Panchkula News : ਕਰਜ਼ੇ ਹੇਠ ਦੱਬੇ ਇੱਕ ਹੀ ਪਰਿਵਾਰ ਦੇ 7 ਮੈਂਬਰਾਂ ਨੇ ਆਪਣੀ ਜੀਵਨ ਲੀਲ੍ਹਾ ਕੀਤੀ ਸਮਾਪਤ, ਕਾਰ ਵਿੱਚੋਂ ਮਿਲੀਆਂ ਲਾਸ਼ਾਂ ,ਦੇਹਰਾਦੂਨ ਤੋਂ ਆਏ ਸੀ ਪੰਚਕੂਲਾ
Panchkula News : ਪੰਚਕੂਲਾ ਦੇ ਸੈਕਟਰ-27 ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੇ ਦੇਹਰਾਦੂਨ ਦੇ ਇੱਕ ਪਰਿਵਾਰ ਦੇ 7 ਮੈਂਬਰਾਂ ਨੇ ਕਾਰ ਵਿੱਚ ਜ਼ਹਿਰ ਖਾ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ ਹੈ। ਦੱਸਿਆ ਜਾ ਰਿਹਾ ਹੈ ਕਿ ਸਾਰਿਆਂ ਦੀਆਂ ਲਾਸ਼ਾਂ ਸੈਕਟਰ -27 ਦੇ ਇੱਕ ਘਰ ਦੇ ਬਾਹਰ ਸੜਕ 'ਤੇ ਖੜੀ ਇੱਕ ਕਾਰ 'ਚੋਂ ਮਿਲੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਪਰਿਵਾਰ 'ਤੇ ਭਾਰੀ ਕਰਜ਼ਾ ਸੀ, ਇਸ ਲਈ ਉਨ੍ਹਾਂ ਨੇ ਇਹ ਕਦਮ ਚੁੱਕਿਆ
Panchkula News : ਪੰਚਕੂਲਾ ਦੇ ਸੈਕਟਰ-27 ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੇ ਦੇਹਰਾਦੂਨ ਦੇ ਇੱਕ ਪਰਿਵਾਰ ਦੇ 7 ਮੈਂਬਰਾਂ ਨੇ ਕਾਰ ਵਿੱਚ ਜ਼ਹਿਰ ਖਾ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ ਹੈ। ਦੱਸਿਆ ਜਾ ਰਿਹਾ ਹੈ ਕਿ ਸਾਰਿਆਂ ਦੀਆਂ ਲਾਸ਼ਾਂ ਸੈਕਟਰ -27 ਦੇ ਇੱਕ ਘਰ ਦੇ ਬਾਹਰ ਸੜਕ 'ਤੇ ਖੜੀ ਇੱਕ ਕਾਰ 'ਚੋਂ ਮਿਲੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਪਰਿਵਾਰ 'ਤੇ ਭਾਰੀ ਕਰਜ਼ਾ ਸੀ, ਇਸ ਲਈ ਉਨ੍ਹਾਂ ਨੇ ਇਹ ਕਦਮ ਚੁੱਕਿਆ।
ਜਾਣਕਾਰੀ ਅਨੁਸਾਰ ਦੇਹਰਾਦੂਨ ਦਾ ਰਹਿਣ ਵਾਲਾ ਪ੍ਰਵੀਨ ਮਿੱਤਲ ਆਪਣੇ ਪਰਿਵਾਰ ਨਾਲ ਪੰਚਕੂਲਾ ਦੇ ਬਾਗੇਸ਼ਵਰ ਧਾਮ ਵਿਖੇ ਆਯੋਜਿਤ ਹਨੂੰਮਾਨ ਕਥਾ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਆਇਆ ਸੀ। ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਦੇਹਰਾਦੂਨ ਵਾਪਸ ਜਾਂਦੇ ਸਮੇਂ ਉਨ੍ਹਾਂ ਨੇ ਸਮੂਹਿਕ ਖੁਦਕੁਸ਼ੀ ਦਾ ਇਹ ਕਦਮ ਚੁੱਕਿਆ। ਮ੍ਰਿਤਕਾਂ ਵਿੱਚ ਦੇਹਰਾਦੂਨ ਦੇ ਨਿਵਾਸੀ 42 ਸਾਲਾ ਪ੍ਰਵੀਨ ਮਿੱਤਲ, ਪ੍ਰਵੀਨ ਦੇ ਮਾਤਾ-ਪਿਤਾ, ਪ੍ਰਵੀਨ ਦੀ ਪਤਨੀ ਅਤੇ ਦੋ ਧੀਆਂ ਅਤੇ ਇੱਕ ਪੁੱਤਰ ਸਮੇਤ ਤਿੰਨ ਬੱਚੇ ਸ਼ਾਮਲ ਹਨ।