AAP MLA Resignations: ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਪ ਪਾਰਟੀ ਚ ਬਗਾਵਤ ਹੋਈ ਸ਼ੁਰੂ, ਚੇਤਨ ਸਿੰਘ ਜੋੜਾਮਾਜਰਾ ਤੇ ਹਰਮੀਤ ਸਿੰਘ ਪਠਾਣਮਾਜਰਾ ਨੇ ਦਿੱਤਾ ਅਸਤੀਫ਼ਾ
ਪੰਜਾਬ ਦੀ ਸਿਆਸਤ ਨਾਲ ਜੁੜੀ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਜ਼ਿਲ੍ਹਾ ਪਟਿਆਲਾ ਅਧੀਨ ਵਿਧਾਨ ਸਭਾ ਹਲਕਾ ਸਨੌਰ ਤੋਂ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ।
Chetan Singh Jouramajra and Harmeet Singh Pathanmajra resignations: ਪੰਜਾਬ ਦੀ ਸਿਆਸਤ ਨਾਲ ਜੁੜੀ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਆਮ ਆਦਮੀ ਪਾਰਟੀ (AAP) ਨੂੰ ਵੱਡਾ ਝਟਕਾ ਲੱਗਣ ਦੀ ਖ਼ਬਰ ਹੈ। ਜਾਣਕਾਰੀ ਮੁਤਾਬਕ ਚੇਤਨ ਸਿੰਘ ਜੌੜਾਮਾਜਰਾ ਤੇ ਹਰਮੀਤ ਸਿੰਘ ਪਠਾਨਮਾਜਰਾ ਨੇ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਹੈ। ਦੋਵਾਂ ਆਗੂਆਂ ਵੱਲੋਂ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇਣ ਦੀ ਗੱਲ ਸਾਹਮਣੇ ਆਈ ਹੈ।
ਇਸ ਘਟਨਾਕ੍ਰਮ ਨਾਲ ਪੰਜਾਬ ਦੀ ਸਿਆਸਤ 'ਚ ਨਵੀਂ ਚਰਚਾ ਛਿੜ ਗਈ ਹੈ। ਖ਼ਾਸ ਕਰਕੇ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੱਤਾਧਾਰੀ ਪਾਰਟੀ ਦੇ ਦੋ ਆਗੂਆਂ ਨਾਲ ਜੁੜੀ ਇਹ ਖ਼ਬਰ ਸਿਆਸੀ ਹਲਕਿਆਂ 'ਚ ਅਹਿਮ ਮੰਨੀ ਜਾ ਰਹੀ ਹੈ। ਹਾਲਾਂਕਿ, ਦੋਵਾਂ ਆਗੂਆਂ ਦੇ ਅਸਤੀਫ਼ਿਆਂ ਦੇ ਕਾਰਨਾਂ ਅਤੇ ਉਨ੍ਹਾਂ ਦੇ ਅਗਲੇ ਸਿਆਸੀ ਕਦਮਾਂ ਬਾਰੇ ਅਧਿਕਾਰਤ ਪੁਸ਼ਟੀ ਹਾਲੇ ਉਪਲਬਧ ਨਹੀਂ ਹੈ।
ਹਰਮੀਤ ਸਿੰਘ ਪਠਾਨਮਾਜਰਾ ਨੇ ਪੱਤਰ ਵਿਚ ਸਪੱਸ਼ਟ ਲਿਖਿਆ ਹੈ ਕਿ ਉਹ ਤੁਰੰਤ ਪ੍ਰਭਾਵ ਨਾਲ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਰਹੇ ਹਨ। ਜ਼ਿਕਰਯੋਗ ਹੈ ਕਿ ਪਠਾਣਮਾਜਰਾ ਵਲੋਂ ਦਿੱਤਾ ਗਿਆ ਇਹ ਅਸਤੀਫ਼ਾ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਨਾਲ ਸੰਬੰਧਿਤ ਹੈ।
ਕੌਣ ਹਨ ਆਪ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ?
ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਪਟਿਆਲਾ ਦੇ ਹਲਕਾ ਸਨੌਰ ਤੋਂ ਵਿਧਾਇਕ ਹਨ। ਪਠਾਣਮਾਜਰਾ ਨੇ 2022 ਦੀਆਂ ਵਿਧਾਨਸਭਾ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰਿੰਦਰ ਪਾਲ ਸਿੰਘ ਚੰਦੂਮਾਜਰਾ ਨੂੰ 49,122 ਵੋਟਾਂ ਦੇ ਫਰਕ ਨਾਲ ਹਰਾਇਆ ਸੀ। ਹਰਮੀਤ ਸਿੰਘ ਪਠਾਣਮਾਜਰਾ ਦਾ ਪਟਿਆਲਾ ਅਤੇ ਇਸ ਦੇ ਆਲੇ-ਦੁਆਲੇ ਬਹੁਤ ਪ੍ਰਭਾਵ ਹੈ। ਸਨੌਰ ਅਤੇ ਆਸ ਪਾਸ ਦੇ ਪੇਂਡੂ ਖੇਤਰਾਂ ਵਿੱਚ ਜ਼ਮੀਨੀ ਪੱਧਰ 'ਤੇ ਉਨ੍ਹਾਂ ਦੀ ਪਕੜ ਬਹੁਤ ਮਜ਼ਬੂਤ ਮੰਨੀ ਜਾਂਦੀ ਹੈ।
ਹਰਮੀਤ ਸਿੰਘ ਪਠਾਣਮਾਜਰਾ ਦਾ ਸਿਆਸੀ ਸਫ਼ਰ ਵਿਵਾਦਪੂਰਨ ਰਿਹਾ ਹੈ। 1994 ਵਿੱਚ ਅਕਾਲੀ ਦਲ ਨਾਲ ਸ਼ੁਰੂਆਤ ਕਰਨ ਵਾਲੇ ਪਠਾਣਮਾਜਰਾ ਕਈ ਪਾਰਟੀਆਂ ਵਿੱਚ ਰਹੇ ਹਨ, ਜਿਨ੍ਹਾਂ ਵਿੱਚ ਮਨਪ੍ਰੀਤ ਬਾਦਲ ਦੀ ਪਾਰਟੀ, ਕਾਂਗਰਸ ਅਤੇ ਪੰਜਾਬ ਏਕਤਾ ਪਾਰਟੀ ਸ਼ਾਮਲ ਹੈ। ਹਰਮੀਤ ਸਿੰਘ ਪਠਾਣਮਾਜਰਾ 2020 ਵਿੱਚ 'ਆਪ' ਵਿੱਚ ਸ਼ਾਮਲ ਹੋ ਗਏ ਸਨ।
ਵਿਵਾਦਾਂ ਕਾਰਨ ਸੁਰਖੀਆਂ ਵਿੱਚ ਰਹੇ ਪਠਾਣਮਾਜਰਾ
ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਪੰਜਾਬ ਵਿੱਚ ਹੜ੍ਹ ਪ੍ਰਬੰਧਨ ਨੂੰ ਲੈ ਕੇ 'ਆਪ' ਸਰਕਾਰ ਅਤੇ ਇਸਦੀ ਕੇਂਦਰੀ ਲੀਡਰਸ਼ਿਪ ਦੀ ਆਲੋਚਨਾ ਕਰਨ ਕਰਕੇ ਸੁਰਖੀਆਂ ਵਿੱਚ ਆਏ ਹਨ। ਇਸ ਤੋਂ ਪਹਿਲਾ ਜ਼ੀਰਕਪੁਰ ਦੀ ਇੱਕ ਔਰਤ ਦੀ ਸ਼ਿਕਾਇਤ ਦੇ ਆਧਾਰ 'ਤੇ ਉਨ੍ਹਾਂ 'ਤੇ ਬਲਾਤਕਾਰ, ਧੋਖਾਧੜੀ ਅਤੇ ਅਪਰਾਧਿਕ ਧਮਕੀ ਦੇ ਇਲਜ਼ਾਮਾਂ ਤਹਿਤ ਵੀ ਮਾਮਲਾ ਦਰਜ ਕੀਤਾ ਗਿਆ।
ਬੀਤੇ ਦਿਨ ਆਪ ਨੇ ਜਾਰੀ ਕੀਤੀ ਸੀ 40 ਉਮੀਦਵਾਰਾਂ ਦੀ ਸੂਚੀ
ਕਾਬਿਲੇਗੌਰ ਹੈ ਕਿ ਬੀਤੇ ਦਿਨ ਆਮ ਆਦਮੀ ਪਾਰਟੀ ਨੇ ਚੋਣ ਤਿਆਰੀਆਂ ਦੇ ਵਿਚਕਾਰ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ। ਪਾਰਟੀ ਨੇ ਪਹਿਲੀ ਸੂਚੀ ਵਿੱਚ 40 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਸੂਚੀ ਵਿੱਚ ਕਿਸੇ ਵੀ ਕੈਬਨਿਟ ਮੰਤਰੀ ਦੇ ਨਾਮ ਸ਼ਾਮਲ ਨਹੀਂ ਹਨ। ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਨੇ ਦਿੱਲੀ ਵਿੱਚ ਇੱਕ ਪ੍ਰੈਸ ਕਾਨਫਰੰਸ ਵਿੱਚ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ।
1. ਬਟਾਲਾ - ਅਮਨਸ਼ੇਰ ਸਿੰਘ (ਸ਼ੈਰੀ ਕਲਸੀ)
2. ਅਜਨਾਲਾ - ਕੁਲਦੀਪ ਸਿੰਘ ਧਾਲੀਵਾਲ
3. ਅੰਮ੍ਰਿਤਸਰ ਦੱਖਣੀ - ਡਾ. ਇੰਦਰਬੀਰ ਸਿੰਘ ਨਿੱਝਰ
4. ਤਰਨ ਤਾਰਨ - ਹਰਮੀਤ ਸਿੰਘ ਸੰਧੂ
5. ਖੇਮ ਕਰਨ - ਸਰਵਣ ਸਿੰਘ ਧੁੰਨ
6. ਨਕੋਦਰ - ਇੰਦਰਜੀਤ ਕੌਰ ਮਾਨ
7. ਕਰਤਾਰਪੁਰ - ਬਲਕਾਰ ਸਿੰਘ
8. ਦਸੂਹਾ - ਕਰਮਬੀਰ ਸਿੰਘ ਘੁੰਮਣ
9. ਉੜਮੁੜ - ਜਸਵੀਰ ਸਿੰਘ ਰਾਜਾ ਗਿੱਲ
10. ਹੁਸ਼ਿਆਰਪੁਰ - ਬ੍ਰਹਮ ਸ਼ੰਕਰ ਸ਼ਰਮਾ ਜਿੰਪਾ
11. ਚੱਬੇਵਾਲ - ਈਸ਼ਾਂਕ ਕੁਮਾਰ ਚੱਬੇਵਾਲ
12. ਗੜ੍ਹਸ਼ੰਕਰ - ਜੈ ਕ੍ਰਿਸ਼ਨ ਸਿੰਘ ਰੌੜੀ
13. ਬਲਾਚੌਰ- ਸੰਤੋਸ਼ ਕਟਾਰੀਆ
14. ਰੂਪਨਗਰ - ਦਿਨੇਸ਼ ਚੱਢਾ
15. ਐਸ.ਏ.ਐਸ. ਨਗਰ - ਕੁਲਵੰਤ ਸਿੰਘ
16. ਫ਼ਤਹਿਗੜ੍ਹ ਸਾਹਿਬ - ਲਖਬੀਰ ਸਿੰਘ ਰਾਏ
17. ਅਮਲੋਹ - ਗੁਰਿੰਦਰ ਸਿੰਘ ਗੈਰੀ ਵੜਿੰਗ
18. ਸਮਰਾਲਾ - ਜਗਤਾਰ ਸਿੰਘ ਦਿਆਲਪੁਰਾ
19. ਲੁਧਿਆਣਾ ਪੂਰਬੀ - ਦਲਜੀਤ ਸਿੰਘ ਗਰੇਵਾਲ ਭੋਲਾ
20. ਆਤਮ ਨਗਰ - ਕੁਲਵੰਤ ਸਿੰਘ ਸਿੱਧੂ
21. ਲੁਧਿਆਣਾ ਕੇਂਦਰੀ - ਅਸ਼ੋਕ ਪਰਾਸ਼ਰ ਪੱਪੀ
22. ਲੁਧਿਆਣਾ ਪੱਛਮੀ - ਸੰਜੀਵ ਅਰੋੜਾ
23. ਲੁਧਿਆਣਾ ਉੱਤਰੀ - ਚੌਧਰੀ ਮਦਨ ਲਾਲ ਬੱਗਾ
24. ਪਾਇਲ - ਮਨਵਿੰਦਰ ਸਿੰਘ ਗਿਆਸਪੁਰਾ
25. ਨਿਹਾਲ ਸਿੰਘ ਵਾਲਾ - ਮਨਜੀਤ ਸਿੰਘ ਬਿਲਾਸਪੁਰ
26. ਬਾਘਾ ਪੁਰਾਣਾ - ਅੰਮ੍ਰਿਤਪਾਲ ਸਿੰਘ ਸੁਖਾਨੰਦ
27. ਮੋਗਾ - ਡਾ. ਅਮਨਦੀਪ ਕੌਰ ਅਰੋੜਾ
28. ਧਰਮਕੋਟ - ਦਵਿੰਦਰ ਜੀਤ ਸਿੰਘ ਲਾਡੀ ਢੋਸ
29. ਜਲਾਲਾਬਾਦ - ਜਗਦੀਪ ਕੰਬੋਜ ਗੋਲਡੀ
30. ਫਾਜ਼ਿਲਕਾ - ਨਰਿੰਦਰਪਾਲ ਸਿੰਘ ਸਵਨਾ
31. ਮੁਕਤਸਰ - ਜਗਦੀਪ ਸਿੰਘ ਕਾਕਾ ਬਰਾੜ
32. ਕੋਟਕਪੂਰਾ - ਕੁਲਤਾਰ ਸਿੰਘ ਸੰਧਵਾਂ
33. ਜੈਤੋ - ਅਮੋਲਕ ਸਿੰਘ
34. ਤਲਵੰਡੀ ਸਾਬੋ - ਬਲਜਿੰਦਰ ਕੌਰ
35. ਸਰਦੂਲਗੜ੍ਹ - ਗੁਰਪ੍ਰੀਤ ਸਿੰਘ ਬਣਾਂਵਾਲੀ
36. ਭਦੌੜ - ਲਾਭ ਸਿੰਘ ਉਗੋਕੇ
37. ਮਹਿਲ ਕਲਾਂ - ਕੁਲਵੰਤ ਸਿੰਘ ਪੰਡੋਰੀ
38. ਅਮਰਗੜ੍ਹ - ਜਸਵੰਤ ਸਿੰਘ ਗੱਜਣ ਮਾਜਰਾ
39. ਧੂਰੀ - ਭਗਵੰਤ ਮਾਨ
40. ਪਟਿਆਲਾ - ਅਜੀਤਪਾਲ ਸਿੰਘ ਕੋਹਲੀ