ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਨਵਾਂ ਗਾਣਾ Drippy ਰਿਲੀਜ਼, ਤੁਸੀਂ ਵੀ ਸੁਣੋ

By  Aarti February 2nd 2024 10:44 AM

Punjabi Singer Sidhu Moosewala New Song: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ਡ੍ਰਿਪੀ ਰਿਲੀਜ਼ ਹੋ ਗਿਆ ਹੈ। ਇਸ ਦੇ ਰਿਲੀਜ਼ ਹੋਣ ਤੋਂ ਪਹਿਲਾਂ ਲਗਭਗ ਕਈ ਹਜ਼ਾਰ ਲੋਕ ਉਡੀਕ ਕਰ ਰਹੇ ਸਨ ਅਤੇ ਗੀਤ ਨੂੰ ਲੱਖਾਂ  ਵਿਊਜ਼ ਮਿਲ ਚੁੱਕੇ ਹਨ। 

ਦੱਸ ਦਈਏ ਕਿ ਕੈਨੇਡਾ ਦੇ ਰੈਪਰ ਏ.ਆਰ. ਪੈਸਲੇ ਤੇ Mxrci ਨਾਲ ਡ੍ਰਿਪੀ ਨਾਲ ਗਾਣਾ ਆਇਆ ਹੈ। ਜੋ ਕਿ ਰਿਲੀਜ਼ ਹੁੰਦੇ ਹੀ ਯੂਟਿਊਬ ’ਤੇ ਛਾ ਗਿਆ। 

ਹੁਣ ਤੱਕ ਕੁੱਲ 5 ਗੀਤ ਰਿਲੀਜ਼ ਹੋ ਚੁੱਕੇ ਹਨ। SYL ਗੀਤ 23 ਜੂਨ 2022 ਨੂੰ ਰਿਲੀਜ਼ ਹੋਇਆ ਸੀ। ਜਿਸ ਵਿੱਚ ਮੂਸੇਵਾਲਾ ਨੇ ਪੰਜਾਬ ਦੇ ਪਾਣੀਆਂ ਦਾ ਮੁੱਦਾ ਉਠਾਇਆ ਸੀ। ਇਸ ਗੀਤ ਨੂੰ 72 ਘੰਟਿਆਂ ਵਿੱਚ 2.7 ਕਰੋੜ ਵਿਊਜ਼ ਮਿਲ ਚੁੱਕੇ ਹਨ। ਜਿਸ ਤੋਂ ਬਾਅਦ ਇਸ ਗੀਤ ਨੂੰ ਭਾਰਤ ਵਿੱਚ ਬੈਨ ਕਰ ਦਿੱਤਾ ਗਿਆ ਸੀ।

ਜਦਕਿ ਦੂਜਾ ਗੀਤ ਵਾਰ ਸੀ। ਜੋ ਪਿਛਲੇ ਸਾਲ 8 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 'ਤੇ ਰਿਲੀਜ਼ ਹੋਈ ਸੀ। ਇਹ ਗੀਤ ਅਸਲ ਵਿੱਚ ਇੱਕ 'ਵਾਰ' ਹੈ, ਜੋ ਪੰਜਾਬ ਦੇ ਬਹਾਦਰ ਯੋਧੇ ਨਾਇਕ ਹਰੀ ਸਿੰਘ ਨਲਵਾ ਲਈ ਗਾਇਆ ਗਿਆ ਸੀ। ਜਦਕਿ ਤੀਜਾ ਗੀਤ ਮੇਰਾ ਨਾਮ 7 ਅਪ੍ਰੈਲ 2023 ਨੂੰ ਰਿਲੀਜ਼ ਹੋਇਆ ਸੀ। ਚੌਥਾ ਗਾਣਾ ਚੋਰਨੀ ਰਿਲੀਜ਼ ਹੋਇਆ ਸੀ ਫਿਰ ਵਾਚ ਆਉਟ ਰਿਲੀਜ਼ ਹੋਇਆ ਸੀ ਜਿਸ ਨੂੰ ਉਨ੍ਹਾਂ ਦੇ ਪ੍ਰਸ਼ਸਕਾਂ ਵੱਲੋਂ ਬੇਹੱਦ ਪਸੰਦ ਕੀਤਾ ਗਿਆ। 

ਦੱਸਣਯੋਗ ਹੈ ਕਿ ਮਾਨਸਾ ਦੇ ਪਿੰਡ ਜਵਾਹਰਕੇ 'ਚ 29 ਮਈ 2022 ਨੂੰ ਸਿੱਧੂ ਮੂਸੇਵਾਲਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਉਸ ਨੂੰ ਅਜੇ ਤੱਕ ਇਨਸਾਫ਼ ਨਹੀਂ ਮਿਲਿਆ। ਮੂਸੇਵਾਲਾ ਦਾ ਪਰਿਵਾਰ ਅਤੇ ਚਹੇਤੇ ਅਜੇ ਵੀ ਇਨਸਾਫ਼ ਦੀ ਉਡੀਕ ਕਰ ਰਹੇ ਹਨ।

Related Post