Electricity Employees Strike Update : ਬਿਜਲੀ ਮੁਲਾਜ਼ਮਾਂ ਨੇ ਹੜਤਾਲ ਦੋ ਦਿਨ ਹੋਰ ਵਧਾਈ, ਹੜਤਾਲੀ ਮੁਲਾਜ਼ਮਾਂ ਨੇ ਦਿੱਤੀ ਇਹ ਚਿਤਾਵਨੀ
ਦੱਸ ਦਈਏ ਕਿ ਹੁਣ ਬਿਜਲੀ ਮੁਲਾਜ਼ਮਾਂ 15 ਅਗਸਤ ਤੱਕ ਹੜਤਾਲ ’ਤੇ ਰਹਿਣਗੇ। ਜਿਸ ਕਾਰਨ ਵਿਭਾਗ ਦਾ ਸਾਰਾ ਕੰਮ ਠੱਪ ਰਹੇਗਾ। ਇਸ ਤੋਂ ਇਲਾਵਾ ਬਿਜਲੀ ਮੁਲਾਜ਼ਮਾਂ ਦੀ ਹੜਤਾਲ ’ਚ ਹੁਣ ਬਿਜਲੀ ਬੋਰਡ ਦਾ ਟੈਕਨੀਕਲ ਸਟਾਫ ਵੀ ਨਿੱਤਰ ਚੁੱਕਿਆ ਹੈ।
Electricity Employees Strike Update : ਪੰਜਾਬ ’ਚ ਬਿਜਲੀ ਮੁਲਾਜ਼ਮਾਂ ਨੇ ਹੜਤਾਲ ਦੋ ਦਿਨ ਹੋਰ ਵਧਾ ਦਿੱਤੀ ਹੈ। ਜਿਸ ਨਾਲ ਆਮ ਲੋਕਾਂ ਦੀਆਂ ਮੁਸ਼ਕਿਲਾਂ ਹੋਰ ਵਧ ਸਕਦੀਆਂ ਹਨ। ਦੱਸ ਦਈਏ ਕਿ ਪਿਛਲੇ ਦੋ ਦਿਨਾਂ ਦੀ ਹੜਤਾਲ ਕਾਰਨ ਲੋਕਾਂ ਨੂੰ ਪਹਿਲਾਂ ਹੀ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੁਣ ਬਿਜਲੀ ਕਰਮਚਾਰੀਆਂ ਨੇ ਆਪਣੀ ਹੜਤਾਲ ਹੋਰ ਦੋ ਦਿਨ ਵਧਾ ਦਿੱਤੀ ਗਈ ਹੈ।
ਦੱਸ ਦਈਏ ਕਿ ਹੁਣ ਬਿਜਲੀ ਮੁਲਾਜ਼ਮਾਂ 15 ਅਗਸਤ ਤੱਕ ਹੜਤਾਲ ’ਤੇ ਰਹਿਣਗੇ। ਜਿਸ ਕਾਰਨ ਵਿਭਾਗ ਦਾ ਸਾਰਾ ਕੰਮ ਠੱਪ ਰਹੇਗਾ। ਇਸ ਤੋਂ ਇਲਾਵਾ ਬਿਜਲੀ ਮੁਲਾਜ਼ਮਾਂ ਦੀ ਹੜਤਾਲ ’ਚ ਹੁਣ ਬਿਜਲੀ ਬੋਰਡ ਦਾ ਟੈਕਨੀਕਲ ਸਟਾਫ ਵੀ ਨਿੱਤਰ ਚੁੱਕਿਆ ਹੈ। ਨਾਲ ਹੀ ਹੜਤਾਲੀ ਮੁਲਾਜ਼ਮਾਂ ਵੱਲੋਂ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ।
ਇਸ ਦੌਰਾਨ ਹੜਤਾਲੀ ਬਿਜਲੀ ਮੁਲਾਜ਼ਮਾਂ ਨੇ ਕਿਹਾ ਕਿ ਜੇ ਸਾਡੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਉਨ੍ਹਾਂ ਵੱਲੋਂ ਸੰਘਰਸ਼ ਹੋਰ ਵੀ ਤੇਜ਼ ਕੀਤਾ ਜਾਵੇਗਾ। ਬਿਜਲੀ ਮੁਲਾਜ਼ਮਾਂ ਦੀ ਹੜਤਾਲ ਦੇ ਕਾਰਨ ਕਈ ਥਾਵਾਂ ’ਤੇ ਬਿਜਲੀ ਤਕਨੀਕੀ ’ਚ ਨੁਕਸ ਵੀ ਪਿਆ ਹੈ ਜਿਸ ਕਾਰਨ ਬਿਜਲੀ ਬੰਦ ਪੈਣ ਕਾਰਨ ਲੋਕਾਂ ਨੂੰ ਭਾਰੀ ਗਰਮੀ ਦੇ ਵਿੱਚ ਪਰੇਸ਼ਾਨੀ ਦਾ ਸਾਹਮਣਾ ਪੈ ਰਿਹਾ ਹੈ। ਲੋਕਾਂ ਨੇ ਦੱਸਿਆ ਕਿ ਉਨ੍ਹਾਂ ਦੇ ਘਰਾਂ ਦੀ ਬਿਜਲੀ ਕੱਲ ਤੋਂ ਬੰਦ ਪਈ ਹੋਈ ਹੈ ਹੜਤਾਲ ਕਾਰਨ ਬਿਜਲੀ ਠੀਕ ਨਾ ਹੋਣ ਕਾਰਨ ਉਹ ਭਾਰੀ ਗਰਮੀ ਵਿੱਚ ਬਿਨਾਂ ਪਾਣੀਂ ਅਤੇ ਹਵਾ ਤੋਂ ਰਹਿਣ ਲਈ ਮਜਬੂਰ ਹਨ ਲੋਕਾਂ ਨੇ ਸਰਕਾਰ ਨੂੰ ਬਿਜਲੀ ਮੁਲਾਜ਼ਮਾਂ ਦੀਆਂ ਮੰਗਾਂ ਤੁਰੰਤ ਮੰਨਨ ਦੀ ਅਪੀਲ ਕੀਤੀ।
ਬਿਜਲੀ ਮੁਲਾਜ਼ਮਾਂ ਦੇ ਆਗੂਆਂ ਨੇ ਲੋਕਾਂ ਨੂੰ ਹੋ ਰਹੀ ਖੱਜਲਖੁਆਰੀ ਲਈ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਉਹ ਲੋਕਾਂ ਨੂੰ ਖੱਜਲ ਖੁਆਰ ਨਹੀਂ ਕਰਨਾ ਚਾਹੁੰਦੇ ਹਨ ਸਰਕਾਰ ਉਨ੍ਹਾਂ ਦੀਆਂ ਮੰਨੀਆਂ ਮੰਗਾਂ ਨੂੰ ਤੁਰੰਤ ਲਾਗੂ ਕਰੇ ਉਹ ਹੁਣੇ ਹੀ ਆਪਣੀ ਹੜਤਾਲ ਸਮਾਪਤ ਕਰ ਦਿੰਦੇ ਹਨ। ਹੜਤਾਲੀ ਆਗੂਆਂ ਨੇ ਦੱਸਿਆ ਸਰਕਾਰ ਵੱਲੋਂ 2 ਦਿਨਾਂ ਤੋਂ ਉਨ੍ਹਾਂ ਦੀ ਹੜਤਾਲ ਨੂੰ ਗੰਭੀਰਤਾ ਨਾਲ ਨਾ ਲੈਣ ਕਾਰਨ ਉਨਾਂ ਵੱਲੋਂ ਆਪਣੀ ਹੜਤਾਲ ਹੁਣ 2 ਦਿਨ ਲਈ 15 ਅਗਸਤ ਤੱਕ ਵਧਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ 15 ਅਗਸਤ ਤੱਕ ਵੀ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨਦੀ ਤਾਂ ਹੜਤਾਲ ਦਾ ਸਮਾਂ ਹੋਰ ਅੱਗੇ ਤੱਕ ਵੱਧ ਸਕਦਾ ਹੈ।
ਉਨ੍ਹਾਂ ਦੀਆਂ ਮੁੱਖ ਮੰਗਾਂ ਵਿੱਚ ਵੱਧ ਮੁਆਵਜ਼ਾ, ਡਿਊਟੀ ਦੌਰਾਨ ਜ਼ਖਮੀ ਹੋਏ ਵਰਕਰਾਂ ਦਾ ਪੂਰਾ ਇਲਾਜ, ਠੇਕੇ 'ਤੇ ਕੰਮ ਕਰਨ ਵਾਲੇ ਵਰਕਰਾਂ ਦੀ ਸਥਾਈ ਭਰਤੀ, ਪੁਰਾਣੀ ਪੈਨਸ਼ਨ ਦੀ ਬਹਾਲੀ, ਤਨਖਾਹ ਸਮਾਨਤਾ, ਮਹਿਲਾ ਕਰਮਚਾਰੀਆਂ ਲਈ ਵੱਖਰੇ ਪਖਾਨੇ ਅਤੇ ਖਸਤਾ ਹਾਲਤ ਦਫਤਰਾਂ ਦੀ ਮੁਰੰਮਤ ਸ਼ਾਮਲ ਹਨ।
ਇਸ ਸੰਘਰਸ਼ ਵਿੱਚ ਕਈ ਵੱਡੀਆਂ ਯੂਨੀਅਨਾਂ ਸ਼ਾਮਲ ਹਨ, ਜਿਨ੍ਹਾਂ ਵਿੱਚ ਪੀਐਸਈਬੀ ਕਰਮਚਾਰੀ ਸੰਯੁਕਤ ਫੋਰਮ, ਬਿਜਲੀ ਕਰਮਚਾਰੀ ਏਕਤਾ ਮੰਚ, ਗਰਿੱਡ ਸਬ-ਸਟੇਸ਼ਨ ਕਰਮਚਾਰੀ ਯੂਨੀਅਨ, ਪਾਵਰਕਾਮ ਅਤੇ ਟ੍ਰਾਂਸਕੋ ਪੈਨਸ਼ਨਰ ਯੂਨੀਅਨ (ਈਟੀਯੂਸੀ), ਅਤੇ ਪੈਨਸ਼ਨਰ ਫੈਡਰੇਸ਼ਨ (ਪੰਜਾਬ) ਸ਼ਾਮਲ ਹਨ।