Rajpura News : ਬਾਜ਼ਾਰਾਂ ਚ ਰੱਖੜੀ ਦੇ ਤਿਉਹਾਰ ਨੂੰ ਲੈ ਕੇ ਲੱਗੀਆਂ ਰੌਣਕਾਂ , ਭੈਣਾਂ ਆਪਣੇ ਵੀਰਾਂ ਲਈ ਖਰੀਦ ਰਹੀਆਂ ਹਨ ਰੱਖੜੀਆਂ

Rajpura News :ਪੰਜਾਬ 'ਚ ਰੱਖੜੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਭੈਣਾਂ ਨੂੰ ਰੱਖੜੀ ਦੇ ਤਿਉਹਾਰ ਦਾ ਬੜੀ ਬੇਸਬਰੀ ਨਾਲ ਇੰਤਜ਼ਾਰ ਹੁੰਦਾ ਹੁੰਦਾ ਹੈ। ਭੈਣਾਂ ਕਈ ਮਹੀਨੇ ਤੋਂ ਹੀ ਆਪਣੇ ਭਰਾ ਦੇ ਗੁੱਟ 'ਤੇ ਰੱਖੜੀ ਬੰਨਣ ਦੇ ਲਈ ਬੇਸਬਰੀ ਨਾਲ ਇੰਤਜ਼ਾਰ ਕਰਦੀਆਂ ਹਨ। ਬਜ਼ੁਰਗ ਭੈਣਾਂ ਵੀ ਆਪਣੇ ਭਰਾ ਦੇ ਗੁੱਟ 'ਤੇ ਰੱਖੜੀ ਬੰਨਣ ਲਈ ਇਸ ਦਿਨ ਦਾ ਇੰਤਜ਼ਾਰ ਕਰਦੀਆਂ ਹਨ। ਰੱਖੜੀ ਵਾਲੇ ਦਿਨ ਬੱਸਾਂ ਵਿੱਚ ਪੂਰੀ ਭੀੜ ਹੁੰਦੀ ਹੈ ਅਤੇ ਭੈਣਾਂ ਆਪਣੇ ਭਰਾ ਦੇ ਘਰ ਜਾ ਕੇ ਰੱਖੜੀ ਬੰਨ੍ਹਦੀਆਂ ਹਨ

By  Shanker Badra August 8th 2025 08:42 AM

Rajpura News :ਪੰਜਾਬ 'ਚ ਰੱਖੜੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਭੈਣਾਂ ਨੂੰ ਰੱਖੜੀ ਦੇ ਤਿਉਹਾਰ ਦਾ ਬੜੀ ਬੇਸਬਰੀ ਨਾਲ ਇੰਤਜ਼ਾਰ ਹੁੰਦਾ ਹੁੰਦਾ ਹੈ। ਭੈਣਾਂ ਕਈ ਮਹੀਨੇ ਤੋਂ ਹੀ ਆਪਣੇ ਭਰਾ ਦੇ ਗੁੱਟ 'ਤੇ ਰੱਖੜੀ ਬੰਨਣ ਦੇ ਲਈ ਬੇਸਬਰੀ ਨਾਲ ਇੰਤਜ਼ਾਰ ਕਰਦੀਆਂ ਹਨ। ਬਜ਼ੁਰਗ ਭੈਣਾਂ ਵੀ ਆਪਣੇ ਭਰਾ ਦੇ ਗੁੱਟ 'ਤੇ ਰੱਖੜੀ ਬੰਨਣ ਲਈ ਇਸ ਦਿਨ ਦਾ ਇੰਤਜ਼ਾਰ ਕਰਦੀਆਂ ਹਨ। ਰੱਖੜੀ ਵਾਲੇ ਦਿਨ ਬੱਸਾਂ ਵਿੱਚ ਪੂਰੀ ਭੀੜ ਹੁੰਦੀ ਹੈ ਅਤੇ ਭੈਣਾਂ ਆਪਣੇ ਭਰਾ ਦੇ ਘਰ ਜਾ ਕੇ ਰੱਖੜੀ ਬੰਨ੍ਹਦੀਆਂ ਹਨ। 

ਇਨ੍ਹਾਂ ਦਿਨਾਂ 'ਚ ਬਾਜ਼ਾਰਾਂ 'ਚ ਪੂਰੀਆਂ ਰੌਣਕਾਂ ਲੱਗੀਆਂ ਹੁੰਦੀਆਂ ਹਨ। ਹਲਵਾਈਆਂ ਦੀਆਂ ਦੁਕਾਨਾਂ 'ਤੇ ਪੂਰਾ ਰਸ਼ ਹੁੰਦਾ ਹੈ ਹਰ ਨਵੀਂ ਵਿਆਹੀ ਲੜਕੀ ਆਪਣੇ ਭਰਾ ਦੇ ਘਰ ਜਾ ਕੇ ਰੱਖੜੀ ਬੰਨ੍ਹਦੀ ਹੈ ਅਤੇ ਦੁਆ ਕਰਦੀ ਹੈ ਸਭ ਦੇ ਭਰਾ ਸਦਾ ਸਲਾਮਤ ਰਹਿਣ ਅਤੇ ਭੈਣਾਂ ਦੀ ਰੱਖਿਆ ਕਰਦੇ ਰਹਿਣ। ਰੱਖਦੀ ਵਾਲੇ ਦਿਨ ਭਰਜਾਈਆਂ ਵੀ ਨਣਦਾ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੀਆਂ ਹਨ ਅਤੇ ਨਣਦਾ ਦਾ ਆਪਣੇ ਘਰ ਵਿੱਚ ਆਉਣ 'ਤੇ ਖੁਸ਼ੀ ਮਨਾਉਂਦੀਆਂ ਹਨ। 

ਰੱਖੜੀ ਤੋਂ ਕਈ ਦਿਨ ਪਹਿਲਾਂ ਹੀ ਭਰਜਾਈਆਂ ਨਣਦਾ ਨੂੰ ਫੋਨ ਰਾਹੀਂ ਆਖਦੀਆਂ ਹਨ ਕਿ ਕਦੋਂ ਆਉਣਾ ਹੈ ਵੀਰ ਆਪਣੇ ਦੇ ਗੁੱਟ 'ਤੇ ਰੱਖੜੀ ਸਜਾਉਣ ਵਾਸਤੇ)।  ਭਰਾ ਵੀ ਆਪਣੀਆਂ ਭੈਣਾਂ ਦਾ ਪੂਰਾ ਮਾਣ ਸਨਮਾਨ ਕਰਦੇ ਹਨ। ਰੱਖੜੀ ਬੰਨਣ ਤੋਂ ਬਾਅਦ ਭਰਾ ਭੈਣ ਨੂੰ ਸਗਨ ਵੀ ਦਿੰਦਾ ਹੈ ਅਤੇ ਅਤੇ ਸੂਟ ਵੀ ਦਿੰਦਾ ਹੈ।  ਦੋਤਰੀਆਂ ਵੀ ਮਾਮੇ ਘਰ ਆਉਂਦੀਆਂ ਹਨ। ਧੀਆਂ ਆਪਣੇ ਪਿਤਾ ਅਤੇ ਆਪਣੇ ਭਰਾਵਾਂ ਨੂੰ ਰੱਖੜੀਆਂ ਬੰਨਦੀਆਂ ਹਨ ਅਤੇ ਉਹਨਾਂ ਦੀ ਲੰਬੀ ਉਮਰ ਦੇ ਦੁਆ ਕਰਦੀਆਂ ਹਨ। ਭਾਵੇਂ ਭੈਣ ਦੀ ਉਮਰ 90 ਸਾਲ ਹੋਵੇ ਤੇ ਭਰਾ ਦੀ ਉਮਰ 80 ਸਾਲ ਹੋਵੇ ਫ਼ਿਰ ਵੀ ਰੱਖੜੀ ਵਾਲੇ ਦਿਨ ਭੈਣ ਆਪਣੇ ਭਰਾਵਾਂ ਨੂੰ ਰੱਖਣੀਆਂ ਭੇਜੀਆਂ ਹੀ ਹਨ।  

ਇੱਕ ਦੁਕਾਨਦਾਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪਿਛਲੇ ਸਾਲ ਨਾਲੋਂ ਇਸ ਵਾਰੀ ਸਾਡੀ ਦੁਕਾਨ ਦਾ ਕੰਮ ਵਧੀਆ ਚੱਲ ਰਿਹਾ ਅਤੇ ਵਧੀਆ ਲੋਕ ਰੱਖੜੀ ਖਰੀਦ ਰਹੇ ਹਨ ਅਤੇ ਹਰ ਭੈਣ ਆਪਣੇ ਭਰਾਵਾਂ ਲਈ ਰੱਖੜੀਆਂ ਖਰੀਦ ਰਹੀਆਂ ਹਨ। ਕਮਲਜੀਤ ਕੌਰ ਨੇ ਦੱਸਿਆ ਕਿ ਅਸੀਂ ਹਰ ਸਾਲ ਭਰਾ ਦੇ ਵਾਸਤੇ ਰੱਖੜੀ ਲੈ ਕੇ ਜਾਂਦੀਆਂ ਹਾਂ।  ਅਸੀਂ ਆਪਣੇ ਭਰਾਵਾਂ ਦੀ ਲੰਬੀ ਉਮਰ ਦੀ ਦੁਆ ਕਰਦੀਆਂ ਹਾਂ।  ਰੱਖੜੀ ਦਾ ਤਿਉਹਾਰ ਬਹੁਤ ਪਵਿੱਤਰ ਹੈ। ਰੱਖੜੀ ਦਾ ਤਿਉਹਾਰ ਸਭ ਨੂੰ ਮਨਾਉਣਾ ਚਾਹੀਦਾ ਹੈ। ਅਵੀ ਸ਼ਰਮਾ ਨੇ ਦੱਸਿਆ ਕਿ ਅਸੀਂ ਹਰ ਵਕਤ ਹੀ ਭਰਾਵਾਂ ਦੀ ਦੁਆ ਮੰਗਦੀਆਂ ਹਾਂ। ਉਹਨਾਂ ਦੀ ਲੰਬੀ ਉਮਰ ਹੋਵੇ ਤੇ ਕਾਰੋਬਾਰ ਵਧੀਆ ਚਲਦੇ ਰਹਿਣ ਤੇ ਰੱਖੜੀ ਵਾਲੇ ਦਿਨ ਸਾਨੂੰ ਵਧੀਆ ਵਧੀਆ ਸੂਟ ਲੈ ਕੇ ਦੇਣ। 




 

Related Post