Sat, Mar 28, 2026
Whatsapp

ਸ਼੍ਰੋਮਣੀ ਕਮੇਟੀ ਦੀ 'ਅੰਮ੍ਰਿਤ ਛਕੋ, ਸਿੰਘ ਸਜੋ' ਲਹਿਰ ਨੂੰ ਵੱਡਾ ਹੁੰਗਾਰਾ, 115 ਪ੍ਰਾਣੀਆਂ ਨੇ ਛਕੀ ਅੰਮ੍ਰਿਤ ਦੀ ਦਾਤ

Ajnala : ਭਾਈ ਤਾਰਾ ਸਿੰਘ ਜੀ ਦੇ 300 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਦੌਰਾਨ ਪੰਜ ਪਿਆਰੇ ਸਾਹਿਬਾਨ ਵੱਲੋਂ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਗਿਆ ਅਤੇ 115 ਪ੍ਰਾਣੀਆਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਗੁਰੂ ਵਾਲੇ ਬਣਨ ਦਾ ਸੁਭਾਗ ਹਾਸਲ ਕੀਤਾ।

Reported by:  PTC News Desk  Edited by:  KRISHAN KUMAR SHARMA -- March 28th 2026 07:40 PM -- Updated: March 28th 2026 07:45 PM
ਸ਼੍ਰੋਮਣੀ ਕਮੇਟੀ ਦੀ 'ਅੰਮ੍ਰਿਤ ਛਕੋ, ਸਿੰਘ ਸਜੋ' ਲਹਿਰ ਨੂੰ ਵੱਡਾ ਹੁੰਗਾਰਾ, 115 ਪ੍ਰਾਣੀਆਂ ਨੇ ਛਕੀ ਅੰਮ੍ਰਿਤ ਦੀ ਦਾਤ

ਸ਼੍ਰੋਮਣੀ ਕਮੇਟੀ ਦੀ 'ਅੰਮ੍ਰਿਤ ਛਕੋ, ਸਿੰਘ ਸਜੋ' ਲਹਿਰ ਨੂੰ ਵੱਡਾ ਹੁੰਗਾਰਾ, 115 ਪ੍ਰਾਣੀਆਂ ਨੇ ਛਕੀ ਅੰਮ੍ਰਿਤ ਦੀ ਦਾਤ

Amrit Chako Singh Sajo : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਵੱਲੋਂ ਚਲਾਈ ਜਾ ਰਹੀ “ਅੰਮ੍ਰਿਤ ਛਕੋ, ਸਿੰਘ ਸੱਜੋ” ਲਹਿਰ ਤਹਿਤ ਅੱਜ ਅਜਨਾਲਾ (Ajnala News) ਵਿੱਚ ਇਕ ਵਿਸ਼ਾਲ ਧਾਰਮਿਕ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਮਾਈ-ਭਾਈ ਗੁਰੂ ਘਰ ਨਾਲ ਜੁੜੇ ਅਤੇ ਗੁਰੂ ਦੇ ਜਹਾਜ਼ ਵਿੱਚ ਸਵਾਰ ਹੋਏ।

ਇਹ ਮਹਾਨ ਅੰਮ੍ਰਿਤ ਸੰਚਾਰ ਸਮਾਗਮ ਭਾਈ ਤਾਰਾ ਸਿੰਘ ਜੀ (Shaheed Bhai Tara Singh JI) ਦੇ 300 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਰਵਾਇਆ ਗਿਆ। ਸਮਾਗਮ ਦੌਰਾਨ ਪੰਜ ਪਿਆਰੇ ਸਾਹਿਬਾਨ ਵੱਲੋਂ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਗਿਆ ਅਤੇ 115 ਪ੍ਰਾਣੀਆਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਗੁਰੂ ਵਾਲੇ ਬਣਨ ਦਾ ਸੁਭਾਗ ਹਾਸਲ ਕੀਤਾ।


ਇਸ ਮੌਕੇ ਧਰਮ ਪ੍ਰਚਾਰ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਮੈਂਬਰ ਅਜੈਬ ਸਿੰਘ ਅਭਿਆਸੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ। ਉਨ੍ਹਾਂ ਨੇ ਕਿਹਾ ਕਿ ਸਰਹੱਦੀ ਖੇਤਰਾਂ ਵਿੱਚ ਧਰਮ ਪਰਿਵਰਤਨ ਵੱਡੇ ਪੱਧਰ ‘ਤੇ ਹੋ ਰਿਹਾ ਹੈ, ਜਿਸ ਨੂੰ ਦੇਖਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਚਾਰਕ ਲਗਾਤਾਰ ਪਿੰਡ-ਪਿੰਡ ਜਾ ਕੇ ਪ੍ਰਚਾਰ ਕਰ ਰਹੇ ਹਨ ਅਤੇ ਸੰਗਤਾਂ ਨੂੰ ਮੁੜ ਗੁਰੂ ਘਰ ਨਾਲ ਜੋੜਨ ਲਈ ਯਤਨਸ਼ੀਲ ਹਨ।

ਉਨ੍ਹਾਂ ਕਿਹਾ ਕਿ “ਅੰਮ੍ਰਿਤ ਛਕੋ, ਸਿੰਘ ਸੱਜੋ” ਮੁਹਿੰਮ ਦਾ ਮਕਸਦ ਨੌਜਵਾਨਾਂ, ਮਾਈ-ਭਾਈ ਅਤੇ ਪਰਿਵਾਰਾਂ ਨੂੰ ਗੁਰਮਤਿ ਜੀਵਨ ਨਾਲ ਜੋੜਨਾ ਹੈ, ਤਾਂ ਜੋ ਸਮਾਜ ਵਿੱਚ ਧਾਰਮਿਕ ਜਾਗਰੂਕਤਾ ਹੋਰ ਮਜ਼ਬੂਤ ਹੋ ਸਕੇ।

ਸਮਾਗਮ ਦੌਰਾਨ ਧਰਮ ਪ੍ਰਚਾਰ ਕਮੇਟੀ ਵੱਲੋਂ ਅੰਮ੍ਰਿਤ ਅਭਿਲਾਖੀ ਸੰਗਤਾਂ ਨੂੰ ਰਹਿਤ ਕਕਾਰ ਭੇਟ ਕੀਤੇ ਗਏ। ਇਸ ਸੇਵਾ ਨੂੰ ਲੈ ਕੇ ਸੰਗਤਾਂ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ ਅਤੇ ਗੁਰੂ ਘਰ ਪ੍ਰਤੀ ਸ਼ਰਧਾ ਦਾ ਵਿਲੱਖਣ ਮਾਹੌਲ ਬਣਿਆ ਰਿਹਾ।

- PTC NEWS

Top News view more...

Latest News view more...

PTC NETWORK
PTC NETWORK