Sat, Oct 31, 2026
Whatsapp

'Warris Punjab De' ਪਾਰਟੀ ਹੁਣ ਸਰਕਾਰੀ ਤੰਤਰ ਲਈ ਕੰਮ ਕਰ ਰਹੀ; ਡਰਾਫਟਿੰਗ ਕਮੇਟੀ ਨੇ ਕੀਤੇ ਵੱਡੇ ਖੁਲਾਸੇ, ਵੇਖੋ ਵੀਡੀਓ

Warris Punjab De Party : ਡਰਾਫਟਿੰਗ ਕਮੇਟੀ ਨੇ ਕਿਹਾ ਕਿ ਪਾਰਟੀ ਮੁਖੀਆਂ ਨੇ ਬਹੁਤ ਸਾਰੇ ਅਜਿਹੇ ਫੈਸਲੇ ਲਏ ਹਨ, ਜੋ ਸਿਧਾਂਤਕ ਨਹੀਂ ਸਨ ਅਤੇ ਉਹਨਾਂ ਨੇ ਉਹ ਵੀ ਆਪਣੇ ਹਿੱਤ ਲਈ ਲਏ। ਪਾਰਟੀ 'ਚ ਸਿਰਫ਼ ਚਾਰ-ਪੰਜ ਬੰਦਿਆਂ ਦੇ ਹੱਥ ਹੀ ਵਾਗਡੋਰ ਹੈ ਅਤੇ ਉਹ ਹੀ ਪਾਰਟੀ ਲਈ ਫੈਸਲੇ ਲੈ ਰਹੇ ਸੀ।

Reported by:  PTC News Desk  Edited by:  KRISHAN KUMAR SHARMA -- October 31st 2026 02:17 PM -- Updated: October 31st 2026 02:23 PM
'Warris Punjab De' ਪਾਰਟੀ ਹੁਣ ਸਰਕਾਰੀ ਤੰਤਰ ਲਈ ਕੰਮ ਕਰ ਰਹੀ; ਡਰਾਫਟਿੰਗ ਕਮੇਟੀ ਨੇ ਕੀਤੇ ਵੱਡੇ ਖੁਲਾਸੇ, ਵੇਖੋ ਵੀਡੀਓ

'Warris Punjab De' ਪਾਰਟੀ ਹੁਣ ਸਰਕਾਰੀ ਤੰਤਰ ਲਈ ਕੰਮ ਕਰ ਰਹੀ; ਡਰਾਫਟਿੰਗ ਕਮੇਟੀ ਨੇ ਕੀਤੇ ਵੱਡੇ ਖੁਲਾਸੇ, ਵੇਖੋ ਵੀਡੀਓ

Warris Punjab De : ਆਸਾਮ ਦੀ ਡਿਬਰੂਗੜ੍ਹ ਜੇਲ੍ਹ 'ਚ ਬੈਠੇ MP Amritpal Singh ਦੀ ਪਾਰਟੀ 'ਵਾਰਿਸ ਪੰਜਾਬ ਦੇ' ਪੰਜਾਬ ਵਿਧਾਨ ਸਭਾ 2027 ਚੋਣਾਂ ਤੋਂ ਪਹਿਲਾਂ ਹੀ ਖੇਰੂੰ-ਖੇਰੂੰ ਹੋਣ ਵੱਲ ਵਧ ਰਹੀ ਹੈ। ਅੱਜ ਪਾਰਟੀ ਦੀ ਡਰਾਫਟਿੰਗ ਕਮੇਟੀ ਦੇ ਮੈਂਬਰਾਂ ਵੱਲੋਂ ਚੰਡੀਗੜ੍ਹ ਵਿਖੇ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ, ਜਿਸ ਵਿੱਚ ਪਾਰਟੀ ਦੇ ਮੁਖੀਆਂ ਵੱਲੋਂ ਲਏ ਗਏ ਆਪ-ਮੁਹਾਰੇ ਫੈਸਲਿਆਂ ਨੂੰ ਲੈ ਕੇ ਗੰਭੀਰ ਇਲਜ਼ਾਮ ਲਾਏ ਗਏ ਅਤੇ ਖੁਲਾਸਾ ਕੀਤਾ ਕਿ ਕਿਵੇਂ ਇਹ ਹੁਣ ਸਰਕਾਰੀ ਤੰਤਰ ਲਈ ਕੰਮ ਕਰ ਰਹੀ ਹੈ।

'ਸਿਧਾਂਤਾਂ ਤੋਂ ਪਿੱਛੇ ਹਟੇ ਪਾਰਟੀ ਦੇ ਮੁਖੀ'

ਡਰਾਫਟਿੰਗ ਕਮੇਟੀ ਦੇ ਮੈਂਬਰਾਂ ਨੇ ਦੱਸਿਆ ਕਿ ਇਹ ਪਾਰਟੀ ਗੁਰੂ ਸਾਹਿਬ ਨੂੰ ਹਾਜ਼ਰ ਰੱਖ ਕੇ ਸਿਧਾਂਤਾਂ ਦੇ ਉੱਤੇ ਬਣੀ ਸੀ, ਪਰ ਹੁਣ ਉਨ੍ਹਾਂ ਸਿਧਾਂਤਾਂ ਤੋਂ ਪਿੱਛੇ ਹਟ ਚੁੱਕੀ ਹੈ, ਜਿਹੜੇ ਆਪਸੀ ਭਾਈਚਾਰੇ ਨੂੰ ਲੈ ਕੇ ਅਤੇ ਸਭ ਨੂੰ ਇੱਕ ਸਮਝ ਕੇ ਸਿਧਾਂਤ ਉਪਰ ਪਾਰਟੀ ਨੂੰ ਪ੍ਰਮੁੱਖ ਰੱਖਿਆ ਸੀ, ਉਹ ਥੋੜਾ ਸਮਾਂ ਹੀ ਸਹੀ ਚੱਲਿਆ, ਪਰ ਫਿਰ ਇਹ ਸਭ ਖਤਮ ਹੋ ਗਿਆ।

ਆਗੂਆਂ ਨੇ ਕਿਹਾ ਕਿ ਉਨ੍ਹਾਂ ਨੇ ਕਈ ਵਾਰ ਫਾਊਂਡਰ ਮੈਂਬਰਾਂ ਨੂੰ ਅਪੀਲ ਕੀਤੀ ਕਿ ਪਾਰਟੀ ਜਿਹੜੇ ਸਿਧਾਂਤਾਂ ਤੋਂ ਪਿੱਛੇ ਹਟ ਰਹੀ ਹੈ, ਉਹ ਸਹੀ ਨਹੀਂ ਹੈ ਪਰ ਉਨ੍ਹਾਂ ਨੇ ਧਿਆਨ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਪਾਰਟੀ ਮੁਖੀਆਂ ਨੇ ਬਹੁਤ ਸਾਰੇ ਅਜਿਹੇ ਫੈਸਲੇ ਲਏ ਹਨ, ਜੋ ਸਿਧਾਂਤਕ ਨਹੀਂ ਸਨ ਅਤੇ ਉਹਨਾਂ ਨੇ ਉਹ ਵੀ ਆਪਣੇ ਹਿੱਤ ਲਈ ਲਏ। ਪਾਰਟੀ 'ਚ ਸਿਰਫ਼ ਚਾਰ-ਪੰਜ ਬੰਦਿਆਂ ਦੇ ਹੱਥ ਹੀ ਵਾਗਡੋਰ ਹੈ ਅਤੇ ਉਹ ਹੀ ਪਾਰਟੀ ਲਈ ਫੈਸਲੇ ਲੈ ਰਹੇ ਸੀ।

ਮੈਂਬਰਾਂ ਨੇ ਪਾਰਟੀ ਦੇ ਅੰਦਰੂਨੀ ਮਾਮਲਿਆਂ ਨੂੰ ਲੈ ਕੇ ਗੰਭੀਰ ਇਤਰਾਜ਼ ਜਤਾਏ ਹਨ। ਮੈਂਬਰਾਂ ਨੇ ਕਿਹਾ ਕਿ ਜਦੋਂ ਉਨ੍ਹਾਂ ਦੀਆਂ ਗੱਲਾਂ ਨਹੀਂ ਮੰਨੀਆਂ ਗਈਆਂ ਤਾਂ ਫਤਿਹਗੜ੍ਹ ਸਾਹਿਬ ਵਿਖੇ ਅਰਦਾਸ ਕਰਕੇ ਪ੍ਰਿੰਸੀਪਲ ਡਰਾਫਟਿੰਗ ਕਮੇਟੀ ਬਣਾਈ ਗਈ ਸੀ। ਉਨ੍ਹਾਂ ਮੁਤਾਬਕ ਕਮੇਟੀ ਬਣਾਉਣ ਤੋਂ ਬਾਅਦ ਪ੍ਰਧਾਨ ਦੀ ਸਹਿਮਤੀ ਲੈਣ ਦੀ ਕੋਸ਼ਿਸ਼ ਕੀਤੀ ਗਈ ਪਰ ਪਾਰਟੀ ਦੇ ਸਿਧਾਂਤਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਗਿਆ।

ਕਮੇਟੀ ਮੈਂਬਰਾਂ ਨੇ ਦਾਅਵਾ ਕੀਤਾ ਕਿ ਪੰਜ ਘੰਟੇ ਚੱਲੀ ਮੀਟਿੰਗ ਦੌਰਾਨ ਪਾਰਟੀ ਦੇ ਕੁਝ ਮੋਢੀ ਆਗੂਆਂ ਵੱਲੋਂ ਜਥੇਬੰਦਕ ਢਾਂਚਾ ਭੰਗ ਕਰਨ ਦੀ ਗੱਲ ਕੀਤੀ ਗਈ, ਪਰ ਬਹੁਮਤ ਆਪਣੇ ਨਾਲ ਹੋਣ ਦਾ ਦਾਅਵਾ ਕਰਦਿਆਂ ਉਨ੍ਹਾਂ ਨੇ ਇਸ ਫੈਸਲੇ ਨੂੰ ਰੱਦ ਕਰ ਦਿੱਤਾ।

ਮਨਪ੍ਰੀਤ ਇਆਲੀ ਤੇ ਜਤਿੰਦਰ ਭੰਗੂ 'ਤੇ ਇਲਜ਼ਾਮ

ਉਨ੍ਹਾਂ ਕਿਹਾ ਕਿ ਪਾਰਟੀ ਨੂੰ ਉਨ੍ਹਾਂ ਸਿਧਾਂਤਾਂ ’ਤੇ ਚਲਾਇਆ ਜਾਣਾ ਚਾਹੀਦਾ ਹੈ, ਜਿਨ੍ਹਾਂ ’ਤੇ ਇਹ ਬਣੀ ਸੀ। ਕਮੇਟੀ ਮੈਂਬਰਾਂ ਨੇ ਦੋਸ਼ ਲਾਇਆ ਕਿ ਪਿਛਲੇ ਕੁਝ ਦਿਨਾਂ ਤੋਂ ਪਾਰਟੀ ਦੇ ਕੰਮਕਾਜ ਵਿੱਚ ਸਰਕਾਰੀ ਤੰਤਰ ਦਾ ਦਖਲ ਵਧਿਆ ਹੈ ਅਤੇ ਪਾਰਟੀ ਦਫ਼ਤਰ ਨੂੰ ਸਰਕਾਰੀ ਦਫ਼ਤਰ ਵਾਂਗ ਚਲਾਇਆ ਜਾ ਰਿਹਾ ਹੈ। ਉਨ੍ਹਾਂ ਨੇ ਮਨਪ੍ਰੀਤ ਸਿੰਘ ਇਯਾਲੀ ਦੇ ਘਰ ਵਿੱਚ ਹੋ ਰਹੀਆਂ ਕੁਝ ਮੀਟਿੰਗਾਂ ’ਤੇ ਵੀ ਸਵਾਲ ਚੁੱਕੇ।

ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਪੂਰੇ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਗਈ ਸੀ ਅਤੇ ਬਾਪੂ ਤਰਸੇਮ ਸਿੰਘ ਨੇ ਤਿੰਨ ਦਿਨ ਦਾ ਸਮਾਂ ਮੰਗਿਆ ਸੀ। ਪਰ ਜਾਂਚ ਕਰਨ ਦੀ ਬਜਾਏ ਪਾਰਟੀ ਦਾ ਜਥੇਬੰਦਕ ਢਾਂਚਾ ਭੰਗ ਕਰਨ ਸਬੰਧੀ ਪੱਤਰ ਜਾਰੀ ਕਰ ਦਿੱਤਾ ਗਿਆ।

ਡਰਾਫਟਿੰਗ ਕਮੇਟੀ ਦੇ ਮੈਂਬਰਾਂ ਨੇ ਸਪੱਸ਼ਟ ਕੀਤਾ ਕਿ ਉਹ ਬਾਪੂ ਤਰਸੇਮ ਸਿੰਘ ਵੱਲੋਂ ਲਏ ਗਏ ਫੈਸਲਿਆਂ ਅਤੇ ਜਥੇਬੰਦਕ ਢਾਂਚਾ ਭੰਗ ਕਰਨ ਦੇ ਫੈਸਲੇ ਨੂੰ ਰੱਦ ਕਰਦੇ ਹਨ। ਉਨ੍ਹਾਂ ਕਿਹਾ ਕਿ ‘ਵਾਰਿਸ ਪੰਜਾਬ ਦੇ’ ਕਿਸੇ ਇੱਕ ਪਰਿਵਾਰ, ਵਿਅਕਤੀ ਜਾਂ ਸਰਕਾਰੀ ਤੰਤਰ ਦੀ ਪਾਰਟੀ ਨਹੀਂ, ਸਗੋਂ ਸੰਗਤਾਂ ਦੀ ਪਾਰਟੀ ਹੈ।

ਉਨ੍ਹਾਂ ਮਨਪ੍ਰੀਤ ਸਿੰਘ ਇਯਾਲੀ ਅਤੇ ਜਤਿੰਦਰ ਸਿੰਘ ਭੰਗੂ ’ਤੇ ਪਾਰਟੀ ਦੇ ਕੰਮਕਾਜ ਵਿੱਚ ਦਖ਼ਲ ਦੇਣ ਦੇ ਦੋਸ਼ ਵੀ ਲਗਾਏ। ਨਾਲ ਹੀ ਚੇਤਾਵਨੀ ਦਿੱਤੀ ਕਿ ਜੇਕਰ ਇੱਕ ਹਫ਼ਤੇ ਅੰਦਰ ਹਾਲਾਤ ਨਾ ਸੁਧਰੇ ਤਾਂ ਉਹ ਮੀਡੀਆ ਸਾਹਮਣੇ ਹੋਰ ਤੱਥ ਰੱਖਣਗੇ।

ਇਹ ਵੀ ਪੜ੍ਹੋ... ਦਲਜੀਤ ਸਿੰਘ ਦੇ ਸਸਕਾਰ ਬਾਰੇ ਪੰਜਾਬ ਸਰਕਾਰ ਨੇ ਹਾਈਕੋਰਟ 'ਚ ਦਾਖਲ ਕੀਤਾ ਜਵਾਬ

ਹੁਸ਼ਿਆਰਪੁਰ ਦੇ ਪਿੰਡ ਸਤੌਰ 'ਚ ਚੱਲੀਆਂ ਗੋਲੀਆਂ, ਕਾਂਗਰਸੀ ਸਰਪੰਚ ਦਾ ਮੁੰਡਾ ਗ੍ਰਿਫ਼ਤਾਰ

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK