Sat, Oct 31, 2026
Whatsapp

Mansa SSP ਦੇ ਖਿਲਾਫ ਮਾਣਹਾਨੀ ਦੀ ਕਾਰਵਾਈ ਆਰੰਭੀ ਜਾਵੇ; MP ਹਰਸਿਮਰਤ ਕੌਰ ਬਾਦਲ ਨੇ ਲੋਕ ਸਭਾ ਸਪੀਕਰ ਨੂੰ ਕੀਤੀ ਅਪੀਲ

Mansa SSP Vaibhav Chaudhry : ਹਰਸਿਮਰਤ ਕੌਰ ਬਾਦਲ ਨੇ ਅੱਜ ਲੋਕ ਸਭਾ ਦੇ ਸਪੀਕਰ ਓਮ ਬਿੜਲਾ ਨੂੰ ਅਪੀਲ ਕੀਤੀ ਕਿ ਮਾਨਸਾ ਦੇ ਐਸਐਸਪੀ ਵੈਭਵ ਚੌਧਰੀ ਦੇ ਖਿਲਾਫ ਸਦਨ ਦੀ ਮਾਣਹਾਨੀ ਦੀ ਕਾਰਵਾਈ ਆਰੰਭ ਕਰਨ ਕਿਉਂਕਿ ਉਹਨਾਂ ਨੇ ਬਤੌਰ MP ਉਹਨਾਂ ਦੇ ਕੰਮ ਵਿਚ ਵਿਘਨ ਪਾਇਆ ਹੈ।

Reported by:  PTC News Desk  Edited by:  KRISHAN KUMAR SHARMA -- October 31st 2026 05:39 PM -- Updated: October 31st 2026 05:45 PM
Mansa SSP ਦੇ ਖਿਲਾਫ ਮਾਣਹਾਨੀ ਦੀ ਕਾਰਵਾਈ ਆਰੰਭੀ ਜਾਵੇ; MP ਹਰਸਿਮਰਤ ਕੌਰ ਬਾਦਲ ਨੇ ਲੋਕ ਸਭਾ ਸਪੀਕਰ ਨੂੰ ਕੀਤੀ ਅਪੀਲ

Mansa SSP ਦੇ ਖਿਲਾਫ ਮਾਣਹਾਨੀ ਦੀ ਕਾਰਵਾਈ ਆਰੰਭੀ ਜਾਵੇ; MP ਹਰਸਿਮਰਤ ਕੌਰ ਬਾਦਲ ਨੇ ਲੋਕ ਸਭਾ ਸਪੀਕਰ ਨੂੰ ਕੀਤੀ ਅਪੀਲ

Mansa SSP Vaibhav Chaudhry : ਸ਼੍ਰੋਮਣੀ ਅਕਾਲੀ ਦਲ (SAD) ਦੇ ਸੀਨੀਅਰ ਆਗੂ ਤੇ ਬਠਿੰਡਾ ਦੇ MP Harsimrat Kaur Badal ਨੇ ਅੱਜ ਲੋਕ ਸਭਾ ਦੇ ਸਪੀਕਰ ਓਮ ਬਿੜਲਾ ਨੂੰ ਅਪੀਲ ਕੀਤੀ ਕਿ ਮਾਨਸਾ ਦੇ ਐਸਐਸਪੀ ਵੈਭਵ ਚੌਧਰੀ ਦੇ ਖਿਲਾਫ ਸਦਨ ਦੀ ਮਾਣਹਾਨੀ ਦੀ ਕਾਰਵਾਈ ਆਰੰਭ ਕਰਨ ਕਿਉਂਕਿ ਉਹਨਾਂ ਨੇ ਬਤੌਰ MP ਉਹਨਾਂ ਦੇ ਕੰਮ ਵਿਚ ਵਿਘਨ ਪਾਇਆ ਹੈ।

ਬਠਿੰਡਾ ਦੇ ਐਮ ਪੀ ਜਿਹਨਾਂ ਨੇ ਅੱਜ ਨਿਯਮ 223 ਦੇ ਤਹਿਤ ਸਪੀਕਰ ਨੂੰ ਪੱਤਰ ਲਿਖ ਕੇ ਨੋਟਿਸ ਦਿੱਤਾ, ਨੇ ਕਿਹਾ ਕਿ ਉਹਨਾਂ ਦੇ ਨੋਟਿਸ ਨੂੰ ਸਦਨ ਦੀ ਮਾਣ ਮਰਿਆਦਾ ਦੀ ਹੱਤਕ ਇੱਜ਼ਤ ਦਾ ਮਾਮਲਾ ਸਮਝਿਆ ਜਾਵੇ ਅਤੇ ਪੰਜਾਬ ਸਰਕਾਰ ਤੋਂ ਇਸ ਮਾਮਲੇ ਵਿਚ ਰਿਪੋਰਟ ਤਲਬ ਕੀਤੀ ਜਾਵੇ ਕਿ ਦਲਜੀਤ ਸਿੰਘ ਦੀ ਲਾਸ਼ ਨੂੰ ਪੁਲਿਸ ਵੱਲੋਂ ਪਰਿਵਾਰ ਤੋਂ ਜ਼ਬਰੀ ਕਿਉਂ ਖੋਹਿਆ ਗਿਆ। ਉਹਨਾਂ ਨੇ ਸਬੰਧਤ ਐਫ ਆਈ ਆਰ ਸਮੇਤ ਸਾਰੇ ਸਬੰਧਤ ਰਿਕਾਰਡ ਨੂੰ ਤਲਬ ਕਰਨ ਦੀ ਵੀ ਬੇਨਤੀ ਕੀਤੀ, ਜਿਸ ਵਿਚ ਪੋਸਟ ਮਾਰਟਮ ਦੇ ਵੇਰਵੇ ਅਤੇ ਦਲਜੀਤ ਸਿੰਘ ਦੇ ਪਿਤਾ ਜਰਨੈਲ ਸਿੰਘ ਦਾ ਥਹੁ-ਪਤਾ ਵੀ ਸ਼ਾਮਲ ਹੈ, ਜਿਸਨੂੰ ਮਾਨਸਾ ਪੁਲਿਸ ਨੇ ਹਿਰਾਸਤ ਵਿਚ ਲਿਆ।

ਇਹ ਵੀ ਪੜ੍ਹੋ... 40 ਚੋਰਾਂ ਦੀ ਕਹਾਣੀ ਕੀ ਸੀ ? ਭੋਲੇ-ਭਾਲੇ ਲੋਕਾਂ ਦੀ ਇਕੱਠੇ ਹੋ ਕੇ ਕਿਵੇਂ ਕਰਦੇ ਸੀ ਲੁੱਟ ? ਪੜ੍ਹੋ ਪੂਰੀ ਕਹਾਣੀ

ਹਰਸਿਮਰਤ ਕੌਰ ਬਾਦਲ, ਜਿਹਨਾਂ ਨੇ 29 ਅਕਤੂਬਰ ਨੂੰ ਵੈਭਵ ਚੌਧਰੀ ਨਾਲ ਹੋਈ ਗੱਲਬਾਤ ਦੇ ਵੇਰਵੇ ਵੀ ਸਪੀਕਰ ਕੋਲ ਪੇਸ਼ ਕੀਤੇ, ਨੇ ਕਿਹਾ ਕਿ ਇਹ ਸਪਸ਼ਟ ਹੈ ਕਿ ਅਫਸਰ ਨੇ ਆਪਣੀ ਜ਼ਿੰਮੇਵਾਰੀ ਸਹੀ ਤਰੀਕੇ ਨਾਲ ਨਹੀਂ ਨਿਭਾਈ। ਉਹਨਾਂ ਕਿਹਾ ਕਿ ਪੁਲਿਸ ਅਫਸਰ ਨਾਲ ਗੱਲਬਾਤ ਦੌਰਾਨ ਅਫਸਰ ਨੇ ਵਾਰ-ਵਾਰ ਉਹਨਾਂ ਨੂੰ ਟੋਕਿਆ ਤੇ ਉਹਨਾਂ ਨੂੰ ਗਲਤ ਬਿਰਤਾਂਤ ਸਿਰਜਣ ਤੇ ਗੁੰਮਰਾਹ ਹੋਣ ਦਾ ਦੋਸ਼ ਵੀ ਲਗਾਇਆ।

ਸਾਂਸਦ ਨੇ ਇਹ ਵੀ ਆਖਿਆ ਕਿ ਐਸ ਐਸ ਪੀ ਨੇ ਇਹ ਦਾਅਵਾ ਵੀ ਕੀਤਾ ਕਿ ਪੁਲਿਸ ਨੇ ਕਾਨੂੰਨ ਵਿਵਸਥਾ ਬਣਾਈ ਰੱਖਣ ਵਾਸਤੇ ਲਾਸ਼ ਆਪਣੇ ਕਬਜ਼ੇ ਵਿਚ ਲਈ ਸੀ ਤੇ ਇਹ ਵੀ ਕਿਹਾ ਕਿ ਪਰਿਵਾਰ ਲਾਸ਼ ਆਪ ਲਿਜਾ ਸਕਦੀ ਹੈ ਤੇ ਪੁਲਿਸ ਦਾ ਇਸ ਵਿਚ ਕੋਈ ਰੋਲ ਨਹੀਂ ਹੈ ਤੇ ਲਾਸ਼ ਏਮਜ਼ ਬਠਿੰਡਾ ਵਿਖੇ ਪਈ ਹੈ।

ਉਹਨਾਂ ਕਿਹਾ ਕਿ ਅਫਸਰ ਨੇ ਇਹ ਵੀ ਆਖਿਆ ਕਿ ਦਲਜੀਤ ਸਿੰਘ ਦੇ ਪਿਤਾ ਜਰਨੈਲ ਸਿੰਘ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰਨ ਦੀ ਉਸ ਕੋਲ ਕੋਈ ਜਾਣਕਾਰੀ ਨਹੀਂ ਹੈ ਅਤੇ ਸਲਾਹ ਦਿੱਤੀ ਕਿ ਕੇਸ ਵਿਚ ਲਾਪਤਾ ਦੀ ਰਿਪੋਰਟ ਦਰਜ ਕਰਵਾ ਦਿੱਤੀ ਜਾਵੇ। ਉਹਨਾਂ ਕਿਹਾ ਕਿ ਐਸ ਐਸ ਪੀ ਨੇ ਦਲਜੀਤ ਸਿੰਘ ਦੀ ਮ੍ਰਿਤਕ ਦੇਹ ਪਰਿਵਾਰ ਦੀ ਮਰਜ਼ੀ ਤੋਂ ਬਗੈਰ ਧੱਕੇ ਨਾਲ ਲੈ ਕੇ ਜਾਣ ਦਾ ਵੀ ਕੋਈ ਜਵਾਬ ਨਹੀਂ ਦਿੱਤਾ।

ਹਰਸਿਮਰਤ ਕੌਰ ਬਾਦਲ ਨੇ ਸਪੀਕਰ ਨੂੰ ਅਪੀਲ ਕੀਤੀ ਕਿ ਉਹ ਐਸ ਐਸ ਪੀ ਵੈਭਵ ਚੌਧਰੀ ਦੇ ਖਿਲਾਫ ਮਾਣਹਾਨੀ ਦੀ ਕਾਰਵਾਈ ਦੀ ਪ੍ਰਵਾਨਗੀ ਦੇਣ ਤੇ ਉਹਨਾਂ ਨੂੰ ਦੱਸਿਆ ਕਿ ਦਲਜੀਤ ਸਿੰਘ ਜੋ ਕਿ ਅੰਸ਼ਕ ਕਿਸਾਨ ਦੀ ਮੌਤ ਨਸ਼ਿਆਂ ਕਾਰਨ ਹੋਈ ਹੈ। ਉਹਨਾਂ ਕਿਹਾ ਕਿ ਬਜਾਏ ਨਸ਼ਾ ਤਸਕਰਾਂ ਦੇ ਖਿਲਾਫ ਕੇਸ ਦਰਜ ਕਰਨ ਦੇ ਇਕ ਕਤਲ ਕੇਸ ਦਰਜ ਕੀਤਾ ਗਿਆ ਤੇ ਜਦੋਂ ਪੀੜਤ ਪਰਿਵਾਰ ਨੇ ਰੋਸ ਜ਼ਾਹਰ ਕੀਤਾ ਅਤੇ ਦਲਜੀਤ ਦੀ ਮ੍ਰਿਤਕ ਦੇਹ ਮਾਨਸਾ ਧਰਨੇ ਵਾਲੀ ਥਾਂ ਲਿਜਾਣ ਦੀ ਸੋਚੀ ਤਾਂ ਪੁਲਿਸ ਨੇ ਧੱਕੇਸ਼ਾਹੀ ਕੀਤੀ। ਉਹਨਾਂ ਕਿਹਾ ਕਿ ਨਾ ਸਿਰਫ ਪਰਿਵਾਰ ਕੋਲੋਂ ਦਲਜੀਤ ਦੀ ਮ੍ਰਿਤਕ ਦੇਹ ਖੋਹੀ ਗਈ ਬਲਕਿ ਉਸਦੇ ਪਿਤਾ ਜਰਨੈਲ ਸਿੰਘ ਨੂੰ ਵੀ ਪੁਲਿਸ ਚੁੱਕ ਕੇ ਲੈ ਗਈ।

ਇਹ ਵੀ ਪੜ੍ਹੋ...ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਨੇ 56 ਸਾਲ ਦੀ ਉਮਰ 'ਚ ਕਰਵਾਇਆ ਦੂਜਾ ਵਿਆਹ, ਜਾਣੋ ਕੌਣ ਹੈ ਪਤਨੀ ਨਿਧੀ ?

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK