ਪੰਜਾਬ ਦੇ ਹੋਟਲ ਕਾਰੋਬਾਰੀਆਂ ਦਾ ਵੱਡਾ ਐਲਾਨ, ਕੇਂਦਰ ਨੂੰ ਚੇਤਾਵਨੀ, ਕਿਹਾ - ਸਿਲੰਡਰ ਦੀਆਂ ਕੀਮਤਾਂ ਚ ਵਾਧਾ ਵਾਪਸ ਲਿਆ ਜਾਵੇ
Punjab Hotel Association : ਪ੍ਰਧਾਨ ਸਤੀਸ਼ ਅਰੋੜਾ ਨੇ ਕਿਹਾ ਕਿ ਹੋਟਲ ਇੰਡਸਟਰੀ ਪਹਿਲਾਂ ਹੀ ਘਾਟੇ 'ਚ ਚੱਲ ਰਹੀ ਹੈ ਅਤੇ ਉਹਨਾਂ ਦੇ ਹੱਕ ਉਹਨਾਂ ਨੂੰ ਨਹੀਂ ਦਿੱਤੇ ਜਾ ਰਹੇ। ਉਨ੍ਹਾਂ ਕਿਹਾ ਕਿ ਟੈਕਸ ਦੇ ਵਿੱਚ ਵੀ ਉਹਨਾਂ ਨੂੰ ਕੋਈ ਛੋਟ ਨਹੀਂ ਹੈ ਅਤੇ 6 ਲੱਖ ਪਰਿਵਾਰ ਹੋਟਲ ਇੰਡਸਟਰੀ ਨਾਲ ਜੁੜਿਆ ਹੋਇਆ ਹੈ, ਜੋ ਸਿੱਧੇ ਤੌਰ 'ਤੇ ਪ੍ਰਭਾਵਿਤ ਹੋਵੇਗਾ।
Bathinda : ਕੇਂਦਰ ਸਰਕਾਰ ਵੱਲੋਂ ਕਮਰਸ਼ਅਲ ਸਿਲੰਡਰ (Commercial LPG Cylinder) ਵਰਤਣ ਵਾਲੇ ਲੋਕਾਂ ਨੂੰ ਦਿੱਤਾ ਮੰਗਿਆਈ (Inflation) ਦਾ ਵੱਡਾ ਝਟਕਾ ਕਮਰਸ਼ੀਅਲ ਸਿਲੰਡਰ 993 ਰੁਪਏ ਦਾ ਵਾਧਾ ਇਹ ਮਹਿੰਗਾਈ ਆਮ ਲੋਕਾਂ ਦੇ ਨਾਲ-ਨਾਲ ਹੋਟਲ ਅਤੇ ਢਾਬਾ ਮਾਲਕਾਂ 'ਤੇ ਵੀ ਪਵੇਗੀ, ਕਿਉਂਕਿ ਐਲਪੀਜੀ (LPG) ਕਮਰਸ਼ੀਅਲ ਗੈਸ ਸਿਲੰਡਰ ਦਾ ਰੇਟ 993 ਰੁਪਏ ਵਧਾ ਦਿੱਤਾ ਹੈ ਜੋ ਕਿ 3000 ਤੋਂ ਉੱਪਰ ਦੀ ਕੀਮਤ ਨਾਲ ਹੁਣ ਹੋਟਲ ਕਾਰੋਬਾਰੀਆਂ ਅਤੇ ਢਾਬੇ ਮਾਲਕਾਂ ਨੂੰ ਮਿਲੇਗਾ।
ਇਸ ਕਮਰਸ਼ੀਅਲ ਗੈਸ ਦੇ ਰੇਟਾਂ 'ਚ ਹੋਏ ਇਜਾਫੇ ਤੋਂ ਬਾਅਦ ਪੰਜਾਬ ਹੋਟਲ ਐਸੋਸੀਏਸ਼ਨ (Punjab Hotel Association) ਨੇ ਸਖਤ ਵਿਰੋਧ ਕੀਤਾ ਹੈ ਅਤੇ ਬਠਿੰਡਾ ਵਿਖੇ ਹੋਈ ਪੰਜਾਬ ਹੋਟਲ ਐਸੋਸੀਏਸ਼ਨ ਦੇ ਪ੍ਰਧਾਨ ਸਤੀਸ਼ ਅਰੋੜਾ ਪ੍ਰਧਾਨ ਦੇ ਨਾਲ ਮੀਟਿੰਗ ਤੋਂ ਬਾਅਦ ਤਮਾਮ ਬਠਿੰਡਾ ਦੇ ਹੋਟਲਸ, ਰੈਸਟੋਰੈਂਟ ਅਤੇ ਢਾਬਾ ਐਸੋਸੀਏਸ਼ਨਾਂ ਨੇ ਫੈਸਲਾ ਕੀਤਾ ਹੈ ਕਿ ਜੇਕਰ ਇਹ ਰੇਟ 10 ਦਿਨਾਂ ਦੇ ਵਿੱਚ ਵੀ ਵਾਪਸ ਨਾ ਲਏ ਗਏ ਤਾਂ 10 ਦਿਨਾਂ ਤੋਂ ਬਾਅਦ ਸੜਕਾਂ 'ਤੇ ਉਤਰ ਕੇ ਕੇਂਦਰ ਸਰਕਾਰ ਅਤੇ ਉਹਨਾਂ ਕੰਪਨੀਆਂ ਖਿਲਾਫ ਪ੍ਰਦਰਸ਼ਨ ਕੀਤਾ ਜਾਵੇਗਾ, ਜਿਨਾਂ ਨੇ ਮਨਮਰਜ਼ੀ ਨਾਲ ਰੇਟ ਵਧਾਏ ਹਨ।
ਪ੍ਰਧਾਨ ਸਤੀਸ਼ ਅਰੋੜਾ ਨੇ ਕਿਹਾ ਕਿ ਹੋਟਲ ਇੰਡਸਟਰੀ ਪਹਿਲਾਂ ਹੀ ਘਾਟੇ 'ਚ ਚੱਲ ਰਹੀ ਹੈ ਅਤੇ ਉਹਨਾਂ ਦੇ ਹੱਕ ਉਹਨਾਂ ਨੂੰ ਨਹੀਂ ਦਿੱਤੇ ਜਾ ਰਹੇ। ਉਨ੍ਹਾਂ ਕਿਹਾ ਕਿ ਟੈਕਸ ਦੇ ਵਿੱਚ ਵੀ ਉਹਨਾਂ ਨੂੰ ਕੋਈ ਛੋਟ ਨਹੀਂ ਹੈ ਅਤੇ 6 ਲੱਖ ਪਰਿਵਾਰ ਹੋਟਲ ਇੰਡਸਟਰੀ ਨਾਲ ਜੁੜਿਆ ਹੋਇਆ ਹੈ, ਜੋ ਸਿੱਧੇ ਤੌਰ 'ਤੇ ਪ੍ਰਭਾਵਿਤ ਹੋਵੇਗਾ। ਉਨ੍ਹਿਾਂ ਨੇ ਕਿਹਾ ਕਿ ਜੇਕਰ ਰੇਟ ਵਾਪਸ ਨਾ ਹੋਏ ਤਾਂ ਉਹਨਾਂ ਨੂੰ ਆਪਣੇ ਸਟਾਫ 'ਚ ਕਟੌਤੀ ਕਰਕੇ ਖਾਣ-ਪੀਣ ਦੀਆਂ ਚੀਜ਼ਾਂ ਦੇ ਰੇਟ ਵਧਾਉਣੇ ਪੈਣਗੇ, ਜਿਸ ਦਾ ਸਿੱਧਾ ਅਸਰ ਲੋਕਾਂ 'ਤੇ ਪਵੇਗਾ। ਇਸ ਲਈ ਹੋਟਲ ਐਸੋਸੀਏਸ਼ਨ ਨੇ ਮੰਗ ਕੀਤੀ ਹੈ ਕੇਂਦਰ ਸਰਕਾਰ ਇਹ ਰੇਟ ਜਲਦ ਘਟਾਏ ਜਾਣ ਤਾਂ ਹੋਟਲ ਅਤੇ ਢਾਬੇ ਬੰਦ ਹੋਣ ਦੀ ਕਗਾਰ 'ਤੇ ਪਹੁੰਚ ਜਾਣਗੇ।