Jalandhar News : ਮਸੀਹਾ ਬਣ ਬਹੁੜਿਆ RPF ਜਵਾਨ! ਮੌਤ ਦੇ ਮੂੰਹੋਂ ਬਚਾਇਆ ਯਾਤਰੀ, ਵੇਖੋ ਵਾਇਰਲ ਵੀਡੀਓ
RPF jawan saved passenger : ਰੇਲਵੇ ਸਟੇਸ਼ਨ 'ਤੇ ਚਲਦੀ ਗੱਡੀ 'ਤੇ ਚੜ੍ਹਦੇ ਸਮੇਂ ਵਾਪਰੇ ਹਾਦਸੇ 'ਚ ਇੱਕ ਯਾਤਰੀ ਅਚਾਨਕ ਗੱਡੀ ਹੇਠਾਂ ਆਉਂਦਾ ਬਚ ਗਿਆ, ਜਦੋਂ ਮੌਕੇ 'ਤੇ ਡਿਊਟੀ 'ਤੇ ਤੈਨਾਤ ਇੱਕ ਆਰਪੀਐਫ ਜਵਾਨ ਉਸ ਲਈ ਮਸੀਹਾ ਬਣ ਕੇ ਬਹੁੜਿਆ ਅਤੇ ਯਾਤਰੀ ਨੂੰ ਮੌਤ ਦੇ ਮੂੰਹੋਂ ਕੱਢ ਲਿਆਂਦਾ।
Jalandhar railway station video viral : ਜਲੰਧਰ ਰੇਲਵੇ ਸਟੇਸ਼ਨ 'ਤੇ ਇੱਕ ਬਹੁਤ ਹੀ ਖੌਫਨਾਕ ਘਟਨਾ ਵਾਪਰਨ ਦੀ ਤਸਵੀਰ ਸਾਹਮਣੇ ਆਈ ਹੈ। ਹਾਲਾਂਕਿ ਘਟਨਾ 'ਚ ਯਾਤਰੀ ਦੀ ਜਾਨ ਵਾਲ-ਵਾਲ ਬਚ ਗਈ। ਰੇਲਵੇ ਸਟੇਸ਼ਨ 'ਤੇ ਚਲਦੀ ਗੱਡੀ 'ਤੇ ਚੜ੍ਹਦੇ ਸਮੇਂ ਵਾਪਰੇ ਹਾਦਸੇ 'ਚ ਇੱਕ ਯਾਤਰੀ ਅਚਾਨਕ ਗੱਡੀ ਹੇਠਾਂ ਆਉਂਦਾ ਬਚ ਗਿਆ, ਜਦੋਂ ਮੌਕੇ 'ਤੇ ਡਿਊਟੀ 'ਤੇ ਤੈਨਾਤ ਇੱਕ ਆਰਪੀਐਫ ਜਵਾਨ ਉਸ ਲਈ ਮਸੀਹਾ ਬਣ ਕੇ ਬਹੁੜਿਆ ਅਤੇ ਯਾਤਰੀ ਨੂੰ ਮੌਤ ਦੇ ਮੂੰਹੋਂ ਕੱਢ ਲਿਆਂਦਾ।
ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਪਾਣੀ ਦੀ ਬੋਤਲ ਲੈ ਕੇ ਇੱਕ ਯਾਤਰੀ ਚੱਲੀ ਰੇਲਗੱਡੀ 'ਤੇ ਚੜ੍ਹਨ ਦੀ ਕੋਸ਼ਿਸ਼ ਕਰਦਾ ਹੈ। ਇਸ ਦੌਰਾਨ ਹੀ ਇੱਕ ਆਰਪੀਐਫ਼ ਜਵਾਨ ਸੁਭਾਸ਼ ਚੰਦ ਗੱਡੀ ਕੋਲ ਡਿਊਟੀ 'ਤੇ ਤੈਨਾਤ ਵਿਖਾਈ ਦੇ ਰਿਹਾ ਹੈ। ਜਦੋਂ ਇਹ ਯਾਤਰੀ ਗੱਡੀ 'ਤੇ ਚੜ੍ਹਨ ਲੱਗਦਾ ਹੈ ਤਾਂ ਅਚਾਨਕ ਇਸਦਾ ਪੈਰ ਫਿਸਲ ਜਾਂਦਾ ਹੈ ਅਤੇ ਗੱਡੀ ਦੇ ਹੇਠਾਂ ਆਉਣ ਲੱਗਿਆ, ਪਰ ਅਚਾਨਕ ਹੀ ਆਰਪੀਐਫ ਜਵਾਨ ਸੁਭਾਸ਼ ਚੰਦ ਨੇ ਤੁਰੰਤ ਫੁਰਤੀ ਵਿਖਾਈ ਅਤੇ ਇੱਕ ਹੱਥ ਨਾਲ ਯਾਤਰੀ ਬਾਂਹ ਤੋਂ ਫੜ ਲਿਆ ਅਤੇ ਆਪਣੇ ਵੱਲ ਖਿੱਚਣ ਲੱਗਿਆ। ਮੌਕੇ 'ਤੇ ਇੱਕ ਹੋਰ ਨੌਜਵਾਨ ਨੇ ਵੀ ਭੱਜ ਕੇ ਉਸ ਦੀ ਸਹਾਇਤਾ ਕੀਤੀ ਅਤੇ ਯਾਤਰੀ ਨੂੰ ਮੌਤ ਦੇ ਮੂੰਹ ਵਿਚੋਂ ਕੱਢ ਲਿਆਂਦਾ।
12 ਸੈਕਿੰਡ ਦੀ ਇਸ ਵੀਡੀਓ ਨੇ ਵੇਖਣ ਵਾਲਿਆਂ ਨੂੰ ਮੂੰਹ 'ਚ ਉਂਗਲਾਂ ਪਵਾ ਦਿੱਤੀਆਂ ਹਨ। ਲੋਕ ਆਰਪੀਐਫ ਜਵਾਨ ਦੀ ਬਹਾਦਰੀ ਲਈ ਉਸ ਦੀ ਪ੍ਰਸ਼ੰਸਾ ਵੀ ਕਰ ਰਹੀ ਹਨ ਕਿ ਕਿਵੇਂ ਉਸ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਯਾਤਰੀ ਨੂੰ ਬਚਾ ਲਿਆ। ਯਾਤਰੀ ਰਜੇਸ਼ ਜੈਨ ਨੇ ਵੀ ਆਪਣੀ ਜਾਨ ਬਚਾਉਣ ਲਈ ਆਰਪੀਐਫ ਜਵਾਨ ਸੁਭਾਸ਼ ਚੰਦ ਦਾ ਧੰਨਵਾਦ ਕੀਤਾ।