Punjab ਦੇ ਇਸ ਮਸ਼ਹੂਰ ਗਾਇਕ ’ਤੇ ਕੈਨੇਡਾ ’ਚ ਸ਼ੋਅ ਮਗਰੋਂ ਉਸਦੇ ਕਾਫਿਲੇ ’ਤੇ ਹੋਇਆ ਹਮਲਾ, ਹਮਲਾਵਰਾਂ ਨੇ ਚਲਾਈਆਂ ਤਾਬੜਤੋੜ ਗੋਲੀਆਂ
ਕੈਨੇਡਾ ਦੇ ਐਬਟਸਫੋਰਡ ਵਿੱਚ ਇੱਕ ਸ਼ੋਅ ਮਗਰੋਂ ਪੰਜਾਬ ਦੇ ਇੱਕ ਨਾਮੀ ਗਾਇਕ ਦੇ ਕਾਫਿਲੇ ’ਤੇ ਫਾਇਰਿੰਗ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਕਿਹਾ ਜਾ ਰਿਹਾ ਹੈ ਕਿ ਪੰਜਾਬੀ ਗਾਇਕ ਐਮੀ ਵਿਰਕ ਦੇ ਕਾਫਲੇ 'ਤੇ ਗੋਲੀਬਾਰੀ ਹੋਈ ਹੈ। ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਹਾਸਿਲ ਹੋਈ ਹੈ।
ਐਬਟਸਫੋਰਡ ਪੁਲਿਸ ਨੇ 2500-ਬਲਾਕ ਮੈਕਕੈਲਮ ਰੋਡ 'ਤੇ ਗੋਲੀਬਾਰੀ ਦੀ ਪੁਸ਼ਟੀ ਕੀਤੀ ਹੈ। ਹਾਲਾਂਕਿ, ਪੁਲਿਸ ਨੇ ਅਜੇ ਤੱਕ ਇਹ ਸਪੱਸ਼ਟ ਨਹੀਂ ਕੀਤਾ ਹੈ ਕਿ ਗੋਲੀਬਾਰੀ ਦਾ ਨਿਸ਼ਾਨਾ ਕੌਣ ਸੀ ਜਾਂ ਕੀ ਐਮੀ ਵਿਰਕ ਗੱਡੀ ਵਿੱਚ ਸੀ ?
ਦੱਸ ਦਈਏ ਕਿ ਇਹ ਘਟਨਾ ਸ਼ਨੀਵਾਰ ਦੇ ਸ਼ੋਅ ਤੋਂ ਬਾਅਦ ਵਾਪਰੀ। ਪੁਲਿਸ ਦੇ ਅਨੁਸਾਰ, ਬੀਤੀ ਰਾਤ 11 ਵਜੇ ਤੋਂ ਬਾਅਦ, ਇੱਕ ਗੂੜ੍ਹੇ ਰੰਗ ਦੀ ਐਸਯੂਵੀ ਵਿੱਚ ਸਵਾਰ ਲੋਕਾਂ ਨੇ ਇੱਕ ਹੋਰ ਵਾਹਨ 'ਤੇ ਕਈ ਗੋਲੀਆਂ ਚਲਾਈਆਂ। ਇਸ ਘਟਨਾ ਵਿੱਚ ਕੋਈ ਜ਼ਖਮੀ ਨਹੀਂ ਹੋਇਆ।
ਗੋਲੀਬਾਰੀ ਤੋਂ ਥੋੜ੍ਹੀ ਦੇਰ ਬਾਅਦ, ਸਨੀਸਾਈਡ ਪਲੇਸ ਦੇ 2400-ਬਲਾਕ ਵਿੱਚ ਇੱਕ ਐਸਯੂਵੀ ਨੂੰ ਅੱਗ ਲੱਗਣ ਦੀਆਂ ਰਿਪੋਰਟਾਂ ਆਈਆਂ। ਪੁਲਿਸ ਮੌਕੇ 'ਤੇ ਪਹੁੰਚੀ ਅਤੇ ਵਾਹਨ ਨੂੰ ਪੂਰੀ ਤਰ੍ਹਾਂ ਸੜਿਆ ਹੋਇਆ ਪਾਇਆ। ਜਾਂਚਕਰਤਾ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਕੀ ਸੜਿਆ ਹੋਇਆ ਵਾਹਨ ਗੋਲੀਬਾਰੀ ਨਾਲ ਜੁੜਿਆ ਹੋਇਆ ਹੈ। ਕਿਹਾ ਜਾ ਰਿਹਾ ਹੈ ਕਿ ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਐਮੀ ਵਿਰਕ ਸਮੇਤ ਚਾਰ ਸਵਾਰ ਇਸ ਹਮਲੇ ਵਿੱਚ ਵਾਲ-ਵਾਲ ਬਚ ਗਏ।
ਰਿਪੋਰਟਾਂ ਅਨੁਸਾਰ, ਐਮੀ ਵਿਰਕ ਐਬਟਸਫੋਰਡ ਦੇ ਰੋਜਰ ਫੋਰਡ ਵਿੱਚ ਆਪਣਾ ਸ਼ੋਅ ਖਤਮ ਕਰਕੇ ਹੀ ਆਏ ਸੀ ਜਦੋਂ ਉਨ੍ਹਾਂ ਦੀ ਕਾਰ 'ਤੇ ਕਥਿਤ ਤੌਰ ’ਤੇ ਸੱਤ ਤੋਂ ਦਸ ਗੋਲੀਆਂ ਚਲਾਈਆਂ ਗਈਆਂ। ਗੋਲੀਆਂ ਗੱਡੀ ਦੀ ਪਿਛਲੀ ਖਿੜਕੀ ਵਿੱਚ ਲੱਗੀਆਂ, ਪਰ ਅੰਦਰ ਕੋਈ ਜ਼ਖਮੀ ਨਹੀਂ ਹੋਇਆ।
ਸਥਾਨਕ ਸੂਤਰਾਂ ਅਨੁਸਾਰ, ਐਮੀ ਵਿਰਕ ਦਾ 5 ਸਤੰਬਰ ਦੀ ਰਾਤ ਨੂੰ ਐਬਟਸਫੋਰਡ ਦੇ ਰੋਜਰਸ ਫੋਰਮ ਹਾਲ ਵਿੱਚ ਇੱਕ ਪ੍ਰੋਗਰਾਮ ਸੀ। ਦਾਅਵਾ ਕੀਤਾ ਜਾ ਰਿਹਾ ਹੈ ਕਿ ਪ੍ਰੋਗਰਾਮ ਖਤਮ ਹੋਣ ਤੋਂ ਬਾਅਦ, ਰਾਤ 11 ਵਜੇ ਦੇ ਕਰੀਬ, ਐਮੀ ਵਿਰਕ ਵਾਹਨਾਂ ਦੇ ਕਾਫਲੇ ਨਾਲ ਸ਼ਹਿਰ ਲਈ ਰਵਾਨਾ ਹੋ ਗਿਆ। ਉਸ ਸਮੇਂ, ਇੱਕ ਹੋਰ ਵਾਹਨ ਵਿੱਚ ਸਵਾਰ ਲੋਕਾਂ ਨੇ ਕਾਫਲੇ ਵਿੱਚ ਇੱਕ ਰੋਲਸ ਰਾਇਸ 'ਤੇ ਗੋਲੀਬਾਰੀ ਕੀਤੀ।
ਇਹ ਵੀ ਪੜ੍ਹੋ : Parmish Verma Firing Case : ਪਰਮੀਸ਼ ਵਰਮਾ ਗੋਲੀਕਾਂਡ 'ਚ ਅਦਾਲਤ 'ਚ ਸਖ਼ਤ ਰੁਖ਼, 4 ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਗੈਰ-ਜ਼ਮਾਨਤੀ ਵਾਰੰਟ ਜਾਰੀ P
- PTC NEWS