Sidhu Moose Wala ਦੇ ਕਾਤਲਾਂ ਦੀਆਂ ਗੱਡੀਆਂ ਕਬਾੜ ਬਣ ਮਾਨਸਾ ਥਾਣੇ 'ਚ ਯਾਦ ਕਰਵਾ ਰਹੀਆਂ ਮੂਸੇਵਾਲੇ ਦੀ "Last Ride"

Sidhu Moosewala: ਮਰਹੂਮ ਪੰਜਾਬੀ ਗਾਇਕ ਅਤੇ ਕਾਂਗਰਸੀ ਆਗੂ ਸਿੱਧੂ ਮੂਸੇਵਾਲਾ ਦੀ ਮੌਤ ਨੂੰ ਇੱਕ ਸਾਲ ਹੋਣ ਵਾਲਾ ਹੈ।

By  Amritpal Singh May 27th 2023 07:41 PM

Sidhu Moosewala: ਮਰਹੂਮ ਪੰਜਾਬੀ ਗਾਇਕ ਅਤੇ ਕਾਂਗਰਸੀ ਆਗੂ ਸਿੱਧੂ ਮੂਸੇਵਾਲਾ ਦੀ ਮੌਤ ਨੂੰ ਇੱਕ ਸਾਲ ਹੋਣ ਵਾਲਾ ਹੈ। ਸਿੱਧੂ ਮੂਸੇਵਾਲਾ ਦਾ ਬੀਤੇ ਸਾਲ 29 ਮਈ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਸਿੱਧੂ ਮੂਸੇਵਾਲਾ 'ਤੇ ਹਮਲਾ ਪੰਜਾਬ ਸਰਕਾਰ ਵੱਲੋਂ ਸੁਰੱਖਿਆ ਵਾਪਸ ਲੈਣ ਤੋਂ ਇਕ ਦਿਨ ਬਾਅਦ ਹੋਇਆ ਸੀ। ਉਸ ਸਮੇਂ ਤੋਂ ਲੈ ਕੇ ਅੱਜ ਪਰਿਵਾਰ ਅਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ।  


ਸੰਦੀਪ ਕੇਕੜਾ ਨੇ ਸ਼ੂਟਰਾਂ ਨੂੰ ਦਿੱਤੀ ਸੀ ਜਾਣਕਾਰੀ 

ਜਦੋਂ ਸਿੱਧੂ ਮੂਸੇਵਾਲਾ ਘਰੋਂ ਨਿਕਲੇ ਤਾਂ ਸੰਦੀਪ ਕੇਕੜਾ ਨੇ ਬੋਲੈਰੋ ਅਤੇ ਕਰੋਲਾ ਗੱਡੀਆਂ ਵਿੱਚ ਬੈਠੇ ਸ਼ੂਟਰਾਂ ਨੂੰ ਜਾਣਕਾਰੀ ਦਿੱਤੀ।

ਮਨਪ੍ਰੀਤ ਮੰਨੂ ਨੇ ਪਹਿਲਾਂ ਮੂਸੇਵਾਲਾ ਦੀ ਥਾਰ ਗੱਡੀ ਨੂੰ ਓਵਰਟੇਕ ਕਰਕੇ ਫਾਇਰ ਕੀਤਾ ਅਤੇ ਫ਼ਿਰ ਕਰੋਲਾ ਗੱਡੀ ਤੋਂ ਦੂਜੀ ਟੀਮ ਨਿਕਲੀ ਅਤੇ ਛੇ ਸ਼ੂਟਰਾਂ ਨੇ ਸਿੱਧੂ ਮੂਸੇਵਾਲੇ ਉੱਤੇ ਫਾਇਰ ਕੀਤੇ। 


ਬੋਲੈਰੋ ਗੱਡੀ ਵਾਲੀ ਟੀਮ ਨੂੰ ਪ੍ਰਿਅਵ੍ਰੱਤ ਫੌਜੀ ਹੈੱਡ ਕਰ ਰਿਹਾ ਸੀ। ਇਨ੍ਹਾਂ ਵੱਲੋਂ ਕੁਝ ਹਥਿਆਰ ਹਿਸਾਰ ਦੇ ਪਿੰਡ ਕਿਰਮਾਰਾ ਵਿੱਚ ਰਿਜ਼ਰਵ (ਰਾਖਵੇਂ) ਰੱਖੇ ਗਏ ਸਨ, ਲੋੜ ਪੈਣ ਉੱਤੇ ਇਨ੍ਹਾਂ ਹਥਿਆਰਾਂ ਦਾ ਇਸਤੇਮਾਲ ਹੋਣਾ ਸੀ। ਇਨ੍ਹਾਂ ਹਥਿਆਰਾਂ ਦੀ ਰਿਕਵਰੀ ਪ੍ਰਿਅਵ੍ਰੱਤ ਫੌਜੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੋਈ ਸੀ।

ਬੋਲੈਰੋ ਗੱਡੀ ਨੂੰ ਕਸ਼ਿਸ਼ ਚਲਾ ਰਿਹਾ ਸੀ, ਉਸ ਦੇ ਨਾਲ ਪ੍ਰਿਅਵ੍ਰੱਤ, ਅੰਕਿਤ ਸਿਰਸਾ ਅਤੇ ਦੀਪਕ ਮੁੰਡੀ ਬੈਠੇ ਸਨ।

ਕਰੋਲਾ ਗੱਡੀ ਨੂੰ ਜਗਰੂਪ ਰੂਪਾ ਚਲਾ ਰਿਹਾ ਸੀ ਅਤੇ ਨਾਲ ਮਨਪ੍ਰੀਤ ਮੰਨੂ ਬੈਠਾ ਸੀ ਅਤੇ ਮਨਪ੍ਰੀਤ ਨੇ ਹੀ ਥਾਰ ਨੂੰ ਓਵਰਟੇਕ ਕਰਨ ਲਈ ਏਕੇ-47 ਨਾਲ ਫਾਇਰ ਕੀਤਾ ਸੀ।

ਵਾਰਦਾਤ ਨੂੰ ਅੰਜਾਮ ਦੇਣ ਲਈ ਇਹ ਬਹੁਤ ਦਿਨਾਂ ਤੋਂ ਲੱਗੇ ਹੋਏ ਸਨ ਅਤੇ ਇਨ੍ਹਾਂ ਨੇ ਕਈ ਰੈਕੀਆਂ ਕੀਤੀਆਂ। ਇਹ ਰੈਕੀਆਂ ਕਈ ਪੜਾਅ ਵਿੱਚ ਹੋਈਆਂ ਅਤੇ ਘੱਟੋ-ਘੱਟੋ 8-9 ਵਾਰ ਰੈਕੀਆਂ ਹੋਈਆਂ।


ਜਿਸ ਜ੍ਹਗਾ ਸਿੱਧੂ ਮੂਸੇਵਾਲੇ 'ਤੇ ਹੋਇਆ ਸੀ ਹਮਲਾ, ਦੇਖੋ ਉੱਥੇ ਕਿਵੇਂ ਰੋਜ਼ਾਨਾ ਇਕੱਠੀ ਹੁੰਦੀ ਹੈ ਭੀੜ 

ਵੋਖੋ ਵੀਡੀਓ


ਸਿੱਧੂ ਮੂਸੇਵਾਲਾ 29 ਮਈ 2022 ਨੂੰ 4.30 ਸ਼ਾਮੀ ਘਰੋਂ ਆਪਣੀ ਗੱਡੀ ਉੱਤੇ ਨਿਕਲਿਆ ਸੀ। ਉਨ੍ਹਾਂ ਦੇ ਨਾਲ ਉਨ੍ਹਾਂ ਦਾ ਇੱਕ ਗੁਆਂਡੀ ਗੁਰਵਿੰਦਰ ਸਿੰਘ ਅਤੇ ਦੂਜਾ ਚਚੇਰਾ ਭਰਾ ਗੁਰਪ੍ਰੀਤ ਸਿੰਘ ਸਨ। ਸਿੱਧੂ ਮੂਸੇਵਾਲਾ ਆਪਣੀ ਮਹਿੰਦਰਾ ਥਾਰ ਜੀਪ ਆਪ ਚਲਾ ਰਹੇ ਸੀ, ਜਦੋਂ ਉਨ੍ਹਾਂ ਉੱਤੇ ਅਣਪਛਾਤੇ ਵਿਅਕਤੀਆਂ ਨੇ ਹਮਲਾ ਕੀਤਾ।

ਪੁਲਿਸ ਮੁਤਾਬਕ ਜਦੋਂ ਮੂਸੇਵਾਲਾ ਜਵਾਹਕੇ ਪਹੁੰਚੇ ਤਾਂ ਉਨ੍ਹਾਂ ਦਾ ਪਿੱਛਾ ਇੱਕ ਚਿੱਟੇ ਰੰਗ ਦੀ ਕਰੋਲਾ ਗੱਡੀ ਕਰ ਰਹੀ ਸੀ ਅਤੇ ਅੱਗਿਓ ਉਨ੍ਹਾਂ ਨੂੰ ਦੋ ਗੱਡੀਆਂ ਚਿੱਟੀ ਬਲੈਰੋ ਅਤੇ ਗੁੜੀ ਸਲੇਟੀ ਰੰਗ ਦੀ ਸਕਾਰਪੀਓ ਨੇ ਘੇਰਿਆ।

ਅੱਗਿਓ ਸਿੱਧੂ ਅਤੇ ਉਨ੍ਹਾਂ ਦੇ ਸਾਥੀਆਂ ਉੱਤੇ ਅਨ੍ਹੇਵਾਹ ਫਾਇਰਿੰਗ ਹੋਈ, ਜਿਸ ਦੌਰਾਨ ਉਹ ਤਿੰਨੇ ਜ਼ਖ਼ਮੀ ਹੋ ਗਏ।


Related Post