Wed, Sep 9, 2026
Whatsapp

ਕੌਮੀ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਨਾਲ ਮੁਲਾਕਾਤ ਕਰ ਕੇ ਇਸ ਮਾਮਲੇ ਵਿਚ ਸੀ ਬੀ ਆਈ ਕੇਸ ਦਰਜ ਕਰਨ ਦੀ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਸਿਫਾਰਸ਼ ਕਰਨ ਦੀ ਕੀਤੀ ਅਪੀਲ

ਹਰਸਿਮਰਤ ਕੌਰ ਬਾਦਲ ਨੇ ਰਾਹਤਕਰ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਇਕ ਜਾਂਚ ਕਮੇਟੀ ਗਠਿਤ ਕਰਨ ਜੋ ਪੰਜਾਬ ਜਾ ਕੇ ਦੋਵੇਂ ਸ਼ਿਕਾਇਤਕਰਤਾ ਮਹਿਲਾਵਾਂ ਤੇ ਉਹਨਾਂ ਦੇ ਪਰਿਵਾਰਾਂ ਦੇ ਇਕ ਸੁਰੱਖਿਆ ਤੇ ਵਿਸ਼ਵਾਸਭਰੇ ਮਾਹੌਲ ਵਿਚ ਬਿਆਨ ਦਰਜ ਕਰੇ

Reported by:  PTC News Desk  Edited by:  Amritpal Singh -- September 09th 2026 10:28 AM
ਕੌਮੀ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਨਾਲ ਮੁਲਾਕਾਤ ਕਰ ਕੇ ਇਸ ਮਾਮਲੇ ਵਿਚ ਸੀ ਬੀ ਆਈ ਕੇਸ ਦਰਜ ਕਰਨ ਦੀ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਸਿਫਾਰਸ਼ ਕਰਨ ਦੀ ਕੀਤੀ ਅਪੀਲ

ਕੌਮੀ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਨਾਲ ਮੁਲਾਕਾਤ ਕਰ ਕੇ ਇਸ ਮਾਮਲੇ ਵਿਚ ਸੀ ਬੀ ਆਈ ਕੇਸ ਦਰਜ ਕਰਨ ਦੀ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਸਿਫਾਰਸ਼ ਕਰਨ ਦੀ ਕੀਤੀ ਅਪੀਲ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਬਠਿੰਡਾ ਦੇ ਐਮ ਪੀ ਹਰਸਿਮਰਤ ਕੌਰ ਬਾਦਲ ਨੇ ਅੱਜ ਦਿੱਲੀ ਵਿਖੇ ਕੌਮੀ ਮਹਿਲਾ ਕਮਿਸ਼ਨ ਨੂੰ ਅਪੀਲ ਕੀਤੀ ਕਿ ਉਹ ਜ਼ਬਰ ਜਨਾਹ ਦੇ ਦੋ ਕੇਸਾਂ ਵਿਚ ਮੁਲਜ਼ਮਾਂ ਨੂੰ ਬਚਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਦੀ ਪਤਨੀ ਡਾ. ਗੁਰਪ੍ਰੀਤ ਕੌਰ ਤੇ ਉਹਨਾਂ ਦੇ ਸਾਥੀਆਂ ਵੱਲੋਂ 5 ਕਰੋੜ ਰੁਪਏ ਰਿਸ਼ਵਤ ਲੈਣ ਲਈ ਉਹਨਾਂ ਖਿਲਾਫ ਐਫ ਆਈ ਆਰ ਦਰਜ ਕਰਨ ਦੀ ਪੰਜਾਬ ਸਰਕਾਰ ਨੂੰ ਹਦਾਇਤ ਦੇਣ।

ਬਠਿੰਡਾ ਦੇ ਐਮ ਪੀ, ਜਿਹਨਾਂ ਨੇ ਅੱਜ ਸ਼ਾਮ ਕੌਮੀ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਵਿਜੇ ਕਿਸ਼ੋਰ ਰਾਹਤਕਰ ਨਾਲ ਮੁਲਾਕਾਤ ਕੀਤੀ, ਨੇ ਕਿਹਾ ਕਿ ਇਹ ਐਫ ਆਈ ਆਰ ਮੁੱਖ ਮੰਤਰੀ ਦੀ ਪਤਨੀ ਤੇ ਉਹਨਾਂ ਦੇ ਸਾਥੀਆਂ ਖਿਲਾਫ ਕੌਮੀ ਮਹਿਲਾ ਕਮਿਸ਼ਨ ਐਕਟ 1990 ਦੀ ਧਾਰਾ 10 ਦੇ ਤਹਿਤ ਨੋਟਿਸ ਲੈਂਦਿਆਂ ਦਰਜ ਹੋਣੀ ਚਾਹੀਦੀ ਹੈ। ਉਹਨਾਂ ਨੇ ਕਮਿਸ਼ਨ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਸਿਫਾਰਸ਼ ਕਰੇ ਕਿ ਇਕ ਸੀ ਬੀ ਆਈ ਜਾਂਚ ਸ਼ੁਰੂ ਕਰ ਕੇ ਅੰਮ੍ਰਿਤਸਰ ਤੇ ਮੁਹਾਲੀ ਵਿਚ ਦਰਜ ਹੋਏ ਦੋ ਜ਼ਬਰ ਜਨਾਹ ਦੇ ਕੇਸਾਂ ਨੂੰ ਮੁੱਖ ਮੰਤਰੀ ਦੇ ਪਰਿਵਾਰ ਦੇ ਜ਼ੋਰ ਦੇਣ ’ਤੇ ਰਫਾ ਦਫਾ ਕਰਨ ਦੇ ਮਾਮਲੇ ਦੀ ਵੀ ਜਾਂਚ ਹੋਵੇ।

ਹਰਸਿਮਰਤ ਕੌਰ ਬਾਦਲ ਨੇ ਕਮਿਸ਼ਨ ਨੇ ਧਿਆਨ ਵਿਚ ਲਿਆਂਦਾ ਕਿ ਪੰਜਾਬ ਪੁਲਿਸ ਨੇ ਅੰਮ੍ਰਿਤਸਰ ਤੇ ਮੁਹਾਲੀ ਵਿਚ ਦੋ ਮਹਿਲਾਵਾਂ ਵੱਲੋਂ ਦਰਜ ਕਰਵਾਏ ਜ਼ਬਰ ਜਨਾਹ ਦੇ ਮਾਮਲਿਆਂ ਵਿਚ ਜਾਂਚ ਨੂੰ ਤਰਕਸੰਗਤ ਨਤੀਜੇ ਤੱਕ ਲਿਜਾਣ ਦੀ ਥਾਂ ’ਤੇ ਇਹਨਾਂ ਨੂੰ ਖੁਰਦ ਬੁਰਦ ਕਰ ਦਿੱਤਾ। ਉਹਨਾਂ ਕਿਹਾ ਕਿ ਇਕਪਾਸੜ ਤੌਰ ’ਤੇ ਕੇਸ ਰੱਦ ਕਰਨ ਦੀਆਂ ਰਿਪੋਰਟਾਂ ਦਾਇਰ ਕਰਨ ਅਤੇ ਮੁਲਜ਼ਮ ਮੀਡੀਆ ਇਨਫਲੂਐਂਸਰ ਗੁਰੀ ਚਹਿਲ ਨੂੰ ਗ੍ਰਿਫਤਾਰੀ ਦੇ ਦੋ ਮਹੀਨਿਆਂ ਵਿਚ ਹੀ ਰਿਹਾਅ ਕਰਵਾਉਣ ਵਾਲੇ ਪੁਲਿਸ ਅਫਸਰਾਂ ਦੇ ਖਿਲਾਫ ਸੀ ਬੀ ਆਈ ਜਾਂਚ ਹੋਣੀ ਚਾਹੀਦੀ ਹੈ।

ਬਾਦਲ ਨੇ ਰਾਹਤਕਰ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਇਕ ਜਾਂਚ ਕਮੇਟੀ ਗਠਿਤ ਕਰਨ ਜੋ ਪੰਜਾਬ ਜਾ ਕੇ ਦੋਵੇਂ ਸ਼ਿਕਾਇਤਕਰਤਾ ਮਹਿਲਾਵਾਂ ਤੇ ਉਹਨਾਂ ਦੇ ਪਰਿਵਾਰਾਂ ਦੇ ਇਕ ਸੁਰੱਖਿਆ ਤੇ ਵਿਸ਼ਵਾਸਭਰੇ ਮਾਹੌਲ ਵਿਚ ਬਿਆਨ ਦਰਜ ਕਰੇ। ਉਹਨਾਂ ਕਿਹਾ ਕਿ ਇਕ ਵਾਰ ਇਹ ਪ੍ਰਕਿਰਿਆ ਮੁਕੰਮਲ ਹੋਣ ’ਤੇ ਡੀ ਜੀ ਪੀ, ਕਮਿਸ਼ਨਰ ਆਫ ਪੁਲਿਸ ਅੰਮ੍ਰਿਤਸਰ, ਐਸ ਐਸ ਪੀ ਐਸ ਏ ਐਸ ਨਗਰ ਅਤੇ ਸਪੈਸ਼ਲ ਡੀ ਜੀ ਪੀ ਜਿਹਨਾਂ ਨੂੰ ਹਾਈ ਕੋਰਟ ਨੇ ਅੰਮ੍ਰਿਤਸਰ ਦੀ ਜਾਂਚ ਸੌਂਪੀ ਸੀ ਨੂੰ ਧਾਰਾ 10 (4) ਦੇ ਤਹਿਤ ਮੁਲਜ਼ਮ ਦੀ ਹਿਰਾਸਤ ਤੇ ਜੇਲ੍ਹ ਤਬਦੀਲੀ ਦਾ ਸਾਰਾ ਰਿਕਾਰਡ ਲੈ ਕੇ ਤਲਬ ਕੀਤਾ ਜਾਵੇ।

ਉਹਨਾਂ ਨੇ ਆਡੀਓ ਰਿਕਾਰਡਿੰਗਾਂ, ਤਸਵੀਰਾਂ, ਸੀ ਸੀ ਟੀ ਵੀ ਫੁਟੇਜ ਅਤੇ ਸਬੰਧਤ ਵਿਅਕਤੀਆਂ ਦੇ ਕਾਲ ਰਿਕਾਰਡ ਦੇ ਵੇਰਵੇ ਸਮੇਤ ਸਾਰੇ ਇਲੈਕਟ੍ਰਾਨਿਕ ਸਬੂਤ ਸਾਂਭ ਕੇ ਰੱਖਣ ਤੇ ਉਹਨਾਂ ਦੀ ਫੋਰੈਂਸਿਕ ਜਾਂਚ ਦੀ ਵੀ ਮੰਗ ਕੀਤੀ। ਉਹਨਾਂ ਨੇ ਇਹ ਵੀ ਅਪੀਲ ਕੀਤੀ ਕਿ ਗਵਾਹਾਂ ਨੂੰ ਗਵਾਹ ਸੁਰੱਖਿਆ ਸਕੀਮ ਤਹਿਤ ਰੱਖਿਆ ਜਾਵੇ ਅਤੇ ਮੁਲਜ਼ਮਾਂ ਦੇ ਖਿਲਾਫ ਐਲ ਓ ਸੀ ਜਾਰੀ ਕੀਤੀ ਜਾਵੇ ਤਾਂ ਜੋ ਉਹਨਾਂ ਨੂੰ ਵਾਪਸ ਲਿਆ ਕੇ ਉਹਨਾਂ ਨੂੰ ਮੁਕੱਦਮੇ ਦਾ ਸਾਹਮਣਾ ਕਰਵਾਇਆ ਜਾਵੇ।

ਕੌਮੀ ਮਹਿਲਾ ਕਮਿਸ਼ਨ ਦੇ ਚੇਅਰਮੈਨ ਨਾਲ ਮੁਲਾਕਾਤ ਕਰਨ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਬਾਦਲ ਨੇ ਕਿਹਾ ਕਿ ਪੰਜਾਬ ਦੀ ਧੀ ਹੋਣ ਦੇ ਨਾਅਤੇ ਉਹ ਉਸ ਵੇਲੇ ਚੁੱਪ ਨਹੀਂ ਰਹਿ ਸਕਦੇ ਜਦੋਂ ਸਾਡੀਆਂ ਧੀਆਂ ਦੀ ਸੁਰੱਖਿਆ ਨਾਲ ਮੁੱਖ ਮੰਤਰੀ ਦੇ ਘਰੋਂ ਸੌਦੇਬਾਜ਼ੀ ਕੀਤੀ ਜਾ ਰਹੀ ਹੋਵੇ। ਉਹਨਾਂ ਇਹ ਵੀ ਸਪਸ਼ਟ ਕੀਤਾ ਕਿ ਉਹਨਾਂ ਨੇ ਮਹਿਲਾ ਕਮਿਸ਼ਨ ਕੋਲ ਉਦੋਂ ਪਹੁੰਚ ਕੀਤੀ ਹੈ ਜਦੋਂ ਪੀੜਤਾਂ ਦੀ ਪੱਤ ਦੀ ਰਾਖੀ ਲਈ ਬਣੇ ਹਰ ਦਫਤਰ ਦੇ ਬੂਹੇ ਨਿਆਂ ਹਾਸਲ ਕਰਨ ਵਾਸਤੇ ਬੰਦ ਹਨ।

ਉਹਨਾਂ ਨੇ ਇਹ ਵੀ ਦੱਸਿਆ ਕਿ ਕਿਵੇਂ ਉਹਨਾਂ ਨੇ ਦਸਤਾਵੇਜ਼ ਸੌਂਪੇ ਹਨ ਜਿਸ ਵਿਚ ਅਮਰਦੀਪ ਗਰੇਵਾਲ ਜੋ ਕਿ ਮੁੱਖ ਮੰਤਰੀ ਦੀ ਪਤਨੀ ਦਾ ਰਿਸ਼ਤੇਦਾਰ ਹੈ, ਦੇ ਕੰਮ ਕਰਨ ਦੇ ਤਰੀਕੇ ਦਾ ਪਤਾ ਚਲਦਾ ਹੈ ਕਿ ਕਿਵੇਂ ਜ਼ਬਰ ਜਨਾਹ ਦੇ ਮੁਲਜ਼ਮ ਨੂੰ ਬਚਾਇਆ ਗਿਆ। ਉਹਨਾਂ ਕਿਹਾ ਕਿ ਅਮਰਦੀਪ ਗਰੇਵਾਲ ਨੇ ਵਿਚੋਲੇ ਸਿਮਰਜੀਤ ਹੁੰਦਲ ਨੂੰ ਸਪਸ਼ਟ ਕਿਹਾ ਹੈ ਕਿ ਇਕ ਵਾਰ ’ਮਾਣ ਤਾਣ’ ਕਰ ਦਿੱਤਾ ਗਿਆ ਅਤੇ ਪੇਸ਼ਗੀ ਦੇ ਦਿੱਤੀ ਗਈ ਤਾਂ ਕੰਮ ਹੋ ਜਾਵੇਗਾ। ਉਹਨਾਂ ਦੱਸਿਆ ਕਿ ਗਰੇਵਾਲ ਨੇ ਵਿਚੋਲੇ ਨੂੰ ਮੁੱਖ ਮੰਤਰੀ ਦੀ ਪਤਨੀ ਨਾਲ 20 ਮਈ ਨੂੰ ਮਿਲਾਉਣ ਦਾ ਇਕਰਾਰ ਕੀਤਾ ਤੇ ਉਸਨੂੰ ਉਸਦੇ ਚੰਡੀਗੜ੍ਹ ਰੈਸਟੋਰੈਂਟ ਵਿਚ ਕੀਤੀ ਜਾ ਰਹੀ ਸੌਦੇਬਾਜ਼ੀ ਵੇਲੇ ਦੀ ਤਸਵੀਰ ਵੀ ਭੇਜੀ ਤਾਂ ਜੋ ਪੁਖ਼ਤਾ ਸਬੂਤ ਦਿੱਤੇ ਜਾ ਸਕਣ। ਉਹਨਾਂ ਕਿਹਾ ਕਿ ਰੈਸਟੋਰੈਂਟ ਦੀ ਸੀ ਸੀ ਟੀ ਵੀ ਫੁਟੇਜ ਤੋਂ ਇਸ ਮੀਟਿੰਗ ਦਾ ਸਮਾਂ ਤੇ ਤਾਰੀਕ ਦਾ ਪਤਾ ਲਾਇਆ ਜਾ ਸਕਦਾ ਹੈ।

ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਗਰੇਵਾਲ ਨੇ ਇਹ ਵੀ ਆਖਿਆ ਸੀ ਕਿ ਇਕ ਵਾਰ ਰਿਸ਼ਵਤ ਦਾ ਪੈਸਾ ਮਿਲ ਗਿਆ ਤਾਂ ਫੋਨ ਉਹਨਾਂ ਅਫਸਰਾਂ ਨੂੰ ਚਲੇ ਜਾਣਗੇ ਜਿਹਨਾਂ ਦੇ ਨਾਮ ਉਸਨੇ ਦੱਸੇ ਹਨ ਤੇ ਫਿਰ ਮੁਲਜ਼ਮ ਨੂੰ ਉਸਦੀ ਮਰਜ਼ੀ ਦੀ ਜੇਲ੍ਹ ਵਿਚ ਭੇਜ ਦਿੱਤਾ ਜਾਵੇਗਾ ਅਤੇ ਹਸਪਤਾਲ ਵੀ ਰੈਫਰ ਕਰ ਦਿੱਤਾ ਜਾਵੇਗਾ ਜਿੋਥ ਉਹ ਆਪਣੀ ਲੋੜ ਮੁਤਾਬਕ ਨਸ਼ੇ ਵੀ ਲੈ ਸਕਦਾ ਹੈ ਤੇ ਉਸਦੇ ਖਿਲਾਫ ਸਾਰੇ ਦੋਸ਼ ਵੀ ਖਾਰਜ ਹੋ ਜਾਣਗੇ। ਉਹਨਾਂ ਕਿਹਾ ਕਿ ਇਸ ਸਾਰੇ ਖਰੜੇ ਮੁਤਾਬਕ ਹੀ ਕੰਮ ਹੋਇਆ ਜਿਸ ਤੋਂ ਪਤਾ ਚਲਦਾ ਹੈ ਕਿ ਮੁੱਖ ਮੰਤਰੀ ਦੀ ਪਤਨੀ ਨੇ ਗੁਰੀ ਚਹਿਲ ਦੇ ਖਿਲਾਫ ਜ਼ਬਰ ਜਨਾਹ ਦੇ ਦੋ ਕੇਸ ਰੱਦ ਕਰਵਾਉਣ ਲਈ ਰਿਸ਼ਵਤ ਦੀ ਸੌਦੇਬਾਜ਼ੀ ਪੱਕੀ ਕਰ ਲਈ ਸੀ। ਉਹਨਾਂ ਕਿਹਾ ਕਿ ਇਹੀ ਕਾਰਨ ਹੈ ਕਿ ਮੁਲਜ਼ਮ ਨੂੰ ਦੋ ਮਹੀਨਿਆਂ ਵਿਚ ਹੀ ਜੇਲ੍ਹ ਵਿਚੋਂ ਕੱਢ ਦਿੱਤਾ ਗਿਆ ਤੇ ਉਹ ਦੇਸ਼ ਵਿਚੋਂ ਭੱਜ ਗਿਆ।

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK