Ludhiana News : ਸੋਸ਼ਲ ਮੀਡੀਆ Influencer Prinkle ਗ੍ਰਿਫ਼ਤਾਰ, ਕੋਰਟ ਚ ਹੋ ਗਏ ਥੱਪੜੋਂ-ਥੱਪੜੀ, ਵਕੀਲ ਨੇ ਮਾਰਿਆ ਥੱਪੜ

Ludhiana News : ਪੁਲਿਸ ਨੇ ਪ੍ਰਿੰਕਲ ਨੂੰ ਅਦਾਲਤ ਵਿੱਚ ਪੇਸ਼ ਕੀਤਾ। ਇਸ ਦੌਰਾਨ, ਇੱਕ ਵਕੀਲ ਨੇ ਪ੍ਰਿੰਕਲ ਦੇ ਮੂੰਹ 'ਤੇ ਥੱਪੜ ਮਾਰ ਦਿੱਤਾ, ਜਿਸ ਨਾਲ ਅਦਾਲਤ ਦੇ ਬਾਹਰ ਹੰਗਾਮਾ ਹੋ ਗਿਆ। ਪੁਲਿਸ ਨੇ ਤੁਰੰਤ ਸਥਿਤੀ ਨੂੰ ਕਾਬੂ ਵਿੱਚ ਲਿਆਂਦਾ ਅਤੇ ਅਦਾਲਤ ਵਿੱਚ ਬੇਲੋੜੇ ਦਾਖਲ ਹੋਏ ਨੌਜਵਾਨਾਂ ਨੂੰ ਬਾਹਰ ਕੱਢ ਦਿੱਤਾ।

By  KRISHAN KUMAR SHARMA August 21st 2025 02:46 PM -- Updated: August 21st 2025 02:57 PM

Ludhiana Court Fight Video : ਲੁਧਿਆਣਾ ਦੇ Influencer ਅਤੇ ਜੁੱਤੀਆਂ ਦੇ ਕਾਰੋਬਾਰੀ ਗੁਰਵਿੰਦਰ ਸਿੰਘ ਪ੍ਰਿੰਕਲ ਨੂੰ ਬੀਤੀ ਰਾਤ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਪ੍ਰਿੰਕਲ 'ਤੇ 2022 ਵਿੱਚ ਐਡਵੋਕੇਟ ਗਗਨਪ੍ਰੀਤ ਦੀ ਪਤਨੀ ਵਿਰੁੱਧ ਸੋਸ਼ਲ ਮੀਡੀਆ 'ਤੇ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕਰਨ ਦਾ ਦੋਸ਼ ਸੀ। ਇਸ ਤੋਂ ਬਾਅਦ, ਵਕੀਲ ਨੇ ਸਰਾਭਾ ਨਗਰ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ।

ਜਾਂਚ ਤੋਂ ਬਾਅਦ, ਪੁਲਿਸ ਨੇ ਪ੍ਰਿੰਕਲ ਨੂੰ ਅਦਾਲਤ ਵਿੱਚ ਪੇਸ਼ ਕੀਤਾ। ਇਸ ਦੌਰਾਨ, ਇੱਕ ਵਕੀਲ ਨੇ ਪ੍ਰਿੰਕਲ ਦੇ ਮੂੰਹ 'ਤੇ ਥੱਪੜ ਮਾਰ ਦਿੱਤਾ, ਜਿਸ ਨਾਲ ਅਦਾਲਤ ਦੇ ਬਾਹਰ ਹੰਗਾਮਾ ਹੋ ਗਿਆ। ਪੁਲਿਸ ਨੇ ਤੁਰੰਤ ਸਥਿਤੀ ਨੂੰ ਕਾਬੂ ਵਿੱਚ ਲਿਆਂਦਾ ਅਤੇ ਅਦਾਲਤ ਵਿੱਚ ਬੇਲੋੜੇ ਦਾਖਲ ਹੋਏ ਨੌਜਵਾਨਾਂ ਨੂੰ ਬਾਹਰ ਕੱਢ ਦਿੱਤਾ।

ਪਤਨੀ ਬਾਰੇ ਪ੍ਰਿੰਕਲ ਨੇ ਕਹੇ ਸੀ ਅਪਸ਼ਬਦ : ਵਕੀਲ

ਐਡਵੋਕੇਟ ਗਗਨਪ੍ਰੀਤ ਨੇ ਮੀਡੀਆ ਨੂੰ ਦੱਸਿਆ ਕਿ 2022 ਵਿੱਚ ਪ੍ਰਿੰਕਲ ਲੁਧਿਆਣਾ ਆਪਣੇ ਫੇਸਬੁੱਕ ਪੇਜ 'ਤੇ ਲਾਈਵ ਆਈ ਅਤੇ ਉਸਦੀ ਪਤਨੀ ਬਾਰੇ ਅਪਸ਼ਬਦ ਵਰਤੇ। ਉਸਨੇ ਆਪਣੀ ਪਤਨੀ ਦਾ ਨਾਮ ਇੱਕ ਅਜਿਹੇ ਵਿਅਕਤੀ ਨਾਲ ਜੋੜ ਦਿੱਤਾ ਜਿਸਨੂੰ ਉਹ ਜਾਣਦਾ ਵੀ ਨਹੀਂ ਹੈ।

2022 ਵਿੱਚ ਪ੍ਰਿੰਕਲ ਵਿਰੁੱਧ ਕੇਸ ਦਰਜ ਕੀਤਾ ਗਿਆ ਸੀ, ਪਰ ਪੁਲਿਸ ਜਾਂਚ ਦੌਰਾਨ ਉਸਦਾ ਨਾਮ ਗਲਤ ਤਰੀਕੇ ਨਾਲ ਹਟਾ ਦਿੱਤਾ ਗਿਆ ਸੀ। ਉਸਨੇ ਅਦਾਲਤ ਵਿੱਚ ਇਨਸਾਫ਼ ਦੀ ਗੁਹਾਰ ਲਗਾਈ। ਜਿਸ ਤੋਂ ਬਾਅਦ ਹੁਣ ਅਦਾਲਤ ਨੇ ਉਸਦੀ ਗ੍ਰਿਫ਼ਤਾਰੀ ਦੇ ਹੁਕਮ ਦਿੱਤੇ ਹਨ।

ਜਾਣੋ ਕੌਣ ਹੈ ਪ੍ਰਿੰਕਲ ?

ਪ੍ਰਿੰਕਲ ਲੁਧਿਆਣਾ ਦਾ ਇੱਕ ਜੁੱਤੀਆਂ ਦਾ ਵਪਾਰੀ ਅਤੇ ਸ਼ੋਸ਼ਲ ਮੀਡੀਆ ਇਨਫਲੂਐਂਸਰ ਹੈ। ਉਹ ਅਕਸਰ ਕਿਸੇ ਨਾ ਕਿਸੇ ਮੁੱਦੇ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਵਿਵਾਦਾਂ ਵਿੱਚ ਰਹਿੰਦਾ ਹੈ। ਲਗਭਗ 9 ਮਹੀਨੇ ਪਹਿਲਾਂ, ਗੈਂਗਸਟਰ ਰਿਸ਼ਭ ਬੈਨੀਪਾਲ ਨੇ ਉਸਦੀ ਦੁਕਾਨ 'ਤੇ ਗੋਲੀਆਂ ਚਲਾਈਆਂ ਸਨ, ਜਿਸ ਵਿੱਚ ਪ੍ਰਿੰਕਲ ਜ਼ਖਮੀ ਹੋ ਗਿਆ ਸੀ। ਪ੍ਰਿੰਕਲ ਨੂੰ ਲਗਭਗ 6 ਤੋਂ 7 ਗੋਲੀਆਂ ਲੱਗੀਆਂ ਸਨ। ਇਸ ਤੋਂ ਇਲਾਵਾ, ਪ੍ਰਿੰਕਲ ਦਾ ਨਾਮ ਗੈਂਗਸਟਰਾਂ ਦੁਆਰਾ ਨਿਸ਼ਾਨਾ ਬਣਾਏ ਜਾਣ ਦੇ ਮਾਮਲਿਆਂ ਵਿੱਚ ਕਈ ਵਾਰ ਸਾਹਮਣੇ ਆ ਚੁੱਕਾ ਹੈ।

14 ਅਗਸਤ ਨੂੰ, ਉਸਨੇ ਪ੍ਰਿੰਕਲ ਦੇ ਗੈਂਗਸਟਰ ਵਿਰੁੱਧ ਕਤਲ ਦੀ ਸਾਜ਼ਿਸ਼ ਦਾ ਕੇਸ ਦਰਜ ਕਰਵਾਇਆ ਸੀ। ਇਸ ਤੋਂ ਪਹਿਲਾਂ ਪ੍ਰਿੰਕਲ ਭਾਜਪਾ ਵਿੱਚ ਵੀ ਰਹਿ ਚੁੱਕਾ ਹੈ।

Related Post