Sat, Sep 19, 2026
Whatsapp

ਮੁੱਖ ਮੰਤਰੀ ਭਗਵੰਤ ਮਾਨ ਦੇ ਕਾਫਲੇ ਤੇ ਸਾਬਕਾ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਸੁੱਟੇ ਆਂਡੇ!

ਪੀ.ਏ.ਯੂ. ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਪਹੁੰਚਣ ਤੋਂ ਠੀਕ ਪਹਿਲਾਂ ਭਾਜਪਾ ਆਗੂ ਰਵਨੀਤ ਸਿੰਘ ਬਿੱਟੂ ਅੱਜ ਪੀ.ਏ.ਯੂ. ਦੇ ਗੇਟ ਨੰਬਰ 8 ਦੇ ਬਾਹਰ ਮੁੱਖ ਮੰਤਰੀ ਲਈ ਸ਼ਰਾਬ ਦੀ ਬੋਤਲ, ਟਮਾਰਟਰ ਅਤੇ ਆਂਡੇ ਲੈ ਕੇ ਪੁੱਜੇ।

Reported by:  PTC News Desk  Edited by:  Amritpal Singh -- September 19th 2026 02:44 PM
ਮੁੱਖ ਮੰਤਰੀ ਭਗਵੰਤ ਮਾਨ ਦੇ ਕਾਫਲੇ ਤੇ ਸਾਬਕਾ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਸੁੱਟੇ ਆਂਡੇ!

ਮੁੱਖ ਮੰਤਰੀ ਭਗਵੰਤ ਮਾਨ ਦੇ ਕਾਫਲੇ ਤੇ ਸਾਬਕਾ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਸੁੱਟੇ ਆਂਡੇ!

Ravneet Singh Bittu: ਪੀ.ਏ.ਯੂ. ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਪਹੁੰਚਣ ਤੋਂ ਠੀਕ ਪਹਿਲਾਂ ਭਾਜਪਾ ਆਗੂ ਰਵਨੀਤ ਸਿੰਘ ਬਿੱਟੂ ਅੱਜ ਪੀ.ਏ.ਯੂ. ਦੇ ਗੇਟ ਨੰਬਰ 8 ਦੇ ਬਾਹਰ ਮੁੱਖ ਮੰਤਰੀ ਲਈ ਸ਼ਰਾਬ ਦੀ ਬੋਤਲ, ਟਮਾਰਟਰ ਅਤੇ ਆਂਡੇ ਲੈ ਕੇ ਪੁੱਜੇ। ਇਸ ਮੌਕੇ ਹੱਥਾਂ ਵਿੱਚ ਬੋਤਲ ਅਤੇ ਟਮਾਟਰ ਫੜ੍ਹੇ ਹੋਏ ਰਵਨੀਤ ਬਿੱਟੂ ਨੇ ਕਿਹਾ ਕਿ ਮੁੱਖ ਮੰਤਰੀ ਆਪਣੀ ਸ਼ਰਾਬ ਦਾ ਆਨੰਦ ਲੈਣ ਅਤੇ ਅਰਵਿੰਦ ਕੇਜਰੀਵਾਲ ਨੂੰ ਦਿੱਲੀ ਤੋਂ ਸੂਬੇ ਉੱਤੇ ਰਾਜ ਕਰਨ ਦੇਣ।

ਪੀ.ਏ.ਯੂ. ਦੇ ਗੇਟ ਨੰਬਰ 8 ਦੇ ਬਾਹਰ ਇੱਕ ਕਾਹਲੀ ਵਿੱਚ ਬੁਲਾਈ ਗਈ ਪ੍ਰੈੱਸ ਕਾਨਫਰੰਸ ਵਿੱਚ ਬਿੱਟੂ ਨੇ ਕਿਹਾ ਕਿ ਉਹ ਬਾਕੀ ਬਚੇ ਆਂਡੇ ਅਤੇ ਟਮਾਟਰ ਵੀ ਲੈ ਕੇ ਆਏ ਹਨ, ਜੋ ਉਨ੍ਹਾਂ ਦੇ ਪਾਰਟੀ ਵਰਕਰਾਂ ਨੇ ਕੱਲ੍ਹ ਉਨ੍ਹਾਂ ਦੇ ਕਾਫ਼ਲੇ ’ਤੇ ਸੁੱਟੇ ਸਨ।

ਇਸ ਡਰੋਂ ਕਿ ਸੱਤਾਧਾਰੀ ਪਾਰਟੀ ਸੁਰੱਖਿਆ ਕਾਰਨਾਂ ਕਰਕੇ ਉਸਨੂੰ ਮੀਡੀਆ ਨਾਲ ਗੱਲ ਨਾ ਕਰਨ ਦੇਵੇ, ਮੁੱਖ ਮੰਤਰੀ ਦੇ ਆਉਣ ਤੋਂ ਕੁਝ ਮਿੰਟ ਪਹਿਲਾਂ ਬਿੱਟੂ ਨੇ ਆਪਣੀ ਮੀਡੀਆ ਟੀਮ ਰਾਹੀਂ ਇਸ ਘਟਨਾ ਨੂੰ ਕਵਰ ਕਰਨ ਲਈ ਸੁਨੇਹੇ ਭੇਜੇ।

ਬਿੱਟੂ ਨੇ ਇਹ ਵੀ ਕਿਹਾ ਕਿ ਪੰਜਾਬ ਵਿੱਚ ਭਾਜਪਾ ਦੀ ਯਾਤਰਾ ਦਾ ਸੱਤਾਧਾਰੀ ਪਾਰਟੀ ‘ਆਪ’ ਵੱਲੋਂ ਕਾਲੇ ਝੰਡੇ ਦਿਖਾ ਕੇ ਵਿਰੋਧ ਕੀਤਾ ਜਾ ਰਿਹਾ ਹੈ, ਜਿਸ ਨੂੰ ਤੁਰੰਤ ਬੰਦ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇ ਸੱਤਾਧਾਰੀ ਪਾਰਟੀ ਨੇ ਭਾਜਪਾ ਯਾਤਰਾ ਵਿੱਚ ਅੜਿੱਕੇ ਡਾਹੁਣ ਦੀ ਕੋਸ਼ਿਸ਼ ਕੀਤੀ, ਤਾਂ ਉਨ੍ਹਾਂ ਨੂੰ ਵੀ ਅਜਿਹੇ ਹੀ ਨਤੀਜੇ ਭੁਗਤਣੇ ਪੈਣਗੇ।

ਇਹ ਪੁੱਛੇ ਜਾਣ ’ਤੇ ਕਿ ਇਸ ਕਾਰਵਾਈ ਲਈ ਕੀ ਉਨ੍ਹਾਂ ਖ਼ਿਲਾਫ਼ ਕੋਈ ਐੱਫ਼.ਆਈ.ਆਰ. (FIR) ਦਰਜ ਕੀਤੀ ਜਾ ਸਕਦੀ ਹੈ ਤਾਂ, ਬਿੱਟੂ ਨੇ ਕਿਹਾ ਕਿ ਉਨ੍ਹਾਂ ਨੇ ਕਿਸੇ ’ਤੇ ਹਮਲਾ ਨਹੀਂ ਕੀਤਾ ਜਿਵੇਂ ‘ਆਪ’ ਨੇ ਕੱਲ੍ਹ ਕੀਤਾ ਸੀ ਅਤੇ ਜੇ ਉਨ੍ਹਾਂ ਵਿਰੁੱਧ ਐੱਫ਼.ਆਈ.ਆਰ. ਦਰਜ ਕੀਤੀ ਜਾਣੀ ਹੈ ਤਾਂ ਦੂਜੀਆਂ ਰਾਜਨੀਤਿਕ ਪਾਰਟੀਆਂ ਦੇ ਆਗੂਆਂ ’ਤੇ ਹਮਲਾ ਕਰਨ ਲਈ ‘ਆਪ’ ਵਿਧਾਇਕਾਂ ਅਤੇ ਆਗੂਆਂ ਵਿਰੁੱਧ ਵੀ ਅਜਿਹੇ ਯਤਨ ਕੀਤੇ ਜਾਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਉਹ ਵੀ ਇਸੇ ਤਰ੍ਹਾਂ ਹਮਲਾ ਕਰ ਸਕਦੇ ਹਨ, ਪਰ ਉਹ ਜਿਸ ਪਾਰਟੀ ਨਾਲ ਸਬੰਧਤ ਹਨ (ਭਾਜਪਾ) ਉਹ ਕਦੇ ਵੀ ਇੰਨੇ ਹੇਠਲੇ ਪੱਧਰ ਤੱਕ ਨਹੀਂ ਡਿੱਗ ਸਕਦੀ।

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK