Punjab Breaking News Live: ਪੰਜਾਬ ਦੌਰੇ ‘ਤੇ ਗ੍ਰਹਿ ਮੰਤਰੀ ਅਮਿਤ ਸ਼ਾਹ, 23 ਜੁਲਾਈ ਨੂੰ ਫਿਰੋਜ਼ਪੁਰ 'ਚ PGI ਸੈਟੇਲਾਈਟ ਸੈਂਟਰ ਦਾ ਰੱਖਣਗੇ ਨੀਂਹ ਪੱਥਰ

Punjab Breaking News Live: ਹਰ ਖ਼ਬਰ 'ਤੇ ਸਾਡੀ ਪਹਿਲੀ ਨਜ਼ਰ, ਪੰਜਾਬ ਭਰ ਦੀਆਂ ਵੱਡੀਆਂ-ਛੋਟੀਆਂ ਖਬਰਾਂ 'ਤੇ ਅਸੀਂ ਰੱਖ ਦੇ ਹਾਂ ਧਿਆਨ ਤਾਂ ਜੋ ਤੁਹਾਡੇ ਤੱਕ ਪਹੁੰਚਾਈ ਜਾ ਸਕੇ ਹਰ ਅਹਿਮ ਖ਼ਬਰ..ਇਥੇ ਪੜ੍ਹੋ

By  Amritpal Singh July 15th 2023 08:55 AM -- Updated: July 16th 2023 08:52 PM

Jul 16, 2023 08:52 PM

ਪੰਜਾਬ ਦੌਰੇ ‘ਤੇ ਆਉਣਗੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ



Jul 16, 2023 04:26 PM

ਸੁਖਨਾ ਚੋਅ ਵਿੱਚੋਂ ਮਿਲਿਆ ਬੰਬ

ਸੈਕਟਰ-26 ਬਾਪੂਧਾਮ ਨੇੜੇ ਸ਼ਾਸਤਰੀ ਨਗਰ ਸੁਖਨਾ 'ਚੋਂ ਇੱਕ ਬੰਬ ਮਿਲਿਆ ਹੈ। ਮੰਨਿਆ ਜਾਂਦਾ ਹੈ ਕਿ ਇਹ ਪਿਛਲੀ ਬਾਰਸ਼ ਦੌਰਾਨ ਪਹਾੜੀ ਖੇਤਰ ਤੋਂ ਹੇਠਾਂ ਵਹਿ ਗਿਆ ਸੀ। ਅੱਜ ਜਦੋਂ ਕੁਝ ਬੱਚੇ ਸੁਖਨਾ ਚੋਅ ਵਿੱਚ ਮੱਛੀਆਂ ਫੜ ਰਹੇ ਸਨ ਤਾਂ ਉਨ੍ਹਾਂ ਦੀ ਨਜ਼ਰ ਬੰਬ ’ਤੇ ਪਈ।

Jul 16, 2023 04:16 PM

ਮਗਨਰੇਗਾ ਕਾਮਿਆਂ ਨੇ ਮਿਹਨਤ ਨਾਲ ਚਮਕਾਏ ਸਕੂਲ

ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚਲੇ ਕਰੀਬ 80 ਸਕੂਲਾਂ ਨੂੰ ਵਿਦਿਆਰਥੀਆਂ ਦੀਆਂ ਕਲਾਸਾਂ ਲਈ ਤਿਆਰ ਕਰਨ ਵਾਸਤੇ ਮਗਨਰੇਗਾ ਕਾਮਿਆਂ ਨੇ ਪੂਰੀ ਮਿਹਨਤ ਨਾਲ ਇਨ੍ਹਾਂ ਸਕੂਲਾਂ ਦੀ ਸਾਫ਼-ਸਫ਼ਾਈ ਕਰਕੇ ਚਮਕਾਅ ਦਿੱਤਾ ਹੈ। ਇਸ ਕੰਮ 'ਚ ਜੁਟੇ ਮਗਨਰੇਗਾ ਕਾਮਿਆਂ ਦੀ ਸ਼ਲਾਘਾ ਕਰਦਿਆਂ ਪਟਿਆਲਾ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਕਿ ਹੜ੍ਹ ਦੇ ਪਾਣੀ ਨਾਲ ਜਿਹੜੇ ਪਿੰਡਾਂ ਵਿੱਚ ਸਾਡੇ ਸਕੂਲਾਂ ਵਿੱਚ ਗੰਦਗੀ ਫੈਲੀ ਹੋਈ ਸੀ, ਉਨ੍ਹਾਂ ਨੂੰ ਵਿਦਿਆਰਥੀਆਂ ਦੀਆਂ ਸੋਮਵਾਰ 17 ਜੁਲਾਈ ਤੋਂ ਸ਼ੁਰੂ ਹੋਣ ਵਾਲੀਆਂ ਜਮਾਤਾਂ ਲਈ ਤਿਆਰ ਕਰ ਦਿੱਤਾ ਗਿਆ ਹੈ।

Jul 16, 2023 04:14 PM

ਪਰਿਵਾਰ ਨੇ ਕਿਹਾ- ਨਿਗਮ ਦੇ ਟੈਂਕਰ ਤੋਂ ਪੀਤਾ ਪਾਣੀ

ਸਿਵਲ ਸਰਜਨ ਡਾ: ਰਮਿੰਦਰ ਕੌਰ ਨੇ ਦੱਸਿਆ ਕਿ ਪਰਿਵਾਰ ਵਾਲਿਆਂ ਅਨੁਸਾਰ ਨਗਰ ਨਿਗਮ ਵੱਲੋਂ ਭੇਜੀ ਟੈਂਕੀ ਦਾ ਪਾਣੀ ਪੀਣ ਤੋਂ ਬਾਅਦ ਬੱਚਿਆਂ ਨੂੰ ਉਲਟੀਆਂ ਅਤੇ ਦਸਤ ਲੱਗ ਗਏ ਸਨ। ਪੁਰੀ ਕਲੀਨਿਕ ਦੇ ਡਾਕਟਰ ਨੇ ਉਸ ਨੂੰ ਟੀਕਾ ਲਗਾ ਕੇ ਰਾਜਿੰਦਰਾ ਹਸਪਤਾਲ ਭੇਜ ਦਿੱਤਾ। ਬੱਚੇ ਦੀ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਮੌਤ ਦਾ ਕਾਰਨ ਸਪੱਸ਼ਟ ਹੋਵੇਗਾ। ਫਿਲਹਾਲ ਪ੍ਰਾਈਵੇਟ ਡਾਕਟਰ ਤੋਂ ਇਲਾਜ ਸਬੰਧੀ ਵੇਰਵੇ ਅਤੇ ਰਿਕਾਰਡ ਹਾਸਲ ਕਰ ਲਿਆ ਗਿਆ ਹੈ।

Jul 16, 2023 04:14 PM

ਡਾਇਰੀਆ ਤੋਂ ਪੀੜਤ 9 ਸਾਲਾ ਬੱਚੇ ਦੀ ਮੌਤ



ਪਟਿਆਲਾ ਦੇ ਹੀਰਾ ਬਾਗ ਇਲਾਕੇ 'ਚ ਡਾਇਰੀਆ ਤੋਂ ਪੀੜਤ 9 ਸਾਲਾ ਬੱਚੇ ਦੀ ਇਲਾਜ ਦੌਰਾਨ ਸ਼ੱਕੀ ਹਾਲਤ 'ਚ ਮੌਤ ਹੋ ਗਈ। ਅਭਿਜੋਤ ਨਾਂ ਦੇ ਇਸ ਬੱਚੇ ਦੀ ਤਬੀਅਤ ਐਤਵਾਰ ਸਵੇਰੇ 5 ਵਜੇ ਵਿਗੜ ਗਈ, ਜਿਸ ਤੋਂ ਬਾਅਦ ਪਰਿਵਾਰਕ ਮੈਂਬਰ ਉਸ ਨੂੰ ਪ੍ਰਾਈਵੇਟ ਡਾਕਟਰ ਕੋਲ ਲੈ ਗਏ। ਇੱਥੋਂ ਡਾਕਟਰਾਂ ਨੇ ਉਸ ਦੀ ਹਾਲਤ ਨਾਜ਼ੁਕ ਹੋਣ ’ਤੇ ਰਾਜਿੰਦਰਾ ਹਸਪਤਾਲ ਭੇਜ ਦਿੱਤਾ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

Jul 16, 2023 02:34 PM

ਮੋਗਾ ਦੇ ਪਿੰਡ ਕੱਚਾ ਦੋਸਾਂਝ ਰੋਡ ਕੋਲ ਚੱਲੀ ਗੋਲੀ, ਇੱਕ ਦੀ ਮੌਤ

ਮੋਗਾ ਦੇ ਕੱਚਾ ਦੋਸਾਂਝ ਰੋਡ ਕੋਲ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ‘ਚ ਇੱਕ ਬਜ਼ੁਰਗ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਿਕ ਹਮਲਾਵਾਰਾਂ ਨੇ ਘਰ ਦੇ ਅੰਦਰ ਵੜ੍ਹ ਕੇ ਕਤਲ ਕੀਤਾ ਹੈ। ਫਿਲਹਾਲ ਮੌਕੇ ‘ਤੇ ਪਹੁੰਚੀ ਪੁਲਿਸ ਵੱਲੋਂ ਮਾਮਲਾ ਦਰਜ ਕਰ ਜਾਂਚ ਕੀਤੀ ਜਾ ਰਹੀ ਹੈ। 

Jul 16, 2023 01:49 PM

ਸਰਦੂਲਗੜ੍ਹ ਦੇ ਪਿੰਡ ਝੰਡੇ ਖੁਰਦ ਪਹੁੰਚੇ ਸੁਖਬੀਰ ਸਿੰਘ ਬਾਦਲ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਜਾ ਰਿਹਾ ਹੈ। ਇਸੇ ਦੇ ਚੱਲਦੇ ਸੁਖਬੀਰ ਸਿੰਘ ਬਾਦਲ ਸਰਦੂਲਗੜ੍ਹ ਦੇ ਪਿੰਡ ਝੰਡੇ ਖੁਰਦ ਵਿਖੇ ਪਹੁੰਚੇ। 

Jul 16, 2023 01:38 PM

ਧਰਮ ਪ੍ਰਚਾਰ ਕਮੇਟੀ ਵੱਲੋਂ ਗੁਰਮਤਿ ਕੈਂਪ ਦੀ ਸਮਾਪਤੀ ‘ਤੇ ਬੱਚਿਆਂ ਨੂੰ ਕੀਤਾ ਸਨਮਾਨਿਤ

ਬੱਚਿਆਂ ਨੂੰ ਸਿੱਖੀ ਨਾਲ ਜੋੜਨ ਦੇ ਮਕਸਦ ਨਾਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਦਿਸ਼ਾ ਨਿਰਦੇਸ਼  ਤਹਿਤ ਪ੍ਰਚਾਰਕ ਭਾਈ ਬਲਕਾਰ ਸਿੰਘ ਅਜਨਾਲਾ ਦੇ ਉਪਰਾਲੇ ਨਾਲ ਪਿੰਡ ਚਮਿਆਰੀ ਵਿਖੇ ਬੱਚਿਆਂ ਦਾ ਗੁਰਮਤਿ ਸਿਖਲਾਈ ਲਗਾਇਆ ਗਿਆ। ਜਿਸ ਵਿੱਚ ਵਿਦਿਆਰਥੀ ਵੱਧ ਚੜ ਕੇ ਹਿੱਸਾ ਲਿਆ। 

ਇਸ ਦੌਰਾਨ ਪ੍ਰਚਾਰਕ ਭਾਈ ਬਲਕਾਰ ਸਿੰਘ ਅਜਨਾਲਾ ਵੱਲੋਂ ਵਿਦਿਆਰਥੀਆਂ ਨੂੰ ਗੁਰਬਾਣੀ, ਗੁਰਇਤਿਹਾਸ ,ਸਿੱਖ ਰਹਿਤ ਮਰਿਆਦਾ, ਗੁਰਮਤਿ ਸਿਧਾਂਤਾਂ ਅਤੇ ਵਾਤਾਵਰਣ ਦੀ ਸਮੱਸਿਆ ਤੋਂ ਜਾਣੂ ਕਰਵਾਇਆ। ਸਮਾਪਤੀ ਤੇ ਵਿਦਿਆਰਥੀਆਂ ਦੇ ਸਵਾਲ ਜਵਾਬ ਮੁਕਾਬਲੇ ਕਰਵਾਉਣ ਉਪਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਮਰੀਕ ਸਿੰਘ ਵਛੋਆ ਵੱਲੋ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ, ਮੈਡਲ ਸਰਟੀਫਿਕੇਟ ਤੇ ਮੁਫਤ ਲਿਟਰੇਚਰ ਦੇ ਕੇ ਸਨਮਾਨਿਤ ਕੀਤਾ 


Jul 16, 2023 12:47 PM

ਪੰਜਾਬ ਅਤੇ ਹਰਿਆਣਾ ਵਿੱਚ ਹੁਣ ਤੱਕ 55 ਲੋਕਾਂ ਦੀ ਮੌਤ, ਭਾਰੀ ਮੀਂਹ ਦਾ ਅਨੁਮਾਨ, ਅਲਰਟ ਜਾਰੀ...

ਪੰਜਾਬ ਅਤੇ ਹਰਿਆਣਾ ਵਿੱਚ ਹੜ੍ਹਾਂ ਦਾ ਪਾਣੀ ਹੌਲੀ-ਹੌਲੀ ਘਟਣਾ ਸ਼ੁਰੂ ਹੋ ਗਿਆ ਹੈ ਪਰ ਦੋਵਾਂ ਰਾਜਾਂ ਦੇ 518 ਪਿੰਡ ਅਜੇ ਵੀ ਹੜ੍ਹਾਂ ਦੀ ਲਪੇਟ ਵਿੱਚ ਹਨ। ਦੋਵਾਂ ਰਾਜਾਂ ਵਿੱਚ ਹੜ੍ਹਾਂ ਕਾਰਨ ਹੁਣ ਤੱਕ 55 ਲੋਕਾਂ ਦੀ ਜਾਨ ਜਾ ਚੁੱਕੀ ਹੈ। ਸਰਕਾਰੀ ਅੰਕੜਿਆਂ ਅਨੁਸਾਰ ਪੰਜਾਬ ਵਿੱਚ ਮੀਂਹ ਨਾਲ ਸਬੰਧਤ ਘਟਨਾਵਾਂ ਵਿੱਚ ਕੁੱਲ 29 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ ਹਰਿਆਣਾ ਵਿੱਚ ਮਰਨ ਵਾਲਿਆਂ ਦੀ ਗਿਣਤੀ 26 ਹੈ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ......

Jul 16, 2023 12:36 PM

ਭਲਕੇ ਤੋਂ ਆਮ ਵਾਂਗ ਖੁੱਲਣਗੇ ਪੰਜਾਬ ਦੇ ਸਾਰੇ ਸਕੂਲ

ਸਿੱਖਿਆ ਮੰਤਰੀ ਪੰਜਾਬ ਨੇ ਜਾਣਕਾਰੀ ਸਾਂਝੇ ਕਰਦਿਆਂ ਕਿਹਾ, "ਸਾਰੇ ਸਕੂਲਾਂ ਦੇ ਮੁਖੀ ਅਤੇ ਪ੍ਰਬੰਧਕ ਕਮੇਟੀਆਂ ਨੂੰ ਵੀ ਹਦਾਇਤਾਂ ਹਨ ਕਿ ਉਹ ਆਪਣੇ ਪੱਧਰ ਤੇ ਅੱਜ ਹੀ ਇਹ ਯਕੀਨੀ ਬਣਾਉਣ ਕਿ ਸਕੂਲ ਇਮਾਰਤਾਂ ਵਿਦਿਆਰਥੀਆਂ ਵਾਸਤੇ ਸੁਰੱਖਿਆ ਹਨ ਅਤੇ ਉਹ ਹੀ ਵਿਦਿਆਰਥੀਆਂ ਦੀ ਹਰ ਕਿਸਮ ਦੀ ਸੁਰੱਖਿਆ ਬਾਰੇ ਜ਼ਿੰਮੇਵਾਰ ਹੋਣਗੀਆਂ। ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਦਿੱਤੇ ਜਾਂਦੇ ਹਨ ਕਿ ਉਹ ਪੰਚਾਇਤ, ਸਿੱਖਿਆ, ਸਥਾਨਕ ਸਰਕਾਰ, ਸਿੰਚਾਈ, ਲੋਕ ਨਿਰਮਾਣ ਤੇ ਜਾਂ ਹੋਰਨਾਂ ਵਿਭਾਗਾਂ ਨਾਲ ਤਾਲਮੇਲ ਕਰਕੇ ਇਹ ਯਕੀਨੀ ਬਣਾਉਣਗੇ ਕਿ ਸਰਕਾਰੀ/ਏਡਿਡ/ਮਾਨਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ ਦੀਆਂ ਇਮਾਰਤਾਂ ਬੱਚਿਆਂ ਦੀ ਸੁਰੱਖਿਆ ਪੱਖੋਂ ਖਤਰੇ ਤੋਂ ਰਹਿਤ ਹਨ। ਜੇਕਰ ਕਿਸੇ ਸਕੂਲ ਜਾਂ ਇਲਾਕੇ ਵਿੱਚ ਪਾਣੀ ਭਰਿਆ ਹੋਇਆ ਹੈ ਜਾਂ ਕਿਸੇ ਸਕੂਲ ਦੀ ਇਮਾਰਤ ਨੁਕਸਾਨੀ ਗਈ ਹੋਵੇ ਤਾਂ ਸਿਰਫ ਉਹਨਾਂ ਹੀ ਸਕੂਲਾਂ ਵਿੱਚ ਸਬੰਧਤ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਉੱਥੇ ਛੁੱਟੀ ਐਲਾਨਣਗੇ।"


Jul 16, 2023 12:30 PM

ਹੜ੍ਹ ਪੀੜਤਾਂ ਲਈ ਅੱਗੇ ਆਏ ਆਈ.ਪੀ.ਐਸ. ਹਰਿੰਦਰ ਸਿੰਘ ਚਾਹਲ


ਕੁਦਰਤੀ ਆਫ਼ਤ ਦੀ ਮਾਰ ਹੇਠ ਆਏ ਪੰਜਾਬ ਦੇ ਪਿੰਡਾਂ ਲਈ ਜਿੱਥੇ ਕਈ ਸਮਾਜਸੇਵੀ ਸੰਸਥਾਵਾਂ ਅੱਗੇ ਆਈਆਂ ਹਨ, ਉੱਥੇ ਹੀ ਪੰਜਾਬ ਪੁਲਿਸ ਦੇ ਅਧਿਕਾਰੀ ਅਤੇ ਸਾਬਕਾ ਕਰਮਚਾਰੀ ਵੀ ਆਪਣਾ ਫ਼ਰਜ਼ ਨਿਭਾਉਂਦੇ ਨਜ਼ਰ ਆ ਰਹੇ ਹਨ। ਪੰਜਾਬ ਦੇ ਸਾਬਕਾ ਡੀ.ਆਈ.ਜੀ ਅਤੇ ਪੁਲਿਸ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ  ਦੇ ਸਾਬਕਾ ਪ੍ਰਧਾਨ ਆਈ.ਪੀ.ਐਸ. ਹਰਿੰਦਰ ਸਿੰਘ ਚਾਹਲ ਵੀ ਹੜ੍ਹ ਪੀੜਤਾਂ ਲਈ ਮਸੀਹਾ ਬਣ ਕੇ ਅੱਗੇ ਆਏ ਹਨ। ਉਨ੍ਹਾਂ ਨੇ ਮੁੱਖ ਮੰਤਰੀ ਰਾਹਤ ਫੰਡ ਲਈ ਆਪਣੀ ਤਿੰਨ ਮਹੀਨਿਆਂ ਦੀ ਪੈਨਸ਼ਨ ਦੇਣ ਦਾ ਫ਼ੈਸਲਾ ਕੀਤਾ ਹੈ।

Jul 16, 2023 12:29 PM

ਹੋਰ ਅਧਿਕਾਰੀਆਂ ਨੂੰ ਵੀ ਇੱਕ-ਇੱਕ ਮਹੀਨੇ ਦੀ ਤਨਖ਼ਾਹ ਦਾਨ ਕਰਨ ਦੀ ਕੀਤੀ ਅਪੀਲ

ਦੱਸ ਦੇਈਏ ਕਿ ਆਈ.ਪੀ.ਐਸ. ਹਰਿੰਦਰ ਸਿੰਘ ਚਾਹਲ ਵਲੋਂ ਆਪਣੇ ‘ਕੋਸਿਸ਼ ਚਹਿਲ ਚੈਰੀਟੇਬਲ ਟਰੱਸਟ’ ਰਾਹੀਂ ਲੋੜਵੰਦ ਲੋਕਾਂ ਦੀ ਮਦਦ ਕੀਤੀ ਜਾਂਦੀ ਹੈ। ਇਸ ਤੋਂ ਪਹਿਲਾਂ ਵੀ ਉਹ ਪੰਜਾਬ, ਜੰਮੂ-ਕਸ਼ਮੀਰ ਜਾਂ ਭਾਰਤ ਦੇ ਹੋਰ ਹਿੱਸਿਆਂ ਵਿਚ ਕੁਦਰਤੀ ਆਫ਼ਤ ਦੀ ਲਪੇਟ ਵਿਚ ਆਏ ਲੋਕਾਂ ਦੀ ਮਦਦ ਕਰ ਚੁੱਕੇ ਹਨ।

Jul 16, 2023 12:29 PM

ਮੁੱਖ ਮੰਤਰੀ ਰਾਹਤ ਫੰਡ ਲਈ ਦੇਣਗੇ ਆਪਣੀ 3 ਮਹੀਨਿਆਂ ਦੀ ਪੈਨਸ਼ਨ

ਹਰਿੰਦਰ ਸਿੰਘ ਚਾਹਲ ਵਲੋਂ ਬੀਤੇ ਦਿਨੀਂ ਆਏ ਹੜ੍ਹਾਂ ਕਾਰਨ ਪੰਜਾਬ ਦੇ ਲੋਕਾਂ ਨੂੰ ਦਰਪੇਸ਼ ਔਕੜਾਂ ਦਾ ਜਾਇਜ਼ਾ ਲਿਆ ਗਿਆ। ਇਸ ਦੇ ਨਾਲ ਹੀ ਆਈ.ਪੀ.ਐਸ. ਚਾਹਲ ਨੇ ਪੰਜਾਬ ਸਰਕਾਰ ਦੇ ਮੌਜੂਦਾ ਅਤੇ ਸੇਵਾਮੁਕਤ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਔਖੀ ਘੜੀ ਵਿਚ ਪੀੜਤ ਪ੍ਰਵਾਰਾਂ ਲਈ ਅੱਗੇ ਆਉਣ ਅਤੇ ਘੱਟੋ-ਘੱਟ ਇੱਕ ਮਹੀਨੇ ਦੀ ਤਨਖ਼ਾਹ ਮੁੱਖ ਮੰਤਰੀ ਰਾਹਤ ਫੰਡ ਵਿਚ ਦਾਨ ਕਰਨ। 

Jul 16, 2023 11:44 AM

ਚੰਦਰਯਾਨ-3 ਦੀ ਸਫ਼ਲਤਾ ਪਿੱਛੇ 25 ਫ਼ੀਸਦੀ ਹਨ,ਔਰਤਾਂ..

ਚੰਦਰਯਾਨ-3 ਟੀਮ ਦੇ ਵਿੱਚ 25 ਫ਼ੀਸਦੀ ਔਰਤਾਂ ਹਨ, ਔਰਤਾਂ, ਜੋ ਕਿ ਬਹੁਤ ਸਾਰੀਆਂ ਚੀਜ਼ਾਂ ਵਿੱਚੋਂ ਲੰਘਦੀਆਂ ਹਨ, ਨਾਲ ਹੀ ਉਹ ਘਰ ਦੀਆਂ ਜ਼ਿੰਮੇਵਾਰੀਆਂ ਵੀ ਸੰਭਾਲਦੀਆਂ ਹਨ।  ਉਨ੍ਹਾਂ ਕੋਲ ਉਹ ਸਪੋਰਟ ਸਿਸਟਮ  ਨਹੀਂ ਹੁੰਦਾ ਜੋ ਮਰਦਾਂ ਕੋਲ ਹੁੰਦਾ ਹੈ। ਇਸੇ ਲਈ 25 ਫ਼ੀਸਦੀ ਔਰਤਾਂ ਦਾ ਹੋਣਾ ਵੀ 75 ਫ਼ੀਸਦੀ ਮਰਦਾਂ ’ਤੇ ਭਾਰੀ ਪੈਂਦਾ ਹੈ। ਹਾਲਾਂਕਿ ਅਸਲੀ ਜਸ਼ਨ ਉਸ ਦਿਨ ਹੋਵੇਗਾ ਜਦੋਂ ਇਹ ਗਿਣਤੀ 50 ਫੀਸਦੀ ਹੋ ਜਾਵੇਗੀ। 

Jul 16, 2023 11:30 AM

ਦਿੱਲੀ 'ਚ ਯਮੁਨਾ ਦਾ ਜਲ ਪੱਧਰ ਹੋਇਆ 206.14 ਮੀਟਰ, ਕੁੱਝ ਇਲਾਕਿਆਂ 'ਚ ਅਜੇ ਤੱਕ ਪਾਣੀ ਜਮ੍ਹਾ

ਦਿੱਲੀ 'ਚ ਯਮੁਨਾ ਨਦੀ ਦਾ ਜਲ ਪੱਧਰ ਐਤਵਾਰ ਸਵੇਰੇ 6 ਵਜੇ ਤੱਕ ਘੱਟ ਕੇ 206.14 ਮੀਟਰ 'ਤੇ ਆ ਗਿਆ, ਜਿਸ ਤੋਂ ਬਾਅਦ ਕਸ਼ਮੀਰੀ ਗੇਟ ਅਤੇ ਮਜਨੂੰ ਕਾ ਟੀਲਾ ਵਰਗੇ ਇਲਾਕਿਆਂ 'ਚ ਪਾਣੀ ਭਰਨ ਦੀ ਸਥਿਤੀ 'ਚ ਸੁਧਾਰ ਹੋਇਆ। ਹਾਲਾਂਕਿ, ਮਯੂਰ ਵਿਹਾਰ, ਰਾਜਘਾਟ, ਅਕਸ਼ਰਧਾਮ ਅਤੇ ਆਈ.ਟੀ.ਓ ਵਰਗੇ ਖੇਤਰਾਂ ਵਿੱਚ ਪਾਣੀ ਭਰਨ ਦੀ ਸਮੱਸਿਆ ਬਰਕਰਾਰ ਹੈ। ਆਈ.ਐੱਮ.ਡੀ ਨੇ ਅੱਜ ਦਿੱਲੀ ਵਿੱਚ ਹੋਰ ਮੀਂਹ ਦੀ ਭਵਿੱਖਬਾਣੀ ਕੀਤੀ ਹੈ।


Jul 16, 2023 11:23 AM

ਪੰਜਾਬ ਤੇ ਹਰਿਆਣਾ 'ਚ ਭਾਰੀ ਮੀਂਹ ਦਾ ਅਲਰਟ ਜਾਰੀ

ਪੰਜਾਬ ਅਤੇ ਹਰਿਆਣਾ ਵਿੱਚ ਹੜ੍ਹਾਂ ਦਾ ਪਾਣੀ ਹੌਲੀ-ਹੌਲੀ ਘਟਣਾ ਸ਼ੁਰੂ ਹੋ ਗਿਆ ਹੈ ਪਰ ਦੋਵਾਂ ਰਾਜਾਂ ਦੇ 518 ਪਿੰਡ ਅਜੇ ਵੀ ਹੜ੍ਹਾਂ ਦੀ ਲਪੇਟ ਵਿੱਚ ਹਨ। ਦੋਵਾਂ ਰਾਜਾਂ ਵਿੱਚ ਹੜ੍ਹਾਂ ਕਾਰਨ ਹੁਣ ਤੱਕ 55 ਲੋਕਾਂ ਦੀ ਜਾਨ ਜਾ ਚੁੱਕੀ ਹੈ। ਹਰਿਆਣਾ ਵਿੱਚ 24 ਘੰਟਿਆਂ ਵਿੱਚ 403 ਨਵੇਂ ਅਤੇ ਪੰਜਾਬ ਵਿੱਚ 115 ਪਿੰਡ ਪਾਣੀ ਵਿੱਚ ਡੁੱਬ ਗਏ ਹਨ। ਹਰਿਆਣਾ ਦੇ 1385 ਪਿੰਡ ਹੜ੍ਹ ਨਾਲ ਪ੍ਰਭਾਵਿਤ ਹਨ।

Jul 16, 2023 11:19 AM

ਪੰਜਾਬ ਵਿੱਚ ਹੜ੍ਹਾਂ ਦੇ ਕਹਿਰ ਤੋਂ ਬਾਅਦ ਹੁਣ ਹਾਲਾਤ ਹੌਲੀ-ਹੌਲੀ ਰਹੇ ਸੁਧਰ

ਪੰਜਾਬ ਵਿੱਚ ਹੜ੍ਹਾਂ ਕਾਰਨ ਹੋਈ ਤਬਾਹੀ ਤੋਂ ਬਾਅਦ ਹੁਣ ਹਾਲਾਤ ਹੌਲੀ-ਹੌਲੀ ਸੁਧਰ ਰਹੇ ਹਨ। ਇਸ ਦੌਰਾਨ ਮੌਸਮ ਵਿਭਾਗ ਨੇ ਪੰਜਾਬ ਅਤੇ ਹਰਿਆਣਾ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਮੁਤਾਬਕ ਪੰਜਾਬ ਅਤੇ ਹਰਿਆਣਾ ਵਿੱਚ ਚਾਰ ਦਿਨਾਂ 'ਚ ਭਾਰੀ ਮੀਂਹ ਪੈ ਸਕਦਾ ਹੈ। ਇਸ ਕਾਰਨ ਲੋਕਾਂ ਨੂੰ ਸਾਵਧਾਨ ਰਹਿਣ ਲਈ ਕਿਹਾ ਗਿਆ ਹੈ। ਇਸ ਤੋਂ ਬਾਅਦ ਲੋਕਾਂ ਵਿੱਚ ਫਿਰ ਤੋਂ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ।

Jul 15, 2023 09:05 PM

ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਟਰੱਕ ਕੀਤੇ ਗਏ ਰਵਾਨਾ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਹੜ੍ਹ ਪ੍ਰਭਾਵਿਤ ਲੋਕਾਂ ਲਈ ਰਾਹਤ ਸਮੱਗਰੀ ਦੇ 3 ਟਰੱਕ ਅੱਜ ਵੱਖ-ਵੱਖ ਇਲਾਕਿਆਂ ਲਈ ਰਵਾਨਾ ਕੀਤੇ ਗਏ। ਸ਼੍ਰੋਮਣੀ ਕਮੇਟੀ ਵੱਲੋਂ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਕੀਤੇ ਜਾ ਰਹੇ ਕਾਰਜਾਂ ਵਿਚ ਸਹਿਯੋਗੀ ਬਣਦਿਆਂ ਇਹ ਰਾਹਤ ਸਮੱਗਰੀ ਸ਼੍ਰੋਮਣੀ ਕਮੇਟੀ ਦੇ ਮੁੰਬਈ ਤੋਂ ਮੈਂਬਰ ਸ. ਗੁਰਿੰਦਰ ਸਿੰਘ ਬਾਵਾ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਭੇਜੀ ਹੈ।

Jul 15, 2023 06:01 PM

ਹੜ੍ਹ ਤੋਂ ਬਾਅਦ ਧਿਆਨ ਰੱਖਣਯੋਗ ਸਿਹਤ ਸਬੰਧੀ ਇਹ ਗੱਲ੍ਹਾਂ


Jul 15, 2023 05:43 PM

ਸੰਯੁਕਤ ਕਿਸਾਨ ਮੋਰਚਾ ਹੜ੍ਹ ਪੀੜਤਾਂ ਲਈ ਆਇਆ ਅੱਗੇ

ਸੰਯੁਕਤ ਕਿਸਾਨ ਮੋਰਚਾ ਪੰਜਾਬ ਦੀ ਅਹਿਮ ਮੀਟਿੰਗ ਫੁਰਮਾਨ ਸਿੰਘ ਸੰਧੂ,ਸਤਨਾਮ ਸਿੰਘ ਸਾਹਨੀ,ਐਡਵੋਕੇਟ ਕਿਰਨਜੀਤ ਸਿੰਘ ਸੇਖੋਂ ਦੀ ਪ੍ਰਧਾਨਗੀ ਹੇਠ ਕਿਸਾਨ ਭਵਨ ਚੰਡੀਗੜ੍ਹ ਵਿਖੇ ਹੋਈ,ਜਿਸ ਵਿੱਚ ਪੰਜਾਬ ਵਿੱਚ ਮੀਂਹ ਤੇ ਹੜਾਂ ਨਾਲ ਹੋਏ ਨੁਕਸਾਨ ਲਈ ਸੰਯੁਕਤ ਕਿਸਾਨ ਮੋਰਚਾ ਹੜ੍ਹ ਪੀੜਤ ਕਿਸਾਨਾਂ ਨੂੰ ਝੋਨੇ ਦੀ ਪਨੀਰੀ,ਪਸ਼ੂਆਂ ਦਾ ਚਾਰਾ ਦੇਣ ਦਾ ਜਲਦ ਪ੍ਰਬੰਧ ਕਰੇਗਾ ਅਤੇ ਕੇਂਦਰ ਅਤੇ ਪੰਜਾਬ ਸਰਕਾਰ ਹੜ੍ਹਾਂ ਨੂੰ ਕੁਦਰਤੀ ਆਫ਼ਤ ਘੋਸ਼ਤ ਕਰਕੇ ਫੌਰੀ ਤੌਰ ਤੇ ਕਿਸਾਨਾਂ ਦੀ ਬਾਂਹ ਫੜੇ

Jul 15, 2023 04:05 PM

ਮਸ਼ਹੂਰ ਪੰਜਾਬੀ ਸਿੰਗਰ ਸੁਰਿੰਦਰ ਛਿੰਦਾ ਨੂੰ ਦੀਪ ਹਸਪਤਾਲ ਤੋਂ ਲੁਧਿਆਣਾ ਦੇ DMC 'ਚ ਕੀਤਾ ਗਿਆ ਰੈਫ਼ਰ

ਲੋਕ ਗਾਇਕ ਸੁਰਿੰਦਰ ਛਿੰਦਾ ਦੀ ਹਾਲਤ ਪਿਛਲੇ ਕਈ ਦਿਨਾਂ ਤੋਂ ਨਾਜ਼ੁਕ ਚਲੀ ਆ ਰਹੀ ਹੈ। ਪਿਛਲੇ ਕੁਝ ਦਿਨਾਂ ਤੋਂ ਲੁਧਿਆਣਾ ਦੇ ਮਾਡਲ ਟਾਊਨ ਵਿਖੇ ਸਥਿਤ ਦੀਪ ਹਸਪਤਾਲ ‘ਚ ਦਾਖ਼ਲ ਸਨ, ਪਰ ਛਿੰਦਾ ਦੀ ਹਾਲਤ ‘ਚ ਸੁਧਾਰ ਨਾ ਹੋਣ ਕਰਕੇ ਅੱਜ ਕੁੱਝ ਸਮਾਂ ਪਹਿਲਾਂ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ।


Jul 15, 2023 03:42 PM

ਹੜ੍ਹ 'ਚ ਫੱਸਿਆ ਭਾਰਤ ਦਾ ਸਭ ਤੋਂ ਮਹਿੰਗਾ ਬਲਦ


ਦਿੱਲੀ ਦੇ ਨਾਲ-ਨਾਲ ਐੱਨ.ਸੀ.ਆਰ ਇਲਾਕਿਆਂ 'ਚ ਵੀ ਕਈ ਥਾਵਾਂ ਹੜ੍ਹ ਦੀ ਲਪੇਟ 'ਚ ਆ ਚੁੱਕੀਆਂ ਹਨ। ਹਾਲ੍ਹੀ 'ਚ ਗਾਜ਼ੀਆਬਾਦ ਐਨ.ਡੀ.ਆਰ.ਐਫ ਨੇ ਨੋਇਡਾ ਦੇ ਹੜ੍ਹ ਪ੍ਰਭਾਵਿਤ ਖੇਤਰ ਤੋਂ 1 ਕਰੋੜ ਰੁਪਏ ਦੀ ਕੀਮਤ ਦੇ ਭਾਰਤ ਦੇ ਨੰਬਰ ਇੱਕ  ਬਲਦ "ਪ੍ਰੀਤਮ" ਸਮੇਤ 3 ਪਸ਼ੂਆਂ ਨੂੰ ਬਚਾਇਆ ਗਿਆ। ਇਸ ਤੋਂ ਇਲਾਵਾ ਦਿੱਲੀ ਦੇ ਕੈਲਾਸ਼ ਨਗਰ ਅਤੇ ਗਾਂਧੀ ਨਗਰ ਨੇੜੇ ਰਿਹਾਇਸ਼ੀ ਇਲਾਕਿਆਂ ਵਿੱਚ ਪਾਣੀ ਨੂੰ ਰੋਕਣ ਲਈ ਐਨ.ਡੀ.ਆਰ.ਐਫ ਇੱਕ ਛੋਟਾ ਡੈਮ ਵੀ ਬਣਾ ਰਿਹਾ ਹੈ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ..........

Jul 15, 2023 03:40 PM

ਆਂਗਨਵਾੜੀ ਵਰਕਰ ਯੂਨੀਅਨ ਦੀ ਆਗੂ ਹਰਗੋਬਿੰਦ ਕੌਰ ਅਕਾਲੀ ਦਲ 'ਚ ਹੋਏ ਸ਼ਾਮਲ


ਦਿੱਲੀ ਦੇ ਨਾਲ-ਨਾਲ ਐੱਨ.ਸੀ.ਆਰ ਇਲਾਕਿਆਂ 'ਚ ਵੀ ਕਈ ਥਾਵਾਂ ਹੜ੍ਹ ਦੀ ਲਪੇਟ 'ਚ ਆ ਚੁੱਕੀਆਂ ਹਨ। ਹਾਲ੍ਹੀ 'ਚ ਗਾਜ਼ੀਆਬਾਦ ਐਨ.ਡੀ.ਆਰ.ਐਫ ਨੇ ਨੋਇਡਾ ਦੇ ਹੜ੍ਹ ਪ੍ਰਭਾਵਿਤ ਖੇਤਰ ਤੋਂ 1 ਕਰੋੜ ਰੁਪਏ ਦੀ ਕੀਮਤ ਦੇ ਭਾਰਤ ਦੇ ਨੰਬਰ ਇੱਕ  ਬਲਦ "ਪ੍ਰੀਤਮ" ਸਮੇਤ 3 ਪਸ਼ੂਆਂ ਨੂੰ ਬਚਾਇਆ ਗਿਆ। ਇਸ ਤੋਂ ਇਲਾਵਾ ਦਿੱਲੀ ਦੇ ਕੈਲਾਸ਼ ਨਗਰ ਅਤੇ ਗਾਂਧੀ ਨਗਰ ਨੇੜੇ ਰਿਹਾਇਸ਼ੀ ਇਲਾਕਿਆਂ ਵਿੱਚ ਪਾਣੀ ਨੂੰ ਰੋਕਣ ਲਈ ਐਨ.ਡੀ.ਆਰ.ਐਫ ਇੱਕ ਛੋਟਾ ਡੈਮ ਵੀ ਬਣਾ ਰਿਹਾ ਹੈ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ..........

Jul 15, 2023 01:55 PM

ਬਾਲਕੋਨੀ ਤੋਂ ਮਾਂ ਨੂੰ ਬੁਲਾ ਰਿਹਾ ਸੀ ਨਾਬਾਲਗ, 18ਵੀਂ ਮੰਜ਼ਿਲ ਤੋਂ ਡਿੱਗ ਕੇ ਮੌਤ

ਐਨ.ਸੀ.ਆਰ ਦੇ ਗ੍ਰੇਟਰ ਨੋਇਡਾ ਤੋਂ ਇੱਕ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਬਹੁਮੰਜ਼ਿਲਾ ਇਮਾਰਤ ਦੀ 18ਵੀਂ ਮੰਜ਼ਿਲ ਤੋਂ ਡਿੱਗ ਕੇ ਇੱਕ 12 ਸਾਲ ਦੇ ਲੜਕੇ ਦੀ ਜਾਨ ਚਲੀ ਗਈ। ਬੱਚਾ ਬਾਲਕੋਨੀ ਦੇ ਹੇਠਾਂ ਖੜ੍ਹਾ ਆਪਣੀ ਮਾਂ ਨੂੰ ਬੁਲਾ ਰਿਹਾ ਸੀ ਅਤੇ ਇਸੇ ਦੌਰਾਨ ਉਹ ਅਚਾਨਕ ਹੇਠਾਂ ਡਿੱਗ ਗਿਆ। ਬੱਚੇ ਦੇ ਪਰਿਵਾਰ ਵਾਲੇ ਉਸ ਨੂੰ ਹਸਪਤਾਲ ਲੈ ਗਏ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਹੈਰਾਨੀ ਦੀ ਗੱਲ ਇਹ ਹੈ ਕਿ ਜਿਸ ਸਮੇਂ ਇਹ ਹਾਦਸਾ ਹੋਇਆ ਉਸ ਸਮੇਂ ਫਲੈਟ ਵਿੱਚ ਨਾ ਤਾਂ ਬੱਚੇ ਦੀ ਮਾਂ ਸੀ ਅਤੇ ਨਾ ਹੀ ਪਿਤਾ।ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ

Jul 15, 2023 12:47 PM

ਡਾਕਟਰ ਓਬਰਾਏ ਨੇ ਫੜੀ ਹੜ੍ਹ ਪੀੜਤਾਂ ਦੀ ਬਾਂਹ

ਸਮਾਜ ਸੇਵਾ ਦੇ ਖੇਤਰ ਵਿੱਚ ਮੋਹਰੀ ਭੂਮਿਕਾ ਅਦਾ ਕਰ ਰਹੀ ਵਿਸ਼ਵ ਪ੍ਰਸਿੱਧ ਸੰਸਥਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਹੜ੍ਹ ਪੀੜਿਤਾਂ ਦੀ ਮਦਦ ਲਈ ਅੱਗੇ ਆਈ ਹੈ। ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾਕਟਰ ਐਸ ਪੀ ਸਿੰਘ ਓਬਰਾਏ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਜਿਸ ਤਰ੍ਹਾਂ ਦੀ ਸਹਾਇਤਾ ਦੀ ਲੋੜ ਮਹਿਸੂਸ ਹੋਵੇਗੀ ਉਸ ਲਈ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਸੇਵਾ ਕੀਤੀ ਜਾਵੇਗੀ। 


Jul 15, 2023 11:44 AM

ਮਨਾਲੀ PRTC ਬੱਸ ਹਾਦਸਾ: ਕੰਡਕਟਰ ਜਗਸੀਰ ਸਿੰਘ ਅਜੇ ਤੱਕ ਲਾਪਤਾ

ਮਨਾਲੀ ਪੀ.ਆਰ.ਟੀ.ਸੀ ਬੱਸ ਹਾਦਸੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ। ਪਿਛਲੇ ਹਫ਼ਤੇ ਸਵਾਰੀਆਂ ਨੂੰ ਲੈ ਕੇ ਮਨਾਲੀ ਜਾ ਰਹੀ ਬੱਸ ਦੇ ਕੰਡਕਟਰ ਜਗਸੀਰ ਸਿੰਘ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ। ਬੀਤੇ ਦਿਨ ਕੁੱਲੂ ਤੋਂ ਕੰਡਕਟਰ ਜਗਸੀਰ ਸਿੰਘ ਦੀ ਲਾਸ਼ ਬਰਾਮਦ ਹੋਣ ਦੀ ਸੂਚਨਾ ਸਾਹਮਣੇ ਆਈ ਸੀ ਪਰ ਉਹ ਲਾਸ਼ ਰਾਜਸਥਾਨ ਦੇ ਰਹਿਣ ਵਾਲੇ ਵਿਅਕਤੀ ਦੀ ਨਿਕਲੀ ਹੈ। 

Jul 15, 2023 10:58 AM

ਚਾਂਦਪੁਰਾ ਬੰਨ੍ਹ 'ਚ ਪਿਆ ਪਾੜ

ਹਰਿਆਣੇ ਦੇ ਨਾਲ ਲੱਗਦੇ ਪਿੰਡ ਚਾਂਦਪੁਰਾ ਕੋਲ ਲੰਘਦੇ ਘੱਗਰ ਦਰਿਆ ਤੋਂ ਇਸ ਇਲਾਕੇ ਨੂੰ ਬਚਾਉਣ ਲਈ ਬਣਾਏ ਗਏ ਚਾਂਦਪੁਰਾ ਬੰਨ੍ਹ 'ਚ ਸਵੇਰੇ ਕਰੀਬ 30 ਫੁੱਟ ਦਾ ਪਾੜ ਪੈ ਜਾਣ ਨਾਲ ਸੈਂਕੜੇ ਏਕੜ ਝੋਨੇ ਦੀ ਫ਼ਸਲ ਪਾਣੀ 'ਚ ਡੁੱਬ ਗਈ। ਇਹ ਸਾਰੀ ਜ਼ਮੀਨ ਚਾਂਦਪੁਰਾ ਦੀ ਦੱਸੀ ਗਈ ਹੈ। 

Jul 15, 2023 10:38 AM

ਬੰਬੀਹਾ ਗੈਂਗ ਦਾ ਗੁਰਗਾ ਸੁਰਿੰਦਰ ਪਾਲ ਬਿੱਲਾ ਹਸਪਤਾਲ ਤੋਂ ਫਰਾਰ

ਪੰਜਾਬ ਦੇ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਵਿੱਚ ਜ਼ੇਰੇ ਇਲਾਜ ਬੰਬੀਹਾ ਗੈਂਗ ਦਾ ਗੁਰਗਾ ਸੁਰਿੰਦਰ ਪਾਲ ਬਿੱਲਾ ਸ਼ਨੀਵਾਰ ਸਵੇਰੇ ਫਰਾਰ ਹੋ ਗਿਆ। ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਸ ਅਤੇ ਪ੍ਰਸ਼ਾਸਨ 'ਚ ਹੜਕੰਪ ਮਚ ਗਿਆ। ਇਸ ਦੇ ਨਾਲ ਹੀ ਬਦਨਾਮ ਅਪਰਾਧੀ ਲਾਰੇਂਸ ਬਿਸ਼ਨੋਈ ਵੀ ਇਨ੍ਹੀਂ ਦਿਨੀਂ ਇਸ ਹਸਪਤਾਲ 'ਚ ਦਾਖਲ ਹੈ।


Jul 15, 2023 09:53 AM

ਹੜ੍ਹਾਂ ਨਾਲ ਪ੍ਰਭਾਵਿਤ ਇਲਾਕਿਆਂ ਦੀ ਬਿਜਲੀ ਸਪਲਾਈ ਬਹਾਲ ਕਰਨ ਲਈ ਪਾਵਰਕਾਮ ਦੇ ਸਾਰੇ ਸਟੋਰ ਦਫਤਰ ਸ਼ਨੀਵਰ ਅਤੇ ਐਤਵਾਰ ਖੁੱਲੇ ਰਹਿਣਗੇ: ਈ.ਟੀ.ਓ.

ਪੰਜਾਬ ਦੇ ਬਿਜਲੀ ਅਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਦੱਸਿਆ ਕਿ ਸੂਬੇ ਵਿਚ ਆਏ ਹੜ੍ਹਾਂ ਕਾਰਨ ਬਿਜਲੀ ਪ੍ਰਭਾਵਿਤ ਇਲਾਕਿਆਂ ਨੂੰ ਨਿਰਵਿਘਨ ਬਿਜਲੀ ਸਪਲਾਈ ਜਲਦੀ ਤੋਂ ਜਲਦੀ ਬਹਾਲ ਕਰਨ ਦੇ ਮੰਤਵ ਲਈ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਆਪਣੇ ਸਾਰੇ ਸਟੋਰ ਦਫਤਰਾਂ ਨੂੰ ਇਸ ਸ਼ਨੀਵਾਰ ਅਤੇ ਐਤਵਾਰ ਨੂੰ ਖੁੱਲੇ ਰੱਖਣ ਦਾ ਫੈਸਲਾ ਕੀਤਾ ਹੈ। ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਦੱਸਿਆ ਕਿ ਇਹ ਫੈਸਲਾ ਬਿਜਲੀ ਖਪਤਕਾਰਾਂ ਨੂੰ ਨਿਰਵਿਘਨ ਬਿਜਲੀ ਮਹੱਈਆਂ ਕਰਾਉਣ ਲਈ ਸਟੋਰਾਂ ਵਿੱਚੋਂ ਲੋੜ ਪੈਣ ਤੇ ਬਿਜਲੀ ਦਾ ਸਮਾਨ ਜਿਵੇਂ ਟਰਾਂਸਫਾਰਮਰ, ਪੋਲਜ਼ ਅਤੇ ਕੇਬਲਜ਼ ਆਦਿ ਮੁਹੱਈਆਂ ਕਰਵਾਉਣ ਲਈ ਕੀਤਾ ਗਿਆ ਹੈ।


Jul 15, 2023 09:17 AM

ਦਿੱਲੀ ਵਿੱਚ ਦਰਮਿਆਨੀ ਬਾਰਿਸ਼ ਲਈ 'ਯੈਲੋ ਅਲਰਟ' ਜਾਰੀ

ਮੌਸਮ ਵਿਭਾਗ ਨੇ ਸ਼ਨੀਵਾਰ ਨੂੰ ਦਿੱਲੀ 'ਚ ਦਰਮਿਆਨੀ ਬਾਰਿਸ਼ ਦਾ 'ਯੈਲੋ' ਅਲਰਟ ਜਾਰੀ ਕੀਤਾ ਹੈ, ਕੁਝ ਹਿੱਸਿਆਂ 'ਚ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ। ਲਕਸ਼ਮੀ ਨਗਰ, ਅਯਾਨਗਰ, ਲੋਧੀ ਰੋਡ, ਮੁੰਗੇਸ਼ਪੁਰ ਅਤੇ ਪੂਰਬੀ ਦਿੱਲੀ ਦੇ ਕੁਝ ਇਲਾਕਿਆਂ ਸਮੇਤ ਕਈ ਇਲਾਕਿਆਂ 'ਚ ਸ਼ੁੱਕਰਵਾਰ ਨੂੰ ਹਲਕੀ ਬਾਰਿਸ਼ ਹੋਈ। ਲੁਟੀਅਨ ਦਿੱਲੀ ਸਮੇਤ ਹੋਰ ਇਲਾਕਿਆਂ ਵਿਚ ਹਲਕੀ ਬੂੰਦਾਬਾਂਦੀ ਹੋਈ। ਮੌਸਮ ਵਿਭਾਗ ਨੇ ਕਿਹਾ ਕਿ ਸ਼ਨੀਵਾਰ ਨੂੰ ਦਿੱਲੀ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਜਾਰੀ ਰਹਿਣ ਦੀ ਸੰਭਾਵਨਾ ਹੈ ਅਤੇ ਕਿਹਾ ਗਿਆ ਹੈ ਕਿ ਸ਼ਹਿਰ ਲਈ ਇੱਕ 'ਯੈਲੋ' ਅਲਰਟ ਜਾਰੀ ਕੀਤਾ ਗਿਆ ਹੈ।

Jul 15, 2023 08:57 AM

ਘੱਗਰ ਦਾ ਭਿਆਨਕ ਰੂਪ

ਘੱਗਰ ਦਰਿਆ ਵਿੱਚ ਆਏ ਹੜ੍ਹ ਕਾਰਨ ਮੂਨਕ ਇਲਾਕੇ ਦੇ ਪਿੰਡ ਟਾਪੂਆਂ ਵਾਂਗ ਨਜ਼ਰ ਆ ਰਹੇ ਹਨ। ਚਾਰੇ ਪਾਸੇ ਪਾਣੀ ਦੂਰ-ਦੂਰ ਤੱਕ ਫੈਲ ਗਿਆ। ਹਜ਼ਾਰਾਂ ਏਕੜ ਫਸਲ ਪਾਣੀ ਵਿੱਚ ਡੁੱਬ ਗਈ ਹੈ।ਘੱਗਰ ਦਾ ਭਿਆਨਕ ਰੂਪ, ਮਾਲਵੇ ਦੇ 19 ਪਿੰਡਾਂ ਦਾ ਟੁੱਟਿਆ ਸੰਪਰਕ

Punjab Breaking News Live: ਸੀਮਾ ਸੁਰੱਖਿਆ ਬਲ (ਬੀ.ਐਸ.ਐਫ.) ਨੇ ਪੰਜਾਬ ਦੇ ਅੰਮ੍ਰਿਤਸਰ ਨੇੜੇ ਅੰਤਰਰਾਸ਼ਟਰੀ ਸਰਹੱਦ ਨੇੜੇ ਇੱਕ ਪਾਕਿਸਤਾਨੀ ਨਾਗਰਿਕ ਨੂੰ ਫੜਿਆ ਹੈ। ਪਾਕਿਸਤਾਨੀ ਨਾਗਰਿਕ ਕੌਮਾਂਤਰੀ ਸਰਹੱਦ ਪਾਰ ਕਰਕੇ ਭਾਰਤੀ ਖੇਤਰ ਵਿੱਚ ਦਾਖ਼ਲ ਹੋ ਗਿਆ ਸੀ। ਜਦੋਂ ਜਾਂਚ ਦੌਰਾਨ ਕੋਈ ਸ਼ੱਕੀ ਸਮਾਨ ਨਹੀਂ ਮਿਲਿਆ ਤਾਂ ਉਸ ਨੂੰ ਪਾਕਿਸਤਾਨ ਸੁਰੱਖਿਆ ਬਲਾਂ ਦੇ ਹਵਾਲੇ ਕਰ ਦਿੱਤਾ ਗਿਆ।

ਨਿਊਜ਼ ਏਜੰਸੀ ਏਐਨਆਈ ਨੇ ਬੀਐਸਐਫ ਦੇ ਹਵਾਲੇ ਨਾਲ ਕਿਹਾ ਕਿ ਪਾਕਿਸਤਾਨੀ ਨਾਗਰਿਕ ਨੂੰ ਅੰਮ੍ਰਿਤਸਰ ਦਿਹਾਤੀ ਜ਼ਿਲ੍ਹੇ ਦੇ ਪਿੰਡ ਕਮੀਰਪੁਰਾ ਨੇੜੇ ਸਰਹੱਦੀ ਵਾੜ ਦੇ ਸਾਹਮਣੇ ਉਸ ਸਮੇਂ ਫੜਿਆ ਗਿਆ ਜਦੋਂ ਉਹ ਅੰਤਰਰਾਸ਼ਟਰੀ ਸਰਹੱਦ ਪਾਰ ਕਰਕੇ ਭਾਰਤੀ ਅਧਿਕਾਰ ਖੇਤਰ ਵਿੱਚ ਆ ਗਿਆ। ਬੀਐਸਐਫ ਅਧਿਕਾਰੀਆਂ ਨੇ ਫੜੇ ਗਏ ਪਾਕਿਸਤਾਨੀ ਵਿਅਕਤੀ ਤੋਂ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਉਹ ਗਲਤੀ ਨਾਲ ਸਰਹੱਦ ਪਾਰ ਕਰ ਗਿਆ ਸੀ। ਇਸ ਤੋਂ ਬਾਅਦ ਉਸ ਨੂੰ ਮਨੁੱਖੀ ਆਧਾਰ 'ਤੇ ਪਾਕਿਸਤਾਨੀ ਰੇਂਜਰਾਂ ਦੇ ਹਵਾਲੇ ਕਰ ਦਿੱਤਾ ਗਿਆ।

ਇਹ ਪਹਿਲਾਂ ਹੋਇਆ ਹੈ

ਭਾਰਤ-ਪਾਕਿਸਤਾਨ ਸਰਹੱਦ 'ਤੇ ਕਈ ਵਾਰ ਗਲਤੀ ਨਾਲ ਨਾਗਰਿਕ ਇਕ-ਦੂਜੇ ਦੇ ਖੇਤਰ ਵਿਚ ਚਲੇ ਜਾਂਦੇ ਹਨ। ਇਸ ਤੋਂ ਪਹਿਲਾਂ ਬੀਐਸਐਫ ਨੇ 27 ਜੂਨ ਨੂੰ ਪੰਜਾਬ ਦੇ ਫ਼ਿਰੋਜ਼ਪੁਰ ਨੇੜੇ ਅੰਤਰਰਾਸ਼ਟਰੀ ਸਰਹੱਦ ਪਾਰ ਕਰਨ ਦੇ ਦੋਸ਼ ਵਿੱਚ ਇੱਕ ਪਾਕਿਸਤਾਨੀ ਨਾਗਰਿਕ ਨੂੰ ਗ੍ਰਿਫ਼ਤਾਰ ਕੀਤਾ ਸੀ। ਬੀਐਸਐਫ ਦੇ ਜਵਾਨਾਂ ਨੇ ਪਾਕਿਸਤਾਨੀ ਨਾਗਰਿਕ ਨੂੰ ਉਸ ਸਮੇਂ ਕਾਬੂ ਕਰ ਲਿਆ ਸੀ ਜਦੋਂ ਉਹ ਫਿਰੋਜ਼ਪੁਰ ਦੇ ਪਿੰਡ ਹਜ਼ਾਰਾ ਸਿੰਘ ਵਾਲਾ ਨੇੜੇ ਅੰਤਰਰਾਸ਼ਟਰੀ ਸਰਹੱਦ ਪਾਰ ਕਰਕੇ ਭਾਰਤ ਵਿੱਚ ਦਾਖਲ ਹੋਇਆ ਸੀ।

ਜਾਂਚ ਦੌਰਾਨ ਸਾਹਮਣੇ ਆਇਆ ਕਿ ਪਾਕਿਸਤਾਨੀ ਨਾਗਰਿਕ ਗਲਤੀ ਨਾਲ ਭਾਰਤੀ ਸਰਹੱਦ ਵਿੱਚ ਦਾਖਲ ਹੋ ਗਿਆ ਸੀ। ਪੰਜਾਬ ਫਰੰਟੀਅਰ ਦੇ ਪੀਆਰਓ ਨੇ ਦੱਸਿਆ ਸੀ ਕਿ ਪਾਕਿਸਤਾਨੀ ਨਾਗਰਿਕ ਗਲਤੀ ਨਾਲ ਸਰਹੱਦ ਪਾਰ ਕਰ ਗਿਆ ਸੀ। ਉਸ ਕੋਲੋਂ ਕੋਈ ਵੀ ਇਤਰਾਜ਼ਯੋਗ ਚੀਜ਼ ਨਹੀਂ ਮਿਲੀ।

ਇਸ ਤੋਂ ਬਾਅਦ ਬੀਐਸਐਫ ਨੇ ਪਾਕਿਸਤਾਨੀ ਰੇਂਜਰਾਂ ਨਾਲ ਸੰਪਰਕ ਕੀਤਾ ਅਤੇ ਪਾਕਿਸਤਾਨੀ ਨਾਗਰਿਕ ਦੇ ਭਾਰਤ ਵਿੱਚ ਦਾਖਲ ਹੋਣ ਦਾ ਵਿਰੋਧ ਦਰਜ ਕਰਵਾਇਆ। ਇਸ ਤੋਂ ਬਾਅਦ ਗਲਤੀ ਨਾਲ ਸਰਹੱਦ ਪਾਰ ਕਰ ਗਏ ਪਾਕਿਸਤਾਨੀ ਵਿਅਕਤੀ ਨੂੰ ਮਨੁੱਖੀ ਆਧਾਰ 'ਤੇ ਪਾਕਿਸਤਾਨੀ ਰੇਂਜਰਾਂ ਦੇ ਹਵਾਲੇ ਕਰ ਦਿੱਤਾ ਗਿਆ।

Related Post