Tue, May 14, 2024
Whatsapp

ਹੜ੍ਹ 'ਚ ਫੱਸਿਆ ਭਾਰਤ ਦਾ ਸਭ ਤੋਂ ਮਹਿੰਗਾ ਸਾਨ੍ਹ; NDRF ਨੇ ਮੌਕੇ 'ਤੇ ਪਹੁੰਚ ਇੰਝ ਬਚਾਈ ਜਾਨ View in English

Written by  Jasmeet Singh -- July 15th 2023 03:26 PM -- Updated: July 15th 2023 05:06 PM
ਹੜ੍ਹ 'ਚ ਫੱਸਿਆ ਭਾਰਤ ਦਾ ਸਭ ਤੋਂ ਮਹਿੰਗਾ ਸਾਨ੍ਹ; NDRF ਨੇ ਮੌਕੇ 'ਤੇ ਪਹੁੰਚ ਇੰਝ ਬਚਾਈ ਜਾਨ

ਹੜ੍ਹ 'ਚ ਫੱਸਿਆ ਭਾਰਤ ਦਾ ਸਭ ਤੋਂ ਮਹਿੰਗਾ ਸਾਨ੍ਹ; NDRF ਨੇ ਮੌਕੇ 'ਤੇ ਪਹੁੰਚ ਇੰਝ ਬਚਾਈ ਜਾਨ

 ਨਵੀਂ ਦਿੱਲੀ: ਦਿੱਲੀ ਦੇ ਨਾਲ-ਨਾਲ ਐੱਨ.ਸੀ.ਆਰ ਇਲਾਕਿਆਂ 'ਚ ਵੀ ਕਈ ਥਾਵਾਂ ਹੜ੍ਹ ਦੀ ਲਪੇਟ 'ਚ ਆ ਚੁੱਕੀਆਂ ਹਨ। ਹਾਲ੍ਹੀ 'ਚ ਗਾਜ਼ੀਆਬਾਦ ਐਨ.ਡੀ.ਆਰ.ਐਫ ਨੇ ਨੋਇਡਾ ਦੇ ਹੜ੍ਹ ਪ੍ਰਭਾਵਿਤ ਖੇਤਰ ਤੋਂ 1 ਕਰੋੜ ਰੁਪਏ ਦੀ ਕੀਮਤ ਦੇ ਭਾਰਤ ਦੇ ਨੰਬਰ ਇੱਕ ਸਾਨ੍ਹ "ਪ੍ਰੀਤਮ" ਸਮੇਤ 3 ਪਸ਼ੂਆਂ ਨੂੰ ਬਚਾਇਆ ਗਿਆ। ਇਸ ਤੋਂ ਇਲਾਵਾ ਦਿੱਲੀ ਦੇ ਕੈਲਾਸ਼ ਨਗਰ ਅਤੇ ਗਾਂਧੀ ਨਗਰ ਨੇੜੇ ਰਿਹਾਇਸ਼ੀ ਇਲਾਕਿਆਂ ਵਿੱਚ ਪਾਣੀ ਨੂੰ ਰੋਕਣ ਲਈ ਐਨ.ਡੀ.ਆਰ.ਐਫ ਇੱਕ ਛੋਟਾ ਡੈਮ ਵੀ ਬਣਾ ਰਿਹਾ ਹੈ।

ਹੜ੍ਹ ਵਰਗੇ ਹਾਲਤ ਬਣੇ  
ਦਿੱਲੀ ਵਿੱਚ ਪਿਛਲੇ 4 ਦਿਨਾਂ ਤੋਂ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ। ਯਮੁਨਾ ਆਪਣੇ ਖਤਰੇ ਦੇ ਨਿਸ਼ਾਨ ਤੋਂ ਉੱਤੇ ਚੱਲ ਰਹੀ ਹੈ। ਰਾਜਧਾਨੀ ਦੇ ਕਈ ਇਲਾਕੇ ਪਾਣੀ ਵਿੱਚ ਡੁੱਬ ਚੁੱਕੇ ਹਨ। ਯਮੁਨਾ ਦਾ ਕਹਿਰ ਦਿੱਲੀ ਦੇ ਨਾਲ-ਨਾਲ ਐਨ.ਸੀ.ਆਰ ਦੇ ਹੋਰ ਖੇਤਰਾਂ ਵਿੱਚ ਵੀ ਦਿਖਾਈ ਦੇ ਰਿਹਾ ਹੈ। ਗਾਜ਼ੀਆਬਾਦ ਅਤੇ ਨੋਇਡਾ ਦੇ ਕੁਝ ਇਲਾਕਿਆਂ 'ਚ ਵੀ ਹੜ੍ਹ ਦਾ ਪਾਣੀ ਦਾਖਲ ਹੋ ਗਿਆ ਹੈ। ਗਾਜ਼ੀਆਬਾਦ ਐਨ.ਡੀ.ਆਰ.ਐਫ ਦੀਆਂ ਕਈ ਟੀਮਾਂ ਐਨ.ਸੀ.ਆਰ 'ਚ ਰਾਹਤ ਅਤੇ ਬਚਾਅ ਕਾਰਜ 'ਚ ਲੱਗੀਆਂ ਹੋਈਆਂ ਹਨ। ਜਿਸ ਵਿੱਚ ਐਨ.ਡੀ.ਆਰ.ਐਫ ਨੇ ਨੋਇਡਾ 'ਚ ਹੜ੍ਹ 'ਚ ਫਸੇ 3 ਪਸ਼ੂਆਂ ਦੀ ਵੀ ਜਾਨ ਬਚਾਈ ਹੈ। ਇਨ੍ਹਾਂ ਵਿੱਚ ਹੀ ਭਾਰਤ ਦਾ ਨੰਬਰ 1 ਸਾਨ੍ਹ "ਪ੍ਰੀਤਮ" ਵੀ ਸ਼ਾਮਲ ਹੈ।



ਦਿੱਲੀ 'ਚ ਕਿਉਂ ਬਣਿਆ ਹੜ੍ਹ ਦਾ ਖ਼ਤਰਾ? ਪਹਿਲਾਂ ਵੀ ਬਣੇ ਸਨ ਅਜਿਹੇ ਹਾਲਾਤ, ਰਿਕਾਰਡ ਪੱਧਰ ਨੂੰ ਛੂਹਿਆ ਯਮੁਨਾ ਦਾ ਪਾਣੀ

1 ਕਰੋੜ ਦੀ ਕੀਮਤ ਵਾਲੇ ਪ੍ਰੀਤਮ ਸਾਨ੍ਹ ਨੂੰ ਬਚਾਇਆ
ਐਨ.ਡੀ.ਆਰ.ਐਫ ਦੀਆਂ ਟੀਮਾਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਜਾਨਾਂ ਬਚਾਉਣ ਲਈ ਸਖ਼ਤ ਮਿਹਨਤ ਕਰ ਰਹੀਆਂ ਹਨ। ਮੰਗਲਵਾਰ ਯਾਨੀ 11 ਜੁਲਾਈ ਤੋਂ ਗਾਜ਼ੀਆਬਾਦ ਦੇ ਕਮਲਾ ਨਹਿਰੂ ਨਗਰ ਖੇਤਰ ਦੀ 8ਵੀਂ ਬਟਾਲੀਅਨ ਐਨ.ਡੀ.ਆਰ.ਐਫ ਦੀਆਂ 20 ਟੀਮਾਂ ਨਾਲ ਦਿੱਲੀ, ਉੱਤਰ ਪ੍ਰਦੇਸ਼ ਅਤੇ ਹਰਿਆਣਾ ਵਿੱਚ ਭਾਰੀ ਮੀਂਹ ਕਾਰਨ ਪੈਦਾ ਹੋਈ ਹੜ੍ਹ ਦੀ ਸਥਿਤੀ ਨਾਲ ਨਜਿੱਠਣ ਲਈ ਬਚਾਅ ਕਾਰਜ ਚਲਾ ਰਹੀਆਂ ਹਨ।

 ਐਨ.ਡੀ.ਆਰ.ਐਫ ਵੱਲੋਂ ਮੈਡੀਕਲ ਅਤੇ ਵੈਟਰਨਰੀ ਸਹਾਇਤਾ ਕੈਂਪ
ਐਨ.ਡੀ.ਆਰ.ਐਫ ਨੇ ਹੁਣ ਤੱਕ ਦਿੱਲੀ, ਹਰਿਆਣਾ ਅਤੇ ਪੱਛਮੀ ਉੱਤਰ ਪ੍ਰਦੇਸ਼ ਤੋਂ 5773 ਲੋਕਾਂ ਨੂੰ ਹੜ੍ਹ ਦੀ ਸਥਿਤੀ 'ਚੋਂ  ਬਚਾਅ ਸੁਰੱਖਿਅਤ ਥਾਵਾਂ ਤੱਕ ਪਹੁੰਚਿਆ ਗਿਆ। ਇਸ ਦੇ ਨਾਲ ਹੀ 650 ਪਸ਼ੂਆਂ ਨੂੰ ਵੀ ਬਚਾਅ ਕੇ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ। ਐਨ.ਡੀ.ਆਰ.ਐਫ ਨੇ ਹੜ੍ਹ ਪ੍ਰਭਾਵਿਤ ਲੋਕਾਂ ਦੇ ਇਲਾਜ ਲਈ ਐਨ.ਡੀ.ਆਰ.ਐਫ ਸਰਾਏ ਕਾਲੇ ਖਾਨ ਅਤੇ ਪਸ਼ੂਆਂ ਦੇ ਇਲਾਜ ਲਈ ਪੁਰਾਣਾ ਲੋਹੇ ਦਾ ਪੁਲ ਸੀਲਮਪੁਰ ਵਿਖੇ ਮੈਡੀਕਲ ਅਤੇ ਵੈਟਰਨਰੀ ਸਹਾਇਤਾ ਕੈਂਪ ਵੀ ਲਗਾਇਆ ਹੈ। ਐਨ.ਡੀ.ਆਰ.ਐਫ ਨੇ ਸ਼ੁੱਕਰਵਾਰ ਨੂੰ ਇਨ੍ਹਾਂ ਕੈਂਪਾਂ ਵਿੱਚ 391 ਪ੍ਰਭਾਵਿਤ ਲੋਕਾਂ ਨੂੰ ਡਾਕਟਰੀ ਸਹਾਇਤਾ ਪ੍ਰਦਾਨ ਕੀਤੀ। ਇਸ ਦੇ ਨਾਲ ਹੀ 225 ਜ਼ਖਮੀ ਪਸ਼ੂਆਂ ਦਾ ਇਲਾਜ ਵੀ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ: ਚੰਡੀਗੜ੍ਹ ਤੋਂ ਮਨਾਲੀ ਰੂਟ 'ਤੇ PRTC ਦੀ ਬੱਸ ਹੋਈ ਲਾਪਤਾ, ਬੱਸ ਸਟਾਫ ਦੇ ਮੋਬਾਈਲ ਵੀ ਆ ਰਹੇ ਹਨ ਬੰਦ

- With inputs from agencies

Top News view more...

Latest News view more...