Sangrur News : ਪੁਲਿਸ ਮੁਲਾਜ਼ਮ ਦੀ ਦਾਦਾਗਿਰੀ , CM ਸਿਕਿਉਰਟੀ ਚ ਤੈਨਾਤ ਪੁਲਿਸ ਮੁਲਾਜ਼ਮ ਦਾ ਪਾਇਪ ਪਾਉਣ ਨੂੰ ਲੈ ਕੇ ਗੁਆਂਢੀ ਨਾਲ ਪਿਆ ਪੰਗਾ
Sangrur News : ਸੰਗਰੂਰ ਦੇ ਪਿੰਡ ਸਾਦੀਹਰੀ 'ਚ ਇੱਕ ਪੁਲਿਸ ਮੁਲਾਜ਼ਮ ਦੀ ਦਾਦਾਗਿਰੀ ਦੇਖਣ ਨੂੰ ਮਿਲੀ ਹੈ। ਜਿੱਥੇ ਇੱਕ ਮੁਹੱਲੇ ਅੰਦਰ ਸਰਕਾਰੀ ਗਲੀ ਅਤੇ ਨਾਲੀ ਬਣਾਉਣ ਤੋਂ ਬਾਅਦ ਇੱਕ ਪਰਿਵਾਰ ਵੱਲੋਂ ਆਪਣੇ ਹੀ ਗੁਆਂਢੀ 'ਤੇ ਆਰੋਪ ਲਗਾਏ ਕਿ ਉਸ ਨੇ ਆਪਣੇ ਘਰ ਅੱਗੋਂ ਲੰਘਦੀ ਨਾਲੀ ਵਿੱਚ ਰਾਤ ਸਮੇਂ ਪਾਇਪ ਦੱਬ ਦਿੱਤਾ ਗਿਆ, ਜੋ ਕਿ ਨਾਂ ਕਿਸੇ ਪੰਚਾਇਤ ਦੀ ਸਹਿਮਤੀ ਲਈ ਗਈ ਅਤੇ ਨਾ ਕੋਈ ਮਨਜ਼ੂਰੀ ਲਈ
Sangrur News : ਸੰਗਰੂਰ ਦੇ ਪਿੰਡ ਸਾਦੀਹਰੀ 'ਚ ਇੱਕ ਪੁਲਿਸ ਮੁਲਾਜ਼ਮ ਦੀ ਦਾਦਾਗਿਰੀ ਦੇਖਣ ਨੂੰ ਮਿਲੀ ਹੈ। ਜਿੱਥੇ ਇੱਕ ਮੁਹੱਲੇ ਅੰਦਰ ਸਰਕਾਰੀ ਗਲੀ ਅਤੇ ਨਾਲੀ ਬਣਾਉਣ ਤੋਂ ਬਾਅਦ ਇੱਕ ਪਰਿਵਾਰ ਵੱਲੋਂ ਆਪਣੇ ਹੀ ਗੁਆਂਢੀ 'ਤੇ ਆਰੋਪ ਲਗਾਏ ਕਿ ਉਸ ਨੇ ਆਪਣੇ ਘਰ ਅੱਗੋਂ ਲੰਘਦੀ ਨਾਲੀ ਵਿੱਚ ਰਾਤ ਸਮੇਂ ਪਾਇਪ ਦੱਬ ਦਿੱਤਾ ਗਿਆ, ਜੋ ਕਿ ਨਾਂ ਕਿਸੇ ਪੰਚਾਇਤ ਦੀ ਸਹਿਮਤੀ ਲਈ ਗਈ ਅਤੇ ਨਾ ਕੋਈ ਮਨਜ਼ੂਰੀ ਲਈ।
ਉਕਤ ਸ਼ਿਕਾਇਤਕਰਤਾ ਤਰਸੇਮ ਸਿੰਘ ਨੇ ਕਿਹਾ ਕਿ ਉਕਤ ਵਿਅਕਤੀ ਬਲਕਾਰ ਸਿੰਘ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਮੈਂ ਪੁਲਿਸ ਮੁਲਾਜ਼ਮ ਹੈ ਅਤੇ ਸੀਐਮ ਸਕਿਉਰਟੀ ਵਿੱਚ ਤੈਨਾਤ ਹਾਂ, ਇਹ ਪਾਇਪ ਤਾਂ ਏਦਾਂ ਹੀ ਪਵੇਗਾ। ਤਰਸੇਮ ਸਿੰਘ ਅਤੇ ਹੋਰ ਲੋਕਾਂ ਨੇ ਮੰਗ ਕੀਤੀ ਹੈ ਕਿ ਇਹ ਪਾਇਪ ਕੱਢ ਦਿੱਤਾ ਜਾਵੇ ਤਾਂ ਜੋ ਲੋਕਾਂ ਦਾ ਘਰੇਲੂ ਪਾਣੀ ਨਾਲੀ ਵਿੱਚੋਂ ਅਸਾਨੀ ਨਾਲ ਨਿਕਲ ਸਕੇ।
ਉਧਰ ਜਦੋਂ ਉਕਤ ਵਿਅਕਤੀ ਦਾ ਪੱਖ ਜਾਨਣ ਲਈ ਉਨ੍ਹਾਂ ਨੂੰ ਫੋਨ ਲਗਾਇਆ ਤਾਂ ਉਨ੍ਹਾਂ ਕਿਹਾ ਕਿ ਮੈਨੂੰ ਛੁੱਟੀ ਨਹੀਂ ਮਿਲ਼ੀ ,ਮੈਂ ਮੰਗਲਵਾਰ ਤੱਕ ਪੱਖ ਰੱਖ ਦੇਵਾਂਗਾ ਪ੍ਰੰਤੂ ਉਸ ਤੋਂ ਬਾਅਦ ਜਦੋਂ ਉਨ੍ਹਾਂ ਨੂੰ 14 ਅਕਤੂਬਰ ਮੰਗਲਵਾਰ ਨੂੰ ਫੋਨ ਲਗਾਇਆ ਤਾਂ ਉਨ੍ਹਾਂ ਫੋਨ ਕੱਟ ਕੇ ਵੱਟਸਐਪ ਕਾਲ ਕੀਤੀ ਤੇ ਖ਼ਬਰ ਨਾਂ ਲਗਾਉ ਦੀ ਧਮਕੀ ਦਿੱਤੀ।
ਓਧਰ ਪਿੰਡ ਦੇ ਸਰਪੰਚ ਜਗਸੀਰ ਸਿੰਘ ਜੱਗਾ ਨਾਲ਼ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕੀ ਪੰਚਾਇਤ ਦੀ ਆਗਿਆ ਤੋਂ ਬਿਨਾਂ ਹੀ ਆਪਣੇ ਪੱਧਰ 'ਤੇ ਪਾਈਪ ਪਾਈ ਗਈ ਹੈ। ਮਾਮਲਾ ਬੀਡੀਪੀਓ ਦਫ਼ਤਰ ਵੀ ਪੁੱਜਿਆ ਹੋਇਆ ਹੈ। ਪੰਚਾਇਤ ਅਫ਼ਸਰ ਪ੍ਰਦੀਪ ਕੁਮਾਰ ਸ਼ਾਰਦਾ ਨੇ ਕਿਹਾ ਕਿ ਸਾਡੇ ਕੋਲ ਸ਼ਿਕਾਇਤ ਆਈ ਹੋਈ ਹੈ ,ਜੋ ਕਿ ਪੜਤਾਲ ਅਧੀਨ ਹੈ, ਜੋ ਆਰੋਪੀ ਹੋਵੇਗਾ ,ਉਸ ਮੁਤਾਬਿਕ ਹੀ ਕਾਰਵਾਈ ਕੀਤੀ ਜਾਵੇਗੀ।
ਹੁਣ ਦੇਖਣਾ ਇਹ ਹੋਵੇਗਾ ਕਿ CM ਸਕਿਉਰਟੀ ਵਿੱਚ ਤੈਨਾਤ ਹੋਂਣ ਦੀ ਆੜ ਲੈ ਕੇ ਨਾਲ਼ੀ ਦੇ ਛੋਟੇ ਜਿਹੇ ਮਸਲੇ ਕਾਰਨ ਹੀ ਗੁਆਂਢੀ ਨਾਲ ਵੈਰ ਪਾਉਣ ਵਾਲੇ ਉਕਤ ਪੁਲਸੀਏ ਖਿਲਾਫ ਵਿਭਾਗ ਕੀ ਕਾਰਵਾਈ ਕਰਦਾ ਹੈ।