ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦਾ ਹੋਇਆ ਅੰਤਿਮ ਸਸਕਾਰ

By  Pardeep Singh November 6th 2022 02:43 PM -- Updated: November 6th 2022 02:50 PM

ਅੰਮ੍ਰਿਤਸਰ:  ਅੰਮ੍ਰਿਤਸਰ ਦੇ  ਹਿੰਦੂ ਨੇਤਾ ਤੇ ਸ਼ਿਵ ਸੈਨਾ ਟਕਸਾਲੀ ਦੇ ਪ੍ਰਧਾਨ ਸੁਧੀਰ ਸੂਰੀ ਦਾ ਅੰਤਿਮ ਸਸਕਾਰ ਹੋ ਗਿਆ ਹੈ। ਇਸ ਮੌਕੇ ਪੁਲਿਸ ਨੇ ਸੁਰੱਖਿਆ ਪ੍ਰਬੰਧ ਪੁਖਤਾ ਕੀਤੇ ਹੋਏ ਸਨ ਅਤੇ ਵੱਡੀ ਗਿਣਤੀ ਵਿਚ ਪੁਲਿਸ ਬਲ ਤਾਇਨਾਤ ਹੈ। ਪਰਿਵਾਰ ਤੇ ਸਮਰਥਕਾਂ ਦੀ ਮੰਗ ਮਗਰੋਂ ਪ੍ਰਸ਼ਾਸਨ ਨੇ ਨਜ਼ਰਬੰਦ ਕੀਤੇ ਹੋਏ ਸ਼ਿਵ ਸੈਨਾ ਆਗੂਆਂ ਨੂੰ ਰਿਹਾਅ ਕਰ ਦਿੱਤਾ ਹੈ। 

ਅੰਤਿਮ ਸਸਕਾਰ ਮੌਕੇ ਵੱਖ-ਵੱਖ ਹਿੰਦੂ ਸੰਗਠਨਾਂ ਦੇ ਆਗੂਆਂ ਨੇ ਸੁਧੀਰ ਸੂਰੀ ਨੂੰ ਸ਼ਰਧਾਜਲੀ  ਭੇਂਟ ਕੀਤੀ ਅਤੇ ਸਰਕਾਰ ਕੋਲੋਂ ਇਨਸਾਫ਼ ਦੀ ਮੰਗ ਕੀਤੀ । ਇਸ ਮੌਕੇ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਹੋਏ ਸਨ।

ਸੂਰੀ ਦੇ ਭਰਾ ਬ੍ਰਿਜ ਮੋਹਨ ਸੂਰੀ ਨੇ ਕਿਹਾ ਕਿ ਹਿੰਦੂ ਸਿੱਖ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਦੇ ਹੋਏ ਕੋਈ ਵੀ ਭੜਕਾਊ ਬਿਆਨ ਨਾ ਦੇਵੇ, ਤਾਂ ਜੋ ਕਿਸੇ ਵੀ ਤਰ੍ਹਾਂ ਦਾ ਮਾਹੌਲ ਖਰਾਬ ਨਾ ਹੋ ਸਕੇ। ਜੇਕਰ ਕੋਈ ਵੀ ਭੜਕਾਊ ਬਿਆਨ ਦੇਵੇਗਾ ਤਾਂ ਪਰਿਵਾਰਕ ਮੈਂਬਰ ਉਸਦਾ ਸਾਥ ਨਹੀਂ ਦੇਵੇਗਾ।

ਇਹ ਵੀ ਪੜ੍ਹੋ: ਡਿਲਵਿਰੀ ਲਈ ਅਦਾਕਾਰਾ ਆਲੀਆ ਭੱਟ ਹਸਪਤਾਲ 'ਚ ਦਾਖ਼ਲ, ਅਪ੍ਰੈਲ 'ਚ ਹੋਇਆ ਸੀ ਵਿਆਹ

Related Post