Punjab ਦੀਆਂ ਜੇਲ੍ਹਾਂ ’ਚ ਕੈਦੀ ਬਣ ਰਹੇ ਨਸ਼ੇੜੀ ! 80 % ਕੈਦੀ ਜੇਲ੍ਹ ’ਚ ਆਉਣ ਮਗਰੋਂ ਹੋਏ ਨਸ਼ੇ ਦੇ ਆਦੀ
ਹਰਿਆਣਾ ਨੇ ਦੱਸਿਆ ਕਿ ਉਸਦੀਆਂ ਜੇਲ੍ਹਾਂ ਵਿੱਚ 27,111 ਕੈਦੀ ਹਨ, ਜਿਨ੍ਹਾਂ ਵਿੱਚੋਂ 1,295 ਨਸ਼ੇੜੀ ਹਨ। ਅਜਿਹੇ 1,829 ਕੈਦੀਆਂ ਵਿੱਚੋਂ, 534 ਨਸ਼ਾ ਛੁਡਾਊ ਰਾਹੀਂ ਠੀਕ ਹੋ ਗਏ ਹਨ।
ਪੰਜਾਬ ਦੀਆਂ ਜੇਲ੍ਹਾਂ ਇੱਕ ਵਾਰ ਫੇਰ ਵਿਵਾਦਾਂ ’ਚ ਆ ਗਈਆਂ ਹਨ। ਸੂਬੇ ਭਰ ’ਚ ਬੰਦ ਕੈਦੀਆਂ ਨੂੰ ਲੈ ਕੇ ਕਈ ਵੱਡੇ ਖੁਲਾਸੇ ਹੋਏ ਹਨ। ਦੱਸ ਦਈਏ ਕਿ ਜੇਲ੍ਹਾਂ ’ਚ ਬੰਦ 80 ਫੀਸਦ ਉਹ ਕੈਦੀ ਹੈ ਜੋ ਜੇਲ੍ਹਾਂ ’ਚ ਆਉਣ ਮਗਰੋਂ ਡਰਗੱਜ ਦੀ ਗ੍ਰਿਫਤ ’ਚ ਆਏ ਯਾਨਿ ਕੀ ਉਹ ਜੇਲ੍ਹ ’ਚ ਨਸ਼ੇ ਦੇ ਆਦੀ ਹੋਏ ਹਨ। ਇਹ ਪੰਜਾਬ ਸਰਕਾਰ ਵੱਲੋਂ ਦਿੱਤੇ ਗਏ ਅੰਕੜਿਆਂ ਤੋਂ ਹੈਰਾਨੀਜਨਕ ਖੁਲਾਸਾ ਹੋਇਆ ਹੈ।
80 % ਕੈਦੀ ਜੇਲ੍ਹ ’ਚ ਆਉਣ ਮਗਰੋਂ ਹੋਏ ਨਸ਼ੇ ਦੇ ਆਦੀ
ਜਾਰੀ ਕੀਤੇ ਗਏ ਅੰਕੜਿਆਂ ਮੁਤਾਬਿਕ ਪੰਜਾਬ ਦੀਆਂ ਸਾਰੀਆਂ ਜੇਲ੍ਹਾਂ ਵਿੱਚ ਕੁੱਲ 35,449 ਕੈਦੀ ਬੰਦ ਹਨ, ਜਿਨ੍ਹਾਂ ਵਿੱਚੋਂ 15,768 ਨਸ਼ੇੜੀ ਹਨ ਅਤੇ ਓਓਏਟੀ ਇਲਾਜ ਕਰਵਾ ਰਹੇ ਹਨ। ਇਨ੍ਹਾਂ ਵਿੱਚੋਂ ਸਿਰਫ਼ 2,540 ਕੈਦੀ ਜੇਲ੍ਹ ਵਿੱਚ ਦਾਖਲ ਹੋਣ ਤੋਂ ਪਹਿਲਾਂ ਨਸ਼ੇੜੀ ਸਨ, ਭਾਵ 13,228 ਕੈਦੀ ਜੇਲ੍ਹ ਵਿੱਚ ਦਾਖਲ ਹੋਣ ਤੋਂ ਬਾਅਦ ਨਸ਼ੇੜੀ ਬਣ ਗਏ।
ਪੰਜਾਬ ਸਰਕਾਰ ਦੇ ਜਾਰੀ ਅੰਕੜਿਆਂ ਮਗਰੋਂ ਹੋਇਆ ਖੁਲਾਸਾ
ਹਾਈ ਕੋਰਟ ਨੇ ਪੰਜਾਬ ਦੀਆਂ ਜੇਲ੍ਹਾਂ ਬਾਰੇ ਗੰਭੀਰ ਸਵਾਲ ਚੁੱਕਦੇ ਹੋਏ ਕਿਹਾ ਕਿ ਸਰਕਾਰ ਉਨ੍ਹਾਂ ਦੀ ਸੁਰੱਖਿਆ ਲਈ ਕੁਝ ਨਹੀਂ ਕਰ ਰਹੀ ਹੈ। ਇਸ ਤੱਥ ਦੇ ਬਾਵਜੂਦ ਕਿ ਸਰਕਾਰ ਨੇ 2022 ਵਿੱਚ ਜੇਲ੍ਹਾਂ ਵਿੱਚ ਇੱਕ ਵਿਗਿਆਨਕ ਨਸ਼ਾ ਛੁਡਾਊ ਪ੍ਰੋਗਰਾਮ (scientific de-addiction) ਸ਼ੁਰੂ ਕੀਤਾ ਸੀ, ਉਸ ਪ੍ਰੋਗਰਾਮ ਦਾ ਕੀ ਹੋਇਆ ਹੈ? ਸਰਕਾਰ ਨੂੰ 15 ਸਤੰਬਰ ਤੱਕ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ।
2540 ਕੈਦੀ ਹੀ ਜੇਲ੍ਹ ’ਚ ਆਉਣ ਤੋਂ ਪਹਿਲਾਂ ਸਨ ਨਸ਼ੇ ਦੇ ਆਦੀ
ਹਰਿਆਣਾ ਨੇ ਦੱਸਿਆ ਕਿ ਉਸਦੀਆਂ ਜੇਲ੍ਹਾਂ ਵਿੱਚ 27,111 ਕੈਦੀ ਹਨ, ਜਿਨ੍ਹਾਂ ਵਿੱਚੋਂ 1,295 ਨਸ਼ੇੜੀ ਹਨ। ਅਜਿਹੇ 1,829 ਕੈਦੀਆਂ ਵਿੱਚੋਂ, 534 ਨਸ਼ਾ ਛੁਡਾਊ ਰਾਹੀਂ ਠੀਕ ਹੋ ਗਏ ਹਨ।
13,228 ਕੈਦੀ ਜੇਲ੍ਹ ’ਚ ਆਉਣ ਮਗਰੋਂ ਬਣੇ ਨਸ਼ੇੜੀ
ਦੱਸ ਦਈਏ ਕਿ ਇਸ ਮਾਮਲੇ ’ਤੇ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਹੀ ਨੋਟਿਸ ਲਿਆ ਸੀ। ਮਾਨਸਾ ਦੇ ਪ੍ਰਬੰਧਕੀ ਜੱਜ ਨੇ ਮਾਨਸਾ ਦੇ ਜੇਲ੍ਹ ਦਾ ਦੌਰਾ ਕਰ ਮਾਮਲੇ ’ਚ ਨੋਟਿਸ ਲੈਣ ਦੀ ਅਪੀਲ ਕੀਤੀ ਸੀ, ਉਨ੍ਹਾਂ ਦੀ ਰਿਪੋਰਟ ਦੇ ਮੁਤਾਬਿਕ ਮਾਨਸਾ ਦੀ ਜੇਲ੍ਹ 767 ਕੈਦੀ ਹੈ, ਜਿਨ੍ਹਾਂ ’ਚ 530 ਕੈਦੀ ਯਾਨੀ ਕਿ ਜੇਲ੍ਹ ਦੇ 69 ਫੀਸਦ ਕੈਦੀ ਨਸ਼ੇ ਦੀ ਗ੍ਰਿਫਤ ’ਚ ਹੈ ਅਤੇ ਜਿਨ੍ਹਾਂ ਨੂੰ ਓਓਏਟੀ ਟ੍ਰੀਟਮੇਂਟ ਯਾਨੀ ਕਿ ਆਉਟ ਪੈਸ਼ੇਂਟ ਓਪੀਯੋਡ ਟ੍ਰੀਟਮੇਂਟ ਦਿੱਤੀ ਜਾ ਰਹੀ ਹੈ। ਇਸੇ ’ਤੇ ਐਕਟਿਗ ਚੀਫ ਜਸਟਿਸ ਦੀ ਬੈਂਚ ਨੇ ਨੋਟਿਸ ਲੈਂਦੇ ਹੋਏ ਪੰਜਾਬ ਸਰਕਾਰ ਤੋਂ ਸੂਬੇ ਦੀਆਂ ਸਾਰੀਆਂ ਜੇਲ੍ਹਾਂ ਦਾ ਅੰਕੜੇ ਮੰਗੇ ਗਏ ਸੀ। ਇਸੇ ਹੁਕਮਾਂ ਦੇ ਮਗਰੋਂ ਅੱਜ ਪੰਜਾਬ ਸਰਕਾਰ ਨੇ ਇਹ ਜਾਣਕਾਰੀ ਦਿੱਤੀ ਹੈ।
ਇਹ ਵੀ ਪੜ੍ਹੋ : Punjab ਦੇ ਸਰਕਾਰੀ ਮੁਲਾਜ਼ਮਾਂ ਅੱਗੇ ਝੁਕੀ ਮਾਨ ਸਰਕਾਰ ; ਸ਼ੋਅ ਕੌਜ਼ ਨੋਟਿਸ ਲਿਆ ਵਾਪਿਸ, ਸਰਕਾਰੀ ਮੁਲਾਜ਼ਮਾਂ ਨੇ ਹੜਤਾਲ ਕੀਤੀ ਖਤਮ