾਂ ਨੇ ਕੀਤਾ ਵਾਕਆਊਟ
- ਪੰਜਾਬ ਵਿਧਾਨ ਸਭਾ ਦਾ ਇੱਕ ਦਿਨੀਂ ਵਿਸ਼ੇਸ਼ ਇਜਲਾਸ
May 1, 2026 12:31 PM
ਵਿਧਾਨ ਸਭਾ ’ਚ ਜ਼ੋਰਦਾਰ ਹੰਗਾਮਾ
- ਮੁੱਖ ਮੰਤਰੀ ਪਵਿੱਤਰ ਵਿਧਾਨ ਸਭਾ ’ਚ ਸ਼ਰਾਬ ਪੀਕੇ ਆਇਆ- ਸੁਖਪਾਲ ਖਹਿਰਾ
- ਪ੍ਰਤਾਪ ਬਾਜਵਾ ਬੋਲੇ, ਸਾਰਿਆਂ ਦਾ ਐਲਕੋ ਟੈਸਟ ਕਰਵਾਇਆ ਜਾਵੇ
- ਹੰਗਾਮੇ ਦੌਰਾਨ CM ਭਗਵੰਤ ਮਾਨ ਸਦਨ ’ਚੋਂ ਚੁੱਪ-ਚਪੀਤੇ ਬਾਹਰ ਨਿਕਲੇ
May 1, 2026 12:25 PM
ਕਿਰਤ ਮੰਤਰੀ ਤਰੁਣਪ੍ਰੀਤ ਸੌਂਦ ਨੇ ਕਿਰਤੀਆਂ ਲਈ ਮਤਾ ਕੀਤਾ ਪੇਸ਼
- ਕਿਰਤੀਆਂ ਦੇ ਯੋਗਦਾਨ ਲਈ ਉਨ੍ਹਾਂ ਦਾ ਸਮੂਹਿਕ ਤੌਰ ’ਤੇ ਧੰਨਵਾਦ- ਸੌਂਦ
- 69 ਸਾਲ ਬਾਅਦ ਕਿਰਤੀਆਂ ਲਈ ਸੱਦਿਆ ਗਿਆ ਵਿਸ਼ੇਸ਼ ਸੈਸ਼ਨ
May 1, 2026 11:42 AM
ਸਪੈਸ਼ਲ ਸੈਸ਼ਨ ਤੇ ਇਤਰਾਜ਼ ਨੂੰ ਲੈ ਕੇ ਸੀਐੱਮ ਮਾਨ ਦਾ ਬਿਆਨ
- ਕਿਹਾ- ਬੇਅਦਬੀ ਕਾਨੂੰਨ ਸਪੈਸ਼ਲ ਸੈਸ਼ਨ ਦਾ ਹੀ ਨਤੀਜਾ
- 'ਸਪੈਸ਼ਲ ਸੈਸ਼ਨ ਦਾ ਵਿਰੋਧ ਕਿਸ ਗੱਲ ਤੋਂ'
- 'ਸਪੈਸ਼ਲ ਸੈਸ਼ਨ ਬੇਸਲੈਸ ਨਹੀਂ ਹੋ ਸਕਦੇ'
- 'ਜਿੰਨੇ ਦਿਨ ਦਾ ਕਹੋਗੇ ਉਨੇ ਦਿਨ ਦਾ ਮਾਨਸੂਨ ਸੈਸ਼ਨ ਰੱਖ ਲਵਾਂਗੇ'
May 1, 2026 11:14 AM
ਵਿਧਾਨ ਸਭਾ ’ਚ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਮਗਰੋਂ ਸੈਸ਼ਨ 11:30 ਵਜੇ ਤੱਕ ਲਈ ਮੁਲਤਵੀ
May 1, 2026 11:11 AM
ਵਿਧਾਨ ਸਭਾ ’ਚ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਮਗਰੋਂ ਸੈਸ਼ਨ 11:30 ਵਜੇ ਤੱਕ ਲਈ ਮੁਲਤਵੀ
May 1, 2026 11:10 AM
ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੀ ਕਾਰਵਾਈ ਸ਼ੁਰੂ
- ਵਿਛੜੀਆਂ ਰੂਹਾਂ ਨੂੰ ਦਿੱਤੀ ਗਈ ਸ਼ਰਧਾਂਜਲੀ
- ਮਾਨ ਸਰਕਾਰ ਲਿਆ ਸਕਦੀ ਹੈ ਭਰੋਸਗੀ ਮਤਾ
- ਸਦਨ ’ਚ ਅਮਨ ਅਰੋੜਾ ਪੇਸ਼ ਕਰ ਸਕਦੇ ਹਨ ਭਰੋਸਗੀ ਮਤਾ
May 1, 2026 10:51 AM
ਸੁਨੀਲ ਜਾਖੜ ਨੇ ਪੰਜਾਬ ਵਿਧਾਨ ਸਭਾ ਦੇ ਸਪੈਸ਼ਲ ਸੈਸ਼ਨ ’ਤੇ ਚੁੱਕੇ ਸਵਾਲ
ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਸੋਸ਼ਲ ਮੀਡੀਆ ਐਕਸ ’ਤੇ ਕਿਹਾ ਕਿ ਵਿਧਾਨ ਸਭਾ ਦਾ ਆਮ ਸੈਸ਼ਨ ਵੀ ਮਹੱਤਵਪੂਰਨ ਹੁੰਦਾ ਹੈ ਪਰ ਜਦੋਂ ਵਿਸ਼ੇਸ਼ ਸੈਸ਼ਨ ਹੋਵੇ ਤਾਂ ਇਸ ਦਾ ਮਹੱਤਵ ਹੋਰ ਵੀ ਵਧ ਜਾਂਦਾ ਹੈ। ਇਸ ਦਿਨ ਵਿਧਾਨ ਸਭਾ ਵਿੱਚ ਪਹੁੰਚਣ ਵਾਲੇ ਲੀਡਰ ਕਿਸ ਦਸ਼ਾ ਵਿੱਚ ਵਿਧਾਨ ਸਭਾ ਵਿੱਚ ਪਹੁੰਚ ਰਹੇ ਹਨ ਇਹ ਜਾਨਣ ਲਈ ਜੇਕਰ Breathalyzer ਟੈਸਟ ਕਰਾ ਲਿਆ ਜਾਵੇ ਤਾਂ ਕਈ ਚਿਹਰੇ ਬੇਨਕਾਬ ਹੋ ਸਕਦੇ ਹਨ।
May 1, 2026 10:25 AM
ਪੰਜਾਬ ਵਿਧਾਨ ਸਭਾ ਦਾ ਇੱਕ ਦਿਨੀਂ ਵਿਸ਼ੇਸ਼ ਇਜਲਾਸ
Punjab Assembly Special Session Live Updates : ਮਜ਼ਦੂਰ ਦਿਵਸ ਮਨਾਉਣ ਲਈ, ਪੰਜਾਬ ਸਰਕਾਰ ਅੱਜ ਮਜ਼ਦੂਰਾਂ ਨੂੰ ਸਮਰਪਿਤ ਵਿਧਾਨ ਸਭਾ ਦਾ ਇੱਕ ਵਿਸ਼ੇਸ਼ ਸੈਸ਼ਨ ਕਰ ਰਹੀ ਹੈ। ਜਿੱਥੇ ਮਨਰੇਗਾ ਸੋਧ ਬਿੱਲ 'ਤੇ ਚਰਚਾ ਕੀਤੀ ਜਾਵੇਗੀ, ਉੱਥੇ ਹੀ ਮਜ਼ਦੂਰਾਂ ਲਈ ਕੇਂਦਰ ਸਰਕਾਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਇੱਕ ਵੱਡਾ ਐਲਾਨ ਕੀਤੇ ਜਾਣ ਦੀ ਵੀ ਸੰਭਾਵਨਾ ਹੈ।
ਮਿਲੀ ਜਾਣਕਾਰੀ ਮੁਤਾਬਿਕ ਪੰਜਾਬ ਦੀ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਨੇ ਸ਼ੁੱਕਰਵਾਰ ਨੂੰ ਬੁਲਾਏ ਜਾਣ ਵਾਲੇ ਵਿਧਾਨ ਸਭਾ ਦੇ ਇੱਕ ਦਿਨ ਦੇ ਵਿਸ਼ੇਸ਼ ਇਜਲਾਸ ਲਈ ਆਪਣੇ ਸਾਰੇ ਵਿਧਾਇਕਾਂ ਨੂੰ ਵ੍ਹਿਪ ਜਾਰੀ ਕੀਤਾ ਹੈ। ਪਾਰਟੀ ਨੇ ਸਾਰੇ ਵਿਧਾਇਕਾਂ ਨੂੰ ਸਦਨ ਵਿੱਚ ਲਾਜ਼ਮੀ ਤੌਰ 'ਤੇ ਮੌਜੂਦ ਰਹਿਣ ਦੇ ਨਿਰਦੇਸ਼ ਦਿੱਤੇ ਹਨ। ਜਿੱਥੇ ਸਰਕਾਰ ਅਧਿਕਾਰਤ ਤੌਰ 'ਤੇ ਕਹਿੰਦੀ ਹੈ ਕਿ ਇਹ ਇਜਲਾਸ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਦੇ ਮੌਕੇ 'ਤੇ ਕਿਰਤੀਆਂ ਦੇ ਸਨਮਾਨ ਲਈ ਆਯੋਜਿਤ ਕੀਤਾ ਜਾ ਰਿਹਾ ਹੈ, ਉੱਥੇ ਹੀ ਰਾਜਨੀਤਿਕ ਹਲਕਿਆਂ ਵਿੱਚ ਚਰਚਾ ਹੈ ਕਿ 'ਆਪ' ਸਰਕਾਰ ਸਦਨ ਵਿੱਚ ਵਿਸ਼ਵਾਸ ਮਤਾ ਪੇਸ਼ ਕਰ ਸਕਦੀ ਹੈ।
ਹਾਲੀਆ ਰਾਜਨੀਤਿਕ ਘਟਨਾਵਾਂ ਅਤੇ ਵਿਰੋਧੀ ਪਾਰਟੀਆਂ ਦੀ ਸਰਗਰਮੀ ਦੇ ਵਿਚਕਾਰ, ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਆਪਣੀ ਤਾਕਤ ਅਤੇ ਏਕਤਾ ਦਾ ਪ੍ਰਦਰਸ਼ਨ ਕਰਨਾ ਚਾਹੁੰਦੀ ਹੈ।
ਵਿਧਾਨ ਸਭਾ ਇਜਲਾਸ ਸ਼ੁਰੂ ਹੋਣ ਤੋਂ ਇੱਕ ਦਿਨ ਪਹਿਲਾਂ, ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਪੰਜਾਬ ਦੀ ਮੌਜੂਦਾ ਰਾਜਨੀਤਿਕ ਸਥਿਤੀ 'ਤੇ ਚਰਚਾ ਕਰਨ ਲਈ 'ਆਪ' ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕੀਤੀ।
ਵਿਸ਼ਵਾਸ ਪ੍ਰਸਤਾਵ ਲਿਆਉਣ ਦੀ ਸੰਭਾਵਨਾ ਅਤੇ ਕਾਰਨ
ਪਾਰਟੀ ਦੇ ਉੱਚ-ਪੱਧਰੀ ਸੂਤਰਾਂ ਅਨੁਸਾਰ, ਇਹ ਕਦਮ 'ਆਪ' ਦੇ ਸੱਤ ਰਾਜ ਸਭਾ ਸੰਸਦ ਮੈਂਬਰਾਂ ਦੇ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਪੈਦਾ ਹੋਈ ਸਥਿਤੀ ਦੇ ਮੱਦੇਨਜ਼ਰ ਚੁੱਕਿਆ ਜਾ ਸਕਦਾ ਹੈ। ਰਾਜ ਸਭਾ ਸੰਸਦ ਮੈਂਬਰ ਰਾਘਵ ਚੱਢਾ ਦੇ ਦਾਅਵਿਆਂ ਕਿ 'ਆਪ' ਦੇ ਕਈ ਵਿਧਾਇਕ ਉਨ੍ਹਾਂ ਦੇ ਸੰਪਰਕ ਵਿੱਚ ਸਨ, ਨੇ ਵੀ ਪਾਰਟੀ ਦੇ ਅੰਦਰ ਚਿੰਤਾਵਾਂ ਪੈਦਾ ਕਰ ਦਿੱਤੀਆਂ ਹਨ। ਸੂਤਰਾਂ ਦਾ ਕਹਿਣਾ ਹੈ ਕਿ ਸੈਸ਼ਨ ਦੌਰਾਨ ਆਪ੍ਰੇਸ਼ਨ ਲੋਟਸ ਖਿਲਾਫ ਨਿੰਦਾ ਮਤਾ ਵੀ ਲੈ ਕੇ ਆ ਸਕਦੇ ਹਨ।
ਇਹ ਵੀ ਪੜ੍ਹੋ : Commercial Lpg Cylinder Price Hike : 1 ਮਈ ਨੂੰ ਲੱਗਿਆ ਆਮ ਲੋਕਾਂ ਨੂੰ ਮਹਿੰਗਾਈ ਦਾ ਝਟਕਾ, ਇੰਨ੍ਹੇ ਰੁਪਏ ਮਹਿੰਗਾ ਹੋਇਆ ਕਮਰਸ਼ੀਅਲ ਗੈਸ