ਪੰਜਾਬੀ ਯੂਨਿਵਰਸਿਟੀ ਨੂੰ ਹੋਇਆ ਕਰੋੜਾਂ ਦਾ ਨੁਕਸਾਨ, ਹਜਾਰਾਂ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ ਚ

UGC ਦੇ ਡਿਸਟੈਂਸ ਐਜੂਕੇਸ਼ਨ ਬਿਊਰੋ (DEB) ਦੁਆਰਾ ਮਨਜ਼ੂਰੀ ਵਾਪਸ ਲੈਣ ਤੋਂ ਬਾਅਦ, ਯੂਨੀਵਰਸਿਟੀ ਵਾਇਸ ਚਾਂਸਲਰ ਨੇ HOD ਅਤੇ ਇੱਕ ਸਹਾਇਰ ਕਲਰਕ ਨੂੰ ਮੁਅੱਤਲ ਕਰ ਦਿੱਤਾ ਹੈ

By  Shameela Khan July 26th 2023 11:34 AM -- Updated: July 26th 2023 12:00 PM
ਪੰਜਾਬੀ ਯੂਨਿਵਰਸਿਟੀ ਨੂੰ ਹੋਇਆ ਕਰੋੜਾਂ ਦਾ ਨੁਕਸਾਨ, ਹਜਾਰਾਂ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ ਚ

Punjabi University Patiala: ਪੰਜਾਬੀ ਯੂਨੀਵਰਸਿਟੀ ਨੇ ਡਿਸਟੈਂਸ ਐਜੂਕੇਸ਼ਨ ਦੇ ਸੀਨੀਅਰ ਫੈਕਲਟੀ ਅਤੇ ਵਿਭਾਗ ਦੇ ਮੁਖੀ HOD ਪ੍ਰੋਫੈਸਰ ਸਤਨਾਮ ਸਿੰਘ ਸੰਧੂ ਅਤੇ ਇੱਕ ਸਹਾਇਰ ਕਲਰਕ ਸੁਖਵਿੰਦਰ ਸਿੰਘ ਨੂੰ ਡਿਸਟੈਂਸ ਐਜੂਕੇਸ਼ਨ ਕੋਰਸ ਚਲਾਉਣ ਲਈ ਯੂ.ਜੀ.ਸੀ ਦੇ ਡਿਸਟੈਂਸ ਐਜੂਕੇਸ਼ਨ ਬਿਊਰੋ (ਡੀ.ਈ.ਬੀ) ਨੂੰ ਫੀਸ ਅਦਾ ਕਰਨ ਵਿੱਚ ਅਸਫਲ ਰਹਿਣ ਕਾਰਨ ਮੁਅੱਤਲ ਕਰ ਦਿੱਤਾ ਹੈ। ਯੂਨੀਵਰਸਿਟੀ ਦੁਆਰਾ ਪੇਸ਼ ਕੀਤੇ ਜਾਂਦੇ ਵੱਖ-ਵੱਖ ਡਿਸਟੈਂਸ ਸਿੱਖਿਆ ਕੋਰਸਾਂ ਵਿੱਚ ਲਗਭਗ 15,000 ਵਿਦਿਆਰਥੀ ਦਾਖਲ ਹਨ।


 ਸਾਲ 2023-24 ਲਈ ਦਾਖਲੇ ਵੀ ਕੀਤੇ ਗਏ ਮੁਅੱਤਲ: 

ਵਿਭਾਗ ਨੇ 31 ਮਾਰਚ ਤੋਂ ਪਹਿਲਾਂ ਡੀ.ਈ.ਬੀ ਨੂੰ ਆਨਲਾਈਨ ਫੀਸ ਅਦਾ ਕਰਨੀ ਸੀ ਮਨਜ਼ੂਰੀ ਨਾ ਮਿਲਣ ਦੇ ਨਤੀਜੇ ਵਜੋਂ, ਪੰਜਾਬੀ ਯੂਨੀਵਰਸਿਟੀ ਨੇ ਅਕਾਦਮਿਕ ਸਾਲ 2023-24 ਲਈ ਓਪਨ ਅਤੇ ਡਿਸਟੈਂਸ ਲਰਨਿੰਗ ਵਿਭਾਗ ਵਿੱਚ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਕੋਰਸਾਂ ਦੇ ਦਾਖਲੇ ਮੁਅੱਤਲ ਕਰ ਦਿੱਤੇ ਹਨ। ਡੀ.ਈ.ਬੀ ਦੇ ਫੈਸਲੇ ਨੇ ਨਾ ਸਿਰਫ ਯੂਨੀਵਰਸਿਟੀ ਦੀ ਸਾਖ ਨੂੰ ਗੰਧਲਾ ਕੀਤਾ ਹੈ ਬਲਕਿ ਇਸ ਨੂੰ ਵਿੱਤੀ ਤੌਰ 'ਤੇ ਵੀ ਪ੍ਰਭਾਵਿਤ ਕਰੇਗਾ ਕਿਉਂਕਿ ਡਿਸਟੈਂਸ ਸਿੱਖਿਆ ਯੂਨਿਵਰਸਿਟੀ ਦੀ ਕਮਾਈ ਦਾ ਇੱਕ ਮਹੱਤਵਪੂਰਨ ਸਰੋਤ ਸੀ।

ਸੋਮਵਾਰ ਨੂੰ ਜਦੋਂ ਯੂਨੀਵਰਸਿਟੀ ਨੇ ਇਹ ਫੈਸਲਾ ਲਿਆ ਤਾਂ ਵਾਈਸ-ਚਾਂਸਲਰ, ਪ੍ਰੋਫੈਸਰ ਅਰਵਿੰਦ ਖੁਦ ਅਦਾਲਤ ਵਿੱਚ ਮੌਜੂਦ ਸਨ। ਯੂਨੀਵਰਸਿਟੀ ਕੋਲ ਇਹ ਮਾਮਲਾ ਮੁੜ ਬਿਊਰੋ ਕੋਲ ਉਠਾਉਣ ਤੋਂ ਇਲਾਵਾ ਕੋਈ ਚਾਰਾ ਨਹੀਂ ਬਚਿਆ। ਯੂਨੀਵਰਸਿਟੀ ਨੇ ਇਸ ਮਾਮਲੇ ਨੂੰ ਲੈ ਕੇ ਪਹਿਲਾਂ ਯੂਜੀਸੀ ਕੋਲ ਪਹੁੰਚ ਕੀਤੀ ਸੀ ਪਰ ਕੋਈ ਸਕਾਰਾਤਮਕ ਨਤੀਜਾ ਪ੍ਰਾਪਤ ਕਰਨ ਵਿੱਚ ਅਸਫਲ ਰਿਹਾ,  ਬਾਅਦ ਵਿੱਚ ਇਸ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੱਕ ਪਹੁੰਚ ਕੀਤੀ।

ਪ੍ਰੋਫੈਸਰ ਅਰਵਿੰਦ ਨੇ ਕਿਹਾ, “ਅਦਾਲਤ ਨੇ ਕਿਹਾ ਕਿ ਯੂਨੀਵਰਸਿਟੀ ਨੂੰ ਇਹ ਮਾਮਲਾ ਯੂਜੀਸੀ ਕੋਲ ਉਠਾਉਣਾ ਚਾਹੀਦਾ ਹੈ। ਸਾਨੂੰ ਆਖ਼ਰਕਾਰ ਵਿਦਿਆਰਥੀਆਂ ਨੂੰ ਦਾਖਲਾ ਦੇਣ ਦੀ ਇਜਾਜ਼ਤ ਮਿਲ ਜਾਵੇਗੀ।"

ਕਰੋੜਾਂ ਦਾ ਹੋਇਆ ਨੁਕਸਾਨ 

ਜਦੋਂ ਕਿ ਯੂਨੀਵਰਸਿਟੀ ਪਿਛਲੇ ਵਾਇਸ ਚਾਂਸਲਰ ਦੇ ਕਾਰਜਕਾਲ ਦੌਰਾਨ ਹੋਏ ਵਿੱਤੀ ਘਾਟੇ ਨੂੰ ਪੂਰਾ ਕਰਨ ਲਈ ਰਾਜ ਸਰਕਾਰ ਤੋਂ ਗ੍ਰਾਂਟਾਂ ਦੀ ਮੰਗ ਕਰ ਰਹੀ ਹੈ, ਪਰ ਇਸ ਨਵੀਂ ਕੁਤਾਹੀ ਕਾਰਨ ਯੂਨੀਵਰਸਿਟੀ ਨੂੰ ਵਿੱਤੀ ਘਾਟਾ ਪਿਆ ਹੈ, ਜਿਸ ਵਿੱਚ ਸਾਲਾਂ ਦੌਰਾਨ ਕਰੋੜਾਂ ਦਾ ਵਾਧਾ ਹੋ ਸਕਦਾ ਹੈ। ਮਨਜ਼ੂਰੀ ਤੋਂ ਬਿਨਾਂ, ਇਹ ਮੌਜੂਦਾ ਸੈਸ਼ਨ ਦੌਰਾਨ ਵਿਦਿਆਰਥੀਆਂ ਨੂੰ ਦੋ-ਸਾਲ ਅਤੇ ਤਿੰਨ-ਸਾਲ ਦੇ ਦੂਰੀ ਸਿੱਖਿਆ ਕੋਰਸਾਂ ਲਈ ਦਾਖਲਾ ਨਹੀਂ ਦੇ ਸਕੇਗਾ। 

ਇਹ ਵੀ ਪੜ੍ਹੋ: Surinder Shinda: ਪੰਜਾਬੀ ਸੰਗੀਤ ਜਗਤ ਨੂੰ ਵੱਡਾ ਘਾਟਾ, ਮਕਬੂਲ ਗਾਇਕ ਸੁਰਿੰਦਰ ਛਿੰਦਾ ਦਾ ਹੋਇਆ ਦੇਹਾਂਤ


Related Post