Sat, Oct 31, 2026
Whatsapp

ਤਿਉਹਾਰਾਂ 'ਤੇ Online Shopping ਕਰਨ ਵਾਲੇ ਸਾਵਧਾਨ ! ਮੁਕਤਸਰ 'ਚ ਸ਼ਖਸ ਨਾਲ 65000 ਦੀ ਵੱਜੀ ਠੱਗੀ

Online Shopping Fraud : ਰਾਜ ਬਾਂਸਲ ਨੇ ਦੀਵਾਲੀ ਦੇ ਆਫਰ ਨੂੰ ਦੇਖਦਿਆਂ ਫਲਿੱਪਕਾਰਟ ਤੋਂ ਕਰੀਬ ਇੱਕ ਲੱਖ ਰੁਪਏ ਕੀਮਤ ਵਾਲੀ ਐਲਈਡੀ 65 ਹਜ਼ਾਰ ਰੁਪਏ ਵਿੱਚ ਆਨਲਾਈਨ ਮੰਗਵਾਈ ਸੀ। ਪਰ ਜਦੋਂ ਡੱਬਾ ਖੋਲ੍ਹਿਆ ਗਿਆ ਤਾਂ ਸਾਰੇ ਹੈਰਾਨ ਰਹਿ ਗਏ।

Reported by:  PTC News Desk  Edited by:  KRISHAN KUMAR SHARMA -- October 31st 2026 08:59 PM -- Updated: October 31st 2026 09:08 PM
ਤਿਉਹਾਰਾਂ 'ਤੇ Online Shopping ਕਰਨ ਵਾਲੇ ਸਾਵਧਾਨ ! ਮੁਕਤਸਰ 'ਚ ਸ਼ਖਸ ਨਾਲ 65000 ਦੀ ਵੱਜੀ ਠੱਗੀ

ਤਿਉਹਾਰਾਂ 'ਤੇ Online Shopping ਕਰਨ ਵਾਲੇ ਸਾਵਧਾਨ ! ਮੁਕਤਸਰ 'ਚ ਸ਼ਖਸ ਨਾਲ 65000 ਦੀ ਵੱਜੀ ਠੱਗੀ

Online Shopping Fraud : ਤਿਉਹਾਰਾਂ ਦੇ ਸੀਜ਼ਨ ਦੌਰਾਨ ਆਨਲਾਈਨ ਖਰੀਦਦਾਰੀ ਕਰਨ ਵਾਲੇ ਲੋਕਾਂ ਲਈ ਸ੍ਰੀ ਮੁਕਤਸਰ ਸਾਹਿਬ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਵਿਅਕਤੀ ਨੂੰ 65 ਹਜ਼ਾਰ ਰੁਪਏ ਦੀ ਆਨਲਾਈਨ ਖਰੀਦਦਾਰੀ ਕਰਨੀ ਉਸ ਸਮੇਂ ਮਹਿੰਗੀ ਪੈ ਗਈ, ਜਦੋਂ ਮੰਗਵਾਈ ਗਈ ਸੋਨੀ ਕੰਪਨੀ ਦੀ 65 ਇੰਚ ਦੀ ਐਲਈਡੀ ਦੀ ਥਾਂ ਡੱਬੇ ਵਿੱਚੋਂ ਸਿਰਫ਼ ਇੱਕ ਖਾਲੀ ਪੈਨਲ ਯਾਨੀ ਸ਼ੀਸ਼ਾ ਹੀ ਨਿਕਲਿਆ।

ਫਲਿੱਪਕਾਰਟ ਤੋਂ ਮੰਗਵਾਈ ਸੀ LED

ਸ੍ਰੀ ਮੁਕਤਸਰ ਸਾਹਿਬ ਦੇ ਰਹਿਣ ਵਾਲੇ ਰਾਜ ਬਾਂਸਲ ਨੇ ਦੀਵਾਲੀ ਦੇ ਆਫਰ (Diwali Sale Offer) ਨੂੰ ਦੇਖਦਿਆਂ ਫਲਿੱਪਕਾਰਟ ਤੋਂ ਕਰੀਬ ਇੱਕ ਲੱਖ ਰੁਪਏ ਕੀਮਤ ਵਾਲੀ ਐਲਈਡੀ 65 ਹਜ਼ਾਰ ਰੁਪਏ ਵਿੱਚ ਆਨਲਾਈਨ ਮੰਗਵਾਈ ਸੀ। ਪਰ ਜਦੋਂ ਸੋਨੀ ਕੰਪਨੀ ਦੇ ਕਰਮਚਾਰੀ ਐਲਈਡੀ ਲਗਾਉਣ ਲਈ ਉਨ੍ਹਾਂ ਦੇ ਘਰ ਪਹੁੰਚੇ ਅਤੇ ਡੱਬਾ ਖੋਲ੍ਹਿਆ ਗਿਆ ਤਾਂ ਸਾਰੇ ਹੈਰਾਨ ਰਹਿ ਗਏ।

ਦਰਅਸਲ, ਰਾਜ ਬਾਂਸਲ ਨੇ ਕਰੀਬ ਇੱਕ ਹਫ਼ਤਾ ਤੋਂ 10 ਦਿਨ ਪਹਿਲਾਂ ਫਲਿੱਪਕਾਰਟ (Flipkart Diwali Sale) ਰਾਹੀਂ ਸੋਨੀ ਕੰਪਨੀ ਦੀ 65 ਇੰਚ ਦੀ ਐਲਈਡੀ ਦਾ ਆਰਡਰ ਕੀਤਾ ਸੀ। ਉਨ੍ਹਾਂ ਵੱਲੋਂ ਇਸ ਦੀ ਪੂਰੀ ਪੇਮੈਂਟ ਵੀ ਕਰ ਦਿੱਤੀ ਗਈ ਸੀ ਅਤੇ ਡੱਬਾ ਅਬੋਹਰ ਸ਼ਹਿਰ ਸਥਿਤ ਫਲਿੱਪਕਾਰਟ ਦੇ ਕੇਂਦਰ ਤੋਂ ਲੈ ਕੇ ਉਹ ਆਪਣੇ ਘਰ ਪਹੁੰਚੇ ਸਨ।

ਡੱਬਾ ਖੋਲ੍ਹਿਆ ਤਾਂ ਕੀ ਨਿਕਲਿਆ ? 

ਜਦੋਂ ਐਲਈਡੀ ਲਗਾਉਣ ਲਈ ਸੋਨੀ ਕੰਪਨੀ ਦੇ ਕਰਮਚਾਰੀ ਉਨ੍ਹਾਂ ਦੇ ਘਰ ਪਹੁੰਚੇ ਤਾਂ ਰਾਜ ਬਾਂਸਲ ਨੇ ਡੱਬਾ ਖੋਲ੍ਹਣ ਤੋਂ ਪਹਿਲਾਂ ਪੂਰੀ ਵੀਡੀਓ ਬਣਾਉਣ ਦਾ ਫੈਸਲਾ ਕੀਤਾ। ਇਸ ਤੋਂ ਬਾਅਦ ਜਦੋਂ ਉਨ੍ਹਾਂ ਨੇ ਕਰਮਚਾਰੀਆਂ ਦੀ ਮੌਜੂਦਗੀ ਵਿੱਚ ਡੱਬਾ ਖੋਲ੍ਹਿਆ ਤਾਂ ਪਹਿਲਾਂ ਤਾਂ ਉਸ ਵਿੱਚੋਂ ਰਿਮੋਟ ਅਤੇ ਬਿਜਲੀ ਦੀਆਂ ਤਾਰਾਂ ਸਮੇਤ ਹੋਰ ਸਾਮਾਨ ਗਾਇਬ ਮਿਲਿਆ। ਰਾਜ ਬਾਂਸਲ ਨੇ ਕੰਪਨੀ ਨੂੰ ਸ਼ਿਕਾਇਤ ਕਰ ਦਿੱਤੀ ਹੈ ਤੇ ਉਹਨਾਂ ਨੇ ਕਿਹਾ ਕਿ ਅੱਗੇ ਵੀ ਉਹ ਲਿਖਤੀ ਸ਼ਿਕਾਇਤ ਵੀ ਜਰੂਰ ਦਰਜ ਕਰਾਉਣਗੇ।

ਇਹ ਵੀ ਪੜ੍ਹੋ...ਡੇਰਾ ਬਿਆਸ ਦੇ ਸੇਵਾਦਾਰਾਂ 'ਤੇ ਚੱਲੀਆਂ ਗੋਲੀਆਂ, ਇੱਕ ਦੀ ਮੌਤ, ਇੱਕ ਗੰਭੀਰ ਜ਼ਖ਼ਮੀ

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK