ਬਾਲਕੋਨੀ ਤੋਂ ਮਾਂ ਨੂੰ ਬੁਲਾ ਰਿਹਾ ਸੀ ਨਾਬਾਲਗ, 18ਵੀਂ ਮੰਜ਼ਿਲ ਤੋਂ ਡਿੱਗ ਕੇ ਮੌਤ
ਗ੍ਰੇਟਰ ਨੋਇਡਾ: ਐਨ.ਸੀ.ਆਰ ਦੇ ਗ੍ਰੇਟਰ ਨੋਇਡਾ ਤੋਂ ਇੱਕ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਬਹੁਮੰਜ਼ਿਲਾ ਇਮਾਰਤ ਦੀ 18ਵੀਂ ਮੰਜ਼ਿਲ ਤੋਂ ਡਿੱਗ ਕੇ ਇੱਕ 12 ਸਾਲ ਦੇ ਲੜਕੇ ਦੀ ਜਾਨ ਚਲੀ ਗਈ। ਬੱਚਾ ਬਾਲਕੋਨੀ ਦੇ ਹੇਠਾਂ ਖੜ੍ਹਾ ਆਪਣੀ ਮਾਂ ਨੂੰ ਬੁਲਾ ਰਿਹਾ ਸੀ ਅਤੇ ਇਸੇ ਦੌਰਾਨ ਉਹ ਅਚਾਨਕ ਹੇਠਾਂ ਡਿੱਗ ਗਿਆ। ਬੱਚੇ ਦੇ ਪਰਿਵਾਰ ਵਾਲੇ ਉਸ ਨੂੰ ਹਸਪਤਾਲ ਲੈ ਗਏ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਹੈਰਾਨੀ ਦੀ ਗੱਲ ਇਹ ਹੈ ਕਿ ਜਿਸ ਸਮੇਂ ਇਹ ਹਾਦਸਾ ਹੋਇਆ ਉਸ ਸਮੇਂ ਫਲੈਟ ਵਿੱਚ ਨਾ ਤਾਂ ਬੱਚੇ ਦੀ ਮਾਂ ਸੀ ਅਤੇ ਨਾ ਹੀ ਪਿਤਾ।
- ਬੰਬੀਹਾ ਗੈਂਗ ਦਾ ਗੈਂਗਸਟਰ ਪੁਲਿਸ ਨੂੰ ਚਕਮਾ ਦੇ ਹੋਇਆ ਫਰਾਰ; ਚਾਰ ਦਿਨ ਪਹਿਲਾਂ ਹੀ ਕੀਤਾ ਸੀ ਕਾਬੂ
ਸਥਾਨਿਕ ਪੁਲਿਸ ਅਧਿਕਾਰ ਨੇ ਦੱਸਿਆ......
ਬਿਸਰਾਖ ਕੋਤਵਾਲੀ ਇੰਚਾਰਜ ਨੇ ਦੱਸਿਆ ਕਿ ਮਨੀਸ਼ ਕੁਮਾਰ ਇੱਕ ਆਈਟੀ ਕੰਪਨੀ ਵਿੱਚ ਕੰਮ ਕਰਦਾ ਹੈ ਜੋ ਆਪਣੇ ਪਰਿਵਾਰ ਨਾਲ ਸੁਸਾਇਟੀ ਵਿੱਚ ਰਹਿੰਦਾ ਹੈ। ਉਸ ਦੀ ਪਤਨੀ ਸਪਨਾ ਡਾਕਟਰ ਹੈ। ਮਨੀਸ਼ ਵੀਰਵਾਰ ਨੂੰ ਕਿਸੇ ਕੰਮ ਲਈ ਘਰੋਂ ਬਾਹਰ ਗਿਆ ਸੀ। ਸੁਸਾਇਟੀ ਦੇ ਲੋਕਾਂ ਤੋਂ ਪੁੱਛਗਿੱਛ ਕਰਨ 'ਤੇ ਪਤਾ ਲੱਗਾ ਹੈ ਕਿ ਰਾਤ 9 ਵਜੇ ਦੇ ਕਰੀਬ ਡਾ: ਸਪਨਾ ਰਾਤ ਦਾ ਖਾਣਾ ਖਾਣ ਤੋਂ ਬਾਅਦ ਸੁਸਾਇਟੀ ਦੇ ਪਾਰਕ 'ਚ ਸੈਰ ਕਰਨ ਗਈ ਸੀ | ਇਸ ਦੌਰਾਨ ਉਨ੍ਹਾਂ ਦਾ ਵੱਡਾ ਬੇਟਾ ਵਿਰਾਟ ਬਾਲਕੋਨੀ 'ਚ ਖੇਡਣ ਲੱਗਾ। ਬਾਲਕੋਨੀ ਤੋਂ ਹੇਠਾਂ ਦੇਖ ਕੇ ਵਿਰਾਟ ਆਪਣੀ ਮਾਂ ਨੂੰ ਬੁਲਾਉਣ ਲਈ ਚੀਕਣ ਲੱਗਾ। ਇਸ ਦੌਰਾਨ ਉਹ ਸੰਤੁਲਨ ਗੁਆ ਬੈਠਣ ਕਾਰਨ 18ਵੀਂ ਮੰਜ਼ਿਲ ਤੋਂ ਡਿੱਗ ਗਿਆ।
ਮਾਂ ਨੂੰ ਦੇਖਣ ਦੇ ਚੱਕਰ 'ਚ ਮਾਸੂਮ ਦੀ ਚਲੀ ਗਈ ਜਾਨ
ਹਾਦਸੇ ਤੋਂ ਬਾਅਦ ਸੁਸਾਇਟੀ ਵਿੱਚ ਹਫੜਾ-ਦਫੜੀ ਮੱਚ ਗਈ। ਵਿਰਾਟ ਦੀ ਮਾਂ ਅਤੇ ਹੋਰਾਂ ਵੱਲੋਂ ਕੀਤੇ ਰੌਲੇ 'ਤੇ ਕਈ ਲੋਕ ਇਕੱਠੇ ਹੋ ਗਏ। ਵਿਰਾਟ ਨੂੰ ਗੰਭੀਰ ਹਾਲਤ 'ਚ ਨਿੱਜੀ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸੁਸਾਇਟੀ ਵਾਸੀਆਂ ਮੁਤਾਬਕ ਜੋੜੇ ਦੇ ਦੋ ਬੱਚੇ ਸਨ। ਵੱਡੇ ਪੁੱਤਰ ਦੀ ਮੌਤ ਕਾਰਨ ਘਰ ਵਿੱਚ ਸੋਗ ਦੀ ਲਹਿਰ ਹੈ। ਇਸ ਹਾਦਸੇ ਤੋਂ ਬਾਅਦ ਸੁਸਾਇਟੀ ਵਾਸੀਆਂ ਵੱਲੋਂ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ।
- ਮਸ਼ੂਕ ਨੂੰ ਮਿਲਣ ਪਹੁੰਚਿਆ ਪਤੀ ਤਾਂ ਪਿੱਛੋਂ ਪਤਨੀ ਨੇ ਮਾਰਿਆ ਛਾਪਾ; 'ਘਬਰਾਇਆ ਪਤੀ ਫ਼ਰਾਰ'
ਪੁਲਿਸ ਕਰ ਰਹੀ ਸੀ.ਸੀ.ਟੀ.ਵੀ ਫੁਟੇਜ ਦੀ ਜਾਂਚ
ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਜਦੋਂ ਆਵਾਜ਼ ਮਾਂ ਤੱਕ ਨਹੀਂ ਪਹੁੰਚੀ ਜਾਂ ਮਾਂ ਨਜ਼ਰ ਨਹੀਂ ਆਈ ਤਾਂ ਵਿਰਾਟ ਗਰਿੱਲ 'ਤੇ ਚੜ੍ਹ ਗਿਆ ਅਤੇ ਹੇਠਾਂ ਝੁੱਕਦੇ ਹੋਏ ਡਿੱਗ ਗਿਆ। ਪੁਲਿਸ ਨੇ ਵਿਰਾਟ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਹੈ। ਇਸ ਦੇ ਨਾਲ ਹੀ ਸੁਸਾਇਟੀ ਦੇ ਸੀ.ਸੀ.ਟੀ.ਵੀ ਫੁਟੇਜ ਨੂੰ ਵੀ ਸਕੈਨ ਕੀਤਾ ਜਾ ਰਿਹਾ ਹੈ। ਪੁਲਿਸ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਹਾਦਸੇ ਦਾ ਕਾਰਨ ਗਰਿੱਲ ਦੀ ਘੱਟ ਉਚਾਈ
ਜ਼ਿਲ੍ਹੇ ਦੀਆਂ ਬਹੁ-ਮੰਜ਼ਿਲਾ ਇਮਾਰਤਾਂ ਦੀ ਬਾਲਕੋਨੀ ਵਿੱਚੋਂ ਬੱਚਿਆਂ ਦੇ ਡਿੱਗਣ ਦੇ ਮਾਮਲੇ ਪਿਛਲੇ ਸਮੇਂ ਵਿੱਚ ਵੀ ਸਾਹਮਣੇ ਆਉਂਦੇ ਰਹੇ ਹਨ। ਬਾਲਕੋਨੀ ਅਤੇ ਪੌੜੀਆਂ ਦੀ ਰੇਲਿੰਗ ਤੋਂ ਡਿੱਗਣ ਕਾਰਨ ਬੱਚਿਆਂ ਦੀ ਮੌਤ ਹੋ ਜਾਂਦੀ ਹੈ। ਵਸਨੀਕਾਂ ਦਾ ਕਹਿਣਾ ਹੈ ਕਿ ਬਿਲਡਰਾਂ ਨੂੰ ਰੇਲਿੰਗ ਦੀ ਉਚਾਈ ਸਹੀ ਰੱਖਣੀ ਚਾਹੀਦੀ ਹੈ। ਘੱਟ ਉਚਾਈ ਵਾਲੀ ਗਰਿੱਲ ਹਾਦਸੇ ਦਾ ਕਾਰਨ ਬਣਦੀਆਂ ਹਨ। ਲੋਕਾਂ ਨੇ ਕਿਹਾ ਕਿ ਗਰਿੱਲਾਂ ਦੀ ਉਚਾਈ ਦੇ ਨਾਲ-ਨਾਲ ਇਨ੍ਹਾਂ ਵਿਚਕਾਰ ਥਾਂ ਵੀ ਘਟਾਈ ਜਾਣੀ ਚਾਹੀਦੀ ਹੈ। ਜਿਸ ਵਿਚੋਂ ਨਿੱਕੇ ਬੱਚੇ ਬਾਹਰ ਨਾ ਜਾ ਸਕਣ।
- ਘੱਗਰ ਦਾ ਭਿਆਨਕ ਰੂਪ, ਮਾਲਵੇ ਦੇ 19 ਪਿੰਡਾਂ ਦਾ ਟੁੱਟਿਆ ਸੰਪਰਕ
ਪਹਿਲੀ ਵਾਰ ਨਹੀਂ ਵਾਪਰਿਆ ਅਜਿਹਾ ਹਾਦਸਾ
ਜਾਣਕਾਰੀ ਮੁਤਾਬਕ ਮ੍ਰਿਤਕ ਬੱਚੇ ਦਾ ਪਰਿਵਾਰ ਮੂਲ ਰੂਪ ਤੋਂ ਮੱਧ ਪ੍ਰਦੇਸ਼ ਦਾ ਰਹਿਣ ਵਾਲਾ ਹੈ ਅਤੇ ਉਸ ਦਾ ਪਿਤਾ ਐਨ.ਸੀ.ਆਰ ਵਿੱਚ ਇੱਕ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਦਾ ਹੈ। ਦੱਸ ਦਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਨੋਇਡਾ 'ਚ ਉੱਚੀ ਇਮਾਰਤ ਤੋਂ ਡਿੱਗ ਕੇ ਬੱਚਿਆਂ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ, ਪਰ ਲਗਾਤਾਰ ਅਜਿਹੀਆਂ ਦੁਖਦ ਖਬਰਾਂ ਸੁਣਨ ਨੂੰ ਮਿਲਦੀਆਂ ਹਨ। 16 ਜੂਨ 2023 ਨੂੰ ਨੋਇਡਾ ਦੇ ਸੈਕਟਰ-78 ਸਥਿਤ ਹਾਈਡ ਪਾਰਕ ਸੋਸਾਇਟੀ ਦੀ ਬਾਲਕੋਨੀ ਤੋਂ ਡਿੱਗ ਕੇ ਪੰਜ ਸਾਲਾ ਬੱਚੇ ਦੀ ਮੌਤ ਹੋ ਗਈ। 23 ਅਗਸਤ 2021 'ਚ ਗ੍ਰੇਨੋ ਵੈਸਟ ਵਿੱਚ ਕਾਸਾ ਗ੍ਰੀਨ ਸੋਸਾਇਟੀ ਵਿੱਚ ਇੱਕ ਸਾਲ ਦੇ ਬੱਚੇ ਦੀ ਆਪਣੇ ਜਨਮ ਦਿਨ ਮੌਕੇ ਪੌੜੀਆਂ ਦੀ ਰੇਲਿੰਗ ਤੋਂ ਡਿੱਗਣ ਕਾਰਨ ਮੌਤ ਹੋ ਗਈ। 12 ਜਨਵਰੀ 2020 ਨੂੰ ਗ੍ਰੇਨੋ ਵੈਸਟ ਦੇ ਸ਼ਾਹਬੇਰੀ ਵਿੱਚ ਬਾਲਕੋਨੀ ਤੋਂ ਡਿੱਗਣ ਨਾਲ ਇੱਕ ਮਾਸੂਮ ਦੀ ਮੌਤ ਹੋ ਗਈ। ਅਜਿਹੇ ਹੋਰ ਵੀ ਅਨੇਕਾਂ ਹੀ ਮਾਮਲੇ ਸਾਹਮਣੇ ਆ ਚੁਕੇ ਹਨ।
- ਸੀਮਾ ਹੈਦਰ ਨੂੰ ਲੈ ਕੇ ਪੁਲਿਸ ਨੂੰ ਮਿਲੀ '26/11 ਵਰਗੇ ਹਮਲੇ' ਦੀ ਧਮਕੀ; ਜਾਂਚ 'ਚ ਜੁਟੀਆਂ ਏਜੰਸੀਆਂ
- ਮਾਂ-ਬਾਪ 'ਤੇ 7 ਬੱਚਿਆਂ ਦਾ ਜਨਮ ਦਿਨ ਆਉਂਦਾ ਹੈ ਇੱਕੋ ਦਿਨ, ਜਾਣ ਕੇ ਹੈਰਾਨ ਰਹਿ ਗਈ ਦੁਨੀਆ.....
- With inputs from agencies