Shatrughan Sinha Birthday : ਬਾਲੀਵੁੱਡ ਅਦਾਕਾਰ ਸ਼ਤਰੂਘਨ ਸਿਨਹਾ ਦੀ ਉਹ ਪੰਜਾਬੀ ਫਿਲਮ ਜੋ ਬਣ ਗਈ ਸੁਪਰਹਿੱਟ

ਸੋਸ਼ਲ ਮੀਡੀਆ 'ਤੇ ਫਿਲਮੀ ਹਸਤੀਆਂ ਤੋਂ ਲੈ ਕੇ ਸ਼ਤਰੂਘਨ ਸਿਨਹਾ ਦੇ ਪ੍ਰਸ਼ੰਸਕ ਆਪਣੇ ਚਹੇਤੇ ਅਦਾਕਾਰ ਨੂੰ ਉਨ੍ਹਾਂ ਦੇ ਜਨਮਦਿਨ 'ਤੇ ਸ਼ੁਭਕਾਮਨਾਵਾਂ ਦੇ ਰਹੇ ਹਨ। ਬਹੁਤ ਘੱਟ ਲੋਕ ਜਾਣਦੇ ਹਨ ਕਿ ਸ਼ਤਰੂਘਨ ਸਿਨਹਾ ਨੂੰ 'ਬਿਹਾਰੀ ਬਾਬੂ' ਕਿਹਾ ਜਾਂਦਾ ਹੈ,

By  Aarti December 9th 2023 11:37 AM -- Updated: December 9th 2023 11:40 AM

Shatrughan Sinha Punjabi Film : 'ਖਾਮੋਸ਼' ਵਰਗੇ ਛੋਟੇ-ਛੋਟੇ ਡਾਇਲਾਗਜ਼ ਨਾਲ ਦੁਨੀਆ ਭਰ 'ਚ ਆਪਣੀ ਪਛਾਣ ਬਣਾਉਣ ਵਾਲੇ ਮਸ਼ਹੂਰ ਬਾਲੀਵੁੱਡ ਅਦਾਕਾਰ ਸ਼ਤਰੂਘਨ ਸਿਨਹਾ ਅੱਜ ਯਾਨੀ 9 ਦਸੰਬਰ ਨੂੰ ਆਪਣਾ 78ਵਾਂ ਜਨਮਦਿਨ ਮਨਾ ਰਹੇ ਹਨ। ਬਾਲੀਵੁੱਡ ਨੂੰ ਕਈ ਫਿਲਮਾਂ ਦੇਣ ਵਾਲੇ ਸ਼ਤਰੂਘਨ ਸਿਨਹਾ ਨੂੰ ਇਕ ਸਮੇਂ ਆਪਣੇ ਚਿਹਰੇ ਤੋਂ ਨਫਰਤ ਵੀ ਹੁੰਦੀ ਸੀ ਪਰ ਆਪਣੀ ਅਦਾਕਾਰੀ ਦੇ ਦਮ 'ਤੇ ਉਨ੍ਹਾਂ ਨੇ ਸਾਰਿਆਂ ਨੂੰ 'ਖਾਮੋਸ਼' ਕਰ ਦਿੱਤਾ।

ਅਦਾਕਾਰ ਨੂੰ ਪ੍ਰਸ਼ੰਸਕ ਦੇ ਰਹੇ ਵਧਾਈ 

ਸੋਸ਼ਲ ਮੀਡੀਆ 'ਤੇ ਫਿਲਮੀ ਹਸਤੀਆਂ ਤੋਂ ਲੈ ਕੇ ਸ਼ਤਰੂਘਨ ਸਿਨਹਾ ਦੇ ਪ੍ਰਸ਼ੰਸਕ ਆਪਣੇ ਚਹੇਤੇ ਅਦਾਕਾਰ ਨੂੰ ਉਨ੍ਹਾਂ ਦੇ ਜਨਮਦਿਨ 'ਤੇ ਸ਼ੁਭਕਾਮਨਾਵਾਂ ਦੇ ਰਹੇ ਹਨ। ਬਹੁਤ ਘੱਟ ਲੋਕ ਜਾਣਦੇ ਹਨ ਕਿ ਸ਼ਤਰੂਘਨ ਸਿਨਹਾ ਨੂੰ 'ਬਿਹਾਰੀ ਬਾਬੂ' ਕਿਹਾ ਜਾਂਦਾ ਹੈ, ਉਨ੍ਹਾਂ ਦੇ ਕਰੀਬੀ ਵੀ ਉਨ੍ਹਾਂ ਨੂੰ 'ਸ਼ਾਟਗਨ' ਕਹਿ ਕੇ ਬੁਲਾਉਂਦੇ ਹਨ। ਸ਼ਤਰੂਘਨ ਸਿਨਹਾ ਨੇ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ 1970 'ਚ ਦੇਵ ਆਨੰਦ ਦੀ ਫਿਲਮ 'ਪ੍ਰੇਮ ਪੁਜਾਰੀ' ਨਾਲ ਕੀਤੀ ਸੀ।

ਬਿਹਾਰ ਦੇ ਪਟਨਾ ਦੇ ਰਹਿਣ ਵਾਲੇ ਹਨ ਸ਼ਤਰੂਘਨ ਸਿਨਹਾ 

ਬਿਹਾਰ ਦੇ ਪਟਨਾ ਦੇ ਰਹਿਣ ਵਾਲੇ ਸ਼ਤਰੂਘਨ ਨੂੰ ਫਿਲਮ 'ਕਾਲੀਚਰਨ' ਨਾਲ ਪਹਿਲੀ ਵਾਰ ਮੁੱਖ ਅਦਾਕਾਰ ਵਜੋਂ ਪਛਾਣ ਮਿਲੀ। ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇੱਕ ਖਲਨਾਇਕ ਦੇ ਤੌਰ 'ਤੇ ਕੀਤੀ ਸੀ ਪਰ ਸੈਲੀਬ੍ਰਿਟੀ ਬਣਨ ਤੱਕ ਦਾ ਉਨ੍ਹਾਂ ਦਾ ਸਫਰ ਕਿਸੇ ਪ੍ਰੇਰਨਾ ਤੋਂ ਘੱਟ ਨਹੀਂ ਹੈ। ਸ਼ਤਰੂਘਨ ਸਿਨਹਾ ਇੱਕ ਸਿਆਸਤਦਾਨ, ਅਦਾਕਾਰ ਅਤੇ ਤਿੰਨ ਬੱਚਿਆਂ ਦੇ ਪਿਤਾ ਹਨ। ਉਨ੍ਹਾਂ ਦਾ ਸੁਲਝਾ ਸੁਭਾਅ ਉਸਨੂੰ ਆਪਣੇ ਸਮੇਂ ਦੀਆਂ ਹੋਰ ਮਸ਼ਹੂਰ ਹਸਤੀਆਂ ਤੋਂ ਵੱਖ ਕਰਦਾ ਹੈ।

ਕਾਫੀ ਪੜ੍ਹੇ ਲਿਖੇ ਹਨ ਸ਼ਤਰੂਘਨ ਸਿਨਹਾ 

ਸ਼ਤਰੂਘਨ ਸਿਨਹਾ ਉੱਚ ਸਿੱਖਿਆ ਪ੍ਰਾਪਤ ਅਦਾਕਾਰਾਂ ਦੀ ਸੂਚੀ ਵਿੱਚ ਸ਼ਾਮਲ ਹਨ, ਉਨ੍ਹਾਂ ਨੇ ਵਿਗਿਆਨ ਪੱਖ ਤੋਂ ਗ੍ਰੈਜੂਏਸ਼ਨ ਦੀ ਡਿਗਰੀ ਪ੍ਰਾਪਤ ਕੀਤੀ ਹੈ। ਉਸਨੇ ਪਟਨਾ ਸਾਇੰਸ ਕਾਲਜ ਤੋਂ ਆਪਣੀ ਪੜ੍ਹਾਈ ਪੂਰੀ ਕੀਤੀ। ਆਪਣੀ ਡਿਗਰੀ ਪ੍ਰਾਪਤ ਕਰਨ ਤੋਂ ਬਾਅਦ, ਅਦਾਕਾਰ ਨੇ ਪੁਣੇ ਵਿੱਚ ਫਿਲਮ ਅਤੇ ਟੈਲੀਵਿਜ਼ਨ ਇੰਸਟੀਚਿਊਟ ਆਫ ਇੰਡੀਆ ਤੋਂ ਐਕਟਿੰਗ ਵਿੱਚ ਡਿਪਲੋਮਾ ਪੂਰਾ ਕੀਤਾ।

ਇਸ ਪੰਜਾਬੀ ਫਿਲਮ ’ਚ ਕੀਤਾ ਸੀ ਕੰਮ 

ਤੁਹਾਨੂੰ ਦੱਸ ਦਈਏ ਕਿ ਆਪਣੇ ਕਰੀਅਰ ਦੌਰਾਨ ਸ਼ਤਰੂਘਨ ਸਿਨਹਾ ਨੇ ਪੰਜਾਬੀ ਫਿਲਮ ’ਚ ਵੀ ਅਦਾਕਾਰੀ ਕੀਤੀ ਸੀ। ਫਿਲਮ ਦਾ ਨਾਂ ਪੁੱਤ ਜੱਟਾਂ ਦੇ ਹੈ ਜੋ ਕਿ 1983 ’ਚ ਆਈ ਸੀ। ਇਸ ਫਿਲਮ ਨੂੰ ਦਵਿੰਦਰ ਸਿੰਘ ਗਿੱਲ ਅਤੇ ਇਕਬਾਲ ਢਿੱਲੋਂ ਦੁਆਰਾ ਨਿਰਮਿਤ ਅਤੇ ਜਗਜੀਤ ਗਿੱਲ ਦੁਆਰਾ ਨਿਰਦੇਸ਼ਿਤ ਕੀਤਾ ਗਿਆ ਸੀ। ਇਸ ਫਿਲਮ ’ਚ ਹਿੰਦੀ ਸਿਤਾਰੇ ਸ਼ਤਰੂਘਨ ਸਿਨਹਾ ਅਤੇ ਧਰਮਿੰਦਰ ਵਿਸ਼ੇਸ਼ ਰੂਪ ਵਿੱਚ ਦਿਖਾਈ ਦਿੱਤੇ। ਸੁਰਿੰਦਰ ਸ਼ਿੰਦਾ ਅਤੇ ਮੁਹੰਮਦ ਸਦੀਕ ਪਲੇਬੈਕ ਗਾਇਕ ਸਨ ਅਤੇ ਅਦਾਕਾਰੀ ਵੀ ਕਰਦੇ ਸੀ।

ਇਹ ਵੀ ਪੜ੍ਹੋ: Dharmendra Birthday Special: ਅਦਾਕਾਰ ਧਰਮਿੰਦਰ ਦੇ ਜਨਮਦਿਨ ਮੌਕੇ ਜਾਣੋ ਉਹ ਕਿੰਨ੍ਹੇ ਕਰੋੜਾਂ ਦੀ ਜਾਇਦਾਦ ਦੇ ਹਨ ਮਾਲਕ !

Related Post