ਪੰਜਾਬ ਕੋਲ LPG ਦਾ ਸਿਰਫ਼ 6 ਦਿਨਾਂ ਦਾ ਸਟਾਕ, ਪਰ ਨਹੀਂ ਲੱਗੇਗਾ Lockdown, CM ਮਾਨ ਨੇ ਵਾਢੀ ਸੀਜ਼ਨ ਲਈ ਕੇਂਦਰ ਤੋਂ ਮੰਗਿਆ ਵਾਧੂ ਡੀਜ਼ਲ

Punjab fuel shortage update : ਮੁੱਖ ਮੰਤਰੀ ਮਾਨ ਨੇ ਪੰਜਾਬ 'ਚ ਗੈਸ, ਡੀਜਲ ਅਤੇ ਪੈਟਰੋਲ ਨੂੰ ਲੈ ਕੇ ਵੱਡੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਦੇਰ ਸ਼ਾਮ ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਕੋਲ ਇਸ ਸਮੇਂ ਸਿਰਫ਼ 6 ਦਿਨਾਂ ਦਾ LPG ਦਾ ਸਟਾਕ ਹੈ।

By  KRISHAN KUMAR SHARMA March 28th 2026 06:55 PM -- Updated: March 28th 2026 07:22 PM

Punjab fuel shortage update : ਈਰਾਨ-ਇਜਰਾਈਲ ਤੇ ਅਮਰੀਕਾ ਜੰਗ ਨਾਲ ਉਭਰੇ ਵਿਸ਼ਵ ਸੰਕਟ ਨਾਲ ਭਾਰਤ 'ਤੇ ਵੀ ਵੱਡਾ ਅਸਰ ਪਿਆ ਹੈ, ਜਿਸ ਨਾਲ ਗੈਸ, ਡੀਜ਼ਲ ਤੇ ਪੈਟਰੋਲ ਦੀ ਸਪਲਾਈ 'ਤੇ ਵੱਡਾ ਅਸਰ ਪਿਆ ਹੈ। ਪੰਜਾਬ ਵਿੱਚ ਬਠਿੰਡਾ ਤੇ ਲੁਧਿਆਣਾ ਵਿੱਚ ਤੇਲ ਖਤਮ ਹੋਣ ਤੋਂ ਬਾਅਦ ਕੁੱਲ 3 ਪੈਟਰੋਲ ਪੰਪਾਂ ਡਰਾਈ ਐਲਾਨਿਆ ਗਿਆ ਹੈ। ਲੋਕਾਂ 'ਚ ਲਾਕ-ਡਾਊਨ ਨੂੰ ਲੈ ਕੇ ਵੀ ਹਾਹਾਕਾਰ ਵਾਲੀ ਸਥਿਤੀ ਬਣੀ ਹੋਈ ਹੈ। ਇਸ ਵਿਚਾਲੇ ਮੁੱਖ ਮੰਤਰੀ ਭਗਵੰਤ ਮਾਨ (CM Mann) ਨੇ ਪੰਜਾਬ 'ਚ ਗੈਸ, ਡੀਜਲ ਅਤੇ ਪੈਟਰੋਲ ਨੂੰ ਲੈ ਕੇ ਵੱਡੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਦੇਰ ਸ਼ਾਮ ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਕੋਲ ਇਸ ਸਮੇਂ ਸਿਰਫ਼ 6 ਦਿਨਾਂ ਦਾ LPG ਦਾ ਸਟਾਕ ਹੈ। ਸੀਐਮ ਮਾਨ ਨੇ ਨਾਲ ਹੀ ਪੰਜਾਬ 'ਚ ਲਾਕ-ਡਾਊਨ ਦੀ ਗੱਲ ਤੋਂ ਇਨਕਾਰ ਕਰਦਿਆਂ ਕਿਹਾ ਕਿ ਲਾਕ-ਡਾਊਨ ਨਹੀਂ ਲੱਗੇਗਾ। 

ਇੱਥੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਪੀਐਮ ਮੋਦੀ ਨਾਲ ਸ਼ੁੱਕਰਵਾਰ ਸ਼ਾਮ ਨੂੰ ਵਰਚੁਅਲ ਮੀਟਿੰਗ ਦੌਰਾਨ ਉਨ੍ਹਾਂ ਨੇ ਵਾਢੀ ਸੀਜ਼ਨ ਦੌਰਾਨ ਫਸਲ ਦੀ ਸੁਚਾਰੂ ਕਟਾਈ ਅਤੇ ਢੋਆ-ਢੁਆਈ ਯਕੀਨੀ ਬਣਾਉਣ ਲਈ ਪੈਟਰੋਲ ਅਤੇ ਡੀਜ਼ਲ ਦੀ ਨਿਯਮਤ ਸਪਲਾਈ ਦੀ ਵਾਧੂ ਲੋੜ ਲਈ ਮੰਗ ਕੀਤੀ ਹੈ।

ਪੰਜਾਬ ਕੋਲ ਕਿੰਨਾ ਗੈਸ, ਪੈਟਰੋਲ ਤੇ ਡੀਜ਼ਲ ?

ਇਸ ਮੌਕੇ ਉਨ੍ਹਾਂ ਨੇ ਪੰਜਾਬ ਵਿੱਚ ਗੈਸ, ਪੈਟਰੋਲ ਤੇ ਡੀਜ਼ਲ ਸਪਲਾਈ ਨੂੰ ਲੈ ਕੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਇਸ ਵੇਲੇ ਸੂਬੇ ਵਿੱਚ 12 ਤੋਂ 14 ਦਿਨਾਂ ਦਾ ਪੈਟਰੋਲ ਅਤੇ ਡੀਜ਼ਲ ਅਤੇ ਛੇ ਦਿਨਾਂ ਦਾ ਐਲ.ਪੀ.ਜੀ. ਦਾ ਸਟਾਕ ਹੈ, ਜੋ ਆਮ ਤੌਰ 'ਤੇ ਸਾਲ ਭਰ ਇੱਕੋ ਜਿਹਾ ਰਹਿੰਦਾ ਹੈ। ਇਹ ਸਟਾਕ ਬਰਕਰਾਰ ਹੈ ਅਤੇ ਸਪਲਾਈ ਬੇਰੋਕ ਜਾਰੀ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ 41 ਦੇਸ਼ਾਂ ਨਾਲ ਦਰਾਮਦ ਸਮਝੌਤੇ ਹਨ ਅਤੇ ਕੌਮੀ ਪੱਧਰ 'ਤੇ 60 ਦਿਨਾਂ ਦਾ ਪੈਟਰੋਲ ਤੇ ਡੀਜ਼ਲ ਸਟਾਕ ਅਤੇ 30 ਦਿਨਾਂ ਦਾ ਐਲ.ਪੀ.ਜੀ. ਸਟਾਕ ਪਹਿਲਾਂ ਹੀ ਸੁਰੱਖਿਅਤ ਕੀਤਾ ਜਾ ਚੁੱਕਾ ਹੈ।

ਪੰਜਾਬ 'ਚ ਨਹੀਂ ਲੱਗੇਗਾ ਲਾਕ-ਡਾਊਨ : ਸੀਐਮ

ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ, “ਵੀਰਵਾਰ ਤੱਕ ਐਲ.ਪੀ.ਜੀ. ਰੀਫਿਲਿੰਗ ਲਈ 71,000 ਬੇਨਤੀਆਂ ਪ੍ਰਾਪਤ ਹੋਈਆਂ ਸਨ, ਜਿਨ੍ਹਾਂ ਵਿੱਚੋਂ 69,000 ਪਹਿਲਾਂ ਹੀ ਡਿਲੀਵਰ ਕੀਤੀਆਂ ਜਾ ਚੁੱਕੀਆਂ ਹਨ। ਸੂਬੇ ਵਿੱਚ ਕਿਸੇ ਵੀ ਤਾਲਾਬੰਦੀ ਦੀ ਕੋਈ ਸੰਭਾਵਨਾ ਨਹੀਂ ਹੈ ਅਤੇ ਸਭ ਕੁਝ ਸੁਚਾਰੂ ਢੰਗ ਨਾਲ ਕੰਮ ਕਰ ਰਿਹਾ ਹੈ। ਕੁੱਲ 1,497 ਥਾਈਂ ਜਾਂਚ ਕੀਤੀ ਗਈ, ਜਿਸ ਦੌਰਾਨ 301 ਐਲ.ਪੀ.ਜੀ. ਸਿਲੰਡਰ ਜ਼ਬਤ ਕੀਤੇ ਗਏ ਹਨ।” ਉਨ੍ਹਾਂ ਅੱਗੇ ਕਿਹਾ, “ਪੰਜਾਬ ਸਰਕਾਰ ਇਹ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ ਖੇਤੀਬਾੜੀ ਅਤੇ ਉਦਯੋਗ ਦੋਵਾਂ ਨੂੰ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਦਾ ਸਾਹਮਣਾ ਨਾ ਕਰਨਾ ਪਵੇ। ਐਲ.ਪੀ.ਜੀ., ਪੈਟਰੋਲ ਅਤੇ ਡੀਜ਼ਲ ਨਾਲ ਸਬੰਧਤ ਮਸਲਿਆਂ ਲਈ ਹੈਲਪਲਾਈਨ ਨੰਬਰ 0172-3321001 ਸ਼ੁਰੂ ਕੀਤਾ ਗਿਆ ਹੈ।”

Related Post